HOROSCOPE

ਮੇਖ : ਪਰਿਵਾਰਕ ਮੈਂਬਰ, ਸਨੇਹੀਆਂ ਅਤੇ ਦੋਸਤਾਂ ਦੇ ਨਾਲ ਸਮਾਰੋਹ ਵਿੱਚ ਮੌਜੂਦ ਰਹਿ ਸਕਦੇ ਹੋ| ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਉਤਸ਼ਾਹ ਰਹੇਗਾ, ਪਰ ਅਤਿ-ਉਤਸ਼ਾਹ ਨਾਲ ਨੁਕਸਾਨ ਨਾ ਹੋਵੇ ਇਸਦਾ ਧਿਆਨ ਰੱਖੋ|
ਬ੍ਰਿਖ : ਤਕਲੀਫਾਂ ਦੇ ਕਾਰਨ ਮਾਨਸਿਕ ਪ੍ਰੇਸ਼ਾਨੀ ਰਹਿ ਸਕਦੀ ਹੈ, ਜੋ ਕਿ ਤੁਹਾਨੂੰ ਮਾਨਸਿਕ ਰੂਪ ਨਾਲ ਰੋਗੀ ਰੱਖ ਸਕਦੀ ਹੈ| ਪਰਿਵਾਰਕ ਮੈਂਬਰਾਂ ਦੇ ਨਾਲ ਵੀ ਮਨ ਮੁਟਾਓ ਹੋਣ ਦਾ ਪ੍ਰਸੰਗ ਬਣ ਸਕਦਾ ਹੈ, ਜਿਸਦੇ ਨਾਲ ਘਰ ਦਾ ਮਾਹੌਲ ਵਿਗੜ ਸਕਦਾ ਹੈ| ਮਿਹਨਤ ਦੇ ਮੁਕਾਬਲੇ ਸਫਲਤਾ ਦੀ ਪ੍ਰਾਪਤੀ ਘੱਟ ਹੋਣ ਨਾਲ ਆਰਥਿਕ ਸੰਕਟ ਦੀ ਚਿੰਤਾ ਰਹੇਗੀ|
ਮਿਥੁਨ : ਵਪਾਰ ਵਿੱਚ ਅਤੇ ਕਮਾਈ ਵਿੱਚ ਵਾਧਾ ਹੋਵੇਗਾ| ਦੋਸਤਾਂ ਤੋਂ ਲਾਭ ਹੋਵੇਗਾ| ਨੌਕਰੀ ਵਿੱਚ ਉੱਚ ਅਧਿਕਾਰੀਆਂ ਦੀ ਕ੍ਰਿਪਾਦ੍ਰਸ਼ਟਿ ਨਾਲ ਤੁਹਾਡੇ ਲਈ ਤਰੱਕੀ ਵੀ ਸੰਭਵ ਹੈ| ਵਿਆਹ ਦੇ ਚਾਹਵਾਨ ਵਿਅਕਤੀਆਂ ਨੂੰ ਜੀਵਨਸਾਥੀ ਮਿਲਣ ਦਾ ਯੋਗ ਹੈ| ਪਰਿਵਾਰ ਵਿੱਚ ਪਤਨੀ ਅਤੇ ਪੁੱਤ ਤੋਂ ਚੰਗੇ ਸਮਾਚਾਰ ਮਿਲਣਗੇ|
ਕਰਕ : ਵਪਾਰੀਆਂ ਨੂੰ ਲਾਭ ਮਿਲੇਗਾ ਤੇ ਨੌਕਰੀ ਕਰਨ ਵਾਲਿਆਂ ਤੇ ਅਧਿਕਾਰੀ ਖੁਸ਼ ਰਹਿਣਗੇ | ਪਰਿਵਾਰ ਵਿੱਚ ਮਿੱਤਰਤਾਪੂਰਣ ਮਾਹੌਲ ਬਣਿਆ ਰਹੇਗਾ| ਸਰੀਰਕ ਰੂਪ ਨਾਲ ਤੰਦੁਰੁਸਤ ਰਹੋਗੇ| ਪੈਸਾ ਅਤੇ ਪ੍ਰਤਿਸ਼ਠਾ ਵਿੱਚ ਵਾਧਾ ਹੋਵੇਗਾ|
ਸਿੰਘ : ਦਿਨ ਆਲਸ ਅਤੇ ਥਕਾਣ ਵਿੱਚ ਗੁਜ਼ਰੇਗਾ| ਪੇਟ ਨਾਲ ਸੰਬੰਧਿਤ ਦਰਦ ਤੋਂ ਪ੍ਰੇਸ਼ਾਨੀ ਹੋਵੇਗੀ| ਸਫਲਤਾ ਪ੍ਰਾਪਤ ਕਰਨ ਲਈ ਮਿਹਨਤ ਜਿਆਦਾ ਕਰਨੀ ਪਵੇਗੀ| ਧਾਰਮਿਕ ਯਾਤਰਾ ਦੀ ਸੰਭਾਵਨਾ ਹੈ|
ਕੰਨਿਆ : ਗੁੱਸੇ ਦੀ ਮਾਤਰਾ ਜਿਆਦਾ ਰਹੇਗੀ| ਇਸ ਲਈ ਸਿਹਤ ਦੇ ਪ੍ਰਤੀ ਧਿਆਨ ਦਿਓ| ਨੀਤੀ-ਵਿਰੁੱਧ ਕੰਮਾਂ ਤੋਂ ਦੂਰ ਰਹੋ| ਸਰਕਾਰ-ਵਿਰੋਧੀ ਗੱਲਾਂ ਦੇ ਕਾਰਨ ਪ੍ਰੇਸ਼ਾਨੀ ਖੜੀ ਨਾ ਹੋਵੇ ਇਸ ਦਾ ਧਿਆਨ ਰੱਖੋ|
ਤੁਲਾ: ਸੰਸਾਰਿਕ ਜੀਵਨ ਦਾ ਆਨੰਦ ਵਿਸ਼ੇਸ਼ ਰੂਪ ਨਾਲ ਮਨਾ ਸਕਦੇ ਹੋ| ਪਰਿਵਾਰਕ ਮੈਂਬਰਾਂ ਦੇ ਨਾਲ ਸਮਾਜਿਕ ਵਰਤੋਂ ਲਈ ਬਾਹਰ ਜਾ ਸਕਦੇ ਹੋ| ਛੋਟੀ ਜਿਹੀ ਯਾਤਰਾ ਦਾ ਪ੍ਰਬੰਧ ਹੋਵੇਗਾ| ਸਮਾਜਿਕ ਖੇਤਰ ਵਿੱਚ ਤੁਹਾਨੂੰ ਸਫਲਤਾ ਅਤੇ ਜਸ ਕੀਰਤੀ ਮਿਲਣ ਦਾ ਵੀ ਯੋਗ ਹੈ|
ਬ੍ਰਿਸ਼ਚਕ : ਪਰਿਵਾਰਕ ਮੈਂਬਰਾਂ ਦੇ ਨਾਲ ਆਨੰਦਪੂਰਵਕ ਸਮਾਂ ਬਿਤਾਓਗੇ| ਨੌਕਰੀ ਕਰਨ ਵਾਲਿਆਂ ਨੂੰ ਸਹਿਯੋਗੀ ਕਰਮਚਾਰੀਆਂ ਦਾ ਸਹਿਯੋਗ ਮਿਲੇਗਾ| ਚੰਗੇ ਸਮਾਚਾਰ ਮਿਲਣਗੇ| ਧਨ ਲਾਭ ਹੋਵੇਗਾ |
ਧਨੁ: ਪੇਟ ਨਾਲ ਸੰਬੰਧਿਤ ਬਿਮਾਰੀਆਂ ਦੀ ਸਮੱਸਿਆ ਰਹੇਗੀ| ਕਿਸੇ ਵੀ ਕੰਮ ਵਿੱਚ ਸਫਲਤਾ ਨਾ ਮਿਲਣ ਨਾਲ ਨਿਰਾਸ਼ਾ ਆਉਣ ਦੀ ਸੰਭਾਵਨਾ ਹੈ| ਸੰਤਾਨ ਦੇ ਪ੍ਰਤੀ ਚਿੰਤਾ ਰਹਿਣ ਨਾਲ ਮਨ ਵਿੱਚ ਪ੍ਰੇਸ਼ਾਨੀ ਰਹੇਗੀ|
ਮਕਰ : ਪਰਿਵਾਰਕ ਮੈਂਬਰਾਂ ਦੇ ਨਾਲ ਝਗੜੇ ਜਾਂ ਫਿਰ ਅਰਥਹੀਣ ਚਰਚਾ ਦੇ ਪ੍ਰਸੰਗ ਬਣਨਗੇ| ਇਸ ਨਾਲ ਤੁਹਾਡਾ ਮਨ ਦੁਖੀ ਰਹਿ ਸਕਦਾ ਹੈ| ਪੂਰੀ ਨੀਂਦ ਨਾ ਮਿਲਣ ਨਾਲ ਤੁਹਾਡੀ ਸਿਹਤ ਵਿਗੜੇਗੀ|
ਕੁੰਭ: ਤੁਹਾਡੇ ਮਨ ਤੋਂ ਚਿੰਤਾ ਦਾ ਭਾਰ ਹਲਕਾ ਹੋ ਜਾਵੇਗਾ ਅਤੇ ਤੁਸੀਂ ਮਾਨਸਿਕ ਰੂਪ ਨਾਲ ਤਾਜਗੀ ਦਾ ਅਨੁਭਵ ਕਰੋਗੇ| ਨਾਲ ਹੀ ਸਰੀਰਕ ਸਿਹਤ ਵੀ ਚੰਗੀ ਰਹੇਗੀ| ਵਿਸ਼ੇਸ਼ ਕਰਕੇ ਭਰਾ-ਭੈਣਾਂ ਦੇ ਨਾਲ ਸੰਬੰਧਾਂ ਵਿੱਚ ਮਿਠਾਸ ਦਾ ਅਨੁਭਵ ਕਰੋਗੇ|
ਮੀਨ : ਨਕਾਰਾਤਮਕ ਵਿਚਾਰਾਂ ਨੂੰ ਆਪਣੇ ਮਨ ਤੋਂ ਹਟਾਉ| ਗੁੱਸੇ ਅਤੇ ਬਾਣੀ ਤੇ ਕਾਬੂ ਰੱਖਣਾ ਪਵੇਗਾ| ਕਿਸੇ ਨਾਲ ਵਾਦ -ਵਿਵਾਦ ਨੂੰ ਸੰਭਵ ਹੋਵੇ ਤਾਂ ਟਾਲ ਦਿਓ| ਖਾਣ-ਪੀਣ ਤੇ ਕਾਬੂ ਰੱਖੋ|

Leave a Reply

Your email address will not be published. Required fields are marked *