HOROSCOPE

ਮੇਖ : ਸਮਾਜਿਕ ਰੂਪ ਨਾਲ ਤੁਹਾਨੂੰ ਜਸ-ਕੀਰਤੀ ਮਿਲੇਗੀ| ਵਪਾਰ ਵਿੱਚ ਲਾਭ ਹੋਵੇਗਾ| ਮਾਨਸਿਕ ਇਕਾਗਰਤਾ ਵਿੱਚ ਕਮੀ ਵਿਖਾਈ ਦੇਵੇਗੀ| ਸਿਹਤ ਵਿਗੜ ਸਕਦੀ ਹੈ|
ਬ੍ਰਿਖ: ਪਰਿਵਾਰਿਕ ਜੀਵਨ ਵਿੱਚ ਸੁਖ-ਸੰਤੋਸ਼ ਦਾ ਅਨੁਭਵ ਹੋਵੇਗਾ| ਵਪਾਰ ਵਿੱਚ ਵੀ ਤੁਹਾਨੂੰ ਜਸ ਮਿਲੇਗਾ| ਤੁਸੀਂ ਨਵੇਂ ਕੰਮ ਦਾ ਪ੍ਰਬੰਧ ਕਰ ਸਕੋਗੇ| ਵਪਾਰ ਵਿੱਚ ਲਾਭ ਹੋਵੇਗਾ ਅਤੇ ਪਤਨੀ ਅਤੇ ਪੁੱਤ ਤੋਂ ਵੀ ਲਾਭ ਹੋਵੇਗਾ|
ਮਿਥੁਨ : ਸਿਹਤ ਵਿੱਚ ਕੁੱਝ ਉਤਾਰ-ਚੜਾਓ ਆਵੇਗਾ| ਪੈਸੇ ਦਾ ਖ਼ਰਚ ਜਿਆਦਾ ਹੋਵੇਗਾ| ਸੰਤਾਨ ਦੀ ਚਿੰਤਾ ਸਤਾਏਗੀ| ਦੁਪਹਿਰ ਬਾਅਦ ਤੁਹਾਡੇ ਕੰਮ ਵਿੱਚ ਸਫਲਤਾ ਨਾਲ ਤੁਹਾਡਾ ਮਨ ਪ੍ਰਸੰਨਤਾ ਦਾ ਅਨੁਭਵ ਕਰੇਗਾ| ਵਪਾਰ ਵਿੱਚ ਮਾਹੌਲ ਅਨੁਕੂਲ ਰਹੇਗਾ|
ਕਰਕ : ਨਕਾਰਾਤਮਕ ਵਿਚਾਰਾਂ ਤੋਂ ਦੂਰ ਰਹੋ| ਪੈਸੇ ਦੀ ਤੰਗੀ ਰਹੇਗੀ| ਦੁਪਹਿਰ ਤੋਂ ਬਾਅਦ ਸਰੀਰਕ ਸਿਹਤ ਅਤੇ ਬਾਅਦ ਵਿੱਚ ਮਾਨਸਿਕ ਸਿਹਤ ਪ੍ਰਭਾਵਿਤ ਹੋਵੇਗੀ| ਵਪਾਰਕ ਥਾਂ ਤੇ ਉਚ ਅਧਿਕਾਰੀ ਨਾਲ ਸੰਭਲ ਕੇ ਚੱਲੋ|
ਸਿੰਘ : ਦੋਸਤਾਂ ਅਤੇ ਸਨੇਹੀਆਂ ਦੇ ਨਾਲ ਆਨੰਦ ਮਿਲੇਗਾ| ਸੈਰ ਸਪਾਟੇ ਤੇ ਜਾ ਸਕਦੇ ਹੋ| ਦੁਪਹਿਰ ਤੋਂ ਬਾਅਦ ਜਿਆਦਾ ਵਿਚਾਰਾਂ ਦੇ ਕਾਰਨ ਮਾਨਸਿਕ ਰੂਪ ਨਾਲ ਤੁਸੀਂ ਥੱਕ ਜਾਓਗੇ| ਪੈਸਾ ਦੀ ਤੰਗੀ ਰਹੇਗੀ|
ਕੰਨਿਆ: ਕੰਮ ਵਿੱਚ ਸਫਲਤਾ ਮਿਲਣ ਨਾਲ ਤੁਸੀਂ ਖ਼ੁਸ਼ ਰਹੋਗੇ| ਤੁਹਾਡੀ ਜਸ-ਕੀਰਤੀ ਵਿੱਚ ਵੀ ਵਾਧਾ ਹੋਵੇਗਾ| ਪਰਿਵਾਰ ਦਾ ਮਾਹੌਲ ਵੀ ਅਨੁਕੂਲ ਰਹੇਗਾ| ਭਾਵਨਾ ਦੇ ਪ੍ਰਵਾਹ ਵਿੱਚ ਤੁਸੀਂ ਜਿਆਦਾ ਨਾ ਵਹਿ ਜਾਓ ਇਸਦਾ ਧਿਆਨ ਰੱਖੋ|
ਤੁਲਾ: ਬੌਧਿਕ ਚਰਚਾ ਵਿੱਚ ਲਾਭ ਲੈਣ ਲਈ ਤੁਸੀ ਸੋਚ ਸਕਦੇ ਹੋ| ਜਸ ਅਤੇ ਕੀਰਤੀ ਵਿੱਚ ਵਾਧਾ ਹੋਵੇਗਾ| ਕੁੱਝ ਜਿਆਦਾ ਭਾਵਨਾਸ਼ੀਲ ਰਹੋਗੇ| ਵਪਾਰਕ ਸਥਾਨ ਤੇ ਮਾਹੌਲ ਅਨੁਕੂਲ ਰਹੇਗਾ| ਪਰਿਵਾਰ ਵਿੱਚ ਆਨੰਦ ਦਾ ਮਾਹੌਲ ਰਹੇਗਾ|
ਬ੍ਰਿਸ਼ਚਕ : ਵਿੱਤੀ ਮਾਮਲਿਆਂ ਦਾ ਪ੍ਰਬੰਧ ਹੋਵੇਗਾ| ਮਾਤਾ ਤੋਂ ਲਾਭ ਹੋਵੇਗਾ| ਦੁਪਹਿਰ ਤੋਂ ਬਾਅਦ ਵਿਚਾਰਾਂ ਵਿੱਚ ਜਲਦੀ ਤਬਦੀਲੀ ਆਵੇਗੀ| ਨਵੇਂ ਕੰਮ ਦੀ ਸ਼ੁਰੂਆਤ ਨਾ ਕਰੋ|
ਧਨੁ : ਤੁਹਾਡਾ ਮਨ ਪ੍ਰਸੰਨ ਰਹਿਣ ਨਾਲ ਮਾਨਸਿਕ ਰੂਪ ਨਾਲ ਇੱਕਦਮ ਹਲਕੇ-ਫੁਲਕੇ ਹੋਣ ਦਾ ਅਨੁਭਵ ਹੋਵੇਗਾ| ਇਸਤਰੀਆਂ ਦਾ ਪ੍ਰਸਾਧਨਾਂ ਦੇ ਪਿੱਛੇ ਪੈਸਾ ਖਰਚ ਹੋਵੇਗਾ| ਜ਼ਮੀਨ, ਮਕਾਨ, ਵਾਹਨ ਆਦਿ ਦਾ ਸੌਦਾ ਸੰਭਲ ਕੇ ਕਰੋ|
ਮਕਰ : ਧਾਰਮਿਕ ਕਾਰਜਾਂ ਵਿੱਚ ਖਰਚ ਹੋਵੇਗਾ| ਜਿਆਦਾ ਵਾਦ-ਵਿਵਾਦ ਨਾਲ ਪਰਿਵਾਰ ਦਾ ਮਾਹੌਲ ਵਿਗੜੇ ਨਾ ਇਸਦਾ ਧਿਆਨ ਰੱਖੋ|
ਕੁੰਭ : ਡੂੰਘੀ ਚਿੰਤਨਸ਼ਕਤੀ ਅਤੇ ਅਧਿਆਤਮਕਤਾ ਦੋਵਾਂ ਵਿਚਾਲੇ ਤੁਹਾਡਾ ਮਨ ਡੁੱਬਿਆ ਰਹੇਗਾ| ਬਾਣੀ ਤੇ ਕਾਬੂ ਰੱਖੋ| ਵਿਦਿਆਰਥੀਆਂ ਦੀ ਵਿਦਿਆ ਪ੍ਰਾਪਤੀ ਵਿੱਚ ਰੁਕਾਵਟ ਆ ਸਕਦੀ ਹੈ|
ਮੀਨ : ਮਨ ਇਕਾਗਰ ਕਰਨ ਦੀ ਕੋਸ਼ਿਸ਼ ਕਰੋ| ਖਰਚ ਤੇ ਕੰਟਰੋਲ ਰੱਖਣਾ ਪਵੇਗਾ| ਦੁਪਹਿਰ ਬਾਅਦ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ| ਪਰਿਵਾਰਕ ਮੈਂਬਰਾਂ ਤੋਂ ਸੁਖ ਮਿਲੇਗਾ|

Leave a Reply

Your email address will not be published. Required fields are marked *