HOROSCOPE

ਮੇਖ: ਵਿਰੋਧੀਆਂ ਤੋਂ ਸੁਚੇਤ ਰਹਿਣ ਨਾਲ ਹੀ ਤੁਹਾਡੀ ਸਫਲਤਾ ਨਿਸ਼ਚਿਤ ਹੋਵੇਗੀ| ਲੈਣ-ਦੇਣ ਦੇ ਮਾਮਲੇ ਵਿੱਚ ਭੱਜ ਦੌੜ ਹੋ ਸਕਦੀ ਹੈ| ਦੋਸਤਾਂ ਅਤੇ ਦਫਤਰ ਦੇ ਸਾਥੀਆਂ ਦਾ ਸਹਿਯੋਗ ਲੈਣਾ ਜਰੂਰੀ ਹੋਵੇਗਾ|
ਬ੍ਰਿਖ : ਧਾਰਮਿਕ ਕੰਮਾਂ ਦਾ ਆਯੋਜਨ ਹੋਵੇਗਾ| ਸਮਾਂ ਬਹੁਤ ਜਲਦੀ ਹੀ ਆਪਣਾ ਰੰਗ ਬਦਲ ਸਕਦਾ ਹੈ| ਨਾ ਸਿਰਫ ਪੈਸੇ ਦੇ ਮਾਮਲੇ ਵਿੱਚ ਬਲਕਿ ਮੌਜ-ਮਸਤੀ ਦੇ ਮਾਮਲੇ ਵਿੱਚ ਵੀ| ਪੜ੍ਹਾਈ-ਲਿਖਾਈ ਦੇ ਮਾਮਲੇ ਵਿੱਚ ਸਫਲਤਾ ਮਿਲੇਗੀ|
ਮਿਥੁਨ : ਬੇਲੌੜੇ ਖਰਚ ਦੇ ਬਾਵਜੂਦ ਧਨ ਲਾਭ ਵੀ ਹੁੰਦਾ ਰਹੇਗਾ| ਤੁਹਾਡੇ ਸਾਹਮਣੇ ਕਈ ਸੁਨਹਿਰੇ ਮੌਕੇ ਆਉਣਗੇ, ਇਸ ਲਈ ਉਨ੍ਹਾਂ ਨੂੰ ਨਜ਼ਰ ਅੰਦਾਜ ਨਾ ਕਰੋ| ਮੌਕਾ ਮਿਲਦੇ ਹੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੋ|
ਕਰਕ : ਪਰਿਵਾਰ ਦੀ ਸੁੱਖ ਸ਼ਾਂਤੀ ਬਣਾਉਣ ਲਈ ਯਤਨ ਕਰਨੇ ਪੈਣਗੇ| ਜਲਦਬਾਜੀ ਨਾਲ ਕਦੇ-ਕਦੇ ਕੰਮ ਖਰਾਬ ਵੀ ਹੋ ਜਾਂਦਾ ਹੈ| ਸੁਖ ਸਾਧਨਾਂ ਵਿੱਚ ਵਾਧਾ ਹੋ ਸਕਦਾ ਹੈ, ਜੋ ਵੀ ਮਦਦ ਲਈ ਅੱਗੇ ਆਵੇ, ਉਸਦਾ ਸਹਿਯੋਗ ਲਓ|
ਸਿੰਘ: ਦੂਰ ਨੇੜੇ ਦੀਆਂ ਯਾਤਰਾਵਾਂ ਲਈ ਸਰਗਰਮੀ ਵਧੇਗੀ| ਦਫਤਰ ਵਿੱਚ ਕੁੱਝ ਦਿਲਚਸਪ ਕੰਮਾਂ ਵਿੱਚ ਤੁਹਾਡਾ ਮਨ ਲੱਗਿਆ ਰਹੇਗਾ| ਪੂਰੇ ਉਤਸ਼ਾਹ ਅਤੇ ਆਤਮ ਵਿਸ਼ਵਾਸ਼ ਨਾਲ ਆਪਣੀ ਗੱਲ ਕਹੋ, ਫਿਰ ਚਾਹੇ ਮਾਮਲਾ ਮਨ ਦਾ ਹੋਵੇ ਜਾਂ ਦਿਲ ਦਾ| ਕਾਮਯਾਬੀ ਮਿਲਣ ਦੇ ਪੂਰੇ ਮੌਕੇ ਹਨ|
ਕੰਨਿਆ: ਪੈਸੇ ਦੇ ਮਾਮਲੇ ਵਿੱਚ ਸਥਿਤੀ ਕਾਫੀ ਚੰਗੀ ਰਹੇਗੀ| ਜੇਕਰ ਤੁਹਾਨੂੰ ਜ਼ਿਆਦਾ ਐਨਰਜੀ ਮਹਿਸੂਸ ਨਹੀਂ ਹੋ ਰਹੀ ਹੈ, ਤਾਂ ਇਹ ਖਾਣ ਦੀਆਂ ਗਲਤ ਆਦਤਾਂ ਅਤੇ ਕਸਰਤ ਨਾ ਕਰਨ ਦਾ ਨਤੀਜਾ ਹੋ ਸਕਦਾ ਹੈ| ਇਸ ਬਾਰੇ ਛੇਤੀ ਹੀ ਕੋਈ ਫੈਸਲਾ ਲੈਣ ਦੀ ਜ਼ਰੂਰਤ ਹੈ|
ਤੁਲਾ: ਦਫਤਰ ਵਿੱਚ ਤੁਹਾਡਾ ਤਨਾਓ ਕੁੱਝ ਘੱਟ ਹੋਵੇਗਾ| ਨੌਜਵਾਨਾਂ ਨੂੰ ਕੋਈ ਨਵਾਂ ਕੰਮ ਮਿਲਣ ਦੀ ਉਮੀਦ ਹੈ| ਅਚਾਨਕ ਪੈਸਾ ਮਿਲਣ ਨਾਲ ਵਿੱਤੀ ਹਾਲਤ ਸੁਧਰੇਗੀ| ਘਰ ਦੀਆਂ ਜਰੂਰਤਾਂ ਪੂਰੀਆਂ ਕਰ ਸਕੋਗੇ|
ਬ੍ਰਿਸਚਕ : ਦਫਤਰ ਅਤੇ ਬਿਜਨਸ ਦਾ ਮਾਹੌਲ ਕਾਫੀ ਉਤਸ਼ਾਹ ਪੂਰਨ ਰਹੇਗਾ| ਤੁਹਾਡੇ ਲਈ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਂਦਾ ਜਾਣਾ ਜਰੂਰੀ ਹੈ| ਦਿਲ ਦੇ ਮਾਮਲੇ ਵਿੱਚ ਗੱਲ ਬਣ ਜਾਵੇਗੀ|
ਧਨੁ : ਵਾਦ-ਵਿਵਾਦ ਵਿੱਚ ਸਮਾਂ ਨਾ ਗਵਾਓ| ਸਾਥੀਆਂ ਦੇ ਨਾਲ ਬੇਕਾਰ ਦੀ ਗੱਪਬਾਜੀ ਵਿੱਚ ਉਲਝਣ ਨਾਲ ਤੁਹਾਡੇ ਸੀਨੀਅਰਾਂ ਦਾ ਮੂਡ ਵਿਗੜਨ ਦਾ ਡਰ ਹੈ|
ਮਕਰ : ਜਨਤਕ ਕੰਮਾਂ ਵਿੱਚ ਇੱਛਾ ਵਧੇਗੀ| ਬਿਜਨਸ ਵਿੱਚ ਦੋਸਤਾਂ ਅਤੇ ਸ਼ੁਭਚਿੰਤਕਾਂ ਦੇ ਸਹਿਯੋਗ ਨਾਲ ਸਥਿਤੀ ਸੁਧਰੇਗੀ| ਪਰਿਵਾਰ ਵਿੱਚ ਮੌਜ-ਮਸਤੀ ਦੇ ਪਲਾਂ ਦਾ ਪੂਰਾ ਫਾਇਦਾ ਚੁੱਕੋ| ਯਾਤਰਾ ਕਰਨੀ ਪੈ ਸਕਦੀ ਹੈ|
ਕੁੰਭ : ਵਿਸ਼ੇਸ਼ ਭੱਜ-ਦੌੜ ਤੋਂ ਬਾਅਦ ਕੰਮ ਸਫਲ ਹੋ ਜਾਵੇਗਾ| ਆਮਦਨ ਦਾ ਕੋਈ ਨਵਾਂ ਸਾਧਨ ਮਿਲੇਗਾ| ਵਿਆਹ ਦੇ ਮਾਮਲੇ ਵਿੱਚ ਜਲਦਬਾਜੀ ਵਿੱਚ ਕੋਈ ਫੈਸਲਾ ਕਰਨਾ ਠੀਕ ਨਹੀਂ ਹੋਵੇਗਾ| ਸਿਹਤ ਦਾ ਖਿਆਲ ਰੱਖੋ|
ਮੀਨ : ਦੋਸਤਾਂ ਨਾਲ ਮੁਲਾਕਾਤ ਹੋਵੇਗੀ| ਅਚਾਨਕ ਕਿਸੇ ਵਿਸ਼ੇਸ਼ ਫਾਇਦੇ ਦੀ ਖੁਸ਼ੀ ਨਾਲ ਦਫਤਰ ਦਾ ਮਾਹੌਲ ਬਦਲ ਜਾਵੇਗਾ| ਘਰੇਲੂ ਜੀਵਨ ਵਿੱਚ ਸ਼ਾਂਤੀ ਰਹੇਗੀ| ਬਿਜਨਸ ਦੀ ਸਥਿਰਤਾ ਤੇ ਧਿਆਨ ਦੇ ਕੇ ਕੋਈ ਫੈਸਲਾ ਲੈਣਾ ਠੀਕ ਹੋਵੇਗਾ| ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕ ਤੁਹਾਡੇ ਤੋਂ ਕੁੱਝ ਦੂਰੀ ਬਣਾ ਸਕਦੇ ਹਨ|

Leave a Reply

Your email address will not be published. Required fields are marked *