HOROSCOPE

ਮੇਖ : ਯੋਗਤਾ ਨਾਲ ਮੁਸ਼ਕਿਲ ਕੰਮ ਆਸਾਨ ਹੋਣਗੇ| ਜੀਵਨਸਾਥੀ ਦੇ ਨਾਲ ਸੁਖ ਦੁੱਖ ਸਾਂਝਾ ਕਰੋਗੇ| ਕੁੱਝ ਨਵਾਂ ਕਰਨ ਦੀ ਚਾਹ ਰਹੇਗੀ| ਕਲਾ ਅਤੇ ਸਾਹਿਤ ਦੇ ਖੇਤਰ ਵਿੱਚ ਰੁਝੇਵਾਂ ਵਧੇਗਾ| ਮਨ ਸ਼ਾਂਤ ਰਹੇਗਾ|
ਬ੍ਰਿਖ : ਅਚਾਨਕ ਖਰੀਦਦਾਰੀ ਦੇ ਯੋਗ ਬਣ ਸਕਦੇ ਹਨ| ਛੋਟੀ ਮੋਟੀ ਵਪਾਰਕ ਯਾਤਰਾ ਕਰਨੀ ਪੈ ਸਕਦੀ ਹੈ| ਮਹਿਮਾਨਾਂ ਦਾ ਆਗਮਨ ਹੋ ਸਕਦਾ ਹੈ| ਨਵੇਂ ਸਰੋਤਾਂ ਨਾਲ ਕਮਾਈ ਮਿਲ ਸਕਦੀ ਹੈ| ਕਿਸੇ ਵੀ ਵਿਵਾਦ ਤੋਂ ਦੂਰੀ ਬਣਾ ਕੇ ਰੱਖੋ|
ਮਿਥੁਨ : ਅਸੰਤੁਲਿਤ ਖਾਣ-ਪੀਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ| ਰਾਜਨੀਤਿਕ ਕੰਮਾਂ ਵਿੱਚ ਸਫਲਤਾ ਮਿਲੇਗੀ| ਪਰਿਵਾਰ ਵਿੱਚ ਕਿਸੇ ਸ਼ੁਭ ਕਾਰਜ ਦੀ ਯੋਜਨਾ ਬਣੇਗੀ| ਵਪਾਰ ਨਾਲ ਲਾਭ ਹੋਵੇਗਾ|
ਕਰਕ : ਰੁਕੇ ਕੰਮਾਂ ਨੂੰ ਰਫ਼ਤਾਰ ਮਿਲੇਗੀ| ਨਵੀਆਂ ਯੋਜਨਾਵਾਂ ਉੱਤੇ ਕਾਰਜ ਸ਼ੁਰੂ ਕਰ ਸਕਦੇ ਹੋ| ਘਰ ਪਰਿਵਾਰ ਵਿੱਚ ਮਾਨ ਸਨਮਾਨ ਵਧੇਗਾ| ਸਥਾਨ ਤਬਦੀਲੀ ਲਾਭਦਾਇਕ ਹੋ ਸਕਦਾ ਹੈ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਧਰਮ, ਕਰਮ ਦੇ ਪ੍ਰਤੀ ਰੁਚੀ ਵਧੇਗੀ|
ਸਿੰਘ : ਅਧਿਕਾਰੀਆਂ ਨਾਲ ਅਨਬਨ ਹੋ ਸਕਦੀ ਹੈ| ਖਰਚ ਦੀ ਬਹੁਤਾਤ ਨਾਲ ਕਰਜ ਵੱਧ ਸਕਦੀ ਹੈ| ਨਕਾਰਾਤਮਕਤਾ ਨੂੰ ਹਾਵੀ ਨਾ ਹੋਣ ਦਿਓ| ਸਮਾਜ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਓਗੇ| ਦੋਸਤਾਂ ਅਤੇ ਪਤਨੀ ਦਾ ਸਹਿਯੋਗ ਮਿਲੇਗਾ| ਯਾਤਰਾ ਲਾਭਦਾਇਕ ਰਹੇਗੀ|
ਕੰਨਿਆ : ਪੁਰਾਣੀਆਂ ਗੱਲਾਂ ਨੂੰ ਲੈ ਕੇ ਪਰਿਵਾਰ ਵਿੱਚ ਤਨਾਓ ਰਹਿ ਸਕਦਾ ਹੈ| ਕਾਰਜ ਖੇਤਰ ਵਿੱਚ ਨਵੇਂ ਲੋਕਾਂ ਨਾਲ ਚੰਗਾ ਤਾਲਮੇਲ ਰਹੇਗਾ | ਵਪਾਰਕ ਯਾਤਰਾ ਲਾਭਦਾਇਕ ਸਾਬਤ ਹੋ ਸਕਦੀ ਹੈ| ਵਿਦਿਆਰਥੀਆਂ ਦਾ ਮਨ ਪੜਾਈ ਵਿੱਚ ਜਿਆਦਾ ਲੱਗੇਗਾ|
ਤੁਲਾ : ਪਰਿਵਾਰ ਦੇ ਨਾਲ ਚੰਗਾ ਤਾਲਮੇਲ ਰਹੇਗਾ| ਉੱਚ ਅਧਿਕਾਰੀ ਤੁਹਾਡੇ ਨਾਲ ਚੰਗੇ ਬਣੇ ਰਹਿਣਗੇ| ਕਾਰਜ ਖੇਤਰ ਵਿੱਚ ਵਿਰੋਧੀ ਅਸਫਲ ਹੋਣਗੇ| ਕੋਰਟ ਕਚਹਿਰੀ ਦੇ ਕੰਮਾਂ ਵਿੱਚ ਸਫਲਤਾ ਮਿਲੇਗੀ| ਸੋਚ ਸਮਝ ਕੇ ਕੀਤਾ ਗਿਆ ਨਿਵੇਸ਼ ਲਾਭਦਾਇਕ ਰਹੇਗਾ|
ਬ੍ਰਿਸਚਕ : ਘਰੇਲੂ ਝਗੜਾ ਪਰਿਵਾਰ ਦੇ ਵਿਚਾਲੇ ਮਨ ਮੁਟਾਵ ਪੈਦਾ ਕਰ ਸਕਦਾ ਹੈ| ਔਲਾਦ ਨੂੰ ਲੈ ਕੇ ਚਿੰਤਤ ਹੋ ਸਕਦੇ ਹੋ| ਦੁਸ਼ਮਣ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ| ਕੋਈ ਸ਼ੁਭ ਸਮਾਚਾਰ ਮਿਲ ਸਕਦਾ ਹੈ |
ਧਨੁ : ਪ੍ਰੇਮ ਪ੍ਰਸੰਗਾਂ ਵਿੱਚ ਸਫਲਤਾ ਮਿਲੇਗੀ| ਪਤੀ ਪਤਨੀ ਦੇ ਵਿਚਾਲੇ ਸੁਖਮਈ ਸੰਬੰਧ ਰਹਿਣਗੇ| ਖਾਣ-ਪੀਣ ਵਿੱਚ ਤੁਹਾਡੀ ਰੁਚੀ ਵਧੇਗੀ| ਵਿਤੀ ਮਾਮਲਿਆਂ ਵਿੱਚ ਤੁਸੀਂ ਸੰਪੰਨ ਨਹੀਂ ਰਹੋਗੇ| ਪਰਮਾਤਮਾ ਦੇ ਪ੍ਰਤੀ ਰੁਚੀ ਵਧੇਗੀ| ਮਨ ਖੁਸ਼ ਨਹੀਂ ਰਹੇਗਾ|
ਮਕਰ : ਕਮਾਈ ਵਧਾਉਣ ਦੀ ਕੋਸ਼ਿਸ਼ ਵਿਚ ਸਫਲ ਹੋਵੋਗੇ| ਵਪਾਰ ਵਿੱਚ ਸਾਂਝੇਦਾਰੀ ਨਾਲ ਲਾਭ ਹੋਵੇਗਾ| ਮਨੋਬਲ ਵਿੱਚ ਵਾਧਾ ਹੋਵੇਗਾ| ਮਾਤਾ ਪੱਖ ਤੋਂ ਆਰਥਿਕ ਲਾਭ ਮਿਲ ਸਕਦਾ ਹੈ| ਸਿਹਤ ਠੀਕ ਰਹੇਗੀ|
ਕੁੰਭ : ਪੁਰਾਣੇ ਮਿੱਤਰ ਨਾਲ ਮੁਲਾਕਾਤ ਸੁਖਦ ਰਹੇਗੀ| ਪ੍ਰੇਮੀਆਂ ਦੇ ਵਿੱਚ ਮਨ ਮੁਟਾਵ ਹੋ ਸਕਦਾ ਹੈ| ਵਪਾਰਿਕ ਨਿਵੇਸ਼ ਲਾਭਕਾਰੀ ਰਹੇਗਾ| ਕੋਈ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ| ਪਰਮਾਤਮਾ ਦੇ ਪ੍ਰਤੀ ਰੁਚੀ ਵਧੇਗੀ| ਯਾਤਰਾ ਨਾ ਕਰੋ|
ਮੀਨ : ਗੁੱਸੇ ਉੱਤੇ ਕਾਬੂ ਰੱਖੋ| ਵਪਾਰਕ ਕੰਮਾਂ ਉੱਤੇ ਭਾਵਨਾਵਾਂ ਨੂੰ ਹਾਵੀ ਨਾ ਹੋਣ ਦਿਓ| ਤਨਾਓ ਤੁਹਾਡੀ ਸਿਹਤ ਉੱਤੇ ਅਸਰ ਪਾ ਸਕਦਾ ਹੈ| ਘਰ ਪਰਿਵਾਰ ਵਿੱਚ ਖੁਸ਼ਹਾਲੀ ਰਹੇਗੀ|ਨਿਵੇਸ਼ ਵਿੱਚ ਲਾਭ ਹੋਵੇਗਾ|

Leave a Reply

Your email address will not be published. Required fields are marked *