HOROSCOPE

ਮੇਖ : ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਵਿਸ਼ੇਸ਼ ਮਾਰਗਦਰਸ਼ਨ ਮਿਲੇਗਾ| ਆਪਣੀਆਂ ਵਪਾਰਕ ਯੋਜਨਾਵਾਂ ਗੁਪਤ ਰੱਖੋ| ਦੋਸਤਾਂ ਦੇ ਨਾਲ ਦੁਖਦਰਦ ਸਾਂਝਾ ਕਰੋਗੇ | ਸਹੁਰੇ-ਘਰ ਤੋਂ ਕੋਈ ਮਾੜਾ ਸਮਾਚਾਰ ਮਿਲ ਸਕਦਾ ਹੈ|
ਬ੍ਰਿਖ : ਕੋਈ ਲੰਮੀ ਵਿਦੇਸ਼ ਯਾਤਰਾ ਹੋ ਸਕਦੀ ਹੈ| ਵਿਦਿਆਰਥੀਆਂ ਦਾ ਧਿਆਨ ਪੜਾਈ ਵਿੱਚ ਲੱਗੇਗਾ| ਔਲਾਦ ਦੇ ਕਿਸੇ ਕੰਮ ਵਿੱਚ ਜੇਤੂ ਹੋਣ ਨਾਲ ਖੁਸ਼ੀ ਵਧੇਗੀ| ਖੁਦ ਨੂੰ ਊਰਜਾਵਾਨ ਅਤੇ ਫੁਰਤੀਲਾ ਮਹਿਸੂਸ ਕਰੋਗੇ| ਵਪਾਰ ਨਾਲ ਚੰਗਾ ਲਾਭ ਹੋ ਸਕਦਾ ਹੈ|
ਮਿਥੁਨ : ਪਰਿਵਾਰ ਵਿੱਚ ਤੁਹਾਨੂੰ ਥੋੜ੍ਹਾ ਸੰਤੁਲਨ ਬਣਾ ਕੇ ਰੱਖਣ ਦੀ ਲੋੜ ਹੈ| ਕਾਰਜ ਖੇਤਰ ਵਿੱਚ ਹਾਲਤ ਸਥਿਰ ਰਹਿਣਗੇ| ਯਾਤਰਾ ਦੇ ਦੌਰਾਨ ਖਾਣ-ਪੀਣ ਵਿੱਚ ਸਾਵਧਾਨੀ ਵਰਤੋ| ਔਲਾਦ ਤੁਹਾਡੀ ਆਗਿਆ ਵਿੱਚ ਰਹੇਗੀ|
ਕਰਕ : ਸਿਹਤ ਦੇ ਪ੍ਰਤੀ ਜਾਗਰੂਕ ਰਹੋਗੇ | ਫਜੂਲ ਦੀ ਪ੍ਰੇਸ਼ਾਨੀ ਹੋ ਸਕਦੀ ਹੈ| ਪ੍ਰੇਮੀ ਪ੍ਰੇਮਿਕਾ ਦੇ ਵਿਚਾਲੇ ਤਕਰਾਰ ਹੋ ਸਕਦੀ ਹੈ| ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਦੀ ਯੋਜਨਾ ਬਣ ਸਕਦੀ ਹੈ| ਵਪਾਰ ਅਤੇ ਨੌਕਰੀ ਵਿੱਚ ਸਥਿਤੀਆਂ ਸਥਿਰ ਰਹਿਣਗੀਆਂ|
ਸਿੰਘ : ਦੁਸ਼ਮਣ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ| ਵਪਾਰ ਵਿੱਚ ਨਵੀਂ ਸੰਧੀ ਹੋ ਸਕਦੀ ਹੈ| ਪ੍ਰੇਮ ਸਬੰਧਾਂ ਵਿੱਚ ਸਥਿਤੀਆਂ ਤੁਹਾਡੇ ਪੱਖ ਵਿੱਚ ਰਹਿਣਗੀਆਂ| ਮਾਤਾ ਪਿਤਾ ਦੀ ਸਿਹਤ ਦਾ ਵਿਸ਼ੇਸ਼ ਧਿਆਨਰੱਖੋ | ਨਿਵੇਸ਼ ਸਲਾਹ ਲੈ ਕੇ ਕਰੋਗੇ ਤਾਂ ਲਾਭ ਹੋਵੇਗਾ|
ਕੰਨਿਆ : ਵਪਾਰ ਅਤੇ ਨੌਕਰੀ ਦੀਆਂ ਪ੍ਰੇਸ਼ਾਨੀਆਂ ਸਮਾਪਤ ਹੋਣਗੀਆਂ| ਪਤੀ ਪਤਨੀ ਦੇ ਵਿਚਾਲੇ ਚੰਗਾ ਸੰਬੰਧ ਬਣਿਆ ਰਹੇਗਾ| ਸਾਮਾਜਿਕ ਕੰਮਾਂ ਵਿੱਚ ਸਰਗਰਮ ਨਜ਼ਰ ਆਓਗੇ | ਜਾਇਦਾਦ ਸਬੰਧੀ ਵਿਵਾਦ ਤੁਹਾਡੇ ਪੱਖ ਵਿੱਚਰਹਿਣਗੇ | ਵਾਹਨ ਸਾਵਧਾਨੀ ਪੂਰਵਕ ਚਲਾਓ|
ਤੁਲਾ : ਭੂਮੀ,ਭਵਨ ਖਰੀਦ ਕਰਨ ਦੀ ਯੋਜਨਾ ਬਣੇਗੀ| ਵਪਾਰ ਵਿੱਚ ਕੋਈ ਮਹੱਤਵਪੂਰਨ ਫ਼ੈਸਲਾ ਲੈਣਾ ਪੈ ਸਕਦਾ ਹੈ| ਅਨਚਾਹੇ ਮਹਿਮਾਨ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ| ਸਰੀਰਕ ਕਮਜੋਰੀ ਮਹਿਸੂਸ ਕਰੋਗੇ| ਮਨ ਖੁਸ਼ ਨਹੀਂ ਰਹੇਗਾ| ਯਾਤਰਾ ਲਾਭਦਾਇਕ ਹੋਵੇਗੀ|
ਬ੍ਰਿਸਚਕ : ਬੱਚਿਆਂ ਨਾਲ ਸਬੰਧਿਤ ਸੁਖਦ ਸਮਾਚਾਰ ਮਿਲੇਗਾ| ਰੋਜਗਾਰ ਦੇ ਉਚਿਤ ਮੌਕੇ ਮਿਲਣਗੇ| ਵਪਾਰ ਵਿੱਚ ਨਵੇਂ ਸੰਪਰਕਾਂ ਦਾ ਲਾਭ ਮਿਲੇਗਾ| ਸਿਹਤ ਵਿੱਚ ਕੁੱਝ ਉਤਾਰ ਚੜ੍ਹਾਵ ਹੋ ਸਕਦੇ ਹਨ|
ਧਨੁ : ਕੁਆਰਿਆਂ ਨੂੰ ਵਿਆਹ ਦੇ ਪ੍ਰਸਤਾਵ ਮਿਲ ਸਕਦੇ ਹਨ| ਧਰਮ, ਕਰਮ ਦੇ ਪ੍ਰਤੀ ਰੁਚੀ ਵਧੇਗੀ| ਅਧਿਕਾਰੀ ਤੁਹਾਡੇ ਕੰਮ ਨਾਲ ਸੰਤੁਸ਼ਟ ਰਹਿਣਗੇ| ਨਵੀ ਵਸਤੂ, ਗਹਿਣੇ ਖਰੀਦਣ ਦੀ ਯੋਜਨਾ ਬਣੇਗੀ| ਰਚਨਾਤਮਕ ਕੰਮਾਂ ਵੱਲ ਰੁਝੇਵਾਂ ਰਹੇਗਾ|
ਮਕਰ : ਮੌਸਮ ਦਾ ਅਸਰ ਸਿਹਤ ਉੱਤੇ ਪੈ ਸਕਦਾ ਹੈ| ਕਿਸੇ ਵਿਆਹ, ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹੋ| ਕੋਰਟ ਦੇ ਕੰਮਾਂ ਵਿੱਚ ਸਫਲਤਾ ਮਿਲ ਸਕਦੀ ਹੈ| ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ| ਪ੍ਰੇਮੀਆਂ ਦੇ ਵਿਚਾਲੇ ਗਲਤਫਹਿਮੀਆਂ ਆ ਸਕਦੀਆਂ ਹਨ|
ਕੁੰਭ : ਰਚਨਾਤਮਕ ਗਤੀਵਿਧੀਆਂ ਨਾਲ ਭਰਪੂਰ ਰਹੋਗੇ | ਕਮਾਈ ਦੇ ਸਾਧਨ ਆਸਾਨ ਹੋਣਗੇ| ਰੋਜਗਾਰ ਦੇ ਉਚਿਤ ਮੌਕੇ ਮਿਲਣਗੇ | ਪਰਿਵਾਰਿਕ ਜੀਵਨ ਸੁਖਮਈ ਗੁਜ਼ਰੇਗਾ| ਵਿਦਿਆਰਥੀਆਂ ਨੂੰ ਮਿਹਨਤ ਦਾ ਫਲ ਮਿਲੇਗਾ| ਯਾਤਰਾ ਕਰਨੀ ਪੈ ਸਕਦੀ ਹੈ|
ਮੀਨ : ਵਪਾਰ ਵਿੱਚ ਉਤਾਰ ਚੜਾਵ ਬਣਿਆ ਰਹੇਗਾ| ਪ੍ਰੇਮੀਆਂ ਦੇ ਸਬੰਧਾਂ ਵਿੱਚ ਦਰਾਰ ਆ ਸਕਦੀ ਹੈ| ਖਾਣ-ਪੀਣ ਵਿੱਚ ਸੰਜਮ ਵਰਤੋ| ਪਰਿਵਾਰਿਕ ਜਿੰਮੇਵਾਰੀਆਂ ਤੁਸੀਂ ਚੰਗੀ ਤਰ੍ਹਾਂ ਨਿਭਾਓਗੇ| ਅਧਿਕਾਰੀ ਤੁਹਾਡੀ ਪ੍ਰਸ਼ੰਸਾ ਕਰਨਗੇ| ਯਾਤਰਾ ਨੂੰ ਟਾਲਣਾ ਠੀਕ ਰਹੇਗਾ|

Leave a Reply

Your email address will not be published. Required fields are marked *