HOROSCOPE

ਮੇਖ: ਲੇਖਕਾਂ ਅਤੇ ਕਲਾਕਾਰਾਂ ਲਈ ਸਮਾਂ ਅਨੁਕੂਲ ਹੈ| ਭਰਾਵਾਂ ਦੇ ਵਿਚਾਲੇ ਪ੍ਰੇਮ ਵਧੇਗਾ| ਦੁਪਹਿਰ ਬਾਅਦ ਕਿਸੇ ਗੱਲ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ| ਪਰਿਵਾਰ ਦੇ ਨਾਲ ਸਮਾਂ ਆਨੰਦਪੂਰਵਕ ਗੁਜ਼ਰੇਗਾ| ਆਰਥਿਕ ਯੋਜਨਾਵਾਂ ਤੇ ਕੰਮ ਕਰ ਸਕਦੇ ਹੋ|
ਬ੍ਰਿਖ : ਸਰੀਰਕ ਅਤੇ ਮਾਨਸਿਕ ਰੂਪ ਨਾਲ ਉਤਸ਼ਾਹਿਤ ਰਹੋਗੇ| ਦੁਪਹਿਰ ਬਾਅਦ ਦੁਵਿਧਾ ਵਧੇਗੀ, ਹੱਥ ਵਿੱਚ ਆਇਆ ਮੌਕਾ ਤੁਸੀਂ ਗੁਆ ਸਕਦੇ ਹੋ| ਭਰਾ-ਭੈਣਾਂ ਦੇ ਨਾਲ ਸੰਬੰਧ ਵਿੱਚ ਪ੍ਰੇਮ ਅਤੇ ਸਹਿਯੋਗ ਦੀ ਭਾਵਨਾ ਰਹੇਗੀ|
ਮਿਥੁਨ : ਘਰ ਵਿੱਚ ਰਿਸ਼ਤੇਦਾਰਾਂ ਦਾ ਤੁਹਾਡੇ ਪ੍ਰਤੀ ਵਿਰੋਧ ਹੋ ਸਕਦਾ ਹੈ| ਸਰੀਰਕ ਪੀੜ ਅਤੇ ਮਾਨਸਿਕ ਬੇਚੈਨੀ ਦਾ ਅਨੁਭਵ ਹੋ ਸਕਦਾ ਹੈ| ਦੁਪਹਿਰ ਤੋਂ ਬਾਅਦ ਤੁਹਾਡੇ ਕਾਰਜ ਕਰਨ ਦਾ ਉਤਸ਼ਾਹ ਵਧੇਗਾ| ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ| ਮਨੋਰੰਜਨ ਤੇ ਖ਼ਰਚ ਹੋ ਸਕਦਾ ਹੈ|
ਕਰਕ : ਵਪਾਰ ਵਿੱਚ ਲਾਭ ਦੇ ਯੋਗ ਹਨ| ਕਿਸੇ ਸੈਰ ਸਪਾਟੇ ਵਾਲੀ ਥਾਂ ਤੇ ਸੈਰ ਦਾ ਪ੍ਰਬੰਧ ਹੋਵੇਗਾ| ਦੁਪਹਿਰ ਤੋਂ ਬਾਅਦ ਸਿਹਤ ਦਾ ਧਿਆਨ ਰੱਖੋ| ਰਿਸ਼ਤੇਦਾਰਾਂ ਲਈ ਖਰਚ ਕਰਨ ਦਾ ਯੋਗ ਹੋ ਸਕਦਾ ਹੈ| ਜੋਖਮ ਤੋਂ ਬਚ ਕੇ ਰਹੋ|
ਸਿੰਘ : ਅਧੂਰੇ ਕਾਰਜ ਪੂਰੇ ਹੋਣਗੇ| ਦੋਸਤਾਂ, ਸਨੇਹੀਆਂ ਤੋਂ ਤੋਹਫਾ ਮਿਲੇਗਾ| ਵਪਾਰ ਦੇ ਖੇਤਰ ਵਿੱਚ ਨਵੇਂ ਸੰਪਰਕਾਂ ਨਾਲ ਭਵਿੱਖ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਆਨੰਦਦਾਈ ਸਮਾਂ ਬਿਤਾਓਗੇ| ਕਮਾਈ ਵਿੱਚ ਵਾਧਾ ਹੋਵੇਗਾ|
ਕੰਨਿਆ : ਸਿਹਤ ਦਾ ਧਿਆਨ ਰੱਖੋ| ਦੂਰ ਸਥਿਤ ਸਨੇਹੀਆਂ ਦੇ ਸਮਾਚਾਰ ਮਿਲਣਗੇ| ਦੁਪਹਿਰ ਤੋਂ ਬਾਅਦ ਦਫ਼ਤਰ ਵਿੱਚ ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ| ਕੰਮ-ਕਾਜ ਵਿੱਚ ਲਾਭ ਅਤੇ ਤਰੱਕੀ ਪ੍ਰਾਪਤ ਕਰ ਸਕੋਗੇ| ਸਨਮਾਨ ਮਿਲਣ ਨਾਲ ਮਨ ਖੁਸ਼ ਰਹੇਗਾ|
ਤੁਲਾ: ਸਿਹਤ ਦਾ ਧਿਆਨ ਰੱਖੋ, ਖਾਣ- ਪੀਣ ਵਿੱਚ ਲਾਪਰਵਾਹੀ ਤੋਂ ਬਚੋ| ਯਾਤਰਾ ਵਿੱਚ ਰੁਕਾਵਟ ਆਉਣ ਦੀ ਸੰਭਾਵਨਾ ਹੈ| ਦੁਪਹਿਰ ਤੋਂ ਬਾਅਦ ਦੂਰ ਸਥਿਤ ਰਿਸ਼ਤੇਦਾਰਾਂ ਦੇ ਸਮਾਚਾਰ ਮਿਲਣ ਨਾਲ ਤੁਹਾਡਾ ਆਨੰਦ ਵਧੇਗਾ| ਵਪਾਰ ਵਿੱਚ ਲਾਭ ਹੋਣ ਦੀ ਸੰਭਾਵਨਾ ਹੈ|
ਬ੍ਰਿਸ਼ਚਕ : ਸਵੇਰੇ ਦੇ ਸਮੇਂ ਤੁਹਾਡੀ ਸਰੀਰਕ ਸਫੁਰਤੀ ਅਤੇ ਮਾਨਸਿਕ ਪ੍ਰਫੁੱਲਤਾ ਬਣੀ ਰਹੇਗੀ| ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਖਾਣ- ਪੀਣ ਦਾ ਸਵਾਦ ਲੈ ਸਕੋਗੇ| ਦੁਪਹਿਰ ਤੋਂ ਬਾਅਦ ਤੁਹਾਨੂੰ ਅਚਾਨਕ ਸਰੀਰਕ ਕਮਜੋਰੀ ਅਤੇ ਮਾਨਸਿਕ ਬੇਚੈਨੀ ਦਾ ਅਨੁਭਵ ਹੋ ਸਕਦਾ ਹੈ|
ਧਨੁ : ਤੁਹਾਡੇ ਕਾਰਜ ਯੋਜਨਾ ਅਨੁਸਾਰ ਸੰਪੰਨ ਹੋਣਗੇ| ਅਧੂਰੇ ਕਾਰਜ ਪੂਰੇ ਹੋਣਗੇ| ਪੈਸੇ ਸਬੰਧੀ ਲਾਭ ਹੋਣ ਦੀ ਸੰਭਾਵਨਾ ਹੈ| ਗ੍ਰਹਿਸਥੀ ਜੀਵਨ ਵਿੱਚ ਮਿਠਾਸ ਬਣੀ ਰਹੇਗੀ| ਬਿਨਾਂ ਕਾਰਣ ਧਨ ਲਾਭ ਦੇ ਯੋਗ ਹਨ| ਛੋਟੀ ਜਿਹੀ ਯਾਤਰਾ ਦਾ ਪ੍ਰਬੰਧ ਕਰ ਸਕੋਗੇ| ਵਪਾਰੀਆਂ ਦੇ ਵਪਾਰ ਵਿੱਚ ਵਾਧਾ ਹੋਵੇਗਾ|
ਮਕਰ : ਸਿਹਤ ਚੰਗੀ ਰਹੇਗੀ| ਬਾਹਰੀ ਖਾਣ- ਪੀਣ ਦਾ ਸਹਾਰਾ ਨਾ ਲਓ| ਦੁਪਹਿਰ ਤੋਂ ਬਾਅਦ ਅਧੂਰੇ ਕਾਰਜ ਪੂਰੇ ਹੋਣਗੇ| ਬਿਮਾਰ ਆਦਮੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਦਿਖੇਗਾ| ਆਰਥਿਕ ਲਾਭ ਹੋਣ ਦੀ ਪੂਰੀ ਸੰਭਾਵਨਾ ਹੈ| ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ|
ਕੁੰਭ : ਤੁਹਾਡਾ ਦਿਨ ਚੰਗਾ ਹੈ| ਪਿਤਾ ਅਤੇ ਸਰਕਾਰ ਤੋਂ ਲਾਭ ਹੋਵੇਗਾ| ਮਨੋਬਲ ਵੀ ਤੁਹਾਡਾ ਦ੍ਰਿੜ ਰਹੇਗਾ| ਕਾਰਜ ਸਫਲਤਾ ਵਿੱਚ ਕੋਈ ਅੜਚਨ ਨਹੀਂ ਆਵੇਗੀ| ਸਿਹਤ ਦਾ ਧਿਆਨ ਰੱਖੋ , ਬਾਹਰੀ ਖਾਣ- ਪੀਣ ਸੰਭਵ ਹੋਵੇ ਤਾਂ ਟਾਲੋ| ਲਿਖਾਈ ਦੇ ਖੇਤਰ ਵਿੱਚ ਤੁਹਾਡੀ ਰੁਚੀ ਵਧੇਗੀ|
ਮੀਨ : ਪਰਿਵਾਰ ਅਤੇ ਦੋਸਤਾਂ ਦੇ ਨਾਲ ਖਾਣ- ਪੀਣ ਦਾ ਪ੍ਰਬੰਧ ਕਰ ਸਕੋਗੇ| ਦੈਨਿਕ ਕਾਰਜ ਵੀ ਆਤਮ ਵਿਸ਼ਵਾਸ ਅਤੇ ਇਕਾਗਰ ਮਨ ਨਾਲ ਪੂਰੇ ਕਰ ਸਕੋਗੇ| ਵਿਦਿਆਰਥੀਆਂ ਲਈ ਵਿਦਿਆ ਅਭਿਆਸ ਲਈ ਸਮਾਂ ਚੰਗਾ ਹੈ| ਜੋਖਮ ਤੋਂ ਬਚ ਕੇ ਰਹੋ| ਔਲਾਦ ਲਈ ਸਮਾਂ ਅਨੁਕੂਲ ਹੈ| ਪਿਤਾ ਤੋਂ ਲਾਭ ਹੋਵੇਗਾ|

Leave a Reply

Your email address will not be published. Required fields are marked *