HOROSCOPE

ਮੇਖ:- ਇਸ ਹਫਤੇ ਫਜੂਲ ਦੀ ਭੱਜ-ਦੌੜ ਰਹੇਗੀ, ਦਿਮਾਗੀ ਤਨਾਓ, ਪਰਿਵਾਰਕ ਅਤੇ ਆਰਥਿਕ ਹਾਲਤ ਡਾਵਾਂਡੋਲ ਰਹਿਣਗੇ| ਕੰਮਾਂ ਵਿਚ ਰੁਕਾਵਟਾਂ ਅਤੇ ਝਗੜੇ ਆਦਿ ਕਰਕੇ ਮਨ ਅਸ਼ਾਂਤ ਰਹੇਗਾ| ਬਣਦੇ ਕੰਮਾਂ ਵਿਚ ਦੇਰੀ ਹੋਣ ਨਾਲ ਗੁੱਸਾ ਵਧੇਗਾ| ਪਿਤਾ-ਪੁੱਤਰ ਵਿਚ ਵਿਚਾਰਾਂ ਦਾ ਮਤਭੇਦ ਵੀ ਰਵੇਗਾ|
ਬ੍ਰਿਖ :- ਇਸ ਹਫਤੇ ਬ੍ਰਿਖ ਰਾਸ਼ੀ ਵਾਲਿਆ ਵਿੱਚ ਹਿੰਮਤ ਅਤੇ ਮਾਨ-ਇੱਜਤ ਵਿਚ ਵਾਧਾ ਹੋਵੇਗਾ| ਧਾਰਮਿਕ ਕੰਮਾਂ ਵੱਲ ਰੁਝਾਨ ਵਧੇਗਾ| ਪਰ ਘਰ-ਪਰਿਵਾਰ ਵਿਚ ਸੁਖਦ ਮਾਹੌਲ ਹੁੰਦੇ ਹੋਏ ਵੀ ਗੁਪਤ ਪਰੇਸ਼ਾਨੀ ਬਣੀ ਰਹੇਗੀ| ਫਜ਼ੂਲ ਦੀ ਦੌੜ੍ਹ-ਭੱਜ,ਬੇਲੋੜਾ ਖਰਚ ਜ਼ਿਆਦਾ ਹੋਣ ਕਰਕੇ ਪਰੇਸ਼ਾਨੀ ਰਹੇਗੀ| ਪਿਤਾ-ਪੁੱਤਰ ਵਿਚ ਵੀ ਮਤਭੇਦ ਰਹੇਗਾ|
ਮਿਥੁਨ:- ਮਿਥੁਨ ਰਾਸ਼ੀ ਵਾਲਿਆ ਲਈ ਇਸ ਹਫਤੇ ਸੰਘਰਸ਼ ਦੇ ਬਾਵਜੂਦ ਆਮਦਨ ਦੇ ਸਾਧਨ ਬਣਦੇ ਰਹਿਣਗੇ| ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਮਿਲੇਗੀ| ਬੇਲੋੜ੍ਹੀ ਦੌੜ-ਭੱਜ,ਮਾਨਸਿਕ ਤਨਾਓ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ- ਮੁਟਾਵ ਰਹੇਗਾ| ਪਿਤਾ-ਪੁੱਤਰ ਵਿੱਚ ਵਿਚਾਰਕ ਮਤਭੇਦ ਹੋਣ ਦੀ ਸੰਭਾਵਨਾ ਹੈ| ਧਾਰਿਮਕ ਕੰਮਾਂ ਵਿੱਚ ਰੁਝਾਨ ਅਤੇ ਧਨ ਖਰਚ ਵੀ ਹੋਵੇਗਾ|
ਕਰਕ:- ਇਸ ਹਫਤੇ ਕਾਰੋਬਾਰ ਵਿੱਚ ਤਰੱਕੀ ਦੇ ਰਸਤੇ ਖੁੱਲ੍ਹਣਗੇ| ਘਰ ਵਿੱਚ ਕੋਈ ਸ਼ੁੱਭ ਕੰਮ ਹੋਵੇਗਾ| ਪਰਿਵਾਰ ਵਿੱਚ ਪਰੇਸ਼ਾਨੀ ਵੀ ਰਹੇਗੀ| ਪਿਤਾ-ਪੁੱਤਰ ਨਾਲ ਮੱਤਭੇਦ ਅਤੇ ਸਰਕਾਰੀ ਖੇਤਰਾਂ ਵਿੱਚ ਰੁਕਾਵਟਾਂ ਰਹਿਣਗੀਆਂ | ਸੱਟ ਆਦਿ ਲੱਗਣ ਦਾ ਵੀ ਡਰ ਰਹੇਗਾ|
ਸਿੰਘ:- ਸੋਚੀ ਹੋਈ ਯੋਜਨਾ ਵਿੱਚ ਰੁਕਾਵਟ ਅਤੇ ਸੰਤਾਨ ਦੇ ਭਵਿੱਖ ਸਬੰਧੀ ਪਰੇਸ਼ਾਨੀ ਬਣੀ ਰਹੇਗੀ| ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ ਪਰ ਸੰਤਾਨ ਨਾਲ ਵਿਚਾਰਕ ਮਤਭੇਦ ਰਹਿਣਗੇ| ਦੂਰ ਦੀ ਯਾਤਰਾ ਨਾਲ ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ| ਗੁੱਸੇ ਅਤੇ ਤੇਜ਼ੀ ਤੋਂ ਬਚੋਂ|
ਕੰਨਿਆ:- ਪਰਿਵਾਰ ਵਿੱਚ ਮਨ-ਮੁਟਾਵ, ਬੇਲੋੜ੍ਹਾ ਝਗੜਾ ,ਧਨ ਖਰਚ ਜ਼ਿਆਦਾ ਅਤੇ ਪਿਤਾ ਦੀ ਦੌਲਤ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ| ਹਫਤੇ ਦੇ ਆਖੀਰ ਵਿਚ ਨੌਕਰੀ, ਕਾਰੋਬਾਰ ਵਿੱਚ ਤਰੱਕੀ ਦੇ ਯੋਗ ਬਣਨਗੇ| ਸੁੱਖ-ਸਾਧਨਾਂ ਵਿੱਚ ਵਾਧਾ ਹੋਵੇਗਾ| ਪਰ ਸਿਹਤ ਢਿੱਲੀ, ਫਜੂਲ ਦਾ ਝਗੜਾ ਅਤੇ ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਹੋਵੇਗਾ|
ਤੁਲਾ:- ਆਮਦਨ ਵਿੱਚ ਵਾਧੇ ਦੇ ਨਾਲ ਖਰਚ ਜ਼ਿਆਦਾ ਰਹੇਗਾ| ਹਫਤੇ ਦੇ ਅਖੀਰ ਵਿੱਚ ਬਣਦੇ ਕੰਮਾਂ ਵਿੱਚ ਰੁਕਾਵਟਾਂ ਆਉਣਗੀਆਂ| ਸਿਹਤ ਢਿੱਲੀ, ਪੇਟ ਖਰਾਬ ਅਤੇ ਗੁਪਤ ਚਿੰਤਾ ਰਹੇਗੀ| ਬੇਕਾਰ ਦੀ ਭੱਜ-ਦੌੜ ਅਤੇ ਪਰਿਵਾਰ ਵਿੱਚ ਕੁਝ ਵਿਚਾਰਿਕ ਮਤਭੇਦ ਰਹਿਣਗੇ|
ਬ੍ਰਿਸ਼ਚਕ :- ਇਸ ਹਫਤੇ ਮਾਨ ਇੱਜਤ, ਉਤਸ਼ਾਹ ਵਾਧਾ ਹੋਵੇਗਾ| ਧਰਮ-ਕਰਮ ਵਿੱਚ ਰੁਝਾਨ ਅਤੇ ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ| ਆਰਥਿਕ ਖੇਤਰ ਵਿੱਚ ਉਤਾਰ-ਚੜਾਉ ਅਤੇ ਪਰਿਵਾਰਿਕ ਉਲਝਣਾਂ ਹੋਣਗੀਆ| ਸਿਰ ਦਰਦ , ਅੱਖਾਂ ਵਿੱਚ ਕਸ਼ਟ ਅਤੇ ਸਰਕਾਰੀ ਖੇਤਰ ਵਿੱਚ ਪਰੇਸ਼ਾਨੀ ਦੇ ਯੋਗ ਹਨ|
ਧਨ:- ਇਸ ਹੱਫਤੇ ਬੇਲੋੜ੍ਹੀ ਦੌੜ੍ਹ-ਭੱਜ , ਮਾਨਸਿਕ ਤਨਾਉ,ਵਧੇਰੇ ਖਰਚ ਅਤੇ ਘਰੇਲੂ ਉਲਝਣਾਂ ਵੀ ਰਹਿਣਗੀਆਂ| ਪਿਤਾ-ਪੁੱਤਰ ਨਾਲ ਮੱਤਭੇਦ ਅਤੇ ਵਧੇਰੇ ਗੁੱਸੇ ਕਾਰਨ ਕੋਈ ਬਣਿਆ ਕੰਮ ਵਿਗੜ ਸਕਦਾ ਹੈ| ਕੁੱਝ ਨਿੱਜੀ ਸਮੱਸਿਆ ਉਪਜੇਗੀ ਅਤੇ ਕਾਰੋਬਾਰੀ ਖੇਤਰ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ|
ਮਕਰ:- ਬੇਲੋੜ੍ਹੀ ਦੌੜ-ਭੱਜ, ਮਾਨਿਸਕ ਤਨਾਉ, ਸੰਘਰਸ਼ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ| ਆਰਾਮ ਘੱਟ ਅਤੇ ਸੰਘਰਸ਼ ਵੀ ਜ਼ਿਆਦਾ ਰਹੇਗਾ| ਸਿਹਤ ਵੀ ਕੁੱਝ ਢਿੱਲੀ ਰਹੇਗੀ| ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਖੇਤਰ ਵਿੱਚ ਧਨ ਲਾਭ ਵਿੱਚ ਵਾਧੇ ਦੇ ਨਾਲ-ਨਾਲ ਖਰਚ ਵੀ ਵੱਧ-ਚੜ੍ਹ ਕੇ ਹੋਣਗੇ | ਪਰਿਵਾਰਕ ਮਤਭੇਦ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ|
ਕੁੰਭ:- ਆਮਦਨ ਦੇ ਸਾਧਨਾਂ ਵਿੱਚ ਮਾਮੂਲੀ ਵਾਧਾ ਹੋਵੇਗਾ| ਵਧੇਰੇ ਸੰਘਰਸ਼ਪੂਰਨ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ| ਖਰਚ ਵੀ ਵੱਧ-ਚੜ੍ਹ ਕੇ ਹੋਣਗੇ ਅਤੇ ਵਿਰੋਧੀ ਪੱਖ ਕਾਰਨ ਮਨ ਅਸ਼ਾਂਤ ਰਹੇਗਾ| ਹਫਤੇ ਦੇ ਆਖੀਰ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੱਦਦ ਨਾਲ ਕੋਈ ਕੰਮ ਸਿੱਧ ਹੋਣ ਦੇ ਯੋਗ ਹਨ| ਕੁੱਝ ਆਰਿਥਕ ਪਰੇਸ਼ਾਨੀ ਵੀ ਰਹੇਗੀ|
ਮੀਨ:- ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ | ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ,ਪਰ ਵਪਾਰਕ ਖੇਤਰ ਵਿਚ ਕਈ ਉਤਾਰ-ਚੜ੍ਹਾਅ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ| ਪਿਤਾ -ਪੁੱਤਰ ਵਿੱਚ ਮੱਤਭੇਦ, ਦੂਰ ਦੀ ਯਾਤਰਾ, ਮਕਾਨ ਆਦਿ ਵਿੱਚ ਤਬਦੀਲੀ ਅਤੇ ਵਧੇਰੇ ਗੁੱਸੇ ਕਾਰਨ ਪਰੇਸ਼ਾਨੀ ਹੋਵੇਗੀ|

Leave a Reply

Your email address will not be published. Required fields are marked *