HOROSCOPE

ਮੇਖ : ਨੌਕਰੀ ਵਿੱਚ ਉਚਾ ਅਹੁਦਾ ਮਿਲ ਸਕਦਾ ਹੈ| ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਓਗੇ| ਮੌਸਮੀ ਰੋਗ ਹਾਵੀ ਹੋ ਸਕਦਾ ਹੈ| ਘਰੇਲੂ ਜਿੰਮੇਵਾਰੀਆਂ ਤੁਸੀਂ ਚੰਗੀ ਤਰ੍ਹਾਂ ਨਿਭਾਓਗੇ|
ਬ੍ਰਿਖ : ਤੁਹਾਡੇ ਉੱਤੇ ਕੋਈ ਝੂਠਾ ਇਲਜ਼ਾਮ ਲਗਾ ਸਕਦਾ ਹੈ| ਵਾਹਨ ਚਲਾਉਂਦੇ ਸਮੇਂ ਸੁਚੇਤ ਰਹੋ| ਔਲਾਦ ਦੀ ਸਿੱਖਿਆ ਉਤੇ ਜਿਆਦਾ ਧਿਆਨ ਹੋ ਸਕਦਾ ਹੈ| ਕਿਸੇ ਤੋਂ ਮਾੜੀ ਸੂਚਨਾ ਮਿਲ ਸਕਦੀ ਹੈ| ਬਿਨਾਂ ਕਾਰਨ ਪੈਸੇ ਦੇ ਲਾਭ ਦੀ ਸੰਭਾਵਨਾ ਹੈ| ਯਾਤਰਾ ਲਾਭਦਾਇਕ ਰਹੇਗੀ |
ਮਿਥੁਨ : ਤੁਸੀਂ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਔਲਾਦ ਸਬੰਧੀ ਮਹੱਤਵਪੂਰਨ ਕਾਰਜ ਪੂਰਾ ਨਹੀਂ ਹੋ ਸਕਦਾ ਹੈ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ| ਪਿਆਰੇ ਵਿਅਕਤੀ ਤੁਹਾਨੂੰ ਖੁਸ਼ੀਆਂ ਪ੍ਰਦਾਨ ਕਰਨਗੇ| ਮਨ ਖੁਸ਼ ਨਹੀਂ ਰਹੇਗਾ |
ਕਰਕ : ਵਿਦਿਆਰਥੀ ਵਰਗ ਆਪਣੀ ਪੜਾਈ ਉੱਤੇ ਧਿਆਨ ਦੇਵੇਗਾ| ਵਾਹਨ ਦੇ ਰੱਖਰਖਾਵ ਉੱਤੇ ਖਰਚ ਹੋ ਸਕਦਾ ਹੈ| ਪਰਿਵਾਰਿਕ ਮਾਹੌਲ ਠੀਕ ਰਹੇਗਾ| ਨਿਵੇਸ਼ ਤੋਂ ਬਚੋਂ|
ਸਿੰਘ : ਕੰਮ ਧੰਦੇ ਵਿੱਚ ਜੋਖਮ ਨਾ ਲਓ| ਆਪਣੀ ਯੋਜਨਾਵਾਂ ਨੂੰ ਜਨਤਕ ਨਾ ਕਰੋ| ਭੌਤਿਕ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਵਪਾਰਕ ਯਾਤਰਾ ਲਾਭਦਾਇਕ ਸਿੱਧ ਹੋਵੇਗੀ|
ਕੰਨਿਆ : ਵਪਾਰ ਅਤੇ ਨੌਕਰੀ ਵਿੱਚ ਲਾਭ ਸੰਬੰਧੀ ਸਥਿਤੀਆਂ ਪੈਦਾ ਹੋਣਗੀਆਂ| ਪਰਿਵਾਰ ਵਿੱਚ ਕਿਸੇ ਮੰਗਲਿਕ ਕਾਰਜ ਦੀ ਯੋਜਨਾ ਬਣੇਗੀ| ਭੌਤਿਕ ਸੁਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਸਮਾਜ ਵਿੱਚ ਉੱਚੇ ਅਹੁਦੇ ਦੀ ਪ੍ਰਾਪਤੀ ਹੋਵੇਗੀ |
ਤੁਲਾ : ਆਪਣੇ ਆਪ ਨੂੰ ਊਰਜਾ ਭਰਪੂਰ ਮਹਿਸੂਸ ਕਰੋਗੇ| ਕਿਸੇ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋ ਸਕਦੇ ਹੋ| ਭੂਮੀ, ਭਵਨ ਦੇ ਕੰਮ ਬਣਨਗੇ| ਯਾਤਰਾ ਦੇ ਦੌਰਾਨ ਸਿਹਤ ਅਤੇ ਖਾਣ-ਪੀਣ ਦਾ ਧਿਆਨ ਰੱਖੋ|
ਬ੍ਰਿਸਚਕ : ਉਧਾਰ ਲੈਣ ਦੇਣ ਤੋਂ ਬਚੋ| ਆਰਥਿਕ ਹਾਲਤ ਡਾਂਵਾਡੋਲ ਰਹੇਗੀ | ਜੱਦੀ ਜਾਇਦਾਦ ਮਿਲਣ ਦੇ ਯੋਗ ਹਨ| ਸਿੱਖਿਅਕ ਕੰਮਾਂ ਵਿੱਚ ਰੁਚੀ ਵਧੇਗੀ | ਨਿਵੇਸ਼ ਲਾਭਦਾਇਕ ਰਹੇਗਾ|
ਧਨੁ : ਵਪਾਰ ਵਿੱਚ ਸਖਤ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ| ਵਿਵਾਹਿਕ ਜੀਵਨ ਸੁੱਖਦਾਇਕ ਹੋਵੇਗਾ| ਵਿਦਿਆਰਥੀਆਂ ਨੂੰ ਜਿਆਦਾ ਮਿਹਨਤ ਦੀ ਲੋੜ ਹੈ| ਯਾਤਰਾ ਲਾਭਦਾਇਕ ਹੋਵੇਗੀ|
ਮਕਰ : ਹੌਂਸਲੇ ਵਿੱਚ ਵਾਧਾ ਹੋਵੇਗਾ| ਵਿਦਿਆ ਸਬੰਧੀ ਸ਼ੁਭ ਸਮਾਚਾਰ ਮਿਲਣਗੇ| ਅਧਿਕਾਰੀ ਕੰਮ ਵਿੱਚ ਤੁਹਾਡੀ ਮਦਦ ਕਰਨਗੇ| ਦੋਸਤਾਂ ਦੇ ਨਾਲ ਮੌਜਮਸਤੀ ਵਿੱਚ ਸਮਾਂ ਗੁਜਰੇਗਾ|
ਕੁੰਭ : ਪਰਿਵਾਰਿਕ ਸਥਿਤੀਆਂ ਤੁਹਾਡੇ ਪੱਖ ਵਿੱਚ ਰਹਿਣਗੀਆਂ| ਦੋਸਤਾਂ ਨਾਲ ਪਿਆਰ ਵਧੇਗਾ| ਆਪਣੀ ਅਚਲ ਜਾਇਦਾਦ ਵਿੱਚ ਵਾਧਾ ਕਰ ਸਕਦੇ ਹੋ| ਕੋਈ ਅਗਿਆਤ ਡਰ ਭਾਵੁਕ ਕਰ ਸਕਦਾ ਹੈ| ਉੱਚ ਅਧਿਕਾਰੀ ਤੁਹਾਡੇ ਕੰਮ ਤੋਂ ਪ੍ਰਸੰਨ ਹੋਣਗੇ |
ਮੀਨ : ਸਮਾਜ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਓਗੇ| ਜੱਦੀ ਜਾਇਦਾਦ ਮਿਲਣ ਦੇ ਯੋਗ ਹਨ| ਕੰਮਾਂ ਦੇ ਪ੍ਰਤੀ ਉਤਸ਼ਾਹ ਬਣਿਆ ਰਹੇਗਾ| ਪਰਿਵਾਰ ਵਿੱਚ ਮਾਹੌਲ ਅਸ਼ਾਂਤੀਪੂਰਨ ਹੋ ਸਕਦਾ ਹੈ| ਯਾਤਰਾ ਤੇ ਜਾਣਾ ਪੈ ਸਕਦਾ ਹੈ, ਪਰ ਸਾਵਧਾਨੀ ਰਹੋ|

Leave a Reply

Your email address will not be published. Required fields are marked *