HOROSCOPE

ਮੇਖ : ਵਪਾਰ ਵਿੱਚ ਗੰਭੀਰਤਾ ਅਤੇ ਈਮਾਨਦਾਰੀ ਨਾਲ ਕੰਮ ਕਰੋਗੇ| ਨੌਕਰੀ ਵਿੱਚ ਇੱਛਾ ਅਨੁਸਾਰ ਅਹੁਦਾ ਮਿਲਣ ਦੇ ਯੋਗ ਹਨ| ਪਰਿਵਾਰਕ ਜੀਵਨ ਸੁਖਮਈ ਰਹੇਗਾ| ਕਿਸੇ ਨਾਲ ਵਾਦ ਵਿਵਾਦ ਹੋ ਸਕਦਾ ਹੈ| ਨਿਵੇਸ਼ ਨਾਲ ਨੁਕਸਾਨ ਹੋ ਸਕਦਾ ਹੈ| ਯਾਤਰਾ ਨਾ ਕਰੋ|
ਬ੍ਰਿਖ : ਮਿੱਤਰ ਵੀ ਦੁਸ਼ਮਨਾਂ ਵਰਗਾ ਵਿਵਹਾਰ ਕਰ ਸਕਦੇ ਹਨ| ਵਪਾਰ ਵਿੱਚ ਉਤਾਰ ਚੜਾਓ ਹੋ ਸਕਦਾ ਹੈ| ਸਿਹਤ ਦੇ ਪ੍ਰਤੀ ਜਾਗਰੂਕ ਰਹੋ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ| ਸਹਿਕਰਮੀ ਤੁਹਾਨੂੰ ਸਹਿਯੋਗ ਦੇਣਗੇ| ਨਿਵੇਸ਼ ਤੋਂ ਲਾਭ ਹੋ ਸਕਦਾ ਹੈ|
ਮਿਥੁਨ : ਘਰ ਪਰਿਵਾਰ ਵਿੱਚ ਪ੍ਰੇਮ ਅਤੇ ਸਹਿਯੋਗ ਬਣਿਆ ਰਹੇਗਾ| ਕਾਰਜ ਖੇਤਰ ਵਿੱਚ ਵਧੀਆ ਮਾਹੌਲ ਰਹੇਗਾ| ਈਸ਼ਵਰ ਦੇ ਪ੍ਰਤੀ ਆਸ਼ਾ ਵਧੇਗੀ| ਕਿਸੇ ਔਰਤ ਮਿੱਤਰ ਦਾ ਮਹੱਤਵਪੂਰਨ ਸਹਿਯੋਗ ਮਿਲੇਗਾ| ਨਵਾਂ ਵਾਹਨ ਖਰੀਦ ਸਕਦੇ ਹੋ| ਯਾਤਰਾ ਸ਼ੁਭ ਰਹੇਗੀ|
ਕਰਕ : ਬਜੁਰਗਾਂ ਦਾ ਮਾਰਗ ਦਰਸ਼ਨ ਤੁਹਾਨੂੰ ਉਲਟ ਹਾਲਾਤ ਵਿੱਚੋਂ ਕੱਢਣ ਵਿੱਚ ਮਦਦ ਕਰੇਗਾ| ਸਰਦੀ, ਸਿਰਦਰਦ ਨਾਲ ਪ੍ਰੇਸ਼ਾਨ ਹੋ ਸਕਦੇ ਹੋ| ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਜਿਆਦਾ ਲੱਗੇਗਾ| ਪਤਨੀ ਦਾ ਪ੍ਰੇਮ ਅਤੇ ਸਹਿਯੋਗ ਮਿਲੇਗਾ| ਨਿਵੇਸ਼ ਤੋਂ ਲਾਭ ਹੋਵੇਗਾ|
ਸਿੰਘ : ਰੁਕੇ ਕੰਮ ਰਫ਼ਤਾਰ ਫੜਨਗੇ | ਅਧਿਕਾਰੀ ਵਰਗ ਤੁਹਾਡੇ ਤੋਂ ਖੁਸ਼ ਨਹੀਂ ਰਹੇਗਾ| ਦੂਸਰਿਆਂ ਦੇ ਝਗੜੇ ਵਿੱਚ ਨਾ ਪੈਣਾ| ਮਨ ਵਿੱਚ ਕੋਈ ਅਨਜਾਨਾ ਡਰ ਰਹੇਗਾ| ਮਾਤਾ ਪਿਤਾ ਦਾ ਸਹਿਯੋਗ ਮਿਲੇਗਾ|
ਕੰਨਿਆ : ਸਿਹਤ ਖਰਾਬ ਰਹੇਗੀ| ਧਰਮ ਦੇ ਪ੍ਰਤੀ ਵਿਸ਼ੇਸ਼ ਰੁਚੀ ਰਹੇਗੀ| ਵਪਾਰ ਤੋਂ ਸ਼ੁਭ ਸਮਾਚਾਰ ਮਿਲ ਸਕਦਾ ਹੈ| ਮੁਸ਼ਕਿਲ ਕੰਮਾਂ ਨੂੰ ਬਾਅਦ ਵਿੱਚ ਸਫਲਤਾ ਮਿਲੇਗੀ| ਪਤਨੀ ਦਾ ਪ੍ਰੇਮ ਅਤੇ ਸਹਿਯੋਗਮਿਲੇਗਾ| ਯਾਤਰਾ ਲਾਭਦਾਇਕ ਰਹੇਗੀ|
ਤੁਲਾ : ਤੁਹਾਡੀ ਲੋਕਪ੍ਰਿਅਤਾ ਵਿੱਚ ਵਾਧਾ ਹੋਵੇਗਾ| ਪਤੀ ਪਤਨੀ ਦੇ ਵਿਚਾਲੇ ਵਧੀਆ ਤਾਲਮੇਲ ਰਹੇਗਾ| ਭੌਤਿਕ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਅਧਿਕਾਰੀ ਤੁਹਾਨੂੰ ਪੂਰਾ ਸਹਿਯੋਗ ਕਰਨਗੇ| ਨਿਵੇਸ਼ ਲਾਭਦਾਇਕ ਰਹੇਗਾ|
ਬ੍ਰਿਸਚਕ : ਦੋਸਤਾਂ ਨਾਲ ਅਣਬਨ ਹੋ ਸਕਦੀ ਹੈ| ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ| ਔਲਾਦ ਦੀਆਂ ਗਤੀਵਿਧੀਆਂ ਤੋਂ ਮਨ ਪ੍ਰੇਸ਼ਾਨ ਰਹੇਗਾ| ਪਰਿਵਾਰਕ ਜੀਵਨ ਸੁਖਮਈ ਰਹੇਗਾ| ਵਪਾਰ ਵਿੱਚ ਲਾਭ ਹੋਵੇਗਾ| ਯਾਤਰਾ ਲਾਭਦਾਇਕ ਹੋਵੇਗੀ|
ਧਨੁ : ਰੋਜਗਾਰ ਦੇ ਬਿਹਤਰ ਮੌਕੇ ਮਿਲਣਗੇ| ਮਿਹਨਤ ਅਤੇ ਥਕਾਨ ਦਾ ਪੂਰਾ ਲਾਭ ਮਿਲੇਗਾ| ਪ੍ਰੇਮ ਪ੍ਰਸੰਗਾਂ ਵਿੱਚ ਤਨਾਓ ਰਹੇਗਾ| ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ| ਯਾਤਰਾ ਸ਼ੁਭ ਹੋਵੇਗੀ|
ਮਕਰ : ਸਰਕਾਰੀ ਕੰਮਾਂ ਵਿੱਚ ਮਾਹੌਲ ਤੁਹਾਡੇ ਪੱਖ ਵਿੱਚ ਰਹੇਗਾ| ਔਰਤ ਪੱਖ ਮਜਬੂਤ ਰਹੇਗਾ| ਭੌਤਿਕ ਸੁੱਖ ਸਹੂਲਤਾਂ ਵਿੱਚ ਵਾਧਾ ਹੋਵੇਗਾ| ਦੋਸਤਾਂ ਦੇ ਨਾਲ ਮੌਜ-ਮਸਤੀ ਵਿੱਚ ਸਮਾਂ ਗੁਜ਼ਰੇਗਾ|
ਕੁੰਭ : ਜੀਵਨਸਾਥੀ ਨਾਲ ਵਧੀਆ ਤਾਲਮੇਲ ਰਹੇਗਾ| ਘਰ ਅਤੇ ਸਮਾਜ ਦੀਆਂ ਜਿੰਮੇਵਾਰੀਆਂ ਚੰਗੀ ਤਰ੍ਹਾਂ ਨਿਭਾਓਗੇ| ਕਿਸੇ ਪੁਰਾਣੇ ਮਿੱਤਰ ਨਾਲ ਅਚਾਨਕ ਮੁਲਾਕਾਤ ਪ੍ਰਸੰਨਤਾ ਦੇਵੇਗੀ| ਘਰ ਦੇ ਕਿਸੇ ਬਜੁਰਗ ਦੀ ਸਿਹਤ ਮਨ ਅਸ਼ਾਤ ਕਰ ਸਕਦੀ ਹੈ| ਯਾਤਰਾ ਨਾ ਕਰੋ|
ਮੀਨ : ਰਚਨਾਤਮਕਤਾ ਦੇ ਵੱਲ ਰੁਝਾਨ ਰਹੇਗਾ| ਸਮਾਜਿਕ ਕੰਮਾਂ ਵਿੱਚ ਰੁਝੇਵਾਂ ਰਹੇਗਾ| ਔਲਾਦ ਨਾਲ ਸਬੰਧਿਤ ਸ਼ੁਭ ਸਮਾਚਾਰ ਮਿਲ ਸਕਦੇ ਹਨ| ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ| ਅਧਿਕਾਰੀ ਤੁਹਾਡੇ ਕੰਮ ਤੋਂ ਖੁਸ਼ ਨਹੀਂ ਹੋਣਗੇ|

Leave a Reply

Your email address will not be published. Required fields are marked *