HOROSCOPE

ਮੇਖ: ਅਚੱਲ ਜਾਇਦਾਦ ਵਿੱਚ ਵਾਧੇ ਦੇ ਯੋਗ ਹਨ| ਕਾਰੋਬਾਰ ਦੀ ਸਥਿਤੀ ਵੀ ਆਮਤੌਰ ਤੇ ਸ਼ੁਭ ਰਹੇਗੀ| ਆਮਦਨ ਉਮੀਦ ਤੋਂ ਜਿਆਦਾ ਅਤੇ ਖਰਚ ਵੀ ਘੱਟ ਰਹਿਣ ਦੇ ਯੋਗ ਹਨ| ਨਤੀਜੇ ਵੱਜੋਂ ਆਰਥਿਕ ਸੰਤੁਲਨ ਬਣਿਆ ਰਹੇਗਾ| ਜ਼ਮੀਨ ਜਾਇਦਾਦ ਦੀ ਖਰੀਦ-ਵੇਚ ਵਿੱਚ ਵੀ ਵਿਸ਼ੇਸ਼ ਰੁਝਾਨ ਰਹੇਗਾ|
ਬ੍ਰਿਖ: ਸੁਭਾਅ ਵਿਚ ਹਲਕੀ ਤੇਜ਼ੀ ਜਾਂ ਚਿੜ ਚਿੜਾਪਣ ਰਹੇਗਾ| ਬਿਨਾ ਲੋੜ ਕਿਸੇ ਨਾਲ ਨਾ ਉਲਝੋ ਅਤੇ ਆਪਣੇ ਤੇ ਕਾਬੂ ਰੱਖਣਾ ਹੀ ਲਾਭਦਾਇਕ ਰਹੇਗਾ| ਆਮਦਨ ਉਮੀਦ ਅਨੁਸਾਰ ਰਹੇਗੀ| ਕਾਰੋਬਾਰ ਵਿਚ ਨਵੇਂ ਨਵੇਂ ਲੋਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ|
ਮਿਥੁਨ: ਹਫਤੇ ਦੀ ਸ਼ੁਰੂਆਤ ਸ਼ੁਭ ਰਹੇਗੀ| ਮਾਨਸਿਕ ਸਥਿਤੀ ਅਤੇ ਸਿਹਤ ਆਮ ਤੌਰ ਤੇ ਸ਼ੁਭ ਰਹੇਗੀ| ਪਰਿਵਾਰਿਕ ਮੈਂਬਰਾਂ ਵਿੱਚ ਤਾਲਮੇਲ ਵਿਚ ਵੀ ਵਾਧਾ ਹੋਵੇਗਾ| ਆਪਣੇ ਤੋਂ ਵੱਡਿਆ ਦਾ ਕਹਿਣਾ ਮੰਨਣਾ ਲਭਾਦਾਇਕ ਰਹੇਗਾ| ਵਿਦਿਆਰਥੀ ਵਰਗ ਨੂੰਸਖਤ ਹਾਲਾਤਾਂ ਦਾ ਸਾਹਮਣਾ ਕਰਨਾ ਪਵੇਗਾ| ਵਿਦੇਸ਼ ਨਾਲ ਵੀ ਸੰਬੰਧ ਲਾਭਦਾਇਕ ਰਹਿਣਗੇ|
ਕਰਕ: ਹਫਤੇ ਦੇ ਸ਼ੁਰੂ ਵਿਚ ਆਮਦਨ ਵਿੱਚ ਵਾਧਾ ਹੋਵੇਗਾ| ਕਾਰੋਬਾਰ ਵੀ ਸ਼ੁਭ ਰਹੇਗਾ| ਰੁੱਝੇਵਾਂ ਵੀ ਜ਼ਿਆਦਾ ਰਹਿਣ ਦੇ ਯੋਗ ਹਨ| ਮਨੋਬਲ ਉੱਚਾ ਰਹੇਗਾ| ਕਾਰੋਬਾਰ ਵਿਚ ਨਵੇਂ-ਨਵੇਂ ਮੌਕੇ ਵੀ ਮਿਲਣਗੇ| ਸਿਹਤ ਲਾਭ ਹੋਵੇਗਾ, ਸਮਾਜਿਕ ਰੁੱਝੇਵਾਂ ਵੀ ਜ਼ਿਆਦਾ ਰਹੇਗਾ|
ਸਿੰਘ: ਰਾਜ ਪੱਖ ਦੇ ਕੰਮਾਂ ਵਿਚ ਲਾਭ ਰਹੇਗਾ| ਮੁਕਦਮੇ ਆਦਿ ਵਿੱਚ ਪੂਰਣ ਸਫਲਤਾ ਤੇ ਯੋਗ ਹਨ| ਕਾਰੋਬਾਰ ਵੀ ਸ਼ੁਭ ਰਹੇਗਾ| ਆਮਦਨ ਦੇ ਸਾਧਨ ਇਕ ਤੋਂ ਜ਼ਿਆਦਾ ਰਹਿਣ ਦੇ ਕਾਰਨ ਆਮਦਨ ਵਿੱਚ ਵਾਧਾ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਨੌਕਰੀ ਵਰਗ ਵਿੱਚ ਵਾਧਾ ਰਹੇਗਾ| ਨੌਕਰੀ ਵਰਗ ਵਿੱਚ ਵੀ ਮਾਣ-ਇੱਜ਼ਤ ਬਣੀ ਰਹੇਗੀ ਅਤੇ ਉੱਚ ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ|
ਕੰਨਿਆ: ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ ਫਲਸਰੂਪ ਘਰੇਲੂ ਕੰਮਾਂ ਵਿੱਚ ਰੁਝੇਵਾਂ ਵੀ ਵੱਧੇਗਾ| ਸਿਹਤ ਪੱਖ ਲਈ ਸਿਤਾਰਾ ਕਮਜ਼ੋਰ ਹੈ, ਬੇਕਾਰ ਦੀ ਦੌੜ ਭੱਜ ਅਤੇ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੋ| ਦੁਸ਼ਮਣ ਪੱਖ ਦੱਬਿਆ ਰਹੇਗਾ| ਭਾਈਵਾਲੀ ਦੇ ਕੰਮਾਂ ਵਿੱਚ ਲਾਭ ਦੇ ਯੋਗ ਹਨ| ਹਫਤੇ ਦੇ ਅਖੀਰ ਵਿੱਚ ਯਾਤਰਾ ਆਦਿ ਦਾ ਪਰਹੇਜ ਰੱਖੋ|
ਤੁਲਾ: ਧਨ ਆਮਦਨ ਵਿੱਚ ਵਾਧਾ ਅਤੇ ਖਰਚਿਆਂ ਵਿਚ ਕਮੀ ਦੇ ਕਾਰਨ ਆਰਥਿਕ ਸੰਤੁਲਨ ਬਣਿਆ ਰਹੇਗਾ| ਸਿਹਤ ਵਿੱਚ ਵੀ ਇਸ ਹਫਤੇ ਸੁਧਾਰ ਹੋਵੇਗਾ| ਕਾਰੋਬਾਰ ਵੀ ਸ਼ੁਭ ਰਹੇਗਾ| ਕਾਰਜ ਖੇਤਰ ਵਿਚ ਦਿਲਚਸਪੀ ਜਿਆਦਾ ਰਹੇਗੀ ਆਮਦਨ ਸ਼ੁਭ ਰਹੇਗੀ| ਵਿਦੇਸ਼ ਤੋਂ ਧਨ ਪ੍ਰਾਪਤੀ ਦੇ ਵੀ ਯੋਗ ਹਨ| ਸਮਾਜ ਵਿੱਚ ਮਾਣ-ਪੱਖ ਇਸ ਹਫਤੇ ਸਰਗਰਮ ਰਹੇਗਾ| ਸਾਵਧਾਨ ਰਹੋ| ਸਮਾਜ ਵਿੱਚ ਮਾਣ ਇੱਜ਼ਤ ਵਧੇਗੀ| ਵਿਦਿਆਰਥੀ ਵਰਗ ਲਈ ਇਹ ਸਮਾਂ ਉੱਤਮ ਹੀ ਰਹੇਗਾ| ਜ਼ਮੀਨ ਜਾਇਦਾਦ ਦੀ ਖਰੀਦ-ਵੇਚ ਕਰਨ ਵਾਲਿਆਂ ਨੂੰਵੀ ਵਿਸ਼ੇਸ਼ ਲਾਭ ਹੋਵੇਗਾ|
ਬ੍ਰਿਸ਼ਚਕ: ਇਸ ਹਫਤੇ ਦਾ ਫਲ ਮਿਲਿਆ ਜੁਲਿਆ ਰਹੇਗਾ| ਆਮਦਨ ਆਮ ਵਾਂਗ ਬਣੀ ਰਹੇਗੀ| ਸਿਹਤ ਵੀ ਸ਼ੁਭ ਰਹੇਗੀ| ਪਰੰਤੂ ਸੁਭਾਅ ਵਿੱਚ ਹਲਕੀ ਤੇਜ਼ੀ ਦੇ ਯੋਗ ਹਨ| ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ ਅਤੇ ਬਿਨਾਂ ਜ਼ਰੂਰਤ ਕਿਸੇ ਨਾਲ ਨਾ ਉਲਝੋ|
ਧਨੁ: ਕਾਰੋਬਾਰ ਵਿਚ ਮੰਦੇ ਦਾ ਸਾਹਮਣਾ ਕਰਨਾ ਪਵੇਗਾ| ਹਫਤੇ ਦੇ ਸ਼ੁਰੂ ਵਿੱਚ ਰਾਸ਼ੀਪਤੀ ਬੁੱਧ ਆਪਣੀ ਨੀਚ ਰਾਸ਼ੀ ਮੀਨ ਵਿੱਚ ਸੰਚਾਰ ਕਰੇਗਾ| ਸਾਰੇ ਕਾਰਜ ਥੋੜ੍ਹੇ ਸੰਘਰਸ਼ ਦੇ ਬਾਅਦ ਪੂਰਣ ਹੋਣ ਦੇ ਯੋਗ ਹਨ| ਮਾਨਸਿਕ ਸਥਿਤੀ ਵੀ ਅਸੰਤੁਲਿਤ ਜਿਹੀ ਰਹੇਗੀ| ਸਿਹਤ ਪੱਖ ਲਈ ਵੀ ਸਿਤਾਰਾ ਕਮਜ਼ੋਰ ਹੈ| ਖਾਣ ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਵੱਡੇ ਬਜ਼ੁਰਗਾਂ ਦੀ ਸਲਾਹ ਮੰਨਣਾ ਲਾਭਦਾਇਕ ਰਹੇਗਾ|
ਮਕਰ: ਇਸ ਹਫਤੇ ਵਿਚ ਧਨ ਲਾਭ ਜਿਆਦਾ ਰਹੇਗਾ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵੀ ਵਿਸ਼ੇਸ਼ ਵਾਧਾ ਰਹੇਗਾ| ਕਿਸੇ ਉੱਤਮ ਵਿਅਕਤੀ ਨਾਲ ਸੰਪਰਕ ਨਾਲ ਵਿਸ਼ੇਸ਼ ਲਾਭ ਦੇ ਯੋਗ ਹਨ| ਵਿਦਿਆਰਥੀ ਵਰਗ ਲਈ ਇਹ ਹਫਤਾ ਸ਼ੁਭ ਰਹੇਗਾ| ਨੌਕਰੀ ਵਰਗ ਵਿੱਚ ਵੀ ਤਰੱਕੀ ਰਹੇਗੀ ਅਤੇ ਵਿਸ਼ੇਸ਼ ਮਾਣ-ਇੱਜ਼ਤ ਦੇ ਵੀ ਯੋਗ ਹਨ| ਨੌਕਰੀ ਵਰਗ ਵਿੱਚ ਵੀ ਤਰੱਕੀ ਰਹੇਗੀ|
ਕੁੰਭ: ਆਮਦਨ ਜ਼ਿਆਦਾ ਅਤੇ ਖਰਚ ਘੱਟ ਰਹਿਣ ਦੇ ਕਾਰਨ ਆਰਥਿਕ ਸੰਤੁਲਨ ਰਹੇਗਾ| ਸਿਹਤ ਲਾਭ ਹੋਵੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹੇਗੀ| ਕਾਰਜ ਖੇਤਰ ਵਿਚ ਵੀ ਸਹਿਯੋਗੀਆਂ ਦਾ ਪੂਰਣ ਸਹਿਯੋਗ ਰਹੇਗਾ| ਪਰਿਵਾਰਿਕ ਵਾਤਾਵਰਣ ਵੀ ਸ਼ੁਭ ਹੀ ਰਹੇਗਾ| ਨੌਜਵਾਨ ਵਰਗ ਨੂੰ ਆਪਣੇ ਵੱਡੇ ਬਜ਼ੁਰਗਾਂ ਦੀ ਸਲਾਹ ਮੰਨਣਾ ਲਾਭਦਾਇਕ ਰਹੇਗਾ| ਹਫਤੇ ਦੇ ਅੰਤ ਵਿੱਚ ਯਾਤਰਾ ਆਦਿ ਦਾ ਪਰਹੇਜ਼ ਰੱਖੋ|
ਮੀਨ: ਜ਼ਮੀਨ ਜਾਇਦਾਦ ਜਾਂ ਅਚੱਲ ਜਾਇਦਾਦ ਵਿੱਚ ਵਾਧੇ ਦੇ ਯੋਗ ਹਨ| ਕਾਰੋਬਾਰ ਵੀ ਸਾਧਾਰਨ ਰਹੇਗਾ| ਆਮਦਨ ਉਮੀਦ ਅਨੁਸਾਰ ਬਣੀ ਰਹੇਗੀ| ਸਿਹਤ ਸ਼ੁਭ ਅਤੇ ਮਨੋਬਲ ਵੀ ਉੱਤਮ ਰਹਿਣ ਦੇ ਯੋਗ ਹਨ| ਦੁਸ਼ਮਣ ਪੱਖ ਦੱਬਿਆ ਰਹੇਗਾ| ਵਿਦਿਆਰਥੀ ਵਰਗ ਨੂੰ ਸਖਤ ਮਿਹਨਤ ਤਾਂ ਕਰਨੀ ਪਵੇਗੀ ਪਰੰਤੂ ਸਫਲਤਾ ਦੇ ਯੋਗ ਹਨ| ਹਫਤੇ ਦੇ ਅੰਤ ਵਿੱਚ ਸ਼ੁਭ ਯਾਤਰਾ ਦੇ ਵੀ ਯੋਗ ਹਨ|

Leave a Reply

Your email address will not be published. Required fields are marked *