HOROSCOPE

ਮੇਖ : ਮਿੱਤਰ ਮਦਦਗਾਰ ਸਾਬਤ ਹੋਣਗੇ| ਸਮਾਜਿਕ ਖੇਤਰ ਵਿੱਚ ਸਨਮਾਨ ਵਧੇਗਾ| ਰਿਸ਼ਤੇਦਾਰਾਂ ਦੇ ਵਿਚਾਲੇ ਗਲਤਫਹਿਮੀ ਪੈਦਾ ਹੋ ਸਕਦੀ ਹੈ| ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ| ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਯਾਤਰਾ ਨਾ ਕਰੋ|
ਬ੍ਰਿਖ : ਨਵੇਂ ਲੋਕਾਂ ਨਾਲ ਜਾਣ ਪਹਿਚਾਣ ਬਣੇਗੀ| ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੋਣਗੀਆਂ| ਗਿਆਨ ਵਿਗਿਆਨ ਦੇ ਖੇਤਰ ਵਿੱਚ ਵਾਧਾ ਹੋਵੇਗਾ| ਨਿਵੇਸ਼ ਸੋਚ ਸਮਝ ਕੇ ਕਰੋ| ਅਧਿਕਾਰੀਆਂ ਨਾਲ ਅਣਬਣ ਹੋ ਸਕਦੀ ਹੈ | ਔਲਾਦ ਤੁਹਾਡੀ ਆਗਿਆ ਵਿੱਚ ਰਹੇਗੀ|
ਮਿਥੁਨ : ਦੋਸਤਾਂ ਦੇ ਨਾਲ ਯਾਤਰਾ ਤੇ ਜਾ ਸਕਦੇ ਹੋ| ਆਤਮਿਕ ਸ਼ਾਂਤੀ ਦਾ ਅਨੁਭਵ ਕਰੋਗੇ| ਕੰਮਕਾਜ ਵਿੱਚ ਸਕਾਰਾਤਮਕ ਨਤੀਜਾ ਮਿਲਣ ਨਾਲ ਮਨ ਖੁਸ਼ ਨਹੀਂ ਰਹੇਗਾ| ਕਿਸੇ ਤੋਂ ਤੋਹਫਾ ਮਿਲ ਸਕਦਾ ਹੈ|
ਕਰਕ : ਇੱਕਲਾਪਨ ਮਹਿਸੂਸ ਹੋ ਸਕਦਾ ਹੈ | ਦੋਸਤਾਂ ਦਾ ਸਹਿਯੋਗ ਮਿਲੇਗਾ| ਰਿਸ਼ਤੇਦਾਰਾਂ ਨਾਲ ਵਾਦ ਵਿਵਾਦ ਹੋ ਸਕਦਾ ਹੈ| ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਘੱਟ ਲੱਗੇਗਾ| ਅਧਿਕਾਰੀ ਕੰਮ ਵਿੱਚ ਸਹਿਯੋਗ ਕਰਨਗੇ | ਪਤਨੀ ਤੋਂ ਤੋਹਫਾ ਮਿਲ ਸਕਦਾ ਹੈ|
ਸਿੰਘ : ਸਿਹਤ ਖਰਾਬ ਰਹੇਗੀ| ਧਰਮ ਦੇ ਪ੍ਰਤੀ ਵਿਸ਼ੇਸ਼ ਰੁਚੀ ਰਹੇਗੀ| ਸ਼ੁਭ ਸਮਾਚਾਰ ਮਿਲ ਸਕਦਾ ਹੈ| ਮੁਸ਼ਕਿਲ ਕੰਮਾਂ ਵਿੱਚ ਸਫਲਤਾ ਮਿਲੇਗੀ| ਪਤਨੀ ਦਾ ਪ੍ਰੇਮ ਅਤੇ ਸਹਿਯੋਗ ਮਿਲੇਗਾ| ਯਾਤਰਾ ਲਾਭਦਾਇਕ ਰਹੇਗੀ|
ਕੰਨਿਆ : ਰੁਕੇ ਕੰਮ ਰਫ਼ਤਾਰ ਫੜਨਗੇ| ਅਧਿਕਾਰੀ ਵਰਗ ਤੁਹਾਡੇ ਤੋਂ ਖੁਸ਼ ਨਹੀਂ ਰਹੇਗਾ| ਦੂਸਰਿਆਂ ਦੇ ਝਗੜੇ ਵਿੱਚ ਨਾ ਪੈਣਾ| ਮਨ ਵਿੱਚ ਕੋਈ ਅਨਜਾਣਾ ਡਰ ਰਹੇਗਾ| ਮਾਤਾ ਪਿਤਾ ਦਾ ਸਹਿਯੋਗ ਮਿਲੇਗਾ|
ਤੁਲਾ : ਦੋਸਤਾਂ ਦੇ ਨਾਲ ਮਨੋਰੰਜਕ ਯਾਤਰਾ ਹੋ ਸਕਦੀ ਹੈ| ਰਾਜਨੀਤਿਕ ਕੰਮਾਂ ਵਿੱਚ ਸਫਲਤਾ ਮਿਲੇਗੀ| ਸਾਥੀਆਂ ਤੋਂ ਉਮੀਦ ਦੇ ਅਨੁਸਾਰ ਸਹਿਯੋਗ ਅਤੇ ਸਮਰਥਨ ਮਿਲੇਗਾ| ਭੂਮੀ , ਭਵਨ ਦੇ ਕੰਮ ਬਣਨਗੇ |
ਬ੍ਰਿਸਚਕ : ਮਿੱਤਰ ਧੋਖਾ ਦੇ ਸਕਦੇ ਹਨ| ਪਰਿਵਾਰ ਵਿੱਚ ਕੜਵਾਹਟ ਆ ਸਕਦੀ ਹੈ| ਅਧਿਕਾਰੀਆਂ ਦੀ ਡਾਂਟ ਸੁਣਨੀ ਪੈ ਸਕਦੀ ਹੈ| ਕਮਾਈ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ| ਨਵੇਂ ਸੰਪਰਕਾਂ ਤੋਂ ਲਾਭ ਮਿਲੇਗਾ|
ਧਨੁ : ਤੁਹਾਡੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ| ਘਰ ਪਰਿਵਾਰ ਦਾ ਮਾਹੌਲ ਠੀਕ ਰਹੇਗਾ| ਕੰਮ ਧੰਦੇ ਵਿੱਚ ਅਚਾਨਕ ਤੇਜੀ ਆ ਸਕਦੀ ਹੈ| ਲੰਮੀ ਯਾਤਰਾ ਉੱਤੇ ਜਾਣਾ ਤੁਹਾਨੂੰ ਲਾਭ ਦੇ ਸਕਦਾ ਹੈ| ਸਿਹਤ ਠੀਕ ਰਹੇਗੀ|
ਮਕਰ : ਵਪਾਰ ਤਬਦੀਲੀ ਦੀ ਯੋਜਨਾ ਬਣ ਸਕਦੀ ਹੈ| ਦੋਸਤਾਂ ਦੀ ਮਦਦ ਨਾਲ ਕੋਈ ਰੁਕਿਆ ਕੰਮ ਪੂਰਾ ਹੋ ਸਕਦਾ ਹੈ| ਯਾਤਰਾਵਾਂ ਨਾਲ ਪੈਸਾ ਮਿਲਣ ਦੇ ਲੱਛਣ ਹਨ| ਪਤੀ ਅਤੇ ਪਤਨੀ ਵਿੱਚ ਪਿਆਰ ਵਧੇਗਾ|
ਕੁੰਭ : ਆਰਥਿਕ ਸਫਲਤਾ ਤੋਂ ਬਾਅਦ ਵੀ ਮਨ ਨਿਰਾਸ਼ ਰਹੇਗਾ| ਦੋਸਤਾਂ ਦੇ ਨਾਲ ਮੌਜ ਮਸਤੀ ਵਿੱਚ ਸਮਾਂ ਗੁਜ਼ਰੇਗਾ| ਵਪਾਰ ਵਿੱਚ ਸਾਝੇਦਾਰੀ ਦੀਆਂ ਗਤੀਵਿਧੀਆਂ ਉਤੇ ਨਜ਼ਰ ਰੱਖੋ| ਨਿਵੇਸ਼ ਸਲਾਹ ਲੈ ਕੇ ਕਰੋ|
ਮੀਨ : ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ| ਪਿਤਾ ਦੇ ਨਾਲ ਮਨ ਮੁਟਾਵ ਹੋ ਸਕਦਾ ਹੈ| ਕੋਰਟ ਦੇ ਮਾਮਲਿਆਂ ਨੂੰ ਸਥਿਰ ਰੱਖੋ| ਪ੍ਰੇਮੀ ਪ੍ਰੇਮਿਕਾ ਦਾ ਮਿਲਣ ਹੋਵੇਗਾ| ਵਾਹਨ ਚਲਾਉਦੇ ਸਮੇਂ ਸਾਵਧਾਨੀ ਰੱਖੋ| ਖਾਣ-ਪੀਣ ਵਿੱਚ ਰੁਚੀ ਵਧੇਗੀ|

Leave a Reply

Your email address will not be published. Required fields are marked *