HOROSCOPE

ਮੇਖ : Ãਸਰਕਾਰੀ ਕੰਮ ਧੰਦੇ ਆਸਾਨੀ ਨਾਲ ਹੋਣਗੇ| ਤੁਹਾਡਾ ਆਕਰਸ਼ਨ ਵਧੇਗਾ| ਨਵੀਆਂ ਮੁਲਾਕਾਤਾਂ ਸਾਰਥਕ ਹੋਣਗੀਆਂ| ਕੰਮਕਾਰ ਵਿੱਚ ਨਵੀਂ ਸੰਧੀ ਲਾਭ ਦੇ ਸਕਦੀ ਹੈ| ਸਿਹਤ ਠੀਕ ਰਹੇਗੀ| ਨਵਾਂ ਵਾਹਨ ਖਰੀਦ ਸਕਦੇ ਹੋ|
ਬ੍ਰਿਖ : ਸਾਮਾਜਿਕ ਕੰਮ ਚੰਗੀ ਤਰ੍ਹਾਂ ਨਾਲ ਪੂਰੇ ਕਰ ਪਾਓਗੇ| ਕਿਸੇ ਧਾਰਮਿਕ ਪ੍ਰਬੰਧ ਵਿੱਚ ਭਾਗ ਲੈ ਸਕਦੇ ਹੋ| ਯਾਤਰਾ ਵਿੱਚ ਖੁਸ਼ੀ ਅਨੁਭਵ ਕਰੋਗੇ| ਮਾਨਸਿਕ ਤਨਾਓ ਘੱਟ ਰਹੇਗਾ| ਅਧਿਕਾਰੀ ਤੁਹਾਡੇ ਕੰਮ ਦੀ ਸ਼ਲਾਘਾ ਕਰਨਗੇ |
ਮਿਥੁਨ : ਵਪਾਰਿਕ ਉਤਾਰ ਚੜ੍ਹਾਵ ਤੋਂ ਪ੍ਰੇਸ਼ਾਨ ਹੋ ਸਕਦੇ ਹੋ| ਕੋਈ ਪੁਰਾਨਾ ਮਿੱਤਰ ਅਚਾਨਕ ਮਿਲ ਸਕਦਾ ਹੈ| ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ| ਨਵਾਂ ਵਾਹਨ ਖਰੀਦ ਕਰਨ ਦੀ ਯੋਜਨਾ ਬਣ ਸਕਦੀ ਹੈ|
ਕਰਕ : ਦੋਸਤਾਂ ਦਾ ਸਹਿਯੋਗ ਘੱਟ ਮਿਲੇਗਾ| ਵਪਾਰ ਵਿੱਚ ਭਾਗੀਦਾਰ ਧੋਖਾ ਕਰ ਸਕਦੇ ਹਨ| ਪਿਤਾ ਦਾ ਪ੍ਰੇਮ ਅਤੇ ਸਹਿਯੋਗ ਮਿਲੇਗਾ| ਨੌਕਰੀ ਵਿੱਚ ਤਰੱਕੀ ਅਤੇ ਤਬਦੀਲੀ ਦੇ ਯੋਗ ਹਨ| ਜੱਦੀ ਜਾਇਦਾਦ ਮਿਲ ਸਕਦੀ ਹੈ| ਯਾਤਰਾ ਠੀਕ ਰਹੇਗੀ|
ਸਿੰਘ : ਬੱਚਿਆਂ ਦੀ ਸਿੱਖਿਆ ਉਤੇ ਪੈਸਾ ਖਰਚ ਹੋਵੇਗਾ| ਕਿਸੇ ਪੁਰਾਣੇ ਵਿਵਾਦ ਦਾ ਅੰਤ ਹੋਵੇਗਾ| ਪਰਿਵਾਰ ਵਿੱਚ ਮਹਿਮਾਨਾਂ ਦੇ ਆਗਮਨ ਨਾਲ ਖੁਸ਼ੀ ਰਹੇਗੀ| ਪੈਸੇ ਦਾ ਲੈਣ ਦੇਣ ਸੋਚ ਸਮਝ ਕੇ ਕਰੋ| ਪਰਿਵਾਰਕ ਜੀਵਨ ਵਿੱਚ ਕੁੱਝ ਕੁੜੱਤਣ ਹੋ ਸਕਦੀ ਹੈ|
ਕੰਨਿਆ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਹੋ ਸਕਦੀ ਹੈ| ਪਰਿਵਾਰ ਨੂੰ ਜਿਆਦਾ ਸਮਾਂ ਦੇ ਪਾਓਗੇ| ਵਿਤੀ ਹਾਲਤ ਚੰਗੀ ਰਹੇਗੀ| ਸਰੀਰਕ ਕਮਜੋਰੀ ਮਹਿਸੂਸ ਕਰ ਸਕਦੇ ਹੋ| ਨਿਵੇਸ਼ ਤੋਂ ਬਚੋ|
ਤੁਲਾ : ਸਮਾਜਿਕ ਕੰਮਾਂ ਵਿੱਚ ਰੁਝੇਵਾ ਵਧੇਗਾ| ਆਤਮ ਵਿਸ਼ਵਾਸ ਕਮਜੋਰ ਪੈ ਸਕਦਾ ਹੈ| ਕੰਮਕਾਰ ਵਿੱਚ ਸਹਿਯੋਗੀ ਤੁਹਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ| ਭਰਾਵਾਂ ਦਾ ਸਹਿਯੋਗ ਮਿਲੇਗਾ| ਪਤਨੀ ਅਤੇ ਬੱਚਿਆਂ ਦੇ ਨਾਲ ਘੁੰਮਣ ਜਾ ਸਕਦੇ ਹੋ|
ਬ੍ਰਿਸਚਕ : ਸਮਾਜਿਕ ਖੇਤਰ ਵਿੱਚ ਰੁਝੇਵਾ ਵਧੇਗਾ| ਲੰਬੇ ਸਮੇ ਤੋਂ ਚੱਲੀਆਂ ਆ ਰਹੀਆ ਮੁਸ਼ਕਿਲਾਂ ਖਤਮ ਹੋਣਗੀਆਂ| ਅਧਿਕਾਰੀ ਵਰਗ ਤੁਹਾਡੇ ਤੋਂ ਖੁਸ਼ ਨਹੀਂ ਰਹਿਣਗੇ| ਰੁਕਿਆ ਪੈਸਾ ਮਿਲੇਗਾ| ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣੇਗੀ| ਮਨ ਸ਼ਾਂਤ ਰਹੇਗਾ|
ਧਨੁ : ਜੱਦੀ ਜਾਇਦਾਦ ਮਿਲਣ ਦੇ ਯੋਗ ਹਨ| ਆਤਮ ਵਿਸ਼ਵਾਸ਼ ਰਿਹਾਇਸ਼ ਅਤੇ ਕਾਰਜ ਸ਼ੈਲੀ ਵਿੱਚ ਵਾਧਾ ਹੋਵੇਗਾ| ਅਧਿਕਾਰੀ ਤੁਹਾਡੇ ਬੁੱਧੀ ਦੀ ਪ੍ਰਸ਼ੰਸਾ ਕਰਨਗੇ| ਆਰਥਿਕ ਹਾਲਤ ਮਜਬੂਤ ਰਹੇਗੀ| ਯਾਤਰਾ ਲਾਭਦਾਇਕ ਰਹੇਗੀ |
ਮਕਰ : ਜਾਇਦਾਦ ਸਬੰਧੀ ਮਸਲੇ ਹੱਲ ਹੋਣਗੇ| ਕੋਰਟ ਦੇ ਫੈਸਲੇ ਤੁਹਾਡੇ ਪੱਖ ਵਿੱਚ ਰਹਿਣਗੇ| ਸਾਥੀਆਂ ਦੀ ਮਦਦ ਨਾਲ ਕੰਮ ਬਣੇਗਾ| ਮਹਿਮਾਨਾਂ ਦੇ ਆਉਣ ਨਾਲ ਖੁਸ਼ੀ ਵਧੇਗੀ| ਨਿਵੇਸ਼ ਸੋਚ ਸਮਝ ਕੇ ਕਰੋ| ਸਿਹਤ ਵਿਚ ਗੜਬੜ ਹੋ ਸਕਦੀ ਹੈ|
ਕੁੰਭ : ਗਿਆਨ ਵਿਗਿਆਨ ਦੇ ਖੇਤਰ ਵਿੱਚ ਵਾਧਾ ਹੋਵੇਗਾ| ਕਿਸੇ ਮਹੱਤਵਪੂਰਨ ਅਹੁਦੇ ਦੀ ਪ੍ਰਾਪਤੀ ਹੋ ਸਕਦੀ ਹੈ| ਨਵੇਂ ਸੰਪਰਕਾਂ ਦਾ ਵਪਾਰ ਵਿੱਚ ਲਾਭ ਮਿਲੇਗਾ| ਕਿਸੇ ਤੋਂ ਤੋਹਫਾ ਮਿਲ ਸਕਦਾ ਹੈ| ਮਿੱਤਰ ਮਦਦਗਾਰ ਸਾਬਤ ਹੋਣਗੇ | ਯਾਤਰਾ ਲਾਭਦਾਇਕ ਹੋਵੇਗੀ |
ਮੀਨ : ਪ੍ਰੇਮ ਸਬੰਧਾਂ ਵਿੱਚ ਸਾਵਧਾਨੀ ਰੱਖੋ| ਯਾਤਰਾ ਦੇ ਦੌਰਾਨ ਚੋਰੀ, ਦੁਰਘਟਨਾ ਦਾ ਡਰ ਹੈ| ਵਪਾਰ ਅਤੇ ਨੌਕਰੀ ਵਿੱਚ ਸਥਿਤੀਆਂ ਅਨੁਕੂਲ ਰਹਿਣਗੀਆਂ| ਖਾਣ-ਪੀਣ ਵਿੱਚ ਰੁਚੀ ਵਧੇਗੀ| ਭੂਮੀ, ਭਵਨ ਦੇ ਕੰਮ ਬਣਨਗੇ|

Leave a Reply

Your email address will not be published. Required fields are marked *