HOROSCOPE

ਮੇਖ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਪੀੜ ਦਾ ਅਨੁਭਵ ਕਰੋਗੇ| ਫਾਲਤੂ ਖਰਚ ਦੀ ਮਾਤਰਾ ਵੀ ਵੱਧ ਸਕਦੀ ਹੈ| ਪੂੰਜੀ – ਨਿਵੇਸ਼ ਕਰਨ ਤੋਂ ਪਹਿਲਾਂ ਜਾਂਚ – ਪੜਤਾਲ ਕਰ ਲਉ| ਲੈਣ- ਦੇਣ ਸੰਭਲ ਕੇ ਕਰੋ| ਲਾਭ ਦੇ ਲਾਲਚ ਵਿੱਚ ਨਾ ਫਸੋ|
ਬ੍ਰਿਖ : ਤੁਹਾਡਾ ਦਿਨ ਆਨੰਦ ਨਾਲ ਭਰਿਆ ਹੋ ਸਕਦਾ ਹੈ| ਵਪਾਰ ਅਤੇ ਕਮਾਈ ਵਿੱਚ ਵਾਧਾ ਹੋਵੇਗਾ| ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਮਾਹੌਲ ਚੰਗਾ ਰਹੇਗਾ| ਨਵੇਂ ਸੰਪਰਕ ਅਤੇ ਜਾਣ ਪਹਿਚਾਣ ਵਪਾਰ ਦੇ ਖੇਤਰ ਵਿੱਚ ਲਾਭਕਾਰੀ ਰਹਿਣਗੇ|
ਮਿਥੁਨ : ਕਾਰਜ ਦੀ ਪ੍ਰਸ਼ੰਸਾ ਹੋਣ ਨਾਲ ਕਾਰਜ ਦੇ ਪ੍ਰਤੀ ਉਤਸ਼ਾਹ ਵਧੇਗਾ | ਦਫਤਰ ਵਿੱਚ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਸਹਿਯੋਗ ਮਿਲੇਗਾ| ਸਮਾਜਿਕ ਖੇਤਰ ਵਿੱਚ ਮਾਨ – ਸਨਮਾਨ ਪ੍ਰਾਪਤ ਹੋਵੇਗਾ| ਰਿਸ਼ਤੇਦਾਰਾਂ ਦੇ ਨਾਲ ਸਮਾਂ ਆਨੰਦਪੂਰਵਕ ਬਤੀਤ ਕਰ ਸਕੋਗੇ | ਕਾਰੋਬਾਰ ਵਿੱਚ ਤਰੱਕੀ ਦੀ ਸੰਭਾਵਨਾ ਹੈ|
ਕਰਕ : ਕਿਸਮਤ ਵਾਧੇ ਦਾ ਦਿਨ ਹੈ| ਵਿਦੇਸ਼ ਜਾਂ ਦੂਰ ਦੇਸ਼ ਤੋਂ ਸ਼ੁਭ ਸਮਾਚਾਰ ਪ੍ਰਾਪਤ ਹੋਣਗੇ| ਯਾਤਰਾ ਜਾਂ ਕਿਸੇ ਧਾਰਮਿਕ ਯਾਤਰਾ ਨਾਲ ਮਨ ਖੁਸ਼ ਹੋਵੇਗਾ| ਸਰੀਰਕ ਰੂਪ ਨਾਲ ਤੁਸੀਂ ਤੰਦੁਰੁਸਤ ਰਹੋਗੇ| ਮਾਨਸਿਕ ਰੂਪ ਨਾਲ ਪ੍ਰਸੰਨਤਾ ਦਾ ਅਨੁਭਵ ਕਰੋਗੇ| ਬਿਨਾਂ ਕਾਰਣ ਧਨਪ੍ਰਾਪਤੀ ਦੇ ਯੋਗ ਹੈ|
ਸਿੰਘ : ਸਿਹਤ ਦੇ ਪਿੱਛੇ ਪੈਸਾ ਖਰਚ ਹੋ ਸਕਦਾ ਹੈ| ਬਾਹਰ ਦੇ ਖਾਣ- ਪੀਣ ਤੋਂ ਪਰਹੇਜ ਰੱਖੋ| ਅਧਿਆਤਮਕਤਾ ਦੇ ਪ੍ਰਤੀ ਰੁਚੀ, ਧਿਆਨ ਅਤੇ ਜਪ ਤੁਹਾਨੂੰ ਉਚਿਤ ਰਸਤੇ ਤੇ ਲੈ ਜਾਣਗੇ| ਮਾਨਸਿਕ ਰੂਪ ਨਾਲ ਮਜਬੂਤ ਅਤੇ ਤੰਦੁਰੁਸਤ ਮਹਿਸੂਸ ਕਰੋਗੇ|
ਕੰਨਿਆ : ਤੁਹਾਡੇ ਲਈ ਦਿਨ ਸ਼ੁਭ ਹੈ| ਜਸ ਕੀਰਤੀ ਪ੍ਰਾਪਤ ਹੋਣ ਵਿੱਚ ਸਰਲਤਾ ਰਹੇਗੀ| ਵਪਾਰ ਦੇ ਖੇਤਰ ਵਿੱਚ ਸਾਝੇਦਾਰੀਂ ਦੇ ਨਾਲ ਸਬੰਧਾਂ ਵਿੱਚ ਸਕਾਰਾਤਮਕਤਾ ਵਧੇਗੀ| ਕੱਪੜਿਆ ਦੀ ਖਰੀਦਦਾਰੀ ਨਾਲ ਮਨ ਖ਼ੁਸ਼ ਹੋਵੇਗਾ| ਦੋਸਤਾਂ ਦੇ ਨਾਲ ਯਾਤਰਾ ਦਾ ਆਨੰਦ ਮਿਲੇਗਾ|
ਤੁਲਾ : ਤੁਹਾਡੀ ਸਿਹਤ ਚੰਗੀ ਰਹੇਗੀ| ਵਪਾਰਕ ਖੇਤਰ ਵਿੱਚ ਲਾਭ ਹੋਵੇਗਾ| ਦਫਤਰ ਵਿੱਚ ਨਾਲ ਕੰਮ ਕਰਣ ਵਾਲਿਆਂ ਤੋਂ ਸਹਿਯੋਗ ਪ੍ਰਾਪਤ ਹੋਵੇਗਾ| ਰਿਸ਼ਤੇਦਾਰਾਂ ਦੇ ਨਾਲ ਤੁਸੀਂ ਆਨੰਦਪੂਰਵਕ ਰਹਿ ਸਕੋਗੇ| ਬਾਣੀ ਉਤੇ ਕਾਬੂ ਰੱਖੋ| ਖਰਚ ਵੱਧ ਸਕਦਾ ਹੈ|
ਬ੍ਰਿਸ਼ਚਕ : ਤੁਹਾਡਾ ਦਿਨ ਮਿਲਿਆ ਜੁਲਿਆ ਫਲਦਾਈ ਹੈ| ਵਾਦ- ਵਿਵਾਦ ਵਿੱਚ ਨਾ ਫਸੋ| ਔਲਾਦ ਦੇ ਭਵਿੱਖ ਨੂੰ ਲੈ ਕੇ ਪ੍ਰੇਸ਼ਾਨ ਹੋ ਸਕਦੇ ਹੋ| ਵਿਦਿਆਰਥੀਆਂ ਨੂੰ ਅਭਿਆਸ ਵਿੱਚ ਸਫਲਤਾ ਪ੍ਰਾਪਤ ਹੋਣ ਨਾਲ ਉਨ੍ਹਾਂ ਦੇ ਉਤਸ਼ਾਹ ਵਿੱਚ ਵਾਧਾ ਹੋਵੇਗਾ| ਸ਼ੇਅਰ – ਸੱਟੇ ਵਿੱਚ ਪੂੰਜੀ – ਨਿਵੇਸ਼ ਨਾ ਕਰਨਾ|
ਧਨੁ : ਤੁਹਾਡੇ ਵਿੱਚ ਉਤਸ਼ਾਹ ਦੀ ਕਮੀ ਹੋ ਸਕਦੀ ਹੈ| ਪਰਿਵਾਰਕ ਮਾਹੌਲ ਕਲੇਸ਼ਪੂਰਣ ਨਾ ਹੋਵੇ, ਇਸਦਾ ਧਿਆਨ ਰੱਖੋ| ਸਥਾਈ ਜਾਇਦਾਦ ਦੇ ਦਸਤਾਵੇਜ਼ ਸਾਈਨ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖੋ | ਧਨਹਾਨੀ ਦਾ ਯੋਗ ਹੈ| ਬੇਇੱਜ਼ਤੀ ਨਾ ਹੋਵੇ ਇਸਦਾ ਧਿਆਨ ਰੱਖੋ|
ਮਕਰ : ਦੋਸਤਾਂ ਅਤੇ ਸਬੰਧੀਆਂ ਦੇ ਨਾਲ ਦਿਨ ਆਨੰਦਪੂਰਵਕ ਲੰਘੇਗਾ| ਕਿਸੇ ਸੈਰ ਸਪਾਟੇ ਵਾਲੀ ਥਾਂ ਉਤੇ ਯਾਤਰਾ ਹੋ ਸਕਦੀ ਹੈ| ਸਥਾਈ ਜਾਇਦਾਦ ਨਾਲ ਜੁੜੇ ਕੰਮ ਤੁਸੀਂ ਕਰ ਸਕੋਗੇ| ਵਪਾਰਕ ਲੋਕਾਂ ਲਈ ਸਮਾਂ ਅਨੁਕੂਲ ਹੈ| ਮੁਕਾਬਲੇਬਾਜਾਂ ਨੂੰ ਹਰਾ ਦਿਓਗੇ|
ਕੁੰਭ : ਨਕਾਰਾਤਮਕ ਭਾਵਨਾਵਾਂ ਨੂੰ ਮਹੱਤਵ ਨਾ ਦੇ ਕੇ ਮਾਨਸਿਕ ਰੂਪ ਨਾਲ ਤੰਦੁਰੁਸਤ ਰਹਿਣ ਦਾ ਯਤਨ ਕਰੋ| ਦੁਪਹਿਰ ਤੋਂ ਬਾਅਦ ਤੁਸੀਂ ਧਾਰਮਿਕ ਕੰਮਾਂ ਦੇ ਪ੍ਰਤੀ ਆਕਰਸ਼ਤ ਰਹੋਗੇ| ਵਿਦਿਆਰਥੀਆਂ ਨੂੰ ਪੜ੍ਹਣ – ਲਿਖਣ ਵਿੱਚ ਅਨੁਕੂਲਤਾ ਰਹੇਗੀ| ਗ੍ਰਹਿਸਥ ਜੀਵਨ ਸ਼ਾਂਤੀਪੂਰਨ ਬਣਿਆ ਰਹੇਗਾ| ਧਨਲਾਭ ਹੋਣ ਦੀ ਸੰਭਾਵਨਾ ਵੀ ਹੈ|
ਮੀਨ : ਸਰੀਰਕ ਅਤੇ ਮਾਨਸਿਕ ਰੂਪ ਨਾਲ ਤੁਸੀਂ ਖੁਸ਼ ਰਹੋਗੇ| ਨਵੇਂ ਕਾਰਜ ਨੂੰ ਸ਼ੁਰੂ ਕਰਨ ਦੀ ਪ੍ਰੇਰਨਾ ਮਿਲੇਗੀ| ਪਰਿਵਾਰਕ ਮਾਹੌਲ ਵਿੱਚ ਸੁਖ – ਸ਼ਾਂਤੀ ਬਣੀ ਰਹੇਗੀ| ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਯਾਤਰਾ ਤੇ ਜਾਣਾ ਪੈ ਸਕਦਾ ਹੈ| ਧਨਪ੍ਰਾਪਤੀ ਦੇ ਯੋਗ ਹਨ|

Leave a Reply

Your email address will not be published. Required fields are marked *