HOROSCOPE

ਮੇਖ: ਆਮਦਨੀ ਵਧੇਗੀ, ਵਪਾਰਕ ਯਾਤਰਾ ਵੀ ਹੋਵੇਗੀ| ਦੁਪਹਿਰ ਤੱਕ ਜਰੂਰੀ ਕੰਮ ਨਿਪਟਾ ਲਓ ਅਤੇ ਮਿਲਜੁਲ ਕੇ ਰਹੋ| ਪੈਸੇ ਦੀ ਹਾਲਤ ਮਜਬੂਤ ਹੋਵੇਗੀ ਅਤੇ ਸਰੀਰਕ ਸਿਹਤ ਵਿੱਚ ਸੁਧਾਰ ਵੀ ਹੋਵੇਗਾ| ਨਿਰਧਾਰਤ ਕਾਰਜ ਪੂਰੇ ਹੋਣਗੇ ਅਤੇ ਤੁਹਾਡੇ ਮਨ ਦੇ ਅਨੁਸਾਰ ਕੰਮ ਹੋਣਗੇ, ਮਨ ਸ਼ਾਂਤ ਰਹੇਗਾ| ਦੋਸਤਾਂ ਤੋਂ ਸਹਿਯੋਗ ਮਿਲੇਗਾ|
ਬ੍ਰਿਖ: ਆਤਮਿਕ ਕੰਮਾਂ ਵਿੱਚ ਰੂਚੀ ਵਧੇਗੀ ਅਤੇ ਗੁਰੂਆਂ ਦਾ ਅਸ਼ੀਰਵਾਦ ਮਿਲੇਗਾ| ਦੇਸ਼ – ਵਿਦੇਸ਼ ਵਿੱਚ ਸਥਿਤ ਲੋਕਾਂ ਨਾਲ ਤੁਹਾਡੇ ਸੰਬੰਧ ਮਜਬੂਤ ਹੋਣਗੇ| ਪੈਸੇ ਸਬੰਧੀ ਮਾਮਲਿਆਂ ਵਿੱਚ ਮਹੱਤਵਪੂਰਣ ਫ਼ੈਸਲਾ ਲਓਗੇ ਜਿਨ੍ਹਾਂ ਤੋਂ ਲਾਭ ਹੋਵੇਗਾ| ਵਿਰੋਧੀ ਸ਼ਾਂਤ ਹੋਣਗੇ|
ਮਿਥੁਨ: ਪਿਛਲੇ ਦਿਨਾਂ ਤੋਂ ਚੱਲੀ ਆ ਰਹੀ ਪ੍ਰੇਸ਼ਾਨੀ ਦੂਰ ਹੋਵੇਗੀ| ਕੰਮਾਂ ਵਿੱਚ ਸਫਲਤਾ ਅਤੇ ਮਨ ਨੂੰ ਸ਼ਾਂਤੀ ਮਿਲੇਗੀ| ਤੁਹਾਡੇ ਫੈਸਲੇ ਪੂਰੇ ਪਰਿਵਾਰ ਲਈ ਹਿਤਕਾਰੀ ਹੋਣਗੇ| ਦਿਨ ਮੌਜ – ਮਸਤੀ ਵਿੱਚ ਗੁਜ਼ਰੇਗਾ ਅਤੇ ਪੈਸੇ ਦੀ ਪ੍ਰਾਪਤੀ ਵੀ ਹੋਵੇਗੀ|
ਕਰਕ : ਆਪਣੇ ਸਾਮਾਨ ਦੀ ਆਪ ਸੁਰੱਖਿਆ ਕਰੋ| ਕਿਸੇ ਮਿੱਤਰ ਦੇ ਘਰ ਸ਼ੁਭ ਸਮਾਰੋਹ ਵਿੱਚ ਜਾ ਸਕਦੇ ਹੋ| ਮਨ ਦੀ ਇੱਛਾ ਦੇ ਅਨੁਸਾਰ ਕੰਮ ਬਣਦੇ ਰਹਿਣਗੇ| ਤਰੱਕੀ ਦੇ ਪ੍ਰਬਲ ਯੋਗ ਹਨ ਅਤੇ ਲੋਕਾਂ ਤੋਂ ਉਚਿਤ ਸਲਾਹ ਮਿਲੇਗੀ| ਆਮਦਨੀ ਦੇ ਨਵੇਂ ਸਾਧਨ ਬਣਨਗੇ ਅਤੇ ਵਾਹਨ ਸੁਖ ਵੀ ਮਿਲੇਗਾ|
ਸਿੰਘ: ਪਰਿਵਾਰ ਵਿੱਚ ਬੱਚੇ ਅਤੇ ਬਜੁਰਗ ਖੁਸ਼ ਰਹਿਣਗੇ| ਉਨ੍ਹਾਂ ਨੂੰ ਸ਼ੁਭ ਸਮਾਚਾਰ ਵੀ ਮਿਲਣਗੇ | ਤੁਹਾਡੇ ਕੰਮ ਅਧੂਰੇ ਰਹਿ ਸਕਦੇ ਹਨ ਜਿਸਦੇ ਨਾਲ ਮਨ ਦੁਖੀ ਰਹੇਗਾ| ਪੈਸੇ ਦਾ ਲੈਣ- ਦੇਣ ਭਵਿੱਖ ਲਈ ਵਿਵਾਦਕਾਰੀ ਹੋ ਸਕਦਾ ਹੈ| ਦੋਸਤਾਂ ਦੇ ਨਾਲ ਸਮਾਂ ਆਨੰਦ ਨਾਲ ਗੁਜ਼ਰੇਗਾ, ਕੋਰਟ ਵਿੱਚ ਵੀ ਜਿੱਤ ਹੋਵੇਗੀ| ਸ਼ੁਭ ਖਬਰਾਂ ਦੀ ਪ੍ਰਾਪਤੀ ਵੀ ਹੋਵੇਗੀ|
ਕੰਨਿਆ: ਸ਼ਾਪਿੰਗ ਮਾਲ ਵਿੱਚ ਰੁਝੇ ਰਹੋਗੇ| ਸਿਹਤ ਵਿੱਚ ਚੰਗਾ ਸੁਧਾਰ ਆਵੇਗਾ | ਦੁਸ਼ਮਣਾਂ ਤੋਂ ਸੁਚੇਤ ਰਹੋ ਕਿਸੇ ਚਾਲ ਦੇ ਸ਼ਿਕਾਰ ਵੀ ਹੋ ਸਕਦੇ ਹੋ| ਬਣਿਆ – ਬਣਾਇਆ ਕੰਮ ਵਿਗੜ ਸਕਦਾ ਹੈ| ਸੋਚ ਸਮਝ ਕੇ ਬੋਲੋ ਅਤੇ ਕੰਮ ਕਰੋ|
ਤੁਲਾ: ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਤੋਂ ਮਹੱਤਵਪੂਰਣ ਸਹਾਇਤਾ ਮਿਲੇਗੀ| ਸ਼ੁਭ ਸਮਾਚਾਰ ਮਿਲਣਗੇ ਅਤੇ ਮਿਲ ਜੁਲ ਕੇ ਜਾਇਦਾਦ ਦਾ ਵਿਵਾਦ ਹੱਲ ਕਰ ਸਕੋਗੇ| ਸਿਹਤ ਲਈ ਚੇਤੰਨ ਰਹੋ| ਭਵਿੱਖ ਲਈ ਉਤਮ ਲਾਭ ਦੇਣ ਵਾਲੇ ਸੰਪਰਕ ਪੈਦਾ ਹੋਣਗੇ|
ਬ੍ਰਿਸ਼ਚਕ : ਪਰਿਵਾਰਕ ਸਮਸਿਆਵਾਂ ਨਾਲ ਘਿਰਿਆ ਹੋਇਆ ਅਨੁਭਵ ਕਰੋਗੇ| ਕੋਰਟ-ਕਚਹਿਰੀ ਵਿੱਚ ਜਿੱਤ ਪ੍ਰਾਪਤ ਹੋਵੇਗੀ ਪਰਉਪਕਾਰ ਵੀ ਕਰੋਗੇ| ਸ਼ੁਭ ਕਰਮਾਂ ਦਾ ਸ਼ੁਭਫਲ ਮਿਲੇਗਾ| ਪ੍ਰਸਿੱਧੀ ਅਤੇ ਪੈਸੇ ਦੀ ਪ੍ਰਾਪਤੀ ਹੋਵੇਗੀ| ਵਿਦਿਆਰਥੀਆਂ ਲਈ ਸਫਲਤਾ ਦਾ ਯੋਗ ਹੈ|
ਧਨੁ : ਦਿਨ ਮੌਜ ਮਸਤੀ ਵਿੱਚ ਲੰਘੇਗਾ| ਦੁਪਹਿਰ ਬਾਅਦ ਮਾਹੌਲ ਕੁੱਝ ਪ੍ਰੇਸ਼ਾਨੀ ਦਾ ਰਹੇਗਾ| ਸਿਹਤ ਦਾ ਵੀ ਧਿਆਨ ਰੱਖੋ| ਕਿਸਮਤ ਸਾਥ ਦੇਵੇਗੀ| ਅਧੂਰੇ ਕੰਮ ਪੂਰੇ ਹੋਣਗੇ| ਪੜ੍ਹਾਈ ਵਿੱਚ ਸਫਲਤਾ ਮਿਲੇਗੀ| ਕਈ ਤਰ੍ਹਾਂ ਨਾਲ ਲਾਭ ਦੇ ਮੌਕੇ ਮਿਲਣਗੇ|
ਮਕਰ: ਅਧੂਰੇ ਕਾਰਜ ਪੂਰੇ ਹੋਣਗੇ| ਤੁਹਾਡੀ ਕਾਰਜ ਸਮਰੱਥਾ ਵਧੇਗੀ| ਤੁਸੀਂ ਜਲਦੀ ਨਾਲ ਮਹੱਤਵਪੂਰਣ ਕਾਰਜ ਨਿਪਟਾ ਸਕੋਗੇ| ਸਰਕਾਰੀ ਖੇਤਰ ਵਿੱਚ ਤੁਹਾਡਾ ਪ੍ਰਭਾਵ ਵਧੇਗਾ ਪਰੰਤੂ ਕਿਸੇ ਨਾਲ ਉਲਝਣ ਦੀ ਹਿੰਮਤ ਨਾ ਕਰੋ| ਲੋਕ ਤੁਹਾਡੀ ਨਿੰਦਿਆ ਵੀ ਕਰਨਗੇ| ਵਿਦਿਆਰਥੀ ਵਿਸ਼ੇਸ਼ ਪ੍ਰੋਜੈਕਟ ਵਿੱਚ ਜਸ ਪ੍ਰਾਪਤ ਕਰਨਗੇ|
ਕੁੰਭ: ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਪੈਸੇ ਦੀ ਹਾਲਤ ਪਟਰੀ ਉਤੇ ਆਉਣੀ ਸ਼ੁਰੂ ਹੋਵੇਗੀ| ਕੋਰਟ – ਕਚਹਿਰੀ ਦੇ ਚੱਕਰ ਵਿੱਚ ਘਨਚੱਕਰ ਬਣੇ ਰਹੋਗੇ| ਸਿਹਤ ਦਾ ਧਿਆਨ ਰੱਖੋ ਖਾਸ ਤੌਰ ਤੇ ਬਲਡ ਪ੍ਰੈਸ਼ਰ ਦਾ| ਤੁਹਾਡੀ ਆਰਥਿਕ ਹਾਲਤ ਮਜਬੂਤ ਹੋਵੇਗੀ| ਅਧਿਕਾਰੀ ਵੀ ਖੁਸ਼ ਰਹਿਣਗੇ|
ਮੀਨ: ਮਨ ਬੇਚੈਨ ਅਤੇ ਚਿੜਚਿੜਾ ਰਹੇਗਾ| ਬੁਰੇ ਲੋਕਾਂ ਦਾ ਸਾਥ ਵੀ ਨੁਕਸਾਨ ਪਹੁੰਚ ਸਕਦਾ ਹੈ| ਔਖੇ ਹਾਲਾਤ ਪੈਦਾ ਹੋਣਗੇ| ਅਚਾਨਕ ਅਧੂਰੇ ਕੰਮ ਪੂਰੇ ਹੋਣਗੇ ਅਤੇ ਸ਼ੁਭ ਸਮਾਚਾਰ ਵੀ ਮਿਲਣਗੇ|

Leave a Reply

Your email address will not be published. Required fields are marked *