HOROSCOPE

ਮੇਖ: ਕਾਰੋਬਾਰੀ ਹਾਲਾਤ ਨਿਰਾਸ਼ਜਨਕ ਹੋ ਸਕਦੇ ਹਨ| ਪਰੰਤੂ ਆਮ ਕੰਮ ਹੁੰਦੇ ਰਹਿਣਗੇ| ਚਿੰਤਾ ਅਤੇ ਡਰ ਰਹੇਗਾ| ਵਿਸ਼ੇਸ਼ ਕਰਕੇ ਸੰਤਾਨ ਸੰਬੰਧੀ ਚਿੰਤਾ ਰਹੇਗੀ| ਚੋਟ ਆਦਿ ਲੱਗਣ ਦਾ ਡਰ ਹੈ| ਕੋਈ ਅਸ਼ੁਭ ਸਮਾਚਾਰ ਸੁਣਨ ਨੂੰ ਮਿਲ ਸਕਦਾ ਹੈ|
ਬ੍ਰਿਖ: ਮਿਹਨਤ ਅਤੇ ਯਤਨ ਨਾਲ ਹਰ ਕੰਮ ਵਿਚ ਸਫਲਤਾ ਅਤੇ ਲਾਭ ਮਿਲੇਗਾ| ਫਿਰ ਵੀ ਸਭ ਕੁਝ ਹੁੰਦੇ ਹੋਏ ਚਿੰਤਾ ਦਾ ਸਾਥ ਰਹੇਗਾ ਅਤੇ ਕੋਈ ਕਮੀ ਮਹਿਸੂਸ ਹੁੰਦੀ ਰਹੇਗੀ| ਕੰਮਾਂ ਵਿਚ ਰੁਕਾਵਟ ਪਵੇਗੀ| ਫਾਲਤੂ ਵਿਚ ਸਮਾਂ ਨਸ਼ਟ ਹੋਵੇਗਾ ਅਤੇ ਖਰਚੇ ਦਾ ਭਾਰ ਸਹਿਣਾ ਪਵੇਗਾ| ਤੁਸੀਂ ਆਪਣਾ ਕੋਈ ਕੰਮ ਆਪ ਹੀ ਵਿਗਾੜ ਲਵੋਗੇ|
ਮਿਥੁਨ: ਘਰ ਵਿਚ ਸੁੱਖ-ਸਾਧਨਾਂ ਦਾ ਸਾਮਾਨ ਆ ਸਕਦਾ ਹੈ| ਜ਼ਮੀਨ ਜਾਇਦਾਦ ਦੀਆਂ ਉਲਝਣਾਂ ਤਾਂ ਰਹਿਣਗੀਆਂ ਪਰੰਤੂ ਹੱਲ ਵੀ ਨਿਕਲਦਾ ਨਜ਼ਰ ਆਵੇਗਾ| ਛੋਟੇ ਭਰਾ ਵੱਲੋਂ ਕੋਈ ਚਿੰਤਾ ਹੋ ਸਕਦੀ ਹੈ| ਮਨ-ਚਿੱਤ ਉਦਾਸ ਰਹੇਗਾ ਅਤੇ ਭਵਿੱਖ ਤੋਂ ਤੁਸੀਂ ਭੈਅ-ਭੀਤ ਰਹੋਗੇ|
ਕਰਕ: ਵਿਦਿਆਰਥੀਆਂ ਦਾ ਵਿੱਦਿਆ ਵਿਚ ਉਤਸ਼ਾਹ ਵਧੇਗਾ ਅਤੇ ਉਹ ਆਪਣਾ ਟੀਚਾ ਪ੍ਰਾਪਤ ਕਰਨ ਵਿੱਚ ਸਫਲ ਰਹਿਣਗੇ| ਪਰਿਵਾਰ ਵਿਚ ਖੁਸ਼ੀ ਦਾ ਮੌਕਾ ਆਵੇਗਾ| ਇਨ੍ਹਾਂ ਦਿਨਾਂ ਵਿਚ ਲੈਣ-ਦੇਣ ਦੇ ਮਾਮਲੇ ਵਿੱਚ ਚੌਕਸ ਰਹਿਣਾ ਪਵੇਗਾ ਨਹੀਂ ਤਾਂ ਤੁਹਾਡੇ ਨਾਲ ਠੱਗੀ ਵੀ ਹੋ ਸਕਦੀ ਹੈ|
ਸਿੰਘ : ਘਰ ਤੋਂ ਬਾਹਰ ਰਹਿਣਾ ਪੈ ਸਕਦਾ ਹੈ, ਤੁਸੀਂ ਵਿਦੇਸ਼ ਵੀ ਜਾ ਸਕਦੇ ਹੋ| ਤਬਾਦਲੇ ਦਾ ਡਰ ਰਹਿ ਸਕਦਾ ਹੈ| ਸਿਹਤ ਪ੍ਰਤੀ ਚਿੰਤਾ ਰਹੇਗੀ| ਮਿਹਨਤ ਕਰਨ ਨਾਲ ਕੰਮ ਹੋ ਜਾਣਗੇ| ਵਪਾਰ ਆਮ ਵਾਂਗ ਰਹੇਗਾ| ਹਫਤੇ ਦੇ ਅੰਤ ਵਿਚ ਤਬਦੀਲੀ
ਆਵੇਗੀ| ਸਹਿ ਕਰਮੀਆਂ ਦੇ ਸਹਿਯੋਗ ਨਾਲ ਧਨ ਲਾਭ ਹੋਵੇਗਾ| ਦੈਨਿਕ ਕਾਰਗੁਜਾਰੀ ਆਮ ਵਾਂਗ ਰਹੇਗੀ|
ਕੰਨਿਆ: ਲਾਭ ਵਾਲਾ ਸਮਾਂ ਹੈ, ਤੁਹਾਨੂੰ ਆਸ ਅਨੁਸਾਰ ਲਾਭ ਮਿਲੇਗਾ| ਕੰਮ ਦੀ ਥਾਂ ਜਾਂ ਦਫਤਰ ਵਿਚ ਮਾਹੌਲ ਚੰਗਾ ਬਣਾ ਕੇ ਰੱਖੋ| ਕੰਮ ਸਰਲਤਾ ਨਾਲ ਹੋ ਜਾਣਗੇ| ਹਫਤੇ ਦੇ ਅੰਤ ਵਿਚ ਖਰਚਾ ਕੁੱਝ ਵਧੇਰੇ ਰਹੇਗਾ| ਘਰੇਲੂ ਉਲਝਣਾਂ ਅਤੇ ਮਾੜੀ ਸਿਹਤ ਕਾਰਨ ਬੇਚੈਨੀ ਰਹਿ ਸਕਦੀ ਹੈ|
ਤੁਲਾ: ਕਾਰੋਬਾਰੀ ਹਾਲਾਤ ਵਿਚ ਸੁਧਾਰ ਆਵੇਗਾ| ਨਵੇਂ ਸੰਬੰਧ ਬਣਨਗੇ ਪਰੰਤੂ ਧਿਆਨ ਰਹੇ ਹਸਤਾਖਰ ਕਰਨ ਵੇਲੇ ਚੌਕਸੀ ਦੀ ਲੋੜ ਹੈ| ਯਾਤਰਾ ਨਾਲ ਲਾਭ ਹੋਵੇਗਾ| ਪਤਨੀ ਤੋਂ ਸੁੱਖ ਮਿਲੇਗਾ| ਪ੍ਰੋਗਰਾਮ ਵਿਚ ਫੇਰਬਦਲ ਕਰਨਾ ਹਿਤਕਾਰੀ ਨਹੀਂ ਰਹੇਗਾ| ਹਫਤੇ ਦੇ ਅੰਤ ਵਿਚ ਕਾਰੋਬਾਰੀ ਹਾਲਾਤ ਆਮ ਵਰਗੇ ਰਹਿਣਗੇ|
ਬ੍ਰਿਸ਼ਚਕ: ਸਰਕਾਰੀ ਨੌਕਰੀ ਮਿਲਣ ਦੀ ਸੰਭਾਵਨਾ ਹੈ| ਵਿਆਹ ਆਦਿ ਵਿਚ ਦੇਰੀ ਹੋ ਸਕਦੀ ਹੈ| ਘਰ ਦਾ ਵਾਤਾਵਰਣ ਸੁੱਖਦ ਰਹੇਗਾ| ਧਨ ਦਾ ਲੈਣ-ਦੇਣ ਸਾਵਧਾਨੀ ਨਾਲ ਕਰਨਾ ਠੀਕ ਰਹੇਗਾ ਨਹੀਂ ਤਾਂ ਤੁਹਾਡੇ ਨਾਲ ਧੋਖਾ ਵੀ ਹੋ ਸਕਦਾ ਹੈ| ਹਫਤੇ ਦੇ ਅੰਤ ਵਿਚ ਜਾਇਦਾਦ ਸੰਬੰਧੀ ਕੰਮ ਪ੍ਰੇਸ਼ਾਨੀ ਦੇਣਗੇ|
ਧਨੁ: ਧਾਰਮਿਕ ਕੰਮ ਵਿਚ ਰੁਚੀ ਵਧੇਗੀ| ਕਿਸੇ ਧਾਰਮਿਕ ਸਥਾਨ ਦੀ ਯਾਤਰਾ ਵੀ ਹੋਵੇਗੀ| ਘਰ ਵਿਚ ਸੁੱਖ ਸੁਵਿਧਾ ਦਾ ਸਾਮਾਨ ਆਵੇਗਾ| ਸਰਕਾਰੀ ਨੌਕਰੀ ਕਾਰਨ ਘਰ ਬਦਲਣਾ ਵੀ ਪੈ ਸਕਦਾ ਹੈ| ਮਿਹਨਤ ਅਤੇ ਲਗਨ ਸਫਲਤਾ ਪ੍ਰਦਾਨ ਕਰਨਗੀਆਂ| ਆਮਦਨ ਵੱਧ ਸਕਦੀ ਹੈ| ਹਫਤੇ ਦੇ ਅੰਤ ਦੇ ਦਿਨਾਂ ਵਿਚ ਕੰਮ ਪੂਰਣ ਹੋਣਗੇ|
ਮਰਕ: ਕੰਮਕਾਰ ਵਿਚ ਸੁਧਾਰ ਆਵੇਗਾ, ਨਵੀਆਂ ਯੋਜਨਾਵਾਂ ਬਣਨਗੀਆਂ| ਇਸਤਰੀ ਵਰਗ ਤੋਂ ਸਹਾਇਤਾ ਮਿਲੇਗੀ ਅਤੇ ਸੁੱਖ ਸਿਧਾਂਤਾਂ ਵਿਚ ਵਾਧਾ ਹੋਵੇਗਾ| ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਹਫਤੇ ਦੇ ਅੰਤ ਵਿਚ ਵਪਾਰਕ ਯਾਤਰਾ ਹੋ ਸਕਦੀ ਹੈ|
ਕੁੰਭ: ਜਾਇਦਾਦ ਸੰਬੰਧੀ ਵਿਵਾਦ ਖੜ੍ਹਾ ਹੋ ਸਕਦਾ ਹੈ| ਜਾਇਦਾਦ ਦੇ ਬਟਵਾਰੇ ਤੱਕ ਦੀ ਨੌਬਤ ਆ ਸਕਦੀ ਹੈ| ਘਰ ਬਦਲਣਾ ਪੈ ਸਕਦਾ ਹੈ| ਕਾਰੋਬਾਰ ਵਿਚ ਸੁਧਾਰ ਆਏਗਾ| ਨਵੇਂ ਸੰਬੰਧ ਬਣਨਗੇ| ਕਿਸੇ ਪ੍ਰੇਮੀਜਨ ਨਾਲ ਮੇਲ ਮਿਲਾਪ ਹੋਵੇਗਾ| ਹਫਤੇ ਦੇ ਅਖੀਰ ਵਿਚ ਬੈਂਕ-ਬੈਲੰਸ ਵਿਚ ਕੁਝ ਕਮੀ ਆਏਗੀ|
ਮੀਨ: ਸਾਂਝੇਦਾਰੀ ਲਾਭਦਾਇਕ ਸਿੱਧ ਹੋਵੇਗੀ| ਦੁਸ਼ਮਣ ਪੱਖ ਅਤਿ ਕਮਜ਼ੋਰ ਰਹੇਗਾ| ਪ੍ਰੇਮੀ/ਪ੍ਰੇਮਿਕਾ ਦੀਆਂ ਮੁਲਾਕਤਾਂ ਵਧਣਗੀਆਂ| ਕੰਮਾਂ ਵਿਚ ਰੁਕਾਵਟ ਪੈ ਸਕਦੀ ਹੈ| ਮਿਹਨਤ ਅਤੇ ਯਤਨ ਨਾਲ ਰੁਕਾਵਟ ਦੂਰ
ਹੋਵੇਗੀ ਅਤੇ ਸਫਲਤਾ ਮਿਲੇਗੀ| ਚੋਟ-ਸੱਟ ਦਾ ਡਰ ਹੈ| ਵਾਹਨ ਚਲਾਉਣ ਸਮੇਂ ਸਾਵਧਾਨ ਰਹੋ| ਹਫਤੇ ਦੇ ਅੰਤ ਵਿਚ ਵਿਦੇਸ਼ ਸੰਬੰਧੀ ਕੰਮ ਵਿਚ ਪ੍ਰਗਤੀ ਹੋਵੇਗੀ|

Leave a Reply

Your email address will not be published. Required fields are marked *