Horoscope

ਮੇਖ : ਤੁਹਾਡੇ ਸੁਭਾਅ ਵਿੱਚ ਭਾਵੁਕਤਾ ਰਹਿ ਸਕਦੀ ਹੈ ਜਿਸਦੇ ਕਾਰਨ ਕਿਸੇ ਦੀਆਂ ਗੱਲਾਂ ਤੋਂ ਜਾਂ ਸੁਭਾਅ ਨਾਲ ਤੁਸੀਂ ਦੁਖੀ ਹੋ ਸਕਦੇ ਹੋ| ਇਸ ਤੋਂ ਬਚਣ ਲਈ ਕਿਸੇ ਦੀ ਵੀ ਗੱਲਾਂ ਨੂੰ ਬਹੁਤ ਜ਼ਿਆਦਾ ਮਹੱਤਵ ਨਾ ਦਿਓ| ਫਾਲਤੂ ਦੀ ਚਰਚਾ ਤੋਂ ਬਚੋ| ਮਾਂ ਦੀ ਸਿਹਤ ਦੇ ਕਾਰਨ ਤੁਸੀਂ ਕਾਫ਼ੀ ਪ੍ਰੇਸ਼ਾਨ ਹੋ ਸਕਦੇ ਹੋ| ਧਿਆਨ ਰੱਖੋ|
ਬ੍ਰਿਖ : ਤੁਹਾਡੀਆਂ ਚਿੰਤਾਵਾਂ ਘੱਟ ਹੋਣ ਨਾਲ ਤੁਸੀਂ ਕਾਫ਼ੀ ਰਾਹਤ ਦਾ ਅਨੁਭਵ ਕਰੋਗੇ| ਤੁਸੀਂ ਭਾਵੁਕ ਅਤੇ ਸੰਵੇਦਨਸ਼ੀਲ ਰਹੋਗੇ, ਜਿਸਦੇ ਨਾਲ ਤੁਹਾਡੀ ਕਲਪਨਾਸ਼ਕਤੀ ਅਤੇ ਸੋਚ ਉਭਰ ਕੇ ਸਾਹਮਣੇ ਆਵੇਗੀ| ਸਾਹਿਤ ਲਿਖਾਈ ਅਤੇ ਕਲਾ ਖੇਤਰ ਵਿੱਚ ਤੁਸੀਂ ਯੋਗਦਾਨ ਕਰ ਸਕੋਗੇ|
ਮਿਥੁਨ : ਸ਼ੁਰੂਆਤੀ ਪ੍ਰੇਸ਼ਾਨੀ ਦੇ ਬਾਅਦ ਤੁਹਾਡੇ ਨਿਰਧਾਰਤ ਕਾਰਜ ਪੂਰੇ ਹੋਣਗੇ ਜਿਸਦੇ ਨਾਲ ਤੁਹਾਨੂੰ ਕਾਫ਼ੀ ਪ੍ਰਸੰਨਤਾ ਹੋਵੇਗੀ| ਆਰਥਿਕ ਯੋਜਨਾਵਾਂ ਦੇ ਕਾਰਨ ਤੁਹਾਡੀਆਂ ਕਈ ਪ੍ਰੇਸ਼ਾਨੀਆਂ ਘੱਟ ਹੋਣਗੀਆਂ | ਨੌਕਰੀ ਜਾਂ ਕਾਰੋਬਾਰ ਵਿੱਚ ਤੁਹਾਨੂੰ ਸਹਿਕਰਮੀਆਂ ਦਾ ਸਹਿਯੋਗ ਮਿਲੇਗਾ|
ਕਰਕ : ਤੁਹਾਡੇ ਦੋਸਤਾਂ, ਰਿਸ਼ਤੇਦਾਰਾ ਅਤੇ ਪਰਿਵਾਰ ਦੇ ਨਾਲ ਤੁਹਾਡਾ ਦਿਨ ਕਾਫ਼ੀ ਬਿਹਤਰ ਗੁਜ਼ਰੇਗਾ| ਕਿਤੇ ਬਾਹਰ ਘੁੰਮਣ ਦਾ ਪ੍ਰੋਗਰਾਮ ਬਣੇਗਾ| ਸ਼ੁਭ ਸਮਾਚਾਰ ਮਿਲਣਗੇ ਅਤੇ ਆਰਥਿਕ ਲਾਭ ਵੀ ਮਿਲੇਗਾ| ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਨਾਲ ਤੁਸੀਂ ਆਨੰਦ ਦਾ ਅਨੁਭਵ ਕਰੋਗੇ|
ਸਿੰਘ : ਤੁਸੀਂ ਕੋਰਟ – ਕਚਹਿਰੀ ਦੇ ਮਾਮਲਿਆਂ ਤੋਂ ਦੂਰ ਰਹੋ| ਕੁੱਝ ਕਾਰਣਾਂ ਨਾਲ ਮਨ ਬੇਚੈਨ ਰਹਿ ਸਕਦਾ ਹੈ| ਵੱਖ -ਵੱਖ ਚਿੰਤਾਵਾਂ ਸਤਾ ਸਕਦੀਆਂ ਹਨ| ਸਰੀਰਕ ਸਿਹਤ ਖ਼ਰਾਬ ਨਾ ਹੋਵੇ ਇਸਦਾ ਧਿਆਨ ਰੱਖੋ|
ਕੰਨਿਆ : ਤੁਹਾਨੂੰ ਵੱਖ ਵੱਖ ਖੇਤਰਾਂ ਵਿੱਚ ਜਸ, ਕੀਰਤੀ ਅਤੇ ਲਾਭ ਮਿਲੇਗਾ| ਦੰਪਤੀ ਜੀਵਨ ਵਿੱਚ ਆਨੰਦ ਪ੍ਰਾਪਤ ਹੋਵੇਗਾ| ਔਲਾਦ ਤੋਂ ਸ਼ੁਭ ਸਮਾਚਾਰ ਮਿਲੇਗਾ| ਪਿਆਰੇ ਵਿਅਕਤੀ ਦੇ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ|
ਤੁਲਾ: ਤੁਹਾਡੇ ਘਰ ਅਤੇ ਕਾਰਜ ਸਥਾਨ ਤੇ ਬਿਹਤਰ ਮਾਹੌਲ ਰਹਿਣ ਨਾਲ ਕਾਫ਼ੀ ਪ੍ਰਸੰਨਤਾ ਰਹੇਗੀ| ਸਿਹਤ ਚੰਗੀ ਰਹੇਗੀ| ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦਾ ਯੋਗ ਹੈ| ਦਫ਼ਤਰ ਵਿੱਚ ਉਚ ਅਧਿਕਾਰੀ ਤੁਹਾਡੇ ਕਾਰਜ ਦੀ ਸ਼ਲਾਘਾ ਕਰਨਗੇ|
ਬ੍ਰਿਸ਼ਚਕ : ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਕਾਫੀ ਥਕਾਣ ਅਤੇ ਆਲਸ ਦਾ ਅਨੁਭਵ ਕਰ ਸਕਦੇ ਹੋ, ਜਿਸਦੇ ਨਾਲ ਉਤਸ਼ਾਹ ਦੀ ਕਮੀ ਰਹੇਗੀ| ਇਸਦਾ ਪ੍ਰਭਾਵ ਵਪਾਰਕ ਖੇਤਰ ਵਿੱਚ ਦੇਖਣ ਨੂੰ ਮਿਲੇਗਾ ਅਤੇ ਉਸ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ| ਮਨ ਨੂੰ ਸ਼ਾਂਤ ਰੱਖੋ|
ਧਨੁ : ਤੁਹਾਨੂੰ ਕੋਈ ਵੀ ਨਵਾਂ ਕੰਮ ਸ਼ੁਰੂ ਨਾ ਕਰਨ ਅਤੇ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ| ਖਾਂਸੀ ਅਤੇ ਢਿੱਡ ਸਬੰਧੀ ਬਿਮਾਰੀਆਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ | ਬਾਣੀ ਅਤੇ ਸੁਭਾਅ ਉਤੇ ਕਾਬੂ ਰੱਖਣਾ ਜ਼ਰੂਰੀ ਹੈ|
ਮਕਰ : ਦੈਨਿਕ ਕੰਮਾਂ ਤੋਂ ਇਲਾਵਾ ਤੁਸੀਂ ਆਪਣਾ ਸਮਾਂ ਮਨੋਰੰਜਨ ਅਤੇ ਮਿਲਣ- ਜੁਲਣ ਵਿੱਚ ਬਤੀਤ ਕਰੋਗੇ| ਸਵਾਦਿਸ਼ਟ ਭੋਜਨ ਪ੍ਰਾਪਤ ਹੋਵੇਗਾ ਅਤੇ ਦੋਸਤਾਂ ਦੇ ਨਾਲ ਘੁੰਮਣ ਜਾਓਗੇ| ਉਲਟ ਲਿੰਗ ਦੇ ਦੋਸਤਾਂ ਦੇ ਨਾਲ ਸਮਾਂ ਚੰਗਾ ਗੁਜ਼ਰੇਗਾ| ਧਨ ਲਾਭ ਹੋਵੇਗਾ|
ਕੁੰਭ : ਕਾਰਜ ਵਿੱਚ ਸਫਲਤਾ ਪਾਉਣ ਲਈ ਦਿਨ ਉਤਮ ਹੈ | ਤੁਹਾਡੇ ਵੱਲੋਂ ਕੀਤੇ ਗਏ ਕਾਰਜ ਨਾਲ ਤੁਹਾਨੂੰ ਜਸ ਅਤੇ ਕੀਰਤੀ ਮਿਲੇਗੀ| ਪਰਿਵਾਰ ਵਿੱਚ ਚੰਗਾ ਮਾਹੌਲ ਰਹੇਗਾ| ਸਰੀਰ-ਮਨ ਨਾਲ ਤੁਸੀਂ ਤਾਜਗੀ ਅਤੇ ਸਫੁਰਤੀ ਦਾ ਅਨੁਭਵ ਕਰੋਗੇ|
ਮੀਨ : ਤੁਹਾਡੀ ਕਲਪਨਾਸ਼ਕਤੀ ਪੂਰੇ ਨਿਖਾਰ ਉਤੇ ਹੋਵੇਗੀ| ਦਿਨ ਸਾਹਿਤ ਸਿਰਜਣ ਲਈ ਉਤਮ ਹੈ| ਵਿਦਿਆਰਥੀ ਚੰਗਾ ਪ੍ਰਦਰਸ਼ਨ ਕਰ ਸਕਣਗੇ| ਤੁਹਾਡੇ ਸੁਭਾਅ ਵਿੱਚ ਭਾਵੁਕਤਾ ਅਤੇ ਕਾਮੁਕਤਾ ਜਿਆਦਾ ਹੋ ਸਕਦੀ ਹੈ| ਮਨ ਨੂੰ ਸ਼ਾਂਤ ਰੱਖੋ|

Leave a Reply

Your email address will not be published. Required fields are marked *