HOROSCOPE

ਮੇਖ : ਤੁਸੀਂ ਸੁਣੀਆਂ-ਸੁਣਾਈਆਂ ਗੱਲਾਂ ਤੇ ਭਰੋਸਾ ਕਰਕੇ ਲੜਾਈ ਨੂੰ ਜਨਮ ਦੇ ਸਕਦੇ ਹੋ| ਕਿਸੇ ਨਵੇਂ ਕਾਰਜ ਖੇਤਰ ਵਿੱਚ ਜਾਣ ਲਈ ਵੀ ਰਸਤਾ ਸਾਫ ਹੋਵੇਗਾ| ਆਰਥਿਕ ਪ੍ਰੇਸ਼ਾਨੀਆਂ ਲੱਗੀਆਂ ਰਹਿਣਗੀਆਂ|
ਬ੍ਰਿਖ : ਘਰ ਤੋਂ ਨਿਕਲਣ ਤੋਂ ਪਹਿਲਾਂ ਹੀ ਆਪਣੇ ਸਾਰੇ ਜਰੂਰੀ ਸਾਮਾਨ ਨੂੰ ਸੰਭਾਲ ਕੇ ਰੱਖ ਲਓ| ਕਿਸੇ ਸਾਮਾਨ ਦੇ ਗੁੰਮ ਹੋ ਜਾਣ ਜਾਂ ਲੁਪਤ ਹੋ ਜਾਣ ਦਾ ਖਦਸ਼ਾ ਰਹੇਗਾ| ਕੰਮ-ਕਾਜ ਜਾਂ ਨੌਕਰੀ ਵਿੱਚ ਵੀ ਜੋਖਮ ਅਤੇ ਵਾਦ-ਵਿਵਾਦ ਖੜੇ ਹੋ ਸਕਦੇ ਹਨ |
ਮਿਥੁਨ : ਤੁਹਾਡੇ ਮਨ ਦੀ ਮੁਰਾਦ ਪੂਰੀ ਹੋਵੇਗੀ| ਕਾਫੀ ਸਮੇਂ ਤੋਂ ਰੁਕਿਆ ਹੋਇਆ ਕੋਈ ਚੰਗਾ ਕੰਮ ਤੁਹਾਡੇ ਲਈ ਲਾਭਦਾਇਕ ਸੁਨੇਹਾ ਲਿਆ ਸਕਦਾ ਹੈ| ਜ਼ਿਆਦਾ ਸੋਚ -ਵਿਚਾਰ ਕਰਨ ਨਾਲ ਸਿਹਤ ਵਿਗੜ ਸਕਦੀ ਹੈ|
ਕਰਕ : ਕਾਫੀ ਮਿਹਨਤ ਅਤੇ ਕੋਸ਼ਿਸ਼ ਕਰਨ ਦੇ ਬਾਵਜੂਦ ਤੁਹਾਡੇ ਫਾਇਦੇ ਘੱਟ ਅਤੇ ਨੁਕਸਾਨ ਜਿਆਦਾ ਰਹਿਣਗੇ| ਜਿਸ ਪੈਸੇ ਦੀ ਤੁਸੀਂ ਆਸ ਲਗਾ ਕੇ ਬੈਠੇ ਹੋ, ਉਹ ਹੁਣੇ ਤੁਹਾਡੇ ਹੱਥ ਵਿੱਚ ਆਉਣ ਤੋਂ ਰਹਿ ਜਾਵੇਗਾ|
ਸਿੰਘ : ਹਮੇਸ਼ਾ ਹੀ ਅਨੁਮਾਨ ਠੀਕ ਨਹੀਂ ਹੁੰਦਾ, ਨਾ ਹੀ ਰੋਜ-ਰੋਜ ਫਾਇਦੇ ਦੇ ਸੌਦੇ ਹੁੰਦੇ ਹਨ| ਤੁਹਾਡੇ ਛੋਟੇ-ਮੋਟੇ ਯਤਨ ਨਾਲ ਹੀ ਕੁੱਝ ਚੰਗੇ ਲਾਭ ਦੇ ਸੰਕੇਤ ਮਿਲ ਰਹੇ ਹਨ| ਜਿਸ ਕੰਮ ਨੂੰ ਤੁਸੀਂ ਕਾਫੀ ਸਮੇਂ ਤੋਂ ਪੂਰਾ ਨਹੀਂ ਕਰ ਪਾ ਰਹੇ ਸੀ, ਉਹੀ ਕਾਰਜ ਅਚਾਨਕ ਹੀ ਬਣਦਾ ਹੋਇਆ ਨਜ਼ਰ ਆਵੇਗਾ|
ਕੰਨਿਆ : ਕਿਸੇ ਲਾਭ ਦੀ ਪ੍ਰਾਪਤੀ ਨਾਲ ਪ੍ਰਸੰਨਤਾ ਰਹੇਗੀ| ਤੁਹਾਨੂੰ ਆਪਣੇ ਦੋਸਤਾਂ ਅਤੇ ਸ਼ੁਭਚਿੰਤਕਾਂ ਦਾ ਸਹਿਯੋਗ ਕੁੱਝ ਇਸ ਤਰ੍ਹਾਂ ਮਿਲੇਗਾ ਕਿ ਤੁਹਾਡੇ ਸਾਰੇ ਰੁਕੇ ਹੋਏ ਕੰਮ ਅਚਾਨਕ ਹੀ ਪੂਰੇ ਹੋ ਜਾਣਗੇ| ਕੁੱਝ ਰੁਕਿਆ ਹੋਇਆ ਪੈਸਾ ਵੀ ਤੁਹਾਡੇ ਹੱਥ ਵਿੱਚ ਲੱਗ ਸਕਦਾ ਹੈ ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਕੰਮ ਪੂਰਾ ਕਰਨ ਦੀ ਸ਼ਰਤ ਤੇ ਪੇਸ਼ਗੀ ਰਕਮ ਵੀ ਮਿਲ ਸਕਦੀ ਹੈ| ਤੁਸੀਂ ਜਿੱਥੇ ਤੱਕ ਹੋ ਸਕੇ, ਆਪਣੇ ਚੰਗੇ ਸਮੇਂ ਦਾ ਸਦਉਪਯੋਗ ਕਰੋ |
ਤੁਲਾ: ਕੁੱਝ ਸਰੀਰਕ ਅਤੇ ਮਾਨਸਿਕ ਵਿਕਾਰ ਹੁਣੇ ਤਨਾਓ ਪੈਦਾ ਕਰ ਰਹੇ ਹਨ| ਤੁਹਾਨੂੰ ਆਪਣੇ ਰੁਕੇ ਹੋਏ ਕੰਮ ਪੂਰੇ ਕਰਨ ਲਈ ਕੁੱਝ ਇੰਤਜਾਰ ਕਰਨਾ ਪਵੇਗਾ| ਇਸ ਵਿੱਚ ਤੁਹਾਨੂੰ ਆਪਣੇ ਵਿਰੋਧੀਆਂ ਅਤੇ ਆਲੋਚਕਾਂ ਦਾ ਵੀ ਸਾਮਣਾ ਕਰਣਾ ਪੈ ਸਕਦਾ ਹੈ|
ਬ੍ਰਿਸਚਕ : ਹਾਲਾਤ ਅਚਾਨਕ ਮੁਸ਼ਕਿਲ ਹੋ ਸਕਦੇ ਹਨ| ਤੁਹਾਨੂੰ ਆਪਣੇ ਰੁਕੇ ਹੋਏ ਕੰਮ ਪੂਰੇ ਕਰਨ ਵਿੱਚ ਕਾਫੀ ਮਿਹਨਤ ਅਤੇ ਸੰਘਰਸ਼ ਕਰਨਾ ਪਵੇਗਾ| ਤੁਹਾਡੇ ਨਾਲ ਕੁੱਝ ਅਜਿਹੇ ਲੋਕ ਵੀ ਹਨ, ਜੋ ਕਿ ਅੱਜ ਦੇ ਹਾਲਾਤਾਂ ਵਿੱਚ ਸਮੂਹਿਕ ਤੌਰ ਤੇ ਸੰਘਰਸ਼ ਕਰ ਰਹੇ ਹਨ| ਜੇਕਰ ਕੋਈ ਕੋਰਟ-ਕਚਹਿਰੀ ਦਾ ਮਾਮਲਾ ਹੈ ਤਾਂ ਉਸਦੀ ਤਿਆਰੀ ਕਰਨ ਵਿੱਚ ਵੀ ਤੁਹਾਨੂੰ ਸਮਾਂ ਕੱਢਣਾ ਪਵੇਗਾ|
ਧਨੁ : ਤੁਹਾਨੂੰ ਆਪਣੇ ਨਿੱਜੀ ਸੰਪਰਕਾਂ ਅਤੇ ਉਚ ਪੱਧਰ ਦੇ ਸ਼ੁਭਚਿੰਤਕਾਂ ਦਾ ਲਾਭ ਮਿਲੇਗਾ| ਜੇਕਰ ਤੁਸੀਂ ਘਰ ਤੋਂ ਕਿਸੇ ਕੰਮ ਲਈ ਨਿਕਲ ਰਹੇ ਹੋ, ਤਾਂ ਚੰਗੀ ਤਰ੍ਹਾਂ ਤਿਆਰ ਹੋ ਕੇ ਜਾਓ| ਹੋ ਸਕਦਾ ਹੈ ਰਸਤੇ ਵਿੱਚ ਹੀ ਤੁਹਾਨੂੰ ਕੋਈ ਅਜਿਹਾ ਕੰਮ ਦਾ ਆਦਮੀ ਮਿਲ ਜਾਵੇ ਜੋ ਤੁਰੰਤ ਹੀ ਤੁਹਾਡੀ ਮਦਦ ਕਰਨ ਲਈ ਤਿਆਰ ਹੋ ਜਾਵੇ|
ਮਕਰ : ਤੁਹਾਨੂੰ ਆਪਣੀ ਡਿੱਗਦੀ ਹੋਈ ਸਿਹਤ ਨੂੰ ਦਰੁਸਤ ਕਰਣ ਵਿੱਚ ਮਦਦ ਮਿਲੇਗੀ |ਕਿਸੇ ਹੋਰ ਕੰਮ ਦਾ ਭਾਰ ਜੋ ਪਿਛਲੇ ਕਾਫੀ ਸਮੇਂ ਤੋਂ ਤੁਹਾਡੇ ਲਈ ਸਿਰ ਦਰਦੀ ਦਾ ਕਾਰਨ ਬਣਿਆ ਹੋਇਆ ਸੀ, ਘੱਟ ਹੋ ਜਾਵੇਗਾ| ਦੁਪਹਿਰ ਤੋਂ ਬਾਅਦ ਕਿਸੇ ਚੰਗੇ ਸ਼ੁਭ ਸਮਾਚਾਰ ਨਾਲ ਤੁਹਾਡਾ ਚਿਹਰਾ ਖਿੜ ਉਠੇਗਾ|
ਕੁੰਭ : ਦੋਸਤਾਂ ਨਾਲ ਮੁਲਾਕਾਤ ਲਈ ਯਾਤਰਾ ਕਰਨੀ ਪੈ ਸਕਦੀ ਹੈ| ਜਿਸ ਕੰਮ ਨੂੰ ਹੋਣਾ ਹੋਵੇਗਾ, ਉਸਦੇ ਸਗਨ ਸਵੇਰੇ ਹੀ ਨਜ਼ਰ ਆਉਣ ਲੱਗ ਜਾਣਗੇ| ਜੇਕਰ ਤੁਸੀਂ ਥੋੜ੍ਹੀ ਬਹੁਤ ਵੀ ਮਿਹਨਤ ਕਰੋਗੇ ਤਾਂ ਤੱਤਕਾਲ ਹੀ ਫਾਇਦਾ ਹੋ ਸਕਦਾ ਹੈ|
ਮੀਨ : ਤੁਹਾਨੂੰ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਕਰਕੇ ਆਪਣੇ ਆਰਥਿਕ ਖੇਤਰ ਨੂੰ ਸਫਲ ਬਣਾਉਣ ਵਿੱਚ ਜੁੱਟ ਜਾਣਾ ਚਾਹੀਦਾ ਹੈ| ਕਾਫੀ ਮਿਹਨਤ ਅਤੇ ਜੱਦੋਜਹਿਦ ਤੋਂ ਬਾਅਦ ਸ਼ਾਮ ਤੱਕ ਕੁੱਝ ਚੰਗੇ ਨਤੀਜੇ ਮਿਲਣ ਦੀ ਆਸ ਰਹੇਗੀ|

Leave a Reply

Your email address will not be published. Required fields are marked *