HOROSCOPE

ਮੇਖ : ਆਰਥਿਕ ਖੇਤਰ ਵਿੱਚ ਤੁਹਾਡਾ ਦਿਨ ਲਾਭਦਾਇਕ ਸਾਬਤ ਹੋਵੇਗਾ| ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਿਲਣ ਨਾਲ ਘਰੇਲੂ ਵਾਤਾਵਰਣ ਆਨੰਦ ਅਤੇ ਖੁਸ਼ੀ ਨਾਲ ਭਰਿਆ ਰਹੇਗਾ|
ਬ੍ਰਿਖ : ਤੁਹਾਡਾ ਮਨ ਕਈ ਪ੍ਰਕਾਰ ਦੀਆਂ ਚਿੰਤਾਵਾਂ ਨਾਲ ਘਿਰਿਆ ਰਹੇਗਾ| ਵਿਸ਼ੇਸ਼ ਰੂਪ ਨਾਲ ਅੱਖ ਵਿੱਚ ਤਕਲੀਫ ਹੋਵੇਗੀ | ਸਨੇਹੀਆਂ ਅਤੇ ਰਿਸ਼ਤੇਦਾਰਾਂ ਦੇ ਨਾਲ ਮਨ ਮੁਟਾਓ ਹੋਣ ਨਾਲ ਮਨ ਵਿੱਚ ਪਛਤਾਵੇ ਦਾ ਅਨੁਭਵ ਹੋਵੇਗਾ| ਤੁਹਾਡੇ ਵੱਲੋਂ ਅਪਣਾਏ ਗਏ ਕੰਮ ਅਧੂਰੇ ਰਹਿਣਗੇ|
ਮਿਥੁਨ : ਪਰਿਵਾਰ ਵਿੱਚ ਪੁੱਤਰਾਂ ਅਤੇ ਪਤਨੀ ਵੱਲੋਂ ਲਾਭਦਾਇਕ ਸਮਾਚਾਰ ਮਿਲਣਗੇ| ਦੋਸਤਾਂ ਦੇ ਨਾਲ ਮੁਲਾਕਾਤ ਨਾਲ ਤੁਸੀਂ ਖ਼ੁਸ਼ ਹੋਵੋਗੇ| ਵਪਾਰੀ ਵਰਗ ਦੀ ਕਮਾਈ ਵਿੱਚ ਵਾਧਾ ਹੋਵੇਗਾ| ਇਸਤਰੀ ਦੋਸਤਾਂ ਵੱਲੋਂ ਲਾਭ ਮਿਲੇਗਾ|
ਕਰਕ : ਨੌਕਰੀਪੇਸ਼ਾ ਲੋਕਾਂ ਤੇ ਉੱਚ ਅਧਿਕਾਰੀਆਂ ਦੀ ਕ੍ਰਿਪਾਦ੍ਰਿਸ਼ਟੀ ਰਹਿਣ ਨਾਲ ਤਰੱਕੀ ਹੋਣ ਦੀ ਸੰਭਾਵਨਾ ਰਹੇਗੀ| ਉੱਚ ਅਧਿਕਾਰੀਆਂ ਦੇ ਨਾਲ ਮਹੱਤਵਪੂਰਨ ਮਾਮਲਿਆਂ ਤੇ ਵੀ ਖੁੱਲੇ ਮਨ ਨਾਲ ਚਰਚਾ ਕਰੋਗੇ| ਪੈਸਾ, ਮਾਨ- ਸਨਮਾਨ ਦੇ ਤੁਸੀਂ ਹੱਕਦਾਰ ਬਣੋਗੇ| ਵਾਹਨ ਸੁੱਖ ਮਿਲੇਗਾ| ਸਰਕਾਰ ਵੱਲੋਂ ਲਾਭ ਅਤੇ ਸੰਸਾਰਿਕ ਸੁਖ ਵਿੱਚ ਵਾਧਾ ਹੋਵੇਗਾ|
ਸਿੰਘ : ਤੁਸੀਂ ਧਾਰਮਿਕ ਕੰਮਾਂ ਵਿੱਚ ਮੌਜੂਦ ਰਹੋਗੇ| ਯਾਤਰਾ ਹੋਵੇਗੀ| ਪੇਟ ਦਰਦ ਨਾਲ ਪ੍ਰੇਸ਼ਾਨ ਰਹੋਗੇ| ਉੱਚ ਅਧਿਕਾਰੀਆਂ ਦੇ ਨਾਲ ਸਾਵਧਾਨੀ ਪੂਰਵਕ ਵਰਤਾਓ ਕਰੋ| ਨੌਕਰੀ ਧੰਦੇ ਵਿੱਚ ਤਕਲੀਫ ਆਵੇਗੀ| ਸੰਤਾਨ ਦੀ ਚਿੰਤਾ ਰਹੇਗੀ| ਸਰੀਰ ਵਿੱਚ ਆਲਸ ਅਤੇ ਥਕਾਣ ਰਹੇਗੀ|
ਕੰਨਿਆ: ਬਾਹਰਲੇ ਖੁਰਾਕ ਪਦਾਰਥ ਖਾਣ ਨਾਲ ਸਿਹਤ ਖ਼ਰਾਬ ਹੋਣ ਦੀ ਸੰਭਾਵਨਾ ਰਹੇਗੀ| ਗੁੱਸਾ ਜਿਆਦਾ ਰਹੇਗਾ| ਬੋਲਬਾਣੀ ਤੇ ਸੰਜਮ ਰੱਖੋ| ਪਰਿਵਾਰਿਕ ਮੈਂਬਰਾਂ ਦੇ ਨਾਲ ਮਨ ਮੁਟਾਓ ਹੋਵੇਗਾ| ਉਚਿਤ ਮਿਹਨਤਾਨਾ ਨਾ ਮਿਲਣ ਨਾਲ ਮਨ ਵਿੱਚ ਉਦਾਸੀ ਰਹੇਗੀ|
ਤੁਲਾ: ਤੁਹਾਡਾ ਦਿਨ ਸਫਲਤਾ ਨਾਲ ਭਰਿਆ ਹੋਵੇਗਾ, ਜਿਸਦੇ ਨਾਲ ਪੂਰੇ ਦਿਨ ਮਨ ਵਿੱਚ ਪ੍ਰਸੰਨਤਾ ਦਾ ਅਨੁਭਵ ਕਰੋਗੇ| ਮੌਜ – ਮਸਤੀ ਵਿੱਚ ਖਰਚ ਹੋਵੇਗਾ| ਨਵੇਂ ਕਪੜਿਆਂ ਦੀ ਖਰੀਦਦਾਰੀ ਹੋਵੇਗੀ ਅਤੇ ਉਹਨਾਂ ਨੂੰ ਪਹਿਨਣ ਦੇ ਮੌਕੇ ਮਿਲਣਗੇ | ਸਰੀਰਕ ਅਤੇ ਮਾਨਸਿਕ ਸਿਹਤ ਬਣੀ ਰਹੇਗੀ|
ਬ੍ਰਿਸ਼ਚਕ : ਤੁਹਾਡੇ ਹੱਥ ਵਿੱਚ ਆਏ ਹੋਏ ਮੌਕੇ ਹੱਥ ਵਿੱਚੋਂ ਖਿਸਕਦੇ ਹੋਏ ਪ੍ਰਤੀਤ ਹੋਣਗੇ| ਕਮਾਈ ਦੇ ਮੁਕਾਬਲੇ ਖ਼ਰਚ ਦੀ ਮਾਤਰਾ ਜਿਆਦਾ ਰਹੇਗੀ| ਨਵੇਂ ਕੰਮ ਜਾਂ ਯੋਜਨਾਵਾਂ ਨੂੰ ਸ਼ੁਰੂ ਨਾ ਕਰੋ|
ਧਨੁ : ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਹੋਣਗੀਆਂ| ਸੰਤਾਨ ਦੀ ਸਿਹਤ ਅਤੇ ਉਨ੍ਹਾਂ ਦੀ ਪੜਾਈ ਦੇ ਸੰਬੰਧ ਵਿੱਚ ਚਿੰਤਾ ਨਾਲ ਮਨ ਬੇਚੈਨ ਰਹੇਗਾ| ਕੰਮ ਵਿੱਚ ਸਫਲਤਾ ਨਾ ਮਿਲਣ ਨਾਲ ਗੁੱਸੇ ਦੀ ਭਾਵਨਾ ਤੇ ਕਾਬੂ ਰੱਖੋ| ਸਾਹਿਤ ਅਤੇ ਲਿਖਾਈ ਦੇ ਖੇਤਰ ਵਿੱਚ ਰੁਚੀ ਰਹੇਗੀ|
ਮਕਰ : ਸਰੀਰ ਵਿੱਚ ਸਫੂਤਰੀ ਅਤੇ ਤਾਜਗੀ ਦੀ ਕਮੀ ਰਹੇਗੀ| ਜਨਤਕ ਜੀਵਨ ਵਿੱਚ ਬੇਇੱਜ਼ਤੀ ਹੋਣ ਦੀ ਸੰਭਾਵਨਾ ਰਹੇਗੀ| ਛਾਤੀ ਵਿੱਚ ਦਰਦ ਰਹਿਣ ਦੀ ਸੰਭਾਵਨਾ ਹੈ|
ਕੁੰਭ : ਤੁਹਾਡੇ ਮਨ ਤੇ ਛਾਏ ਹੋਏ ਚਿੰਤਾ ਦੇ ਬੱਦਲ ਦੂਰ ਹੋਣ ਨਾਲ ਤੁਹਾਡਾ ਉਤਸ਼ਾਹ ਵਧੇਗਾ| ਭਰਾਵਾਂ ਨਾਲ ਮਿਲ ਕੇ ਨਵੇਂ ਪ੍ਰਬੰਧ ਨੂੰ ਹੱਥ ਵਿੱਚ ਲਓਗੇ| ਉਨ੍ਹਾਂ ਦੇ ਨਾਲ ਆਨੰਦ ਪੂਰਵਕ ਸਮਾਂ ਬਤੀਤ ਹੋਵੇਗਾ| ਦੋਸਤਾਂ ਦੇ ਨਾਲ ਮੁਲਾਕਾਤ ਤੁਹਾਡੇ ਮਨ ਨੂੰ ਖੁਸ਼ ਕਰੇਗੀ|
ਮੀਨ : ਗੁੱਸੇ ਦੇ ਕਾਰਨ ਕਿਸੇ ਦੇ ਨਾਲ ਤਕਰਾਰ ਜਾਂ ਮਨ ਮੁਟਾਓ ਹੋਣ ਦੀ ਸੰਭਾਵਨਾ ਹੈ | ਸਰੀਰਕ ਤਕਲੀਫ ਦਾ ਅਨੁਭਵ ਹੋਵੇਗਾ| ਪਰਿਵਾਰਿਕ ਮੈਂਬਰਾਂ ਵੱਲੋਂ ਘਰ ਵਿੱਚ ਵਿਰੋਧ ਦਾ ਮਾਹੌਲ ਬਣੇਗਾ|

Leave a Reply

Your email address will not be published. Required fields are marked *