HOROSCOPE

ਮੇਖ : ਮਨ ਦੀਆਂ ਉਲਝਣਾਂ ਸੁਲਝ ਜਾਣਗੀਆਂ| ਲੈਣ-ਦੇਣ ਅਤੇ ਵਪਾਰ ਦਾ ਸਾਰਾ ਕੰਮ ਅਗਲੇ ਦਿਨ ਤੇ ਛੱਡ ਦਿਓ| ਰੁਮਾਂਸ ਦੇ ਮਾਮਲੇ ਵਿੱਚ ਪਿਛਲੇ ਘਟਨਾਕ੍ਰਮ ਨਾਲ ਜੁੜੇ ਹਾਲਾਤ ਵਿੱਚ ਸੁਧਾਰ ਹੋਵੇਗਾ| ਵਿਦਿਆਰਥੀਆਂ ਦਾ ਪੜ੍ਹਾਈ- ਲਿਖਾਈ ਵਿੱਚ ਖੂਬ ਮਨ ਲੱਗੇਗਾ|
ਬ੍ਰਿਖ : ਘਰ ਵਿੱਚ ਹੀ ਰਹਿ ਕੇ ਸ਼ਾਂਤੀ ਨਾਲ ਦਿਨ ਬਿਤਾਓ ਤਾਂ ਜ਼ਿਆਦਾ ਚੰਗਾ ਮਹਿਸੂਸ ਕਰੋਗੇ| ਜੇਕਰ ਘਰ ਦੇ ਕੁੱਝ ਰੁਕੇ ਹੋਏ ਕੰਮ ਨਿਪਟਾਉਣਾ ਚਾਹੁੰਦੇ ਹੋ, ਤਾਂ ਜ਼ਿਆਦਾ ਵੱਡੇ ਕੰਮਾਂ ਨੂੰ ਹੱਥ ਵਿੱਚ ਨਾ ਲੈ ਕੇ ਛੋਟੇ-ਮੋਟੇ ਕੰਮਾਂ ਵਿੱਚ ਹੀ ਹੱਥ ਲਗਾਓ|
ਮਿਥੁਨ : ਤੁਹਾਡਾ ਪਾਰਟਨਰ
ਸਵੇਰ ਤੋਂ ਹੀ ਤੁਹਾਡੇ ਕਿਸੇ ਫੈਸਲੇ ਦੀ ਆਲੋਚਨਾ ਕਰ ਸਕਦਾ ਹੈ, ਇਸ ਲਈ ਉਸਦੀ ਖੁਸ਼ੀ ਨੂੰ ਵੇਖਦਿਆਂ ਆਪਣੇ ਪਲਾਨ ਵਿੱਚ ਥੋੜ੍ਹਾ ਫੇਰਬਦਲ ਕਰਨਾ ਪੈ ਸਕਦਾ ਹੈ| ਦੋਸਤਾਂ ਦੇ ਨਾਲ ਲੰਚ ਦਾ ਪਲਾਨ ਵੀ ਬਣ ਸਕਦਾ ਹੈ|
ਕਰਕ : ਜ਼ਿਆਦਾ ਸਮਾਂ ਘਰ ਵਿੱਚ ਹੀ ਬਿਤਾਉਣ ਵਿੱਚ ਸਮਝਦਾਰੀ ਹੈ| ਬਹੁਤ ਦਿਨਾਂ ਤੋਂ ਰੁਕੇ ਹੋਏ ਕੰਮਾਂ ਨੂੰ ਅੱਜ ਨਿਪਟਾ ਲੈਣ ਲਈ ਕਾਫੀ ਸਮਾਂ ਮਿਲ ਜਾਵੇਗਾ| ਆਪਣੇ ਜੀਵਨਸਾਥੀ ਦੇ ਨਾਲ ਘਰੇਲੂ ਮਾਮਲੇ ਬਾਰੇ ਸਲਾਹ ਲਓ| ਰਿਸ਼ਤਿਆਂ ਵਿੱਚ ਮਜਬੂਤੀ ਆਵੇਗੀ|
ਸਿੰਘ : ਕਿਸੇ ਦੇ ਫੋਨ ਤੇ ਕੋਈ ਪੁਰਾਣੇ ਝਗੜੇ ਜਾਂ ਵਿਵਾਦ ਦਾ ਹੱਲ ਨਿਕਲ ਆਵੇਗਾ| ਨਵੇਂ ਵਾਹਨ ਦਾ ਸੌਦਾ ਫਾਇਦੇਮੰਦ ਹੋ ਸਕਦਾ ਹੈ| ਆਪਣੇ ਰੁਮਾਂਸ ਦੀ ਕਹਾਣੀ ਨੂੰ ਅੱਗੇ ਵਧਾਉਣ ਲਈ ਯਾਤਰਾ ਕਰੋਗੇ| ਘਰ ਦਾ ਮਾਹੌਲ ਕਾਫੀ ਸ਼ਾਂਤੀਪੂਰਨ ਹੋਵੇਗਾ|
ਕੰਨਿਆ : ਕਿਸੇ ਪਾਰਟੀ ਵਿੱਚ ਜਾਣ ਦਾ ਮੌਕਾ ਮਿਲੇ, ਤਾਂ ਗਵਾਓ ਨਾ| ਕੀ ਪਤਾ ਦਿਲ ਦਾ ਮਾਮਲਾ ਸੈਟ ਹੋ ਜਾਵੇ| ਉਂਝ ਦਿਨ ਆਪਣੀ ਹਾਬੀ ਨੂੰ ਨਿਖਾਰਨ ਦਾ ਵੀ ਹੈ| ਘਰ ਦੇ ਛੋਟੇ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਕੰਮ ਵਿੱਚ ਹੱਥ ਵੰਡਾਓਗੇ, ਤਾਂ ਖੁਸ਼ੀ ਵੀ ਮਿਲੇਗੀ ਅਤੇ ਦੂਰਗਾਮੀ ਫਾਇਦੇ ਵੀ ਹੋਣਗੇ| ਛੋਟੀ – ਮੋਟੀ ਯਾਤਰਾ ਹੋ ਸਕਦੀ ਹੈ|
ਤੁਲਾ : ਸਿਹਤ ਦੇ ਮਾਮਲੇ ਵਿੱਚ ਵੀ ਮਾਮਲਾ ਸਕਾਰਾਤਮਕ ਹੀ ਰਹੇਗਾ| ਤੁਹਾਡੇ ਘਰ ਦੇ ਮੈਂਬਰ ਜਾਂ ਪ੍ਰੇਮੀ ਤੁਹਾਡੇ ਲਈ ਆਪਣੇ ਸਾਰੇ ਅਰਮਾਨ ਪੂਰੇ ਕਰਨੇ ਚਾਹੁਣਗੇ| ਅਜਿਹਾ ਕੋਈ ਵੀ ਕਦਮ ਨਾ ਚੁੱਕੋ, ਜਿਸਦੇ ਨਾਲ ਉਨ੍ਹਾਂ ਦਾ ਉਤਸ਼ਾਹ ਘੱਟ ਹੋਵੇ| ਤੁਹਾਡੇ ਸਾਹਮਣੇ ਸ਼ਾਮ ਤੱਕ ਪੈਸੇ ਕਮਾਉਣ ਦੇ ਮੌਕੇ ਆਉਣਗੇ|
ਬ੍ਰਿਸਚਕ : ਪਿਆਰ ਦੇ ਮਾਮਲੇ ਵਿੱਚ ਥੋੜ੍ਹਾ ਸਬਰ ਰੱਖਣ ਦੀ ਜ਼ਰੂਰਤ ਹੈ| ਸਾਰੇ ਹਾਲਾਤ ਦਾ ਜਾਇਜਾ ਲੈਣ ਤੋਂ ਬਾਅਦ ਹੀ ਕੋਈ ਕਦਮ ਚੁੱਕਣਾ ਠੀਕ ਰਹੇਗਾ| ਜਲਦਬਾਜੀ ਵਿੱਚ ਕੋਈ ਕਦਮ ਨਾ ਚੁੱਕੋ| ਵਪਾਰ ਦੇ ਕੰਮ ਨੂੰ ਕਿਨਾਰੇ ਹੀ ਰੱਖੋ ਤਾਂ ਚੰਗਾ ਰਹੇਗਾ| ਸ਼ਾਮ ਨੂੰ ਤੁਹਾਡੇ ਦੋਸਤ ਤੁਹਾਨੂੰ ਹੈਰਾਨ ਕਰ ਸਕਦੇ ਹਨ|
ਧਨੁ : ਪੈਸੇ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਆਰਥਿਕ ਫਰੰਟ ਤੇ ਤੁਸੀਂ ਸਹਿਜ ਮਹਿਸੂਸ ਕਰੋਗੇ| ਮਾਨਸਿਕ ਸ਼ਾਂਤੀ ਲਈ ਪਾਰਟੀ ਦੀ ਬਜਾਏ ਚੁਪਚਾਪ ਘਰ ਵਿੱਚ ਸ਼ਾਂਤੀ ਨਾਲ ਸਮਾਂ ਗੁਜ਼ਾਰਨਾ ਜ਼ਿਆਦਾ ਚੰਗਾ ਰਹੇਗਾ|
ਮਕਰ : ਘਰ ਦੇ ਛੋਟੇ-ਮੋਟੇ ਕੰਮਾਂ ਨੂੰ ਨਿਪਟਾਉਣ ਨਾਲ ਦਿਲ ਨੂੰ ਸੁਕੂਨ
ਮਿਲੇਗਾ| ਆਪਣੇ ਹਾਂ ਪੱਖੀ ਨਜਰੀਏ ਨਾਲ ਆਪਣੇ ਪ੍ਰੇਮੀ ਦਾ ਮੂਡ ਸੁਧਾਰਨ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ| ਰੋਮਾਂਟਿਕ ਜਿੰਦਗੀ ਕਾਫੀ ਚੰਗੀ ਗੁਜਰੇਗੀ|
ਕੁੰਭ : ਦਿਨ ਭਰ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਰਹੇਗਾ| ਪਿਛਲੇ ਕੁੱਝ ਸਮੇਂ ਤੋਂ ਤੁਹਾਡੇ ਕਿਸੇ ਸ਼ੁਭ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣਗੀਆਂ| ਕਰੀਬੀ ਰਿਸ਼ਤੇਦਾਰਾਂ ਦੇ ਨਾਲ ਮੁਲਾਕਾਤ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ|
ਮੀਨ : ਘਰ ਵਿੱਚ ਰਹਿ ਕੇ ਆਪਣੀ ਹਾਬੀ ਨੂੰ ਪੂਰਾ ਕਰਨ ਲਈ ਕੋਈ ਨਵਾਂ ਕੰਮ ਜਾਂ ਨਵੀਂ ਚੀਜ਼ ਨੂੰ ਪ੍ਰਾਪਤ ਕਰਨ ਦਾ ਮਨ ਕਰੇਗਾ| ਖੁਦ ਦੇ ਨਾਲ ਜ਼ਿਆਦਾ ਸਮਾਂ ਗੁਜਾਰੋਗੇ ਤਾਂ ਕਾਫੀ ਸਹਿਜ ਮਹਿਸੂਸ ਕਰੋਗੇ| ਦਿਮਾਗ ਤੇ ਜ਼ਿਆਦਾ ਭਾਰ ਨਾ ਪਾਓ| ਯਾਤਰਾ ਦਾ ਵਿਚਾਰ ਫਿਲਹਾਲ ਤਿਆਗ ਦਿਓ|

Leave a Reply

Your email address will not be published. Required fields are marked *