HOROSCOPE

ਮੇਖ:-ਕੁੱਝ ਚਿੰਤਾਵਾਂ ਦੂਰ ਹੋਣਗੀਆਂ| ਕਿਤੇ ਆਲੇ-ਦੁਆਲੇ ਦੀ ਯਾਤਰਾ ਦਾ ਪ੍ਰੋਗਰਾਮ ਬਣਾ ਸਕਦੇ ਹੋ| ਪਹਿਲਾਂ ਆਪਣੇ ਜਰੂਰੀ ਕੰਮ ਪੂਰੇ ਕਰ ਲਓ ਤਾਂ ਚੰਗਾ ਰਹੇਗਾ| ਸਿਹਤ ਦਾ ਖਾਸ ਧਿਆਨ ਰੱਖੋ|
ਬ੍ਰਿਖ:-ਕਿਸੇ ਨਵੇਂ ਤਰੀਕੇ ਦੇ ਕੰਮ ਵਿੱਚ ਰੂਚੀ ਵਧ ਸਕਦੀ ਹੈ| ਕੁੱਝ ਆਰਥਿਕ ਸਮੱਸਿਆਵਾਂ ਦੇ ਕਾਰਨ ਪੂਰਾ ਦਿਨ ਉਦਾਸੀਨਤਾ ਬਣੀ ਰਹੇਗੀ| ਖਾਸ ਯਤਨਾਂ ਦੇ ਬਾਵਜੂਦ ਵੀ ਘੱਟ ਲਾਭ ਹੀ ਹੋਵੇਗਾ| ਘਰ-ਪਰਿਵਾਰ ਵਿੱਚ ਆਈ ਪ੍ਰੇਸ਼ਾਨੀ ਤੋਂ ਛੁਟਕਾਰਾ ਹੋਵੇਗਾ|
ਮਿਥੁਨ:-ਕੁੱਝ ਪਰੰਪਰਾਵਾਂ ਨਿਭਾਉਣੀਆਂ ਪੈ ਸਕਦੀਆਂ ਹਨ| ਕੁੱਝ ਅਜਿਹਾ ਨਾ ਕਰੋ ਕਿ ਤੁਹਾਨੂੰ ਘਰ ਦੇ ਮੈਂਬਰਾਂ ਤੋਂ ਵੱਖ ਰਹਿਣਾ ਪਵੇ| ਤੁਸੀਂ ਕਿਸੇ ਵੱਡੀ ਸਮੱਸਿਆ ਵਿੱਚ ਪੈ ਸਕਦੇ ਹੋ| ਜ਼ਰੂਰੀ ਕਾਲ ਆਵੇਗੀ|
ਕਰਕ:-ਜ਼ਲਦਬਾਜ਼ੀ ਤੋਂ ਬਚੋ| ਜ਼ਰੂਰੀ ਕੰਮ ਪੂਰੇ ਹੋ ਸਕਦੇ ਹਨ ਇਸ ਲਈ ਯਤਨ ਜਾਰੀ ਰੱਖੋ| ਜੇਕਰ ਤੁਸੀਂ ਜੀਵਨ ਦੇ ਪ੍ਰਤੀ ਸਕਾਰਾਤਮਕ ਨਜ਼ਰੀਆ ਰੱਖਦੇ ਹੋ ਤਾਂ ਕਈ
ਪ੍ਰੇਸ਼ਾਨੀਆਂ ਤੋਂ ਬਚੇ ਰਹੋਗੇ|
ਸਿੰਘ:-ਕਾਰਜ ਖੇਤਰ ਵਿੱਚ ਵਾਧਾ ਹੋਵੇਗਾ| ਸਾਰੇ ਮੁਸ਼ਕਿਲ ਕੰਮਾਂ ਨੂੰ ਜ਼ਰੂਰ ਪੂਰਾ ਕਰ ਲਓ| ਘਰ ਦੇ ਕਿਸੇ ਮੈਂਬਰ ਦੀ ਸਿਹਤ ਪ੍ਰਤੀ ਚਿੰਤਾ ਰਹੇਗੀ|
ਕੰਨਿਆ:-ਜੋ ਵੀ ਕੰਮ ਸ਼ੁਰੂ ਕਰੋਗੇ ਲਾਭ ਮਿਲਣਾ ਤੈਅ ਹੈ| ਦੋਸਤਾਂ ਦੇ ਸਹਿਯੋਗ ਨਾਲ ਸਾਰੇ ਅਧੂਰੇ ਕੰਮ ਪੂਰੇ ਕਰਨ ਵਿੱਚ ਸਫਲਤਾ ਮਿਲੇਗੀ| ਕੰਮਕਾਜ ਤੋਂ ਅਲੱਗ ਮਾਮਲਿਆਂ ਵਿੱਚ ਵੀ ਤੁਹਾਡਾ ਯੋਗਦਾਨ ਵਧੇਗਾ|
ਤੁਲਾ:-ਅਚਾਨਕ ਹੀ ਕੋਈ ਮਾੜੀ ਘਟਨਾ ਤੁਹਾਡੇ ਕਾਰਜ ਖੇਤਰ ਦਾ ਮਾਹੌਲ ਬਦਲ ਸਕਦੀ ਹੈ| ਸਾਵਧਾਨੀ ਨਾਲ ਚੱਲਣਾ ਜ਼ਰੂਰੀ ਹੈ| ਲੈਣ ਦੇਣ ਦੇਮਾਮਲਿਆਂ ਕਾਰਨ ਤਣਾਅ ਵਧੇਗਾ| ਆਪਣੇ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਨ ਵਿੱਚ ਸਫਲ ਰਹੋਗੇ| ਚੰਗੇ ਲੋਕਾਂ ਨਾਲ ਮੁਲਾਕਾਤ ਹੋਵੇਗੀ|
ਬ੍ਰਿਸ਼ਚਕ:-ਕੁੱਝ ਘਰੇਲੂ ਤਣਾਓ ਵੀ ਆਉਣਗੇ| ਥੋੜ੍ਹੀ ਜਿਹੀ ਮਿਹਨਤ ਨਾਲ ਕਾਰਜ ਖੇਤਰ ਵਿੱਚ ਖੁਸ਼ੀ ਮਹਿਸੂਸ ਹੋਵੇਗੀ| ਦੋਸਤਾਂ ਦੀ ਸਲਾਹ ਲੈ ਕੇ ਅੱਗੇ ਵਧੋਗੇ ਤਾਂ ਚੰਗਾ ਰਹੇਗਾ| ਸੋਚੇ ਹੋਏ ਕੰਮ ਪੂਰੇ ਹੋਣਗੇ|
ਧਨੁ:-ਆਪਣੇ ਪਾਰਟਨਰ ਦੀ ਸਿਹਤ ਦਾ ਖਾਸ ਧਿਆਨ ਰੱਖਣਾ
ਹੋਵੇਗਾ| ਮਕਾਨ ਨਾਲ ਸੰਬੰਧਿਤ ਕੁੱਝ ਸਮੱਸਿਆ ਪੈਦਾ ਹੋਵੇਗੀ| ਆਸ-ਪਾਸ ਦੀ ਯਾਤਰਾ ਹੋਵੇਗੀ| ਅਚਾਨਕ ਧਨ ਲਾਭ ਦਾ ਸਮਾਚਾਰ ਮਿਲੇਗਾ| ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ|
ਮਕਰ:-ਧਨ ਦੀ ਹਾਨੀ ਜਾਂ ਲੈਣ ਦੇਣ ਨਾਲ ਜੁੜੇ ਵਿਵਾਦ ਪੈਦਾ
ਹੋਣਗੇ| ਸਨਮਾਨ ਵਿੱਚ ਵਾਧਾ
ਹੋਵੇਗਾ| ਰੁਜ਼ਗਾਰ ਨਾਲ ਜੁੜੇ ਮਸਲਿਆਂ ਤੇ ਵਿਚਾਰ ਕਰਨ ਲਈ ਸਮਾਂ ਅਨੁਕੂਲ ਹੈ| ਬਜ਼ੁਰਗਾਂ ਦੀ ਸੇਵਾ ਦਾ ਮੌਕਾ ਮਿਲੇਗਾ| ਰੁਕੇ ਹੋਏ ਧਨ ਦੀ ਪ੍ਰਾਪਤੀ ਹੋਵੇਗੀ|
ਕੁੰਭ:-ਆਪਣੇ ਆਸ-ਪਾਸ ਦੇ ਮਾਹੌਲ ਵਿੱਚ ਸਕਾਰਾਤਮਕ ਬਦਲਾਓ ਮਹਿਸੂਸ ਕਰੋਗੇ| ਪੁਰਾਣੇ ਲੋਨ ਅਤੇ ਰੋਗ ਤੋਂ ਮੁਕਤੀ ਮਿਲੇਗੀ| ਧੋਖੇਬਾਜ਼ਾਂ ਤੋਂ ਆਪਣਾ ਬਚਾਓ ਕਰੋ ਨਹੀਂ ਤਾਂ ਅੱਗੇ ਚੱਲ ਕੇ ਪਛਤਾਵਾ ਹੋਵੇਗਾ| ਜਨਤਕ ਕੰਮਾਂ ਵਿੱਚ ਰੂਚੀ ਵਧੇਗੀ|
ਮੀਨ:-ਕਰੀਬੀ ਲੋਕਾਂ ਨਾਲ ਮੁਲਾਕਾਤ ਹੋਵੇਗੀ| ਆਮਦਨ ਦੇ
ਨਵੇਂ ਸ੍ਰੋਤ ਬਣਨਗੇ| ਕਈ ਨਵੀਆਂ ਗੱਲਾਂ ਦਾ ਪਤਾ ਚੱਲੇਗਾ| ਕਿਸੇ ਤਰ੍ਹਾਂ ਦੇ ਮਨਮੁਟਾਓ ਤੋਂ ਬਚੋ| ਸੂਝਬੂਝ ਨਾਲ ਸਾਰੇ ਕੰਮ ਠੀਕ ਹੋਣਗੇ| ਯਾਤਰਾ ਦਾ ਵਿਚਾਰ ਤਿਆਗ ਦਿਓ|

Leave a Reply

Your email address will not be published. Required fields are marked *