HOROSCOPE

ਮੇਖ : ਤੁਹਾਡੇ ਵਿਚ ਭਾਵੁਕਤਾ ਦੀ ਮਾਤਰਾ ਕਾਫ਼ੀ ਰਹੇਗੀ ਜਿਸਦੇ ਕਾਰਨ ਕਿਸੇ ਦੀਆਂ ਗੱਲਾਂ ਨਾਲ ਜਾਂ ਸੁਭਾਅ ਨਾਲ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ| ਮਾਂ ਦੀ ਸਿਹਤ ਦੇ ਕਾਰਨ ਤੁਸੀਂ ਕਾਫੀ ਪ੍ਰੇਸ਼ਾਨ ਰਹੋਗੇ| ਤੁਹਾਡੇ ਮਾਨ ਸਨਮਾਨ ਨੂੰ ਠੇਸ ਪਹੁੰਚ ਸਕਦੀ ਹੈ| ਤੁਸੀਂ ਪਛਤਾਵੇ ਦਾ ਅਨੁਭਵ ਕਰੋਗੇ| ਇਸਤਰੀ ਅਤੇ ਪਾਣੀ ਤੋਂ ਦੂਰ ਰਹੋ|
ਬ੍ਰਿਖ : ਤੁਹਾਡੀਆਂ ਚਿੰਤਾਵਾਂ ਘੱਟ ਹੋਣ ਨਾਲ ਤੁਸੀਂ ਕਾਫੀ ਰਾਹਤ ਦਾ ਅਨੁਭਵ ਕਰੋਗੇ| ਤੁਸੀਂ ਕਾਫੀ ਭਾਵੁਕ ਅਤੇ ਸੰਵੇਦਨਸ਼ੀਲ ਰਹੋਗੇ, ਜਿਸਦੇ ਨਾਲ ਤੁਹਾਡੀ ਕਲਪਨਾ ਸ਼ਕਤੀ ਅਤੇ ਸ੍ਰਜਨਸ਼ਕਤੀ ਉੱਭਰ ਕੇ ਸਾਹਮਣੇ ਆਵੇਗੀ| ਛੋਟੀ ਯਾਤਰਾ ਜਾਂ ਸੈਰ ਹੋ ਸਕਦੀ ਹੈ| ਵਿੱਤੀ ਮਾਮਲਿਆਂ ਤੇ ਧਿਆਨ ਦਿਓਗੇ|
ਮਿਥੁਨ : ਆਰਥਿਕ ਯੋਜਨਾਵਾਂ ਦੇ ਕਾਰਨ ਤੁਹਾਡੀਆਂ ਕਈ ਪ੍ਰੇਸ਼ਾਨੀਆਂ ਘੱਟ ਹੋਣਗੀਆਂ| ਨੌਕਰੀ ਵਿੱਚ ਤੁਹਾਡੇ ਸਾਥੀਆਂ ਦਾ ਸਹਿਯੋਗ ਮਿਲੇਗਾ ਜਿਸਦੇ ਨਾਲ ਮਾਹੌਲ ਚੰਗਾ ਬਣਿਆ ਰਹੇਗਾ| ਦੋਸਤਾਂ ਨਾਲ ਮੁਲਾਕਾਤ ਤੁਹਾਡੀ ਖੁਸ਼ੀ ਨੂੰ ਵਧਾ ਦੇਵੇਗੀ| ਪਰਿਵਾਰ ਵਿੱਚ ਸ਼ਾਂਤੀ ਅਤੇ ਆਨੰਦ ਦਾ ਮਾਹੌਲ ਰਹੇਗਾ|
ਕਰਕ : ਤੁਹਾਡੇ ਦੋਸਤਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਨਾਲ ਤੁਹਾਡਾ ਦਿਨ ਕਾਫੀ ਬਿਹਤਰ ਗੁਜ਼ਰੇਗਾ| ਉਨ੍ਹਾਂ ਵੱਲੋਂ ਮਿਲੇ ਤੋਹਫੇ ਤੁਹਾਡੀ ਖੁਸ਼ੀ ਨੂੰ ਦੁੱਗਣਾ ਕਰ ਦੇਣਗੇ| ਬਾਹਰ ਘੁੰਮਣ ਦਾ ਪ੍ਰੋਗਰਾਮ ਬਣੇਗਾ ਅਤੇ ਸਵਾਦਿਸ਼ਟ ਭੋਜਨ ਕਰਨ ਦਾ ਮੌਕਾ ਮਿਲੇਗਾ| ਸ਼ੁਭ ਸਮਾਚਾਰ ਮਿਲਣਗੇ ਅਤੇ ਆਰਥਿਕ ਲਾਭ ਵੀ ਮਿਲੇਗਾ| ਪਤਨੀ ਦੇ ਨਾਲ ਚੰਗਾ ਸਮਾਂ ਗੁਜ਼ਰੇਗਾ|
ਸਿੰਘ : ਮਨ ਵਿੱਚ ਬੇਚੈਨੀ ਰਹੇਗੀ ਅਤੇ ਵੱਖ-ਵੱਖ ਪ੍ਰੇਸ਼ਾਨੀਆਂ ਭੰਗ ਕਰਨਗੀਆਂ| ਸਰੀਰਕ ਸਿਹਤ ਖ਼ਰਾਬ ਹੋ ਸਕਦੀ ਹੈ| ਆਪਣੀ ਬਾਣੀ ਅਤੇ ਸੁਭਾਅ ਵਿੱਚ ਸੰਜਮ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਕਿਸੇ ਦੇ ਨਾਲ ਝਗੜਾ ਹੋ ਸਕਦਾ ਹੈ| ਤੁਸੀ ਕਾਫ਼ੀ ਭਾਵੁਕ ਰਹੋਗੇ| ਖਰਚ ਦੀ ਮਾਤਰਾ ਜਿਆਦਾ ਰਹੇਗੀ | ਇਸਤਰੀ ਵਰਗ ਤੋਂ ਬਚਕੇ ਰਹੋ| ਗਲਤਫਹਿਮੀ ਨਾ ਹੋਣ ਦਿਓ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ|
ਕੰਨਿਆ : ਬੁਜੁਰਗਾਂ ਅਤੇ ਦੋਸਤਾਂ ਦੇ ਨਾਲ ਤੁਹਾਡਾ ਦਿਨ ਆਨੰਦ ਵਿੱਚ ਗੁਜ਼ਰੇਗਾ| ਯਾਤਰਾ ਤੇ ਜਾ ਸਕਦੇ ਹੋ| ਪਤਨੀ ਅਤੇ ਬੱਚਿਆਂ ਦੇ ਨਾਲ ਚੰਗਾ ਸਮਾਂ ਗੁਜ਼ਰੇਗਾ| ਦੰਪਤੀ ਜੀਵਨ ਵਿੱਚ ਆਨੰਦ ਪ੍ਰਾਪਤ ਹੋਵੇਗਾ|
ਤੁਲਾ : ਤੁਹਾਡੇ ਘਰ ਅਤੇ ਕੰਮ ਵਾਲੀ ਥਾਂ ਤੇ ਬਿਹਤਰ ਮਾਹੌਲ ਰਹਿਣ ਨਾਲ ਕਾਫੀ ਪ੍ਰਸੰਨਤਾ ਰਹੇਗੀ| ਸਿਹਤ ਠੀਕ ਰਹੇਗੀ | ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦਾ ਯੋਗ ਹੈ| ਦਫ਼ਤਰ ਵਿੱਚ ਉੱਚ ਅਧਿਕਾਰੀ ਤੁਹਾਡੇ ਕੰਮ ਦੀ ਸ਼ਲਾਘਾ ਕਰਨਗੇ|
ਬ੍ਰਿਸ਼ਚਕ : ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਕਾਫੀ ਥਕਾਣ ਅਤੇ ਆਲਸ ਦਾ ਅਨੁਭਵ ਕਰੋਗੇ ਜਿਸਦੇ ਨਾਲ ਉਤਸ਼ਾਹ ਦੀ ਕਮੀ ਰਹੇਗੀ| ਇਸਦਾ ਪ੍ਰਭਾਵ ਵਪਾਰਕ ਖੇਤਰ ਵਿੱਚ ਦੇਖਣ ਨੂੰ ਮਿਲੇਗਾ ਅਤੇ ਉਸ ਨਾਲ ਪ੍ਰੇਸ਼ਾਨੀ ਹੋ ਸਕਦੀ ਹੈ| ਉੱਚ ਅਧਿਕਾਰੀਆਂ ਦਾ ਸੁਭਾਅ ਤੁਹਾਡੇ ਪ੍ਰਤੀ ਨਕਾਰਾਤਮਕ ਰਹੇਗਾ| ਔਲਾਦ ਦੇ ਨਾਲ ਵੀ ਮਤਭੇਦ ਹੋ ਸਕਦਾ ਹੈ|
ਧਨੁ : ਪੇਟ ਸਬੰਧੀ ਬਿਮਾਰੀਆਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ | ਆਪਰੇਸ਼ਨ ਵਰਗੇ ਵੱਡੇ ਮਾਮਲਿਆਂ ਨੂੰ ਟਾਲ ਦਿਓ| ਤੁਸੀਂ ਕਾਫ਼ੀ ਬੇਚੈਨ ਅਤੇ ਚਿੰਤਤ ਰਹੋਗੇ| ਪਾਣੀ ਤੋਂ ਦੂਰ ਰਹੋ| ਅਚਾਨਕ ਹੀ ਕੋਈ ਰੋਗ ਤੁਹਾਨੂੰ ਤੰਗ ਕਰ ਸਕਦਾ ਹੈ| ਖਰਚ ਵਿੱਚ ਵਾਧਾ ਹੋਵੇਗਾ| ਬਾਣੀ ਤੇ ਸੰਜਮ ਰੱਖਣਾ ਜ਼ਰੂਰੀ ਹੈ|
ਮਕਰ : ਰੋਜਾਨਾ ਕੰਮਾਂ ਤੋਂ ਇਲਾਵਾ ਤੁਸੀਂ ਆਪਣਾ ਸਮਾਂ ਮਨੋਰੰਜਨ ਅਤੇ ਮਿਲਣ ਜੁਲਣ ਵਿੱਚ ਬਿਤਾਓਗੇ| ਸਵਾਦਿਸ਼ਟ ਭੋਜਨ ਪ੍ਰਾਪਤ ਹੋਵੇਗਾ ਅਤੇ ਦੋਸਤਾਂ ਦੇ ਨਾਲ ਘੁੰਮਣ ਜਾਓਗੇ| ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ| ਭਾਗੀਦਾਰੀ ਵਿੱਚ ਲਾਭ ਹੋਵੇਗਾ| ਦਲਾਲੀ, ਕਮਿਸ਼ਨ, ਵਿਆਜ ਆਦਿ ਦੀ ਕਮਾਈ ਨਾਲ ਪੈਸੇ ਦੀ ਭਰਮਾਰ ਰਹੇਗੀ| ਜਨਤਕ ਜੀਵਨ ਵਿੱਚ ਮਾਨ-ਸਨਮਾਨ ਵਧੇਗਾ| ਕੰਮਾਂ ਵਿੱਚ ਸਫਲਤਾ ਦੇ ਨਾਲ ਸਿਹਤ ਵੀ ਬਣੀ ਰਹੇਗੀ|
ਕੁੰਭ : ਕੰਮ ਵਿੱਚ ਸਫਲਤਾ ਪਾਉਣ ਲਈ ਦਿਨ ਚੰਗਾ ਹੈ| ਤੁਹਾਡੇ ਵੱਲੋਂ ਕੀਤੇ ਗਏ ਕੰਮ ਨਾਲ ਤੁਹਾਨੂੰ ਜਸ ਅਤੇ ਕੀਰਤੀ ਮਿਲੇਗੀ| ਪਰਿਵਾਰ ਵਿੱਚ ਚੰਗਾ ਮਾਹੌਲ ਰਹੇਗਾ| ਸਰੀਰ – ਮਨ ਨਾਲ ਤੁਸੀਂ ਤਾਜਗੀ ਅਤੇ ਸਫੂਰਤੀ ਦਾ ਅਨੁਭਵ ਕਰੋਗੇ| ਨੌਕਰੀ ਦੀ ਜਗ੍ਹਾ ਸਾਥੀਆਂ ਦਾ ਸਹਿਯੋਗ ਮਿਲੇਗਾ| ਬੀਮਾਰ ਵਿਅਕਤੀ ਦੀ ਸਿਹਤ ਵਿੱਚ ਸੁਧਾਰ ਆਵੇਗਾ|
ਮੀਨ : ਤੁਹਾਡੀ ਕਲਪਨਾ ਸ਼ਕਤੀ ਪੂਰੇ ਨਿਖਾਰ ਤੇ ਹੋਵੇਗੀ| ਵਿਦਿਆਰਥੀ ਬਿਹਤਰ ਪ੍ਰਦਰਸ਼ਨ ਕਰ ਸਕਣਗੇ| ਤੁਹਾਡੇ ਸੁਭਾਅ ਵਿੱਚ ਭਾਵੁਕਤਾ ਅਤੇ ਕਾਮੁਕਤਾ ਜਿਆਦਾ ਰਹੇਗੀ|ਪੇਟ ਦਰਦ ਦੀ ਸੰਭਾਵਨਾ ਹੈ| ਮਨ ਵਿੱਚ ਡਰ ਰਹੇਗਾ| ਮਾਨਸਿਕ ਸੰਤੁਲਨ ਬਣਾ ਕੇ ਰੱਖੋ|

Leave a Reply

Your email address will not be published. Required fields are marked *