HOROSCOPE

ਮੇਖ : ਘਰ ਵਿੱਚ ਕਿਸੇ ਨਵੀ ਵਸਤੂ ਦੀ ਖਰੀਦਾਰੀ ਹੋ ਸਕਦੀ ਹੈ| ਸਾਰੇ ਕੰਮਾਂ ਵਿੱਚ ਸਫਲਤਾ ਦਾ ਸਮਾਚਾਰ ਊਰਜਾ ਪ੍ਰਦਾਨ ਕਰੇਗਾ| ਗ੍ਰਹਿਸਤ ਜੀਵਨ ਵਿੱਚ ਸੁੱਖ-ਸ਼ਾਂਤੀ ਆਵੇਗੀ| ਕੰਮ ਕਾਰ ਵਿੱਚ ਸਮੱਸਿਆਵਾ ਘੱਟ ਹੋਣਗੀਆ|
ਬ੍ਰਿਖ : ਔਲਾਦ ਤੋਂ ਸੁੱਖ ਮਿਲੇਗਾ | ਸਮਾਜਿਕ ਗਤੀਵਿਧੀਆਂ ਵਿੱਚ ਅੱਗੇ ਹੋਣ ਦੀ ਸੰਭਾਵਨਾ ਹੈ| ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋ ਸਕਦੀ ਹੈ| ਸਿਹਤ ਖਰਾਬ ਹੋ ਸਕਦੀ ਹੈ| ਪਰਿਵਾਰਕ ਜਿੰਮੇਵਾਰੀ ਵਧੀਆ ਨਿਭਾਓਗੇ| ਵਾਪਾਰ ਵਿੱਚ ਲਾਭ ਹੋਵੇਗਾ |
ਮਿਥੁਨ : ਪਰਿਵਾਰ ਵਿੱਚ ਵੱਡਿਆਂ ਦਾ ਵਿਸਵਾਸ਼ ਮਿਲੇਗਾ| ਦੋਸਤਾਂ ਦੀ ਮਦਦ ਨਾਲ ਸਬੰਧਾਂ ਵਿੱਚ ਸੁਧਾਰ ਹੋਵੇਗਾ| ਮਾਤਾ ਪਿਤਾ ਦੀ ਸਿਹਤ ਚੰਗੀ ਰਹੇਗੀ| ਲੰਮੀ ਦੂਰੀ ਦੀ ਯਾਤਰਾ ਨਾਲ ਮਨ ਵਿੱਚ ਖੁਸ਼ੀ ਰਹੇਗੀ| ਵਾਹਨ ਦੀ ਦੇਖ-ਰੇਖ ਉੱਤੇ ਖਰਚ ਵਧੇਗਾ|
ਕਰਕ : ਜੱਦੀ ਜਾਇਦਾਦ ਮਿਲਣ ਦੇ ਲੱਛਣ ਹਨ| ਕਿਸੇ ਘਟੀਆ ਵਿਅਕਤੀ ਨਾਲ ਮੁਲਾਕਾਤ ਨਾਲ ਮਨ ਖੁਸ਼ ਨਹੀਂ ਰਹੇਗਾ| ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲਤਾ ਮਿਲੇਗੀ|
ਸਿੰਘ : ਬਣਦੇ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ| ਸਿਹਤ ਵਿੱਚ ਉਤਾਰ ਚੜ੍ਹਾਵ ਬਣਿਆ ਰਹੇਗਾ| ਵਿਰੋਧੀ ਖੁਸ਼ ਹੋਣਗੇ| ਬੁਰੀ ਆਦਤਾਂ ਦਾ ਤਿਆਗ ਕਰੋ| ਭੂਮੀ, ਭਵਨ ਦੇ ਕੰਮ ਬਣਨਗੇ | ਯਾਤਰਾ ਦੇ ਦੌਰਾਨ ਸਾਵਧਾਨੀ ਰੱਖੋ | ਵਪਾਰ ਤੋਂ ਲਾਭ ਹੋਵੇਗਾ |
ਕੰਨਿਆ : ਵਪਾਰ ਵਿੱਚ ਨਵੇਂ ਸਬੰਧ ਬਣ ਸਕਦੇ ਹਨ| ਕਮਾਈ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ| ਸਮਾਜ ਵਿੱਚ ਮਾਨ ਸਮਾਨ ਮਿਲੇਗਾ | ਸਿਹਤ ਵਧੀਆ ਰਹੇਗੀ |
ਤੁਲਾ : ਆਤਮ ਵਿਸ਼ਵਾਸ਼ ਬਣਿਆ ਰਹੇਗਾ| ਸਰੀਰਕ ਅਤੇ ਮਾਨਸਿਕ ਰੂਪ ਨਾਲ ਤਾਕਤ ਮਹਿਸੂਸ ਕਰੋਗੇ| ਪਿਤਾ ਤੋਂ ਮਹਿੰਗਾ ਤੋਹਫਾ ਮਿਲ ਸਕਦਾ ਹੈ| ਜੀਵਨਸਾਥੀ ਦੀ ਸਿਹਤ ਚਿੰਤਾ ਦਾ ਕਾਰਨ ਹੋ ਸਕਦਾ ਹੈ| ਮਹਿਮਾਨਾਂ ਦੇ ਆਉਣ ਦੀ ਸੰਭਾਵਨਾ ਹੈ|
ਬ੍ਰਿਸਚਕ : ਨਵੇਂ ਕਾਰਜ ਅਰੰਭ ਹੋ ਸਕਦੇ ਹਨ| ਉੱਚ ਅਧਿਕਾਰੀਆਂ ਵੱਲੋਂ ਪ੍ਰੋਤਸਾਹਨ ਮਿਲੇਗਾ| ਕਿਸੇ ਤੋਂ ਮਹਿੰਗਾ ਤੋਹਫਾ ਮਿਲ ਸਕਦਾ ਹੈ| ਖ਼ਰਾਬ ਸਿਹਤ ਦੇ ਕਾਰਨ ਮਨ ਉਦਾਸ ਹੋ ਸਕਦਾ ਹੈ| ਭੌਤਿਕ ਸਾਧਨਾਂ ਵਿੱਚ ਵਾਧਾ ਹੋਵੇਗਾ| ਵਪਾਰ ਤੋਂ ਲਾਭ ਹੋਵੇਗਾ|
ਧਨੁ : ਕੋਈ ਵੀ ਵਿਅਕਤੀਗਤ ਫ਼ੈਸਲਾ ਸੋਚ ਸਮਝ ਕੇ ਲਓ| ਮਾਤਾ ਪਿਤਾ ਦੀ ਸਿਹਤ ਵਿੱਚ ਸੁਧਾਰ ਹੋਵੇਗਾ|ਔਲਾਦ ਤੋਂ ਸੁੱਖ ਮਿਲੇਗਾ| ਅਧਿਕਾਰੀਆਂ ਦਾ ਸਹਿਯੋਗ ਮਿਲੇਗਾ|
ਮਕਰ : ਗ੍ਰਹਿਸਤ ਜੀਵਨ ਵਿੱਚ ਸੁਧਾਰ ਆਵੇਗਾ| ਦੋਸਤਾਂ ਦੇ ਨਾਲ ਲੰਮੀ ਦੂਰੀ ਦੀ ਯਾਤਰਾ ਹੋ ਸਕਦੀ ਹੈ| ਯੋਜਨਾ ਬਣਾ ਕੇ ਕੰਮ ਕਰੋ|ਪਰਿਵਾਰ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਰਹੇਗਾ| ਖਾਣ-ਪੀਣ ਉੱਤੇ ਕਾਬੂ ਰੱਖੋ |
ਕੁੰਭ : ਜਲਦਬਾਜੀ ਵਿੱਚ ਤੁਹਾਡਾ ਕੋਈ ਕੰਮ ਵਿਗੜ ਸਕਦਾ ਹੈ| ਪੈਸੇ ਦੀ ਕਮੀ ਮਹਿਸੂਸ ਕਰੋਗੇ| ਵਪਾਰ ਵਿੱਚ ਕੋਈ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ| ਦੋਸਤਾਂ ਦਾ ਭਰਪੂਰ ਸਹਿਯੋਗ ਮਿਲੇਗਾ |
ਮੀਨ : ਕਿਸੇ ਆਪਣੇ ਦਾ ਵਿਵਹਾਰ ਤਕਲੀਫ ਦਾਇਕ ਹੋ ਸਕਦਾ ਹੈ| ਮਾਨਸੀਕ ਸਥਿਤੀ ਮਜਬੂਤ ਬਣੇਗੀ| ਕਿਸੇ ਇਸਤਰੀ ਮਿੱਤਰ ਤੋਂ ਵਿਸ਼ੇਸ਼ ਮਦਦ ਮਿਲੇਗੀ| ਵਪਾਰ ਲਈ ਕਰਜ ਲੈਣਾ ਪੈ ਸਕਦਾ ਹੈ| ਵਿਦਿਆਰਥੀਆਂ ਦਾ ਧਿਆਨ ਪੜਾਈ ਵਿੱਚ ਜਿਆਦਾ ਲੱਗੇਗਾ|

Leave a Reply

Your email address will not be published. Required fields are marked *