HOROSCOPE

ਮੇਖ: ਤੁਸੀਂ ਮਾਨਸਿਕ ਰੂਪ ਨਾਲ ਥਕਾਵਟ ਦਾ ਅਨੁਭਵ ਕਰੋਗੇ| ਜਿਆਦਾ ਥਕਾਵਟ ਦੀ ਤੁਲਨਾ ਵਿੱਚ ਫਲ ਦੀ ਪ੍ਰਾਪਤੀ ਘੱਟ ਹੋਵੇਗੀ| ਸੰਤਾਨ ਦੇ ਵਿਸ਼ੇ ਵਿੱਚ ਤੁਹਾਨੂੰ ਚਿੰਤਾ ਰਹੇਗੀ| ਕੰਮ ਦੇ ਜਿਆਦਾ ਰੁਝਾਨ ਦੇ ਕਾਰਨ ਪਰਿਵਾਰ ਲਈ ਘੱਟ ਧਿਆਨ ਦੇ ਸਕੋਗੇ| ਬੁੱਧੀ ਵਿਵੇਕ ਵਿੱਚ ਵਾਧੇ ਦਾ ਯੋਗ ਹਨ| ਕਿਸੇ ਮਹੱਤਵਪੂਰਨ ਫੈਸਲੇ ਨੂੰ ਵੀ ਅਮਲੀ ਰੂਪ ਦਿੱਤਾ ਜਾਵੇਗਾ| ਮੁਕੱਦਮੇ ਆਦਿ ਵਿੱਚ ਵੀ ਪੂਰਣ ਜਿੱਤ ਦੇ ਯੋਗ ਹਨ|
ਬ੍ਰਿਖ:  ਵਿਗੜੇ ਕੰਮਾਂ ਵਿੱਚ ਸੁਧਾਰ, ਕਾਰੋਬਾਰ ਵਿਚ ਤਰੱਕੀ ਅਤੇ ਨਵੇਂ-ਨਵੇਂ ਮੌਕੇ ਵੀ ਮਿਲਣਗੇ| ਸਿਹਤ ਲਾਭ ਹੋਵੇਗਾ| ਕਿਸੇ ਵੀ ਕੰਮ ਨੂੰ ਦ੍ਰਿੜ ਮਨੋਬਲ ਅਤੇ ਆਤਮਵਿਸ਼ਵਾਸ ਦੇ ਨਾਲ ਕਰੋਗੇ ਅਤੇ ਉਸ ਵਿੱਚ ਸਫਲਤਾ ਵੀ ਪ੍ਰਾਪਤ ਕਰੋਗੇ| ਸਰਕਾਰੀ ਕਾਰਜਾਂ ਵਿੱਚ ਆਰਥਿਕ ਰੂਪ ਨਾਲ ਸਫਲਤਾ ਮਿਲ ਸਕਦੀ ਹੈ| ਰਾਜ ਪੱਖਾਂ ਦੇ ਕੰਮਾਂ ਵਿੱਚ ਲਾਭ ਅਤੇ ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ|
ਮਿਥੁਨ: ਸੁਖ ਸਾਧਨ ਬਣੇ
ਰਹਿਣਗੇ| ਮਨੋਬਲ ਵਿੱਚ ਵੀ ਵਿਸ਼ੇਸ਼ ਵਾਧਾ ਰਹੇਗਾ| ਨਵੀਂ ਯੋਜਨਾ ਦੀ ਸ਼ੁਰੂਆਤ ਕਰਨ ਲਈ ਅਨੁਕੂਲ ਦਿਨ ਹੈ| ਆਰਥਿਕ ਵਿਸ਼ਿਆਂ ਵਿੱਚ ਸਾਵਧਾਨੀ ਵਰਤਨੀ ਜ਼ਰੂਰੀ ਹੈ|
ਦਲੇਰੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਪਰਿਵਾਰ ਵਿੱਚ ਵੀ ਵਿਸ਼ੇਸ਼ ਵਾਧਾ ਹੋਵੇਗਾ| ਘਰੇਲੂ ਸੁੱਖ ਰਹੇਗਾ|
ਕਰਕ: ਸਿਹਤ ਪੱਖ ਤੋਂ  ਵੀ
ਪ੍ਰੇਸ਼ਾਨੀ ਬਣੀ ਰਹੇਗੀ| ਖਾਣ-ਪੀਣ ਵਿੱਚ ਵੀ ਸਾਵਧਾਨੀ ਵਰਤੋ| ਆਲਸ ਵੀ ਜਿਆਦਾ ਰਹਿਣ ਦੇ ਯੋਗ ਹੈ| ਸਰੀਰਿਕ ਅਤੇ ਮਾਨਸਿਕ ਰੂਪ ਤੋਂ ਤੰਦਰੁਸਤੀ ਦਾ ਅਨੁਭਵ ਨਹੀਂ ਕਰ ਸਕੋਗੇ| ਨੀਤੀ-ਵਿਰੁੱਧ ਗੱਲਾਂ ਤੋਂ ਦੂਰ ਰਹੋ| ਕਾਰੋਬਾਰ ਵਿੱਚ ਵੀ ਰੁਝੇਵਾਂ ਜਿਆਦਾ ਰਹੇਗਾ|  ਕਿਸੇ ਪੁਰਾਣੀ ਯੋਜਨਾ ਨੂੰ ਅਮਲੀ ਰੂਪ ਦਿੱਤਾ
ਜਾਵੇਗਾ|
ਸਿੰਘ: ਸਮਾਜਿਕ ਗਤੀਵਿਧੀਆਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ
ਲਵੋਗੇ| ਕਿਸੇ ਵੀ ਕੰਮ ਨੂੰ ਕਰਨ ਲਈ ਤੁਸੀਂ ਤੁਰੰਤ ਫ਼ੈਸਲਾ ਵੀ ਲੈ ਸਕਦੇ ਹੋ| ਪਿਤਾ ਅਤੇ ਵੱਡਿਆਂ ਵਲੋਂ ਫ਼ਾਇਦਾ ਹੋਵੇਗਾ| ਸਮਾਜਿਕ ਮਾਨ-ਸਨਮਾਨ ਵਿੱਚ ਵਾਧਾ ਹੋ ਸਕਦਾ ਹੈ|  ਗੁੱਸੇ ਦੀ ਮਾਤਰਾ ਜਿਆਦਾ ਰਹਿ ਸਕਦੀ ਹੈ| ਤੰਦਰੁਸਤੀ ਵਿਗੜ ਸਕਦੀ ਹੈ|
ਪ੍ਰੇਮੀਆਂ ਨਾਲ ਵੀ ਮੁਲਾਕਾਤ
ਹੋਵੇਗੀ|
ਕੰਨਿਆ: ਵਿਦੇਸ਼ ਨਾਲ ਵੀ ਸੰਬੰਧ ਲਾਭਦਾਇਕ ਹੀ ਰਹੇਗਾ| ਸਰੀਰਿਕ ਥਕਾਵਟ ਅਤੇ ਮਾਨਸਿਕ ਤਣਾਓ ਜਿਆਦਾ ਰਹੇਗੀ| ਦੋਸਤਾਂ ਦੇ ਨਾਲ ਕਿਸੇ ਗੱਲ ਤੇ ਤੁਹਾਡੀ ਬਹਿਸ
ਹੋਵੇਗੀ| ਧਾਰਮਿਕ ਕੰਮਾਂ ਦੇ ਪਿੱਛੇ ਪੈਸੇ ਦਾ ਖਰਚ ਹੋ ਸਕਦਾ ਹੈ| ਸਿਹਤ ਦਾ ਧਿਆਨ ਰਖੋ| ਬਿਨਾਂ ਕਾਰਨ ਪੈਸੇ ਦਾ ਖਰਚ ਹੋ ਸਕਦਾ ਹੈ|
ਤੁਲਾ:ਪਰਿਵਾਰਿਕ ਮੈਬਰਾਂ ਦੇ ਨਾਲ ਵਿਵਾਦ ਹੋ ਸਕਦਾ ਹੈ| ਬੇਲੌੜਾ ਖਰਚ ਹੋਵੇਗਾ| ਸਿਹਤ ਖ਼ਰਾਬ
ਹੋਵੇਗੀ| ਮਨ ਵਿੱਚ ਪਛਤਾਵਾ
ਰਹੇਗਾ| ਨੀਤੀ-ਵਿਰੁੱਧ ਗੱਲਾਂ ਵੱਲ ਨਾ ਮੁੜਣ ਦੀ ਸਲਾਹ ਹੈ|
ਬ੍ਰਿਸ਼ਚਕ: ਸਰੀਰਿਕ ਅਤੇ ਮਾਨਸਿਕ ਰੂਪ ਤੋਂ ਪ੍ਰਸੰਨਤਾ ਰਹੇਗੀ| ਪਰਿਵਾਰਿਕ ਮੈਬਰਾਂ ਦੇ ਨਾਲ ਖੁਸ਼ੀ ਨਾਲ ਸਮਾਂ ਬਤੀਤ ਹੋਵੇਗਾ| ਦੋਸਤਾਂ ਜਾਂ ਸਨੇਹੀਆਂ ਵੱਲੋਂ ਤੁਹਾਨੂੰ ਤੋਹਫੇ ਮਿਲਣਗੇ| ਪੈਸੇ ਦਾ ਫ਼ਾਇਦਾ ਅਤੇ ਪਰਵਾਸ ਦਾ ਯੋਗ ਹੈ|
ਧਨੁ: ਗੁੱਸੇ ਕਾਰਨ ਪਰਿਵਾਰਿਕ ਮੈਬਰਾਂ ਅਤੇ ਹੋਰ ਲੋਕਾਂ ਦੇ ਨਾਲ ਸੰਬੰਧ ਵਿਗੜਨਗੇ| ਦੁਰਘਟਨਾ ਤੋਂ ਬਚੋ| ਬਿਮਾਰੀ ਦੇ ਪਿੱਛੇ ਪੈਸਾ ਖਰਚ
ਹੋਵੇਗਾ| ਅਦਾਲਤੀ ਕੰਮਧੰਦਿਆਂ ਵਿੱਚ ਸਾਵਧਾਨੀਪੂਰਨ ਕਦਮ ਚੁੱਕਣ ਦੀ ਸਲਾਹ ਹੈ| ਵਿਅਰਥ ਦੇ ਕੰਮਾਂ ਵਿੱਚ ਤੁਹਾਡੀ ਸ਼ਕਤੀ ਖਰਚ ਹੋਵੇਗੀ|
ਮਕਰ: ਵਪਾਰੀਆਂ ਨੂੰ ਵਪਾਰਕ ਧੰਦੇ ਵਿੱਚ ਕਮਾਈ ਜਿਆਦਾ
ਹੋਵੇਗੀ| ਗ੍ਰਹਿਸਥਜੀਵਨ ਵਿੱਚ ਆਨੰਦ ਰਹੇਗਾ| ਨਵੀਂਆਂ ਚੀਜਾਂ ਦੀ ਖਰੀਦਦਾਰੀ ਹੋਵੇਗੀ| ਘਰ ਵਿੱਚ ਮਹਿਮਾਨਾਂ ਦਾ ਆਉਣ ਜਾਣ ਜਿਆਦਾ ਰਹੇਗਾ| ਧਾਰਮਿਕ ਕੰਮਾਂ ਵਿੱਚ ਵੀ ਵਿਸ਼ੇਸ਼ ਮਨ ਲੱਗੇਗਾ| ਸਿਹਤ ਵਿਚ ਵੀ ਹਲਕਾ ਸੁਧਾਰ ਹੋ ਸਕਦਾ ਹੈ|
ਕੁੰਭ: ਭਾਈਵਾਲੀ ਦੇ ਕੰਮਾਂ ਵਿੱਚ ਵੀ ਸੁਧਾਰ ਹੋ ਸਕਦਾ ਹੈ| ਹਰ ਕੰਮ ਤੁਸੀਂ ਦ੍ਰਿੜ ਮਨੋਬਲ ਅਤੇ ਆਤਮਵਿਸ਼ਵਾਸਪੂਰਵਕ ਕਰੋਗੇ| ਪਰਵਾਸ-ਸੈਰ ਦੀਆਂ ਸੰਭਾਵਨਾਵਾਂ ਹਨ| ਵਾਹਨਸੁਖ ਮਿਲੇਗਾ| ਜ਼ਮੀਨ, ਜਾਇਦਾਦ ਜਾਂ ਅਚੱਲ ਜਾਇਦਾਦ ਵਿੱਚ ਵੀ ਵਾਧੇ ਦੇ ਯੋਗ ਹਨ|
ਮੀਨ: ਆਮਦਨ ਸਾਧਾਰਨ ਹੀ ਰਹੇਗੀ| ਤੁਹਾਡੇ ਮਨੋਬਲ ਅਤੇ ਆਤਮਵਿਸ਼ਵਾਸ ਵਿੱਚ ਮਜ਼ਬੂਤੀ ਦਾ ਅਨੁਭਵ ਹੋਵੇਗਾ| ਸਰੀਰਿਕ ਸਿਹਤ ਚੰਗੀ ਰਹੇਗੀ| ਘਰ ਵਿੱਚ ਸੁਖ-ਸ਼ਾਂਤੀ ਦਾ ਮਾਹੌਲ ਰਹੇਗਾ| ਸੁਭਾਅ ਅਤੇ ਬਾਣੀ ਵਿੱਚ ਉਗਰਤਾ ਤੇ ਕਾਬੂ ਰਖੋ|

Leave a Reply

Your email address will not be published. Required fields are marked *