HOROSCOPE

ਮੇਖ: ਇਸ ਹਫਤੇ ਕੀਤੀਆਂ ਹੋਈਆਂ ਕੋਸ਼ਿਸ਼ਾਂ ਵਿਚ ਸਫਲਤਾ ਦੇ ਯੋਗ ਹਨ| ਆਮਦਨ ਵਿਚ ਵੀ ਵਾਧਾ ਰਹੇਗਾ| ਪਰੰਤੂ ਸੁਭਾਅ ਚਿੜ ਚਿੜਾ ਰਹਿਣ ਦੇ ਯੋਗ ਹਨ| ਪਰਿਵਾਰਕ ਸੁੱਖ ਬਣਿਆ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਘਰ ਵਿੱਚ ਆਉਣਾ ਜਾਣਾ ਵੀ ਜਿਆਦਾ ਰਹੇਗਾ| 
ਬ੍ਰਿਖ: ਹਫਤੇ ਦੇ ਸ਼ੁਰੂ ਵਿਚ ਕਾਰੋਬਾਰ  ਵਿਚ ਬਿਹਤਰ ਹਾਲਾਤ ਬਣਨਗੇ| ਕਾਰਜ ਖੇਤਰ ਵਿੱਚ ਸੁਧਾਰ ਹੋਵੇਗਾ| ਤੁਹਾਡਾ ਮਾਣ ਸਨਮਾਨ       ਵਧੇਗਾ| ਪ੍ਰੇਮੀਆਂ ਲਈ ਸਮਾਂ ਅਨੁਕੂਲ ਹੈ| ਪ੍ਰੇਮੀ/ਪ੍ਰੇਮਿਕਾ ਦਾ ਮਿਲਣ              ਹੋਵੇਗਾ| ਵਿਰੋਧੀ ਅਤੇ ਦੁਸ਼ਮਣ ਪੱਖ ਕਮਜ਼ੋਰ ਰਹੇਗਾ| ਸਵਾਰੀ ਸੁੱਖ           ਮਿਲੇਗਾ| ਹਫਤੇ ਦੇ ਆਖਰੀ ਦਿਨਾਂ ਵਿੱਚ ਮਿਹਨਤ ਕਰਨ ਨਾਲ ਕੰਮ ਹੁੰਦੇ ਜਾਣਗੇ| 
ਮਿਥੁਨ: ਰਾਜ ਪੱਖ ਦੇ ਕੰਮਾਂ ਵਿਚ ਲਾਭ ਰਹੇਗਾ| ਮੁਕੱਦਮੇ ਆਦਿ ਦੇ ਕੰਮਾਂ ਵਿਚ ਵੀ ਸਫਲਤਾ ਰਹੇਗੀ| ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧੇ ਦੇ ਯੋਗ ਹਨ| ਕਾਰੋਬਾਰ ਆਮ ਤੌਰ ਤੇ ਸ਼ੁਭ ਰਹੇਗਾ| ਪਰਿਵਾਰਕ ਮੈਂਬਰਾਂ ਦੇ ਨਾਲ ਵੀ ਪੂਰਣ ਤਾਲਮੇਲ ਦੇ ਯੋਗ ਹਨ| ਵੱਡੇ ਬਜ਼ੁਰਗਾਂ ਦੀ ਗੱਲ ਮੰਨਣਾ ਲਾਭਦਾਇਕ ਰਹੇਗਾ| ਘਰੇਲੂ ਸੁੱਖ ਪੂਰਣ ਰਹੇਗਾ| ਹਫਤੇ ਦੇ ਅਖੀਰ ਵਿਚ ਸਮਾਜਿਕ ਗਤੀਵਿਧੀਆਂ ਵਿੱਚ           ਤੇਜ਼ੀ ਰਹੇਗੀ| 
ਕਰਕ: ਇਸਤਰੀ ਵਰਗ ਦਾ ਜ਼ਿਆਦਾਤਰ ਸਮਾਂ ਹਾਰ ਸ਼ਿੰਗਾਰ ਦੀਆਂ ਚੀਜ਼ਾਂ ਖਰੀਦਣ ਵਿਚ ਲੱਗੇਗਾ| ਮਾਨਸਿਕ ਸਥਿਤੀ ਚੰਗੀ ਰਹੇਗੀ|               ਦਲੇਰੀ ਵਿਚ ਵੀ ਵਾਧਾ ਰਹੇਗਾ| ਕੋਸ਼ਿਸ਼ ਕਾਮਯਾਬ ਰਹੇਗੀ ਅਤੇ ਪੂਰਣ ਸਫਲਤਾ ਮਿਲੇਗੀ| ਕਾਰੋਬਾਰ ਵਿਚ ਤਰੱਕੀ ਰਹੇਗੀ ਅਤੇ ਰੁੱਝੇਵਾਂ ਵੀ ਬਣਿਆ ਰਹੇਗਾ| ਸਮਾਜ ਵਿਚ ਮਾਣ ਇਜ਼ਤ ਵਿਚ ਵਾਧਾ ਰਹੇਗਾ| 
ਸਿੰਘ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਕਾਰੋਬਾਰ ਵਿਚ ਵੀ ਪੂਰਣ ਰੁਚੀ ਰਹੇਗੀ| ਆਮਦਨ ਪਿਛਲੇ ਹਫਤੇ ਤੋਂ ਵੀ ਜਿਆਦਾ ਰਹੇਗੀ| ਨੌਕਰੀ ਪੱਖ ਵਿੱਚ ਸਮਾਂ ਸ਼ੁਭ ਹੀ ਗੁਜ਼ਰੇਗਾ| ਉੱਚ ਅਧਿਕਾਰੀਆਂ ਦਾ ਪੂਰਣ ਸਹਿਯੋਗ ਮਿਲੇਗਾ| ਮਾਣ ਇੱਜਤ ਬਣੀ ਰਹੇਗੀ  ਦੁਸ਼ਮਣ ਪੱਖ ਤੋਂ ਕਿਸੇ ਪ੍ਰੇਸ਼ਾਨੀ ਦੇ ਯੋਗ ਨਹੀਂ ਹਨ| 
ਕੰਨਿਆ: ਜ਼ਮੀਨ ਜਾਇਦਾਦ ਦੀ ਖਰੀਦ-ਵੇਚ ਕਰਨ ਵਾਲਿਆਂ ਲਈ ਲਾਭ ਰਹੇਗਾ| ਕਾਰਜ ਖੇਤਰ  ਵਿਚ ਵੀ ਰੁੱਝੇਵਾਂ ਜਿਆਦਾ ਰਹੇਗਾ| ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਮਾਨਸਿਕ ਸਥਿਤੀ ਵੀ ਸ਼ੁਭ ਰਹਿਣ ਦੇ ਯੋਗ ਹਨ| ਘਰੇਲੂ ਸੁੱਖ ਵੀ ਪੂਰਣ ਰਹੇਗਾ| ਪਰਿਵਾਰ ਅਤੇ ਸਮਾਜ ਵਿੱਚ ਵਿਸ਼ੇਸ਼ ਮਾਣ ਇੱਜ਼ਤ ਦੇ ਯੋਗ ਹਨ| 
ਤੁਲਾ: ਹਾਲਾਤਾਂ ਵਿੱਚ ਕਿਸੇ ਵਿਸ਼ੇਸ਼ ਪਰਿਵਰਤਨ ਦੇ ਯੋਗ ਨਹੀਂ ਹਨ| ਸਿਹਤ ਵੱਲੋਂ ਵੀ ਹਲਕੀ                ਪ੍ਰੇਸ਼ਾਨੀ ਰਹੇਗੀ| ਸੁਭਾਅ ਵਿਚ ਚਿੜ-ਚਿੜਾਪਣ ਬਣਿਆ ਰਹੇਗਾ| ਕਾਰੋਬਾਰ ਸਾਧਾਰਨ ਅਤੇ ਆਮਦਨ ਵੀ ਉਮੀਦ ਅਨੁਸਾਰ ਰਹੇਗੀ| ਪਰਿਵਾਰਕ ਵਾਤਾਵਰਣ ਆਮ ਤੌਰ ਤੇ ਸ਼ੁਭ ਹੀ     ਰਹੇਗਾ| ਮਾਣ ਇੱਜ਼ਤ ਵੀ ਬਣੀ          ਰਹੇਗੀ|  ਪ੍ਰੇਮ ਸੰਬੰਧਾਂ ਵਿਚ ਮਿਠਾਸ    ਰਹੇਗੀ| 
ਬ੍ਰਿਸ਼ਚਕ: ਹਾਲਾਤਾਂ ਵਿਚ ਹਲਕੇ ਬਦਲਾਅ ਦੇ ਯੋਗ ਹਨ| ਸਿਹਤ ਸਾਧਾਰਨ ਹੀ ਰਹੇਗੀ| ਕਾਰੋਬਾਰ ਵਿਚ ਰੁੱਝੇਵਾਂ ਤਾਂ ਜ਼ਿਆਦਾ ਰਹੇਗਾ ਪਰੰਤੂ ਆਮਦਨ ਵਿਚ ਗਿਰਾਵਟ ਦੇ ਯੋਗ ਹਨ| ਘਰੇਲੂ ਖਰਚਿਆਂ ਵਿਚ ਵੀ ਵਾਧਾ ਹੋਵੇਗਾ| 
ਧਨੁ: ਵਿਗੜੇ ਕੰਮਾਂ ਵਿਚ ਸੁਧਾਰ, ਕਾਰੋਬਾਰ ਵਿਚ ਉੱਨਤੀ ਅਤੇ ਨਵੀਆਂ ਨਵੀਆਂ ਯੋਜਨਾਵਾਂ ਬਣਨਗੀਆਂ| ਆਮਦਨ ਦੇ ਸਾਧਨ ਇਕ ਤੋਂ ਜਿਆਦਾ ਰਹਿਣਗੇ| ਧਨ ਖਰਚ ਵੀ ਕਾਬੂ ਵਿਚ ਰਹੇਗਾ| ਫਲਸਰੂਪ ਆਰਥਿਕ ਸੰਤੁਲਨ ਬਣਿਆ ਰਹੇਗਾ| ਭਾਈਚਾਰੇ  ਦੇ ਕੰਮਾਂ ਵਿਚ ਵੀ ਲਾਭ ਹੋਵੇਗਾ| ਧਾਰਮਿਕ ਕੰਮ ਵਿਚ ਮਨ ਜਿਆਦਾ ਲੱਗੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਲਾਭਦਾਇਕ ਰਹੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| 
ਮਕਰ: ਸਵਾਰੀ ਆਦਿ ਚਲਾਉਂਦੇ ਸਮੇਂ ਜਿਆਦਾ ਸਾਵਧਾਨੀ ਵਰਤੋਂ| ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖੋ| ਸੁਭਾਅ ਵਿਚ ਵੀ ਹਲਕੀ ਤੇਜ਼ੀ ਰਹਿਣ ਦੇ ਯੋਗ ਹਨ| ਆਪਣੇ ਤੇ ਕਾਬੂ ਰੱਖਣਾ ਲਾਭਦਾਇਕ ਰਹੇਗਾ| ਬਿਨਾਂ ਲੋੜ ਕਿਸੇ ਵਾਦ-ਵਿਵਾਦ ਵਿਚ ਨਾ ਫਸੋ| ਕਾਰੋਬਾਰ ਠੀਕ ਰਹੇਗਾ| ਆਮਦਨ ਵਿਚ ਵਾਧਾ ਹੋਵੇਗਾ| 
ਕੁੰਭ: ਸਿਹਤ ਵਿਚ ਵਿਸ਼ੇਸ਼ ਲਾਭ ਰਹੇਗਾ| ਮਨੋਬਲ ਵੀ ਉੱਚਾ ਰਹੇਗਾ| ਕਾਰੋਬਾਰ ਵਿਚ ਨਵੇਂ ਨਵੇਂ ਮੌਕੇ ਮਿਲਣਗੇ ਅਤੇ ਉਨ੍ਹਾਂ ਦਾ ਪੂਰਾ ਫਾਇਦਾ ਵੀ ਮਿਲੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਵੀ ਬਣਿਆ ਰਹੇਗਾ ਜੋ ਆਮ ਤੌਰ ਤੇ ਲਾਭਦਾਇਕ ਹੀ ਰਹੇਗਾ| ਘਰ ਵਿਚ ਮਹਿਮਾਨਾਂ ਦਾ ਆਉਣਾ ਜਾਣਾ ਰਹੇਗਾ ਅਤੇ ਕਿਸੇ ਮੰਗਲ ਕਾਰਜ ਦੇ ਵੀ ਯੋਗ ਹਨ| 
ਮੀਨ: ਰਾਜ ਪੱਖ ਦੇ ਕਾਰਜਾਂ ਵਿਚ ਦੌੜ ਭੱਜ ਜਿਆਦਾ ਰਹਿਣ ਦੇ ਯੋਗ ਹਨ| ਮੁਕੱਦਮੇ ਆਦਿ ਵਿੱਚ ਜਿੱਤ ਰਹੇਗੀ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜਿਆਦਾ ਰਹੇਗਾ| ਭਾਈਚਾਰੇ ਦੇ ਕੰਮਾਂ ਵਿਚ ਲਾਭ                ਰਹੇਗਾ| ਗੁਪਤ ਦੁਸ਼ਮਣਾਂ ਤੋਂ ਸਾਵਧਾਨ ਰਹੋ| ਹਫਤੇ ਦੇ ਮੱਧ ਵਿਚ ਸ਼ੁਭ ਯਾਤਰਾ ਦੇ ਯੋਗ ਹਨ| ਨੌਕਰੀ ਪੱਖ ਤੋਂ ਵੀ ਪੂਰੀ ਮਾਣ-ਇੱਜ਼ਤ ਮਿਲੇਗੀ|

Leave a Reply

Your email address will not be published. Required fields are marked *