HOROSCOPE

ਮੇਖ: ਸਰੀਰਕ ਸਿਹਤ ਚੰਗੀ ਰਹੇਗੀ ਅਤੇ ਮਾਨਸਿਕ ਰੂਪ ਨਾਲ ਵੀ ਪ੍ਰਸੰਨਤਾ ਰਹੇਗੀ| ਵਿਦਿਆਰਥੀ ਵਿਦਿਆ ਅਭਿਆਸ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ| ਘਰ ਵਿੱਚ ਸ਼ਾਂਤੀਪੂਰਨ ਮਾਹੌਲ ਬਣਿਆ ਰਹੇਗਾ| ਦੈਨਿਕ ਕੰਮਾਂ ਵਿੱਚ ਕੁੱਝ ਰੁਕਾਵਟ ਆ ਸਕਦੀ ਹੈ|
ਬ੍ਰਿਖ : ਮਾਤਾ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ| ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਦੁਪਹਿਰ ਤੋਂ ਬਾਅਦ ਤੁਹਾਡੇ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇਗਾ| ਵਿਦਿਆਰਥੀਆਂ ਲਈ ਸਮਾਂ ਅਨੁਕੂਲ ਹੈ| ਸ੍ਰਜਨਾਤਮਕਤਾ ਵਿੱਚ ਵਾਧਾ ਹੋਵੇਗਾ|
ਮਿਥੁਨ : ਕਾਰਜ ਸਫਲਤਾ ਮਿਲਣ ਨਾਲ ਤੁਹਾਡਾ ਮਨ ਖੁਸ਼ ਰਹੇਗਾ| ਮੁਕਾਬਲੇਬਾਜ ਤੁਹਾਨੂੰ ਹਰਾ ਨਹੀਂ ਸਕਣਗੇ| ਪਰ ਦੁਪਹਿਰ ਤੋਂ ਬਾਅਦ ਘਰ ਵਿੱਚ ਅਸ਼ਾਂਤੀ ਦਾ ਮਾਹੌਲ ਨਾ ਬਣੇ, ਇਸਦਾ ਧਿਆਨ ਰੱਖੋ|
ਕਰਕ : ਪਰਿਵਾਰ ਦੇ ਨਾਲ ਮਾਹੌਲ ਤਨਾਉ ਭਰਿਆ ਨਾ ਹੋਵੇ, ਇਸਦਾ ਧਿਆਨ ਰੱਖੋ| ਦੁਪਹਿਰ ਤੋਂ ਬਾਅਦ ਤੁਹਾਡਾ ਸਮਾਂ ਚੰਗਾ ਰਹੇਗਾ| ਸਰੀਰਕ ਅਤੇ ਮਾਨਸਿਕ ਸਿਹਤ ਚੰਗੀ ਰਹੇਗੀ| ਭਰਾ-ਭੈਣਾਂ ਤੋਂ ਤੁਹਾਨੂੰ ਲਾਭ ਮਿਲੇਗਾ| ਮਨ ਦੀ ਚਿੰਤਾ ਦੂਰ ਹੋਵੇਗੀ|
ਸਿੰਘ : ਤੁਹਾਡੇ ਲਈ ਦਿਨ ਆਤਮ ਵਿਸ਼ਵਾਸ ਨਾਲ ਭਰਿਆ ਰਹੇਗਾ| ਤੁਸੀਂ ਹਰ ਇੱਕ ਕਾਰਜ ਦ੍ਰਿੜ ਨਿਸ਼ਚੇ ਸ਼ਕਤੀ ਨਾਲ ਕਰੋਗੇ| ਫਿਰ ਵੀ ਗੁੱਸੇ ਦੀ ਭਾਵਨਾ ਜਿਆਦਾ ਰਹਿ ਸਕਦੀ ਹੈ, ਇਸ ਲਈ ਮਨ ਸ਼ਾਂਤ ਰੱਖੋ| ਸਰਕਾਰੀ ਕੰਮਾਂ ਵਿੱਚ ਲਾਭ ਹੋਵੇਗਾ| ਪਰਿਵਾਰ ਦਾ ਸਹਿਯੋਗ ਚੰਗਾ ਮਿਲੇਗਾ| ਕਮਾਈ ਦੇ ਮੁਕਾਬਲੇ ਖਰਚ ਜਿਆਦਾ ਹੋ ਸਕਦਾ ਹੈ|
ਕੰਨਿਆ : ਤੁਹਾਡਾ ਮਨ ਕੁੱਝ ਜਿਆਦਾ ਭਾਵਨਾਸ਼ੀਲ ਰਹੇਗਾ| ਭਾਵਨਾਵਾਂ ਦੇ ਪ੍ਰਵਾਹ ਵਿੱਚ ਵਹਿ ਕੇ ਤੁਸੀਂ ਕੋਈ ਅਯੋਗ ਕਾਰਜ ਨਾ ਕਰ ਬੈਠੋ ਇਸਦੇ ਲਈ ਸੁਚੇਤ ਰਹੋ| ਚਰਚਾ ਅਤੇ ਵਿਵਾਦ ਤੋਂ ਦੂਰ ਰਹੋ| ਦੁਪਹਿਰ ਤੋਂ ਬਾਅਦ ਤੁਹਾਡੇ ਅੰਦਰ ਆਤਮ ਵਿਸ਼ਵਾਸ ਵਧਦਾ ਹੋਇਆ ਨਜ਼ਰ ਆਵੇਗਾ|
ਤੁਲਾ: ਤੁਹਾਡਾ ਦਿਨ ਯਾਤਰਾ ਅਤੇ ਸੈਰ ਸਪਾਟੇ ਉਤੇ ਜਾਣ ਲਈ ਅਤੇ ਦੋਸਤਾਂ ਤੋਂ ਲਾਭ ਮਿਲਣ ਦਾ ਹੈ| ਵਪਾਰ ਦੇ ਖੇਤਰ ਵਿੱਚ ਤੁਹਾਨੂੰ ਲਾਭ ਹੋਵੇਗਾ| ਔਲਾਦ ਦੇ ਨਾਲ ਸੰਬੰਧ ਮਧੁਰ ਰਹਿਣਗੇ| ਉਗਰ ਚਰਚਾ – ਵਿਵਾਦ ਤੋਂ ਬਚ ਕੇ ਚੱਲੋ|
ਬ੍ਰਿਸ਼ਚਕ : ਦ੍ਰਿੜ ਮਨੋਬਲ ਅਤੇ ਆਤਮ ਵਿਸ਼ਵਾਸ ਨਾਲ ਤੁਸੀਂ ਹਰ ਇੱਕ ਕਾਰਜ ਆਸਾਨੀ ਨਾਲ ਪੂਰਾ ਕਰੋਗੇ| ਕਾਰੋਬਾਰ ਅਤੇ ਵਪਾਰ ਦੇ ਖੇਤਰ ਵਿੱਚ ਵੀ ਤੁਹਾਡੀ ਬੁੱਧੀ- ਪ੍ਰਤਿਭਾ ਦੀ ਸ਼ਲਾਘਾ ਕੀਤੀ ਜਾਵੇਗੀ| ਤਰੱਕੀ ਦੀ ਸੰਭਾਵਨਾ ਵਧੇਗੀ| ਪਿਤਾ ਦੇ ਨਾਲ ਸੰਬੰਧ ਮਧੁਰ ਰਹਿਣਗੇ ਅਤੇ ਉਨ੍ਹਾਂ ਤੋਂ ਲਾਭ ਵੀ ਹੋਵੇਗਾ|
ਧਨੁ : ਤੁਹਾਡਾ ਦਿਨ ਧਾਰਮਿਕ ਰਹੇਗਾ | ਕਿਸੇ ਧਾਰਮਿਕ ਜਾਂ ਮਾਂਗਲਿਕ ਪ੍ਰਸੰਗ ਵਿੱਚ ਮੌਜੂਦ ਰਹੋਗੇ | ਦੁਪਹਿਰ ਤੋਂ ਬਾਅਦ ਤੁਹਾਡਾ ਦਿਨ ਬਹੁਤ ਚੰਗਾ ਅਤੇ ਸਫਲਤਾ ਭਰਿਆ ਰਹੇਗਾ| ਤੁਹਾਡੇ ਕੰਮ ਆਸਾਨੀ ਨਾਲ ਪੂਰੇ ਹੁੰਦੇ ਰਹਿਣਗੇ| ਤਰੱਕੀ ਅਤੇ ਬਦਲੀ ਹੋ ਸਕਦੀ ਹੈ|
ਮਕਰ : ਤੁਹਾਡਾ ਦਿਨ ਸੰਭਲ ਕੇ ਚਲਣ ਦਾ ਹੈ| ਸਿਹਤ ਦੇ ਵਿਸ਼ੇ ਵਿੱਚ ਲਾਪਰਵਾਹ ਨਾ ਰਹੋ| ਨਕਾਰਾਤਮਕ ਵਿਚਾਰਾਂ ਨੂੰ ਆਪਣੇ ਉਤੇ ਪ੍ਰਭਾਵੀ ਨਾ ਹੋਣ ਦਿਓ| ਬਿਨਾਂ ਕਾਰਣ ਖ਼ਰਚ ਲਈ ਮਾਨਸਿਕ ਰੂਪ ਨਾਲ ਤਿਆਰ ਰਹੋ| ਇੱਕ – ਦੋ ਧਾਰਮਿਕ ਸਥਾਨ ਦੀ ਯਾਤਰਾ ਤੁਹਾਡੇ ਮਨ ਨੂੰ ਸ਼ਾਂਤੀ ਪ੍ਰਦਾਨ ਕਰੇਗੀ|
ਕੁੰਭ : ਦੰਪਤੀ ਜੀਵਨ ਵਿੱਚ ਛੋਟੀ ਜਿਹੀ ਗੱਲ ਉਤੇ ਪ੍ਰੇਸ਼ਾਨ ਨਾ ਹੋ ਜਾਓ, ਇਸਦਾ ਧਿਆਨ ਰੱਖੋ| ਅਦਾਲਤੀ ਕਾਰਵਾਈ ਤੋਂ ਸੰਭਲ ਕੇ ਚੱਲੋ| ਸਮਾਜਿਕ ਨਜ਼ਰ ਨਾਲ ਅਪਮਾਨਿਤ ਨਾ ਹੋਣਾ ਪਏ , ਇਸ ਦੀ ਸਾਵਧਾਨੀ ਰੱਖੋ| ਨਵੇਂ ਕਾਰਜ ਦੀ ਸ਼ੁਰੂਆਤ ਨਾ ਕਰਨਾ|
ਮੀਨ : ਤੁਹਾਡਾ ਮਨ ਚਿੰਤਾਮੁਕਤ ਰਹੇਗਾ| ਤੁਹਾਡੇ ਕਾਰਜਾਂ ਵਿੱਚ ਰੁਕਾਵਟ ਪੈਦਾ ਹੋਣ ਨਾਲ ਕਾਰਜਪੂਰਤੀ ਵਿੱਚ ਦੇਰੀ ਹੋ ਸਕਦੀ ਹੈ| ਸਹਿਯੋਗੀਆਂ ਦਾ ਸਹਿਯੋਗ ਮਿਲੇਗਾ|

Leave a Reply

Your email address will not be published. Required fields are marked *