HOROSCOPE

ਮੇਖ: ਹਾਲਾਤਾਂ ਵਿੱਚ ਕਿਸੇ ਵਿਸ਼ੇਸ਼ ਬਦਲਾਅ ਦੇ ਯੋਗ ਨਹੀਂ ਹਨ| ਆਮਦਨ ਉਸੇ ਤਰ੍ਹਾਂ ਬਣੀ ਰਹੇਗੀ| ਸਿਹਤ ਵੀ ਸ਼ੁਭ ਰਹਿਣ ਦੇ ਯੋਗ ਹਨ| ਬਿਨਾਂ ਲੋੜ ਕਿਸੇ ਤੇ ਭਰੋਸਾ ਨਾ ਕਰੋ| ਵਿਦਿਆਰਥੀ ਵਰਗ ਨੂੰ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ| ਨੌਕਰੀ ਪੱਖ ਵਿੱਚ ਵਾਤਾਵਰਣ ਅਨੁਕੂਲ ਰਹਿਣ ਦੇ ਯੋਗ ਹਨ| ਜਮੀਨ ਜਾਇਦਾਦ ਦੇ ਕੰਮਾਂ ਵਿੱਚ ਵਿਸ਼ੇਸ਼ ਲਾਭ ਰਹੇਗਾ| ਦੁਸ਼ਮਣ ਪੱਖ ਵੀ ਦੱਬਿਆ ਰਹੇਗਾ|
ਬ੍ਰਿਖ: ਰਾਜ ਪੱਖ ਦੇ ਕੰਮਾਂ ਵਿੱਚ ਦੌੜ ਭੱਜ ਜ਼ਿਆਦਾ ਰਹੇਗੀ| ਪਰੰਤੂ ਕਿਸੇ ਵਿਸ਼ੇਸ਼ ਲਾਭ ਦੇ ਯੋਗ ਨਹੀਂ ਹਨ| ਮਾਨਸਿਕ ਸਥਿਤੀ ਵੀ ਅਸੰਤੁਲਿਤ ਰਹੇਗੀ| ਸਿਹਤ ਵੱਲ ਲਾਪ੍ਰਵਾਹੀ ਹਾਨੀਕਾਰਕ ਰਹਿ ਸਕਦੀ ਹੈ| ਜਮੀਨ-ਜਾਇਦਾਦ ਦਾ ਕੰਮ ਕਰਨ ਵਾਲਿਆਂ ਨੂੰ ਲਾਭ ਰਹੇਗਾ| ਪਰਿਵਾਰ ਵਿੱਚ ਮਾਣ-ਇੱਜ਼ਤ ਬਣੀ ਰਹੇਗੀ| ਭਾਈਵਾਲੀ ਦੇ ਕੰਮਾਂ ਵਿੱਚ ਧਨ ਲਗਾਉਣਾ ਉਚਿਤ ਨਹੀਂ|
ਮਿਥੁਨ: ਜਮੀਨ-ਜਾਇਦਾਦ ਦੇ ਕੰਮਾਂ ਵਿੱਚ ਲਾਭ ਦੇ ਯੋਗ ਹਨ| ਮੁਕਦਮੇ ਆਦਿ ਕੰਮਾਂ ਵਿੱਚ ਵੀ ਸਫਲਤਾ ਰਹੇਗੀ| ਕਾਰੋਬਾਰ ਵੀ ਜਿਉਂ ਦਾ ਤਿਉਂ ਰਹੇਗਾ| ਸੁਭਾਅ ਵਿਚ ਗੁੱਸਾ ਵੀ ਘੱਟ ਰਹੇਗਾ| ਦੁਸ਼ਮਣ ਪੱਖ ਜ਼ਿਆਦਾ ਕਰਨੀ ਪਵੇਗੀ, ਸਾਵਧਾਨ ਰਹੋ| ਵਿਦਿਆਰਥੀ ਵਰਗ ਨੂੰ ਮਿਹਨਤ ਜਿਆਦਾ ਕਰਨੀ ਪਵੇਗੀ|
ਕਰਕ: ਇਸ ਹਫਤੇ ਦਾ ਫਲ ਮਿਲਿਆ-ਜੁਲਿਆ ਰਹੇਗਾ| ਹਫਤੇ ਦੇ ਸ਼ੁਰੂ ਵਿਚ ਥੋੜੀਆਂ ਮੁਸ਼ਕਿਲਾਂ ਤਾਂ ਆਉਣਗੀਆਂ ਪਰੰਤੂ ਹੱਲ ਵੀ ਨਿਕਲ ਆਏਗਾ| ਕਾਰੋਬਾਰ ਸ਼ੁਭ ਰਹੇਗਾ| ਆਮਦਨ ਵੀ ਉਮੀਦ ਅਨੁਸਾਰ ਰਹੇਗੀ| ਸਿਹਤ ਆਮ ਤੌਰ ਤੇ ਸ਼ੁਭ ਹੀ ਰਹੇਗੀ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ ਅਤੇ ਆਮ ਤੌਰ ਤੇ ਲਾਭਦਾਇਕ ਹੀ ਰਹੇਗਾ|
ਸਿੰਘ: ਘਰ ਵਿੱਚ ਮਹਿਮਾਨਾਂ ਦਾ ਆਉਣਾ-ਜਾਣਾ ਜਿਆਦਾ ਰਹੇਗਾ, ਸਿੱਟੇ ਵਜੋਂ ਘਰੇਲੂ ਖਰਚ ਵਿੱਚ ਵਾਧਾ ਅਤੇ ਸਰੀਰਕ ਥਕਾਣ ਦੇ ਵੀ ਯੋਗ ਹਨ| ਸਿਹਤ ਵੱਲੋਂ ਲਾਪ੍ਰਵਾਹੀ ਨਾ ਵਰਤੋਂ| ਕਾਰੋਬਾਰ ਸਾਧਾਰਨ ਰਹੇਗਾ ਅਤੇ ਆਮਦਨ ਉਮੀਦ ਅਨੁਸਾਰ ਰਹੇਗੀ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ ਜੋ ਲਾਭਦਾਇਕ ਸਿੱਧ ਹੋਵੇਗਾ| ਵਿਦਿਆਰਥੀ ਵਰਗ ਨੂੰ ਸਖਤ ਮਿਹਨਤ ਕਰਨੀ ਪਏਗੀ|
ਕੰਨਿਆ: ਜਮੀਨ ਜਾਇਦਾਦ ਦੀ ਖਰੀਦ ਵੇਚ ਕਰਨ ਵਾਲੇ ਨੂੰ ਵਿਸ਼ੇਸ਼ ਲਾਭ ਰਹੇਗਾ| ਕਾਰਜ ਖੇਤਰ ਵਿਚ ਦੌੜ ਭੱਜ ਜਿਆਦਾ ਰਹੇਗੀ ਪਰੰਤੂ ਲਾਭ ਵੀ ਉਮੀਦ ਅਨੁਸਾਰ ਹੁੰਦਾ ਰਹੇਗਾ| ਸਿਹਤ ਪੱਖ ਵੱਲੋਂ ਲਾਪ੍ਰਵਾਹੀ ਨਾ ਵਰਤੋਂ, ਸਿਤਾਰਾ ਕਮਜ਼ੋਰ ਹੈ| ਅੱਖਾਂ ਵਿਚ ਪ੍ਰੇਸ਼ਾਨੀ ਆਉਣ ਦੇ ਯੋਗ ਹਨ| ਹਫਤੇ ਦੇ ਅਖੀਰ ਵਿੱਚ ਘਰ ਵਿੱਚ ਮਹਿਮਾਨਾਂ ਦਾ ਵੀ ਸਵਾਗਤ ਕਰਨਾ ਪਵੇਗਾ|
ਤੁਲਾ: ਇਸ ਹਫਤੇ ਦਾ ਫਲ ਵੀ ਸ਼ੁਭ ਮਿਲਿਆ ਜੁਲਿਆ ਰਹੇਗਾ| ਆਮਦਨ ਸ਼ੁਭ ਅਤੇ ਕਾਰੋਬਾਰ ਵੀ ਸ਼ੁਭ ਹੀ ਰਹਿਣ ਦੇ ਯੋਗ ਹਨ| ਕਾਰਜ ਖੇਤਰ ਵਿਚ ਰੁੱਝੇਵਾਂ ਜਿਆਦਾ ਰਹੇਗਾ| ਨੌਕਰੀ ਵਰਗ ਵਿੱਚ ਵੀ ਸਹਿਯੋਗੀਆਂ ਦਾ ਪੂਰਣ ਸਹਿਯੋਗ ਰਹੇਗਾ ਅਤੇ ਮਾਣ ਇੱਜਤ ਸ਼ੁਭ ਰਹਿਣ ਦੇ ਯੋਗ ਹਨ|
ਬ੍ਰਿਸ਼ਚਕ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਆਮਦਨ ਆਮ ਵਾਂਗ ਬਣੀ ਰਹੇਗੀ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਰਹੇਗਾ| ਪਰੰਤੂ ਸਿਹਤ ਪੱਖ ਲਈ ਸਿਤਾਰਾ ਕਮਜ਼ੋਰ ਹੈ| ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਬੇਕਾਰ ਦੀ ਦੌੜ-ਭੱਜ ਤੋਂ ਵੀ ਪਰਹੇਜ਼ ਰੱਖੋ| ਦੁਸ਼ਮਣ ਪੱਖ ਦੱਬਿਆ ਰਹੇਗਾ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਧਨੁ: ਸਵਾਰੀ ਸੁੱਖ ਵਿਚ ਵਾਧੇ ਦੇ ਯੋਗ ਹਨ| ਮਨੋਰੰਜਨ ਕੰਮਾਂ ਵਿੱਚ ਮਨ ਜਿਆਦਾ ਲੱਗੇਗਾ| ਉਤਸ਼ਾਹ ਸ਼ਕਤੀ ਵਿਚ ਵੀ ਵਿਸ਼ੇਸ਼ ਵਾਧਾ ਰਹੇਗਾ| ਆਮਦਨ ਸਾਧਾਰਨ ਰਹਿਣ ਦੇ ਯੋਗ ਹਨ| ਭਾਈਵਾਲੀ ਦੇ ਕੰਮਾਂ ਵਿੱਚ ਧਨ ਜਿਆਦਾ ਨਾ ਲਗਾਉ| ਨੌਕਰੀ ਵਰਗ ਵਿਚ ਸਮਾਂ ਉਤਮ ਰਹੇਗਾ ਅਤੇ ਉੱਚ ਅਧਿਅਕਾਰੀਆਂ ਤੋਂ ਵੀ ਪੂਰਣ ਸਹਿਯੋਗ ਦੇ ਯੋਗ ਹਨ| ਵਿਦਿਆਰਥੀ ਵਰਗ ਨੂੰ ਮਿਹਨਤ ਦਾ ਪੂਰਣ ਫਲ ਮਿਲੇਗਾ|
ਮਕਰ: ਕੋਸ਼ਿਸ਼ਾਂ ਕਾਮਯਾਬ ਰਹਿਣਗੀਆਂ| ਕਾਰੋਬਾਰ ਵਿਚ ਵੀ ਵਿਸ਼ੇਸ਼ ਮਨ ਲੱਗੇਗਾ ਅਤੇ ਆਮਦਨ ਵਿੱਚ ਵੀ ਵਾਧੇ ਦੇ ਯੋਗ ਹਨ| ਮਾਨਸਿਕ ਸਥਿਤੀ ਸ਼ੁਭ ਰਹੇਗੀ| ਮੁਕਦਮੇ ਆਦਿ ਵਿੱਚ ਪੂਰਣ ਜਿੱਤ ਰਹੇਗੀ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ| ਸਮਾਜ ਵਿੱਚ ਪੂਰੀ ਮਾਣ ਇੱਜਤ ਰਹੇਗੀ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ|
ਕੁੰਭ : ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਸੁਭਾਅ ਸ਼ਾਂਤ ਅਤੇ ਸਿਹਤ ਵੀ ਚੰਗੀ ਰਹੇਗੀ| ਘਰੇਲੂ ਵਾਤਾਵਰਣ ਸ਼ੁਭ ਰਹੇਗਾ ਅਤੇ ਪਰਿਵਾਰ ਵਿਚ ਵੀ ਵਿਸ਼ੇਸ਼ ਮਾਣ ਇੱਜਤ ਰਹੇਗੀ| ਧਾਰਮਿਕ ਰੁਚੀ ਬਣੀ ਰਹੇਗੀ ਅਤੇ ਸਾਧੂ ਸੰਤਾਂ ਦਾ ਸਾਥ ਵੀ ਚੰਗਾ ਲੱਗੇਗਾ| ਨੌਕਰੀ ਪੱਖ ਵਿੱਚ ਵੀ ਮਾਣ ਇੱਜ਼ਤ ਬਣੀ ਰਹੇਗੀ|
ਮੀਨ: ਆਲਸ ਜਿਆਦਾ ਅਤੇ ਉਤਸ਼ਾਹ ਸ਼ਕਤੀ ਵਿਚ ਵੀ ਕਮੀ ਰਹੇਗੀ| ਕਾਰੋਬਾਰ ਵਿਚ ਵਿਸ਼ੇਸ਼ ਮਨ ਨਹੀਂ ਲੱਗੇਗਾ ਪਰੰਤੂ ਆਮਦਨ ਦੇ ਯੋਗ ਹਨ| ਦੁਸ਼ਮਣ ਪੱਖ ਸਰਗਰਮ ਰਹੇਗਾ, ਸਾਵਧਾਨ ਰਹੋ|

Leave a Reply

Your email address will not be published. Required fields are marked *