Horoscope

ਇਸ ਹਫਤੇ ਦਾ ਰਾਸ਼ੀਫਲ
9 ਅਪ੍ਰੈਲ ਤੋਂ 15 ਅਪ੍ਰੈਲ ਤੱਕ
ਮੇਖ : ਹਫਤੇ ਦੇ ਸ਼ੁਰੂ ਵਿੱਚ ਯਤਨਾਂ ਅਤੇ ਸੂਝ-ਬੂਝ ਨਾਲ ਕੰਮ ਨੇਪਰੇ      ਚੜ੍ਹਨਗੇ| ਮਨੋਰੰਜਨ ਸਾਧਨਾਂ ਉੱਤੇ ਖਰਚਾ ਤਾਂ ਨਿਸ਼ਚਿਤ ਹੀ ਹੈ| ਸਿਹਤ ਪ੍ਰਤੀ ਚੌਕਸ ਰਹੋ| ਨਵੇਂ ਪ੍ਰੇਮ ਸੰਬੰਧ     ਬਣਨਗੇ| ਸੰਘਰਸ਼ ਕਰਨ ਉਪਰੰਤ ਟੀਚੇ ਦੀ ਪ੍ਰਾਪਤੀ ਹੋਵੇਗੀ| ਪਤਨੀ ਦੀ ਸਿਹਤ ਕੁਝ ਢਿੱਲੀ ਹੋ ਸਕਦੀ ਹੈ| ਹਫਤੇ ਦੇ ਅੰਤ ਵਿੱਚ ਵਿਆਹ ਦੇ ਪ੍ਰਸਤਾਵ ਵਿੱਚ ਵੀ ਰਹਿ ਜਾਣਗੇ|
ਬ੍ਰਿਖ : ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ  ਵਿੱਚ ਰੁਝੇਵੇਂ ਵਧਣਗੇ| ਮਾਤਾ ਅਤੇ ਜਾਇਦਾਦ ਵੱਲੋਂ ਪ੍ਰੇਸ਼ਾਨੀ ਰਹੇਗੀ| ਵਿਦਿਆਰਥੀਆਂ ਨੂੰ ਰਚਨਾਤਮਕ ਕੰਮਾਂ ਵਿੱਚ ਸਫਲਤਾ ਮਿਲੇਗੀ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ| ਨਵੇਂ ਪ੍ਰੇਮ ਸੰਬੰਧ ਬਣਨਗੇ| ਕਾਰੋਬਾਰ ਵਿੱਚ ਬੇਹਤਰੀ ਆਵੇਗੀ| ਹਫਤੇ ਦੇ ਅੰਤ ਵਿੱਚ ਹਿੰਮਤ ਅਤੇ ਸ਼ਕਤੀ ਬਣੀ ਰਹੇਗੀ| ਸਫਲਤਾ ਮਿਲੇਗੀ|
ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਵਣਜ-ਵਪਾਰ ਵਿੱਚ ਆਸ ਅਨੁਸਾਰ ਲਾਭ    ਹੋਵੇਗਾ| ਸਮਾਂ ਅਨੰਦਪੂਰਵਕ ਬੀਤੇਗਾ|  ਵਿਦਿਆਰਥੀ ਦਾ ਵਿੱਦਿਆ ਲਈ ਉਤਸ਼ਾਹ ਵਧੇਗਾ ਅਤੇ ਕਿਸੇ ਉਪਲਬਧੀ ਲਈ ਮਾਣ-ਯੱਸ਼ ਪ੍ਰਾਪਤ ਹੋਵੇਗਾ| ਸ਼ੁਭ ਕੰਮਾਂ ਉੱਤੇ ਖਰਚਾ ਵੀ ਹੋ ਸਕਦਾ ਹੈ| ਇੱਛਾਵਾਂ ਪੂਰਨ ਹੋਣਗੀਆਂ ਅਤੇ ਸਫਲਤਾ ਮਿਲੇਗੀ| ਕੰਮਕਾਰ ਵਿੱਚ         ਪਰੇਸ਼ਾਨੀ ਹੋ ਸਕਦੀ ਹੈ| ਵਧੇਰੇ ਖਰਚਾ ਰੋਕਣ ਉੱਤੇ ਵੀ ਨਹੀਂ ਰੁਕੇਗਾ| ਹਫਤੇ ਦੇ ਅੰਤ ਵਿੱਚ ਕੰਮਕਾਰ ਸੁਧਰੇਗਾ| ਸਰਕਾਰ ਵੱਲੋਂ ਸਹਾਇਤਾ, ਸਹਿਯੋਗ ਮਿਲੇਗੀ|
ਕਰਕ : ਹਫਤੇ ਦੇ ਸ਼ੁਰੂ ਵਿੱਚ         ਰਿਸ਼ਤੇਦਾਰ ਅਤੇ ਮਿੱਤਰਾਂ ਨਾਲ ਮੇਲ-ਜੋਲ ਵਧੇਗਾ| ਕਿਸੇ ਇੱਕ ਨੇੜੇ ਦੇ ਸਹਿਯੋਗੀ ਨਾਲ ਮਨ- ਮੁਟਾਵ ਦੀ ਵੀ ਸੰਭਾਵਨਾ ਹੈ| ਵਿਘਨ ਅਤੇ ਰੁਕਾਵਟਾਂ ਬਾਅਦ ਕੰਮਾਂ ਵਿੱਚ ਸਫਲਤਾ ਮਿਲੇਗੀ| ਕਾਰੋਬਾਰ, ਵਪਾਰ ਵਿੱਚ ਲਾਭ  ਦੀ ਮਾਤਰਾ ਆਮ ਵਾਂਗ ਰਹੇਗੀ| ਘਰੇਲੂ ਉਲਝਣਾਂ ਪੈਦਾ ਹੋ ਸਕਦੀਆਂ ਹਨ, ਸਾਵਧਾਨ ਰਹੋ|  ਯਾਤਰਾ ਵਿੱਚ ਕਸ਼ਟ ਹੋ ਸਕਦਾ ਹੈ| ਹਫਤੇ ਦੇ ਅੰਤ ਵਿੱਚ ਪਰਉਪਕਾਰ ਕਰਨ ਨਾਲ ਸ਼ਾਂਤੀ ਅਤੇ ਲਾਭ ਦੇ ਮੌਕੇ ਪ੍ਰਾਪਤ ਹੋਣਗੇ|
ਸਿੰਘ : ਹਫਤੇ ਦੇ ਸ਼ੁਰੂ ਵਿੱਚ ਤੁਹਾਡੀ ਸਿਹਤ ਕੁਝ ਢਿੱਲੀ ਹੋਣ ਦੀ ਸੰਭਾਵਨਾ ਹੈ| ਸਾਵਧਾਨ ਰਹੋ ਅਤੇ ਮਨ ਉੱਤੇ ਬਹੁਤਾ ਬੋਝ ਨਾ ਪਾਓ| ਯਾਤਰਾ ਵਿੱਚ ਕਸ਼ਟ ਦੀ ਸੰਭਾਵਨਾ ਹੈ ਅਤੇ ਕੋਈ ਅਸ਼ੁਭ ਸੂਚਨਾ ਵੀ ਮਿਲ ਸਕਦੀ ਹੈ| ਦੁਸ਼ਮਣ ਦੀਆਂ ਕਾਰਵਾਈਆਂ ਪ੍ਰੇਸ਼ਾਨ ਕਰ ਸਕਦੀਆਂ ਹਨ ਅਤੇ ਕੰਮਾਂ ਵਿੱਚ ਰੁਕਾਵਟ ਪਵੇਗੀ| ਹਫਤੇ ਦੇ ਅਖੀਰ ਵਿੱਚ ਕੰਮ ਸੰਬੰਧੀ ਨਵੀਂ ਯੋਜਨਾ             ਬਣੇਗੀ| ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ|
ਕੰਨਿਆ : ਹਫਤੇ ਦੇ ਸ਼ੁਰੂ ਵਿੱਚ ਘਰ ਵਿੱਚ ਹਰ ਤਰ੍ਹਾਂ ਸ਼ਾਂਤੀ ਰਹਿਣ ਦੀ ਸੰਭਾਵਨਾ ਹੈ, ਪ੍ਰੰਤੂ ਛੋਟੇ ਭਰਾ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਪ੍ਰੇਮ ਸੰਬੰਧਾਂ ਕਾਰਨ ਪਰੇਸ਼ਨੀ ਦੀ ਵੀ ਸੰਭਾਵਨਾ ਹੈ| ਵਿਦੇਸ਼ ਜਾਣ ਲਈ ਪੈਸਾ ਫਸ ਸਕਦਾ ਹੈ| ਕਾਰੋਬਾਰ ਵਿੱਚ ਬੇਹਤਰੀ ਆਏਗੀ| ਹਫਤੇ ਦੇ ਅੰਤ ਵਿੱਚ ਵਪਾਰ ਵਿੱਚ ਵਾਧਾ ਹੋਵੇਗਾ|
ਤੁਲਾ : ਹਫਤੇ ਦੇ ਸ਼ੁਰੂ ਵਿੱਚ ਲਾਭ ਦੇ ਦੁਆਰ ਖੁਲ੍ਹਣਗ ੇਮਨੋਕਾਮਨਾ ਪੂਰੀ ਹੋਵੇਗੀ ਅਤੇ ਕਾਰਜ ਖੇਤਰ ਦਾ ਵਿਸਤਾਰ ਹੋਵੇਗਾ| ਮਿੱਤਰ ਦੇ ਸਹਿਯੋਗ ਸਦਕਾ ਤਨਾਅ ਘਟੇਗਾ| ਸੁੱਖ ਵਿੱਚ ਵਾਧਾ ਹੋਵੇਗਾ| ਪਰਿਵਾਰ ਦੇ ਮੈਂਬਰਾਂ ਲਈ ਵੀ ਸਮਾਂ ਅਨੁਕੂਲ ਹੈ| ਹਫਤੇ ਦੇ ਅੰਤ ਵਿੱਚ ਧਨ ਸੰਬੰਧੀ ਕੰਮਾਂ ਵਿੱਚ ਸੁਚੇਤ ਰਹੋ| ਲੋੜਾਂ ਦੀ ਪੂਰਤੀ ਲਈ ਥੋੜੀ ਭੱਜ-ਨੱਠ ਕਰਨੀ ਪਵੇਗੀ|
ਬ੍ਰਿਸ਼ਚਕ : ਹਫਤੇ ਦੇ ਸ਼ੁਰੂ ਵਿੱਚ ਅਸਹਿਯੋਗ ਕਾਰਨ ਤੁਹਾਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ| ਰੁਕਿਆ ਧਨ ਮਿਲਣ ਦੀ ਸੰਭਾਵਨਾ ਘੱਟ ਹੀ ਹੈ|  ਵਿਅਰਥ ਦੇ ਕੰਮਾਂ ਉੱਤੇ ਖਰਚਾ ਹੋਵੇਗਾ| ਵਿਗੜੇ ਕੰਮ ਬਣਨ ਦੀ ਸੰਭਾਵਨਾ          ਵਧੇਗੀ| ਨੇੜੇ ਦੀ ਯਾਤਰਾ ਸੁੱਖਦ            ਰਹੇਗੀ| ਕਿਸੇ ਔਰਤ ਵੱਲੋਂ ਮਦਦ        ਮਿਲੇਗੀ| ਹਫਤੇ ਦੇ ਅੰਤ ਵਿੱਚ ਵਾਹਨ ਆਦਿ ਦੀ ਖਰੀਦ-ਫਰੋਖਤ ਹੋ ਸਕੇਗੀ|
ਧਨੁ : ਹਫਤੇ ਦੇ ਸ਼ੁਰੂ ਵਿੱਚ ਖਰਚਾ ਵਧੇਗਾ ਪ੍ਰੰਤੂ ਆਮਦਨ ਦੇ ਸਾਧਨ ਵੀ ਬਣੇ ਰਹਿਣਗੇ, ਫਿਰ ਵੀ ਕਰਜ਼ਾ ਤੱਕ ਲੈਣ ਦੀ ਸਥਿਤੀ ਆ ਸਕਦੀ ਹੈ| ਵਿੱਦਿਆ ਵਿੱਚ ਰੁਚੀ ਘਟੇਗੀ| ਮਕਾਨ ਅਤੇ ਕਿਰਾਏਦਾਰ ਨਾਲ ਵਿਵਾਦ ਹੋ ਸਕਦਾ ਹੈ| ਘਰ ਅਤੇ ਕਾਰੋਬਾਰ ਵਿੱਚ ਵੀ ਅਸਥਾਈ ਪਰਿਵਰਤਨ ਹੋ ਸਕਦਾ ਹੈ|  ਹਫਤੇ ਦੇ ਅੰਤ ਵਿੱਚ ਪ੍ਰੇਮੀਆਂ ਲਈ ਸਮਾਂ ਅਨੁਕੂਲ ਰਹੇਗਾ| ਮੇਲ-ਮੁਲਾਕਾਤ ਵਧੇਗੀ|
ਮਕਰ : ਹਫਤੇ ਦੇ ਸ਼ੁਰੂ ਵਿੱਚ ਵਿਰੋਧੀ ਅਤੇ ਦੁਸ਼ਮਣ ਚਾਹੁੰਦੇ ਹੋਏ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ| ਲਾਭ ਦੇ ਢੁੱਕਵੇਂ ਮੌਕੇ ਮਿਲਣਗੇ| ਆਰਥਿਕ ਚਿੰਤਾ ਤੋਂ ਛੁਟਕਾਰਾ ਮਿਲੇਗਾ ਅਤੇ ਪ੍ਰਸੰਨਤਾ ਦਾ ਮਾਹੌਲ ਬਣੇਗਾ| ਰੋਜ਼ਗਾਰ, ਨੌਕਰੀ ਦਾ ਸੁਪਨਾ ਸਾਕਾਰ ਹੋਵੇਗਾ| ਹਫਤੇ ਦੇ ਅੰਤ ਵਿੱਚ ਕੰਮਾਂ ਵਿੱਚ ਰੁਕਾਵਟਾਂ ਦੂਰ ਹੋਣਗੀਆਂ ਪ੍ਰੰਤੂ ਕਿਸੇ ਵਿਸ਼ੇਸ਼ ਕੰਮ ਵਿੱਚ ਰੁਕਾਵਟ ਕਾਰਨ          ਪ੍ਰੇਸ਼ਾਨੀ ਵੀ ਹੋ ਸਕਦੀ ਹੈ|
ਕੁੰਭ : ਹਫਤੇ ਦੇ ਸ਼ੁਰੂ ਵਿੱਚ ਜ਼ੋਖਿਮ ਦੇ ਕੰਮਾਂ ਤੋਂ ਦੂਰ ਰਹੋ, ਹਾਨੀ ਵੀ ਹੋ ਸਕਦੀ ਹੈ| ਸਮਾਂ ਅਨੁਕੂਲ ਹੈ, ਯਾਤਰਾ ਕਰਨ ਉਪਰੰਤ ਜ਼ਰੂਰ ਲਾਭ ਹੋਵੇਗਾ| ਰੁਕਿਆ ਧਨ ਪ੍ਰਾਪਤ ਹੋਵੇਗਾ ਅਤੇ ਤੁਹਾਡਾ ਮਾਣ-ਸਨਮਾਨ ਵਧੇਗਾ|  ਤੁਹਾਡਾ ਹੌਂਸਲਾ ਬੁਲੰਦ ਰਹੇਗਾ| ਤਰੱਕੀ ਦਾ ਮੌਕਾ ਮਿਲਣ ਨਾਲ ਮਨ ਪ੍ਰਸੰਨ      ਹੋਵੇਗਾ| ਪੈਸੇ ਦੀ ਘਰ ਵਿੱਚ ਹੀ ਉਮੀਦ ਹੈ| ਹਫਤੇ ਦੇ ਅੰਤ ਵਿੱਚ ਆਮ ਹਾਲਾਤ ਠੀਕ ਰਹਿਣ ਦੀ ਸੰਭਾਵਨਾ ਹੈ|
ਮੀਨ : ਹਫਤੇ ਦੇ ਸ਼ੁਰੂ ਵਿੱਚ ਕੰਮ ਸਹਿਜੇ ਹੀ ਹੋ ਜਾਣਗੇ ਅਤੇ ਸਫਲਤਾ ਮਿਲੇਗੀ| ਅਗਲੇ ਕੁਝ ਦਿਨਾਂ ਵਿੱਚ ਅਨੁਕੂਲ ਫਲ ਮਿਲਦਾ ਰਹੇਗਾ| ਧਨ ਲਾਭ ਹੋਵੇਗਾ| ਨਵੀਂ  ਨੌਕਰੀ ਲਈ ਕੀਤੇ ਯਤਨ ਸਫਲ ਹੋਣਗੇ| ਨਵੀਂ ਨੌਕਰੀ, ਰੋਜ਼ਗਾਰ ਮਿਲਣ ਦੀ ਪੂਰੀ ਸੰਭਾਵਨਾ ਹੈ, ਤੁਹਾਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ| ਕਿਸੇ ਪ੍ਰੇਮੀ-ਸੱਜਣ ਦੇ ਮਿਲਣ ਨਾਲ ਮਨ ਪ੍ਰਸੰਨ ਹੋਵੇਗਾ| ਸਮਾਂ ਵਧੇਰੇ ਕਰਕੇ ਅਨੁਕੂਲ ਹੀ ਰਹੇਗਾ| ਹਫਤੇ ਦੇ ਅੰਤ ਵਿੱਚ ਖਰਚਾ ਵੱਧ ਸਕਦਾ ਹੈ ਅੰਤ ਮਾਨਸਿਕ ਤਨਾਅ ਹੋ ਸਕਦਾ ਹੈ|

Leave a Reply

Your email address will not be published. Required fields are marked *