HOROSCOPE

ਮੇਖ :ਕਿਸੇ ਵੀ ਤਰ੍ਹਾਂ ਦਾ ਰਿਸਕ ਲੈਣ ਤੋਂ ਬਚੋ| ਵਪਾਰਕ ਥਾਂ ਉਤੇ ਉਗਰ ਚਰਚਾ ਵਿੱਚ ਨਾ ਉਤਰੋ| ਮਿਹਨਤ ਕਰਨ ਤੋਂ ਬਾਅਦ ਹੀ ਕੰਮਾਂ ਵਿੱਚ ਸਫਲਤਾ ਮਿਲੇਗੀ| ਦੁਪਹਿਰ ਤੋਂ ਬਾਅਦ ਹਾਲਾਤ ਵਿੱਚ ਸੁਧਾਰ ਹੋਵੇਗਾ| ਆਰਥਿਕ ਯੋਜਨਾ ਅਨੁਸਾਰ ਆਰਥਿਕ ਲਾਭ ਵੀ ਮਿਲੇਗਾ|
ਬ੍ਰਿਖ : ਤੁਹਾਡੀ ਭਾਵੁਕਤਾ ਤੁਹਾਨੂੰ ਰੋਗੀ ਬਣਾ ਸਕਦੀ ਹੈ| ਸਰੀਰਕ ਸਿਹਤ ਉਤੇ ਵੀ ਇਸਦਾ ਨਕਾਰਾਤਮਕ ਅਸਰ ਪੈ ਸਕਦਾ ਹੈ| ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰੋ| ਬਾਣੀ ਅਤੇ ਗੁੱਸੇ ਉਤੇ ਕਾਬੂ ਰੱਖੋ|
ਮਿਥੁਨ : ਮਨੋਰੰਜਨ ਪ੍ਰਵਿਰਤੀ ਵਿੱਚ ਤੁਸੀਂ ਗੁਆਚੇ ਰਹੋਗੇ| ਦੋਸਤਾਂ ਦੇ ਨਾਲ ਸੈਰ ਸਪਾਟੇ ਦਾ ਪ੍ਰਬੰਧ ਹੋਵੇਗਾ| ਨੀਤੀ-ਵਿਰੁੱਧ ਅਤੇ ਨਿਖੇਧੀ ਯੋਗ ਕੰਮਾਂ ਤੋਂ ਦੂਰ ਰਹੋ|
ਕਰਕ : ਵਪਾਰਕ ਥਾਂ ਉਤੇ ਮਾਹੌਲ ਅਨੁਕੂਲ ਰਹੇਗਾ| ਪੇਕਿਆਂ ਤੋਂ ਚੰਗੇ ਸਮਾਚਾਰ ਮਿਲਣਗੇ| ਪਰਿਵਾਰਕ ਮਾਹੌਲ ਵੀ ਅਨੁਕੂਲ ਰਹੇਗਾ| ਸਮਾਜਿਕ ਰੂਪ ਨਾਲ ਸਨਮਾਨ ਪ੍ਰਾਪਤ ਹੋਵੇਗਾ| ਸਾਝੇਦਾਰੀ ਨਾਲ ਲਾਭ ਹੋਵੇਗਾ|
ਸਿੰਘ : ਗੁੱਸੇ ਉਤੇ ਕਾਬੂ ਰੱਖੋ| ਢਿੱਡ ਸਬੰਧੀ ਬਿਮਾਰੀ ਨਾਲ ਸਰੀਰਕ ਕਸ਼ਟ ਹੋ ਸਕਦਾ ਹੈ| ਪਰੰਤੂ ਦੁਪਹਿਰ ਤੋਂ ਬਾਅਦ ਪਰਿਵਾਰ ਵਿੱਚ ਆਨੰਦ ਅਤੇ ਉਲਾਸਮਈ ਮਾਹੌਲ ਰਹੇਗਾ|
ਕੰਨਿਆ : ਸਰੀਰਕ ਸਫੁਰਤੀ ਅਤੇ ਮਾਨਸਿਕ ਚੇਤਨਾਸ਼ਕਤੀ ਦੀ ਕਮੀ ਮਹਿਸੂਸ ਹੋ ਸਕਦੀ ਹੈ| ਸਮਾਜਿਕ ਰੂਪ ਨਾਲ ਬੇਇੱਜ਼ਤੀ ਨਾ ਹੋਵੇ, ਇਸਦਾ ਧਿਆਨ ਰੱਖੋ| ਧਨਹਾਨੀ ਹੋਣ ਦੀ ਸੰਭਾਵਨਾ ਹੈ| ਗੁੱਸੇ ਉਤੇ ਕਾਬੂ ਰੱਖੋ|
ਤੁਲਾ :ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਦਿਨ ਚੰਗਾ ਹੈ| ਪਿਆਰੇ ਵਿਅਕਤੀ ਦੇ ਨਾਲ ਹੋਈ ਮੁਲਾਕਾਤ ਆਨੰਦਦਾਈ ਰਹੇਗੀ| ਸਮਾਜਿਕ ਰੂਪ ਨਾਲ ਮਾਨ – ਸਨਮਾਨ ਪ੍ਰਾਪਤ ਹੋਵੇਗਾ| ਮਾਤਾ ਦੀ ਸਿਹਤ ਉਤੇ ਧਿਆਨ ਦਿਓ|
ਬ੍ਰਿਸ਼ਚਕ : ਨਿਰਧਾਰਤ ਕਾਰਜ ਪੂਰੇ ਨਾ ਹੋਣ ਦੇ ਕਾਰਨ ਹਤਾਸ਼ਾ ਦਾ ਅਨੁਭਵ ਹੋਵੇਗਾ| ਕਿਸੇ ਵੀ ਮਹੱਤਵਪੂਰਣ ਕਾਰਜ ਅਤੇ ਉਸਦੇ ਵਿਸ਼ੇ ਵਿੱਚ ਫ਼ੈਸਲਾ ਨਾ ਲੈਣਾ| ਪਰਿਵਾਰਕ ਮਾਹੌਲ ਖਰਾਬ ਨਾ ਹੋਵੇ, ਇਸਦਾ ਧਿਆਨ ਰੱਖੋ|
ਧਨੁ :ਤੁਹਾਡੇ ਲਈ ਦਿਨ ਸ਼ੁਭ ਫਲਦਾਈ ਹੈ| ਕਾਰਜਸਿੱਧੀ ਅਤੇ ਪੈਸਾ ਦੋਵਾਂ ਦੀ ਪ੍ਰਾਪਤੀ ਹੋਵੇਗੀ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਉਤਸ਼ਾਹਿਤ ਅਤੇ ਪ੍ਰਸੰਨ ਰਹੋਗੇ, ਇਸ ਲਈ ਹਰ ਇੱਕ ਕਾਰਜ ਕਰਨ ਵਿੱਚ ਤੁਹਾਨੂੰ ਉਤਸ਼ਾਹ ਰਹੇਗਾ|
ਮਕਰ : ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖੋ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ| ਮਨ ਵਿੱਚ ਘਬਰਾਹਟ ਰਹੇਗੀ| ਇਸ ਲਈ ਅਧਿਆਤਮਕਤਾ ਦਾ ਸਹਾਰਾ ਲੈਣ ਨਾਲ ਮਨ ਸ਼ਾਂਤ ਹੋਵੇਗਾ|
ਕੁੰਭ : ਤੁਹਾਡਾ ਦਿਨ ਸਭ ਤਰ੍ਹਾਂ ਨਾਲ ਲਾਭਮਈ ਹੈ| ਸਮਾਜਿਕ ਖੇਤਰ ਵਿੱਚ ਤੁਸੀਂ ਜਿਆਦਾ ਸਰਗਰਮ ਰਹੋਗੇ ਅਤੇ ਉਸਦੇ ਫਲਸਵਰੂਪ ਮਾਨ-ਸਨਮਾਨ ਵਿੱਚ ਵੀ ਵਾਧਾ ਹੋਵੇਗਾ| ਅਨੁਕੂਲ ਜੀਵਨਸਾਥੀ ਮਿਲਣ ਨਾਲ ਦਿਨ ਦੇ ਆਨੰਦ ਵਿੱਚ ਵਾਧਾ ਹੋਵੇਗਾ|
ਮੀਨ : ਤੁਹਾਡਾ ਦਿਨ ਸਭ ਤਰ੍ਹਾਂ ਨਾਲ ਤੁਹਾਡੇ ਲਈ ਲਾਭਦਾਈ ਹੈ| ਕਿਸੇ ਪਰਉਪਕਾਰ ਦਾ ਕਾਰਜ ਤੁਹਾਡੇ ਵੱਲੋਂ ਹੋਵੇਗਾ| ਉਚ ਅਧਿਕਾਰੀ ਤੁਹਾਡੇ ਕਾਰਜ ਦੀ ਪ੍ਰਸ਼ੰਸਾ ਕਰਣਗੇ|

Leave a Reply

Your email address will not be published. Required fields are marked *