Horoscope

ਮੇਖ :ਹਫਤੇ ਦੇ ਸ਼ੁਰੂ ਵਿਚ ਤਰੱਕੀ ਅਤੇ ਵਿਕਾਸ ਕੰਮਾਂ ਵਿਚ ਰੁਕਾਵਟ ਬਣ ਸਕਦੀ ਹੈ ਵਿਦਿਆਰਥੀਆਂ ਦਾ ਮਨ ਲਿਖਾਈ-ਪੜ੍ਹਾਈ ਵਿਚ ਘੱਟ ਹੀ ਲੱਗੇਗਾ| ਇਨ੍ਹਾਂ ਦਿਨਾਂ ਵਿਚ ਮਨ-ਚਾਹਿਆ ਫਲ ਮਿਲਣ ਦੀ ਘੱਟ ਹੀ ਉਮੀਦ ਹੈ| ਆਪਣੇ ਲੋਕ ਹੀ ਵਿਰੋਧ ਕਰਨਗੇ ਅਤੇ ਕੰਮਾਂ ਵਿਚ ਰੁਕਾਵਟ ਪਾਉਣ ਦਾ ਯਤਨ ਕਰਨਗੇ| ਮਕਾਨ  ਉਸਾਰੀ ਦਾ ਕੰਮ ਵਿਚ ਵਿਚਾਲੇ ਹੀ ਰਹੇਗਾ| ਕਿਸੇ ਅਣਸੁੱਖਾਵੀਂ ਸੂਚਨਾ ਮਿਲਣ ਦਾ ਵੀ ਸੰਕੇਤ ਹੈ| ਹਫਤੇ ਦੇ ਅੰਤ ਵਿਚ ਸੁੱਖ-ਸ਼ਾਂਤੀ ਦਾ ਵਾਤਾਵਰਣ ਬਣੇਗਾ|
ਬ੍ਰਿਖ : ਹਫਤੇ ਦੇ ਮੁੱਢਲੇ ਪੜਾਅ ਵਿਚ ਪਰਿਵਾਰ ਵਿਚ ਸੁੱਖ-ਸ਼ਾਂਤੀ ਦਾ ਮਾਹੌਲ ਰਹੇਗਾ ਪਰੰਤੂ ਤੁਹਾਡੇ ਕਿਸੇ ਵਤੀਰੇ ਕਾਰਨ ਸਾਰਾ ਕੰਮ ਵਿਗੜ ਵੀ ਸਕਦਾ ਹੈ| ਮਿਹਨਤ ਅਤੇ ਵਿਸ਼ਵਾਸ ਨਾਲ ਹੀ ਲਾਭ ਦੀ ਉਮੀਦ ਕੀਤੀ ਜਾ ਸਕਦੀ ਹੈ| ਸਾਂਝੇ ਕੰਮ ਵਿਚ ਤੱਤਕਾਲ ਨਤੀਜਾ ਸਾਹਮਣੇ ਆਵੇਗਾ| ਵਿਰੋਧੀਆਂ ਦੀਆਂ ਗਤੀਵਿਧੀਆਂ ਵਧਣਗੀਆਂ| ਪਰੇਸ਼ਾਨੀ ਹੋ ਸਕਦੀ ਹੈ ਅਤੇ ਸਿਹਤ ਵਿਚ ਵੀ ਵਿਗਾੜ ਆ ਸਕਦਾ ਹੈ| ਹਫਤੇ ਦੇ ਅੰਤਲੇ ਪੜਾਅ ਵਿਚ ਯਾਤਰਾ ਹੋ ਸਕਦੀ ਹੈ ਅਤੇ ਤਬਾਦਲੇ ਦਾ ਡਰ ਹੈ|
ਮਿਥੁਨ : ਹਫਤੇ ਦੇ ਸ਼ੁਰੂ ਵਿਚ ਮਿਹਨਤ ਕਰਨ ਨਾਲ ਆਮਦਨ ਵਿੱਚ ਵਾਧਾ ਹੋਵੇਗਾ | ਨੌਕਰੀ ਪ੍ਰਾਪਤੀ ਲਈ ਭੱਜ ਦੌੜ ਲੱਗੀ ਰਹੇਗੀ| ਪਰਿਵਾਰਕ ਖਰਚਾ ਇਨ੍ਹੀਂ ਦਿਨੀਂ ਵੱਧ ਸਕਦਾ ਹੈ| ਵਿਦਿਆਰਥੀ ਆਪਣਾ ਵਧੇਰੇ ਸਮਾਂ ਮਿੱਤਰਾਂ ਅਤੇ ਸਹਿਯੋਗੀਆਂ ਵਿੱਚ ਹੀ ਨਸ਼ਟ ਕਰਨਗੇ| ਕਿਸੇ ਉੱਪਰ ਵਧੇਰੇ ਵਿਸ਼ਵਾਸ ਕਰਨ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ|
ਕਰਕ : ਹਫਤੇ ਦੇ ਸ਼ੁਰੂ ਦਿਨਾਂ ਵਿੱਚ ਕਾਰੋਬਾਰੀ ਹਾਲਾਤ ਵਿੱਚ ਸੁਧਾਰ ਆਵੇਗਾ| ਕੰਮ ਵਿੱਚ ਵਿਸਤਾਰ  ਹੋਵੇਗਾ| ਕੋਈ  ਨਵਾਂ ਚਾਰਜ ਲੈਣ ਦਾ ਵੀ ਮੌਕਾ ਮਿਲੇਗਾ| ਜਮੀਨ ਜਾਇਦਾਦ ਦੇ ਵਿਵਾਦ ਸੁਲਝਣ  ਦੇ ਆਸਾਰ ਹਨ| ਆਰਥਿਕ ਪ੍ਰੇਸ਼ਾਨੀਆਂ ਹੌਲੀ ਹੌਲੀ ਦੂਰ ਹੁੰਦੀਆਂ ਦਿਖਾਈ ਦੇਣਗੀਆਂ| ਘਰ ਵਿੱਚ ਕੋਈ ਚੰਗਾ ਕੰਮ ਵੀ ਹੋ ਸਕਦਾ ਹੈ| ਹਫਤੇ ਦੇ ਅੰਤਲੇ ਦਿਨਾਂ ਵਿੱਚ  ਪ੍ਰੇਸ਼ਾਨੀ ਅਤੇ ਖਰਚਾ ਵਧੇਗਾ|
ਸਿੰਘ : ਸੰਤਾਨ ਵਲੋਂ ਚੰਗਾ   ਸੁਨੇਹਾ ਆ ਸਕਦਾ ਹੈ| ਆਮਦਨ ਵਿੱਚ ਉਤਰਾ ਚੜ੍ਹਾਅ ਦੀ ਸਥਿਤੀ ਰਹੇਗੀ ਪਰੰਤੂ ਆਮਦਨ ਦੇ ਸਰੋਤ ਚੱਲਦੇ ਰਹਿਣਗੇ| ਸ਼ਰਾਬ ਦਾ ਸੇਵਨ ਬਹੁਤ ਹਾਨੀਕਾਰਕ ਸਿੱਧ ਹੋਵੇਗਾ| ਸਭ ਕੁੱਝ ਹੁੰਦੇ ਹੋਏ ਪ੍ਰੇਸ਼ਾਨੀ ਦਾ ਮਾਹੌਲ ਰਹੇਗਾ| ਹਫਤੇ ਦੇ ਅਖੀਰ ਵਿੱਚ ਕੀਤੀ ਗਈ ਕੋਸ਼ਿਸ਼ ਵਿੱਚ ਸਫਲਤਾ ਮਿਲੇਗੀ|
ਕੰਨਿਆ : ਹਫਤੇ ਦੇ ਸ਼ੁਰੂ ਵਿੱਚ ਅਚਾਨਕ ਕੰਮ ਢਿੱਲਾ ਪੈਣ ਜਾਂ ਵਿਗੜਨ ਨਾਲ ਮਨ ਦੁਖੀ ਹੋ ਸਕਦਾ ਹੈ ਅਤੇ ਘਰ ਵਿੱਚ ਕਲਹ ਕਲੇਸ਼ ਦਾ ਵਾਤਾਵਰਣ ਬਣ ਸਕਦਾ ਹੈ| ਸਿਹਤ ਦੀ ਕੁਝ ਪਰੇਸ਼ਾਨੀ ਵੀ ਹੋ ਸਕਦੀ ਹੈ| ਉਤਸ਼ਾਹ ਵਿੱਚ ਥੋੜੀ ਕਮੀ ਆਵੇਗੀ ਅਤੇ ਖਰਚੇ ਦਾ ਭਾਰ ਝੱਲਣਾ ਪਵੇਗਾ| ਮੇਲ ਜੋਲ ਕਾਰਨ ਵਿਗੜੇ ਕੰਮ ਬਣ ਸਕਦੇ ਹਨ| ਰੋਜ਼ਗਾਰ ਪ੍ਰਾਪਤੀ ਹਿੱਤ  ਕੀਤੇ ਯਤਨ ਸਫਲ ਰਹਿਣਗੇ|
ਤੁਲਾ : ਹਫਤੇ ਦੇ ਸ਼ੁਰੂ ਵਿੱਚ ਛੋਟੀ ਯਾਤਰਾ ਤੋਂ ਲਾਭ ਮਿਲੇਗਾ| ਸ਼ੁੱਭ ਸਮਾਚਾਰ ਪ੍ਰਾਪਤ ਹੋਣਗੇ| ਇੰਟਰਵਿਊ ਵਿੱਚ ਸਫਲਤਾ ਮਿਲੇਗੀ| ਨਵੀਂ ਨਿਯੁਕਤੀ ਦਾ ਪੱਤਰ ਵੀ ਮਿਲ ਸਕਦਾ ਹੈ| ਪ੍ਰਤੀਯੋਗਤਾ ਵਿੱਚ ਸਫਲਤਾ     ਮਿਲੇਗੀ| ਕਾਰੋਬਾਰ ਹਾਲਾਤ ਵਿੱਚ ਸੁਧਾਰ ਆਵੇਗਾ ਅਤੇ ਧਨ ਲਾਭ ਹੋਵੇਗਾ| ਹਫਤੇ ਦੇ ਅੰਤਲੇ ਦਿਨਾਂ ਵਿੱਚ ਕਿਸੇ ਕਾਗਜ਼ ਪੱਤਰ ਉੱਤੇ ਹਸਤਾਖਰ ਸੋਚ ਸਮਝ ਕੇ ਕਰੋ| ਧੋਖਾ ਹੋ ਸਕਦਾ ਹੈ|
ਬ੍ਰਿਸ਼ਚਕ: ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕਾਰੋਬਾਰ ਆਮ ਵਾਂਗ ਚੱਲਦਾ ਰਹੇਗਾ ਪਰੰਤੂ ਤੁਹਾਨੂੰ ਵਿਰੋਧੀਆਂ ਉੱਤੇ ਸਖਤ ਨਜ਼ਰ ਰੱਖਣ ਦੀ ਜਰੂਰਤ ਹੈ| ਲਾਭ ਤਾਂ ਆਮ ਵਾਂਗ ਰਹੇਗਾ ਪਰੰਤੂ ਤੁਸੀਂ ਸੰਤੁਸ਼ਟ ਨਹੀਂ ਹੋਵੋਗੇ| ਭਵਿੱਖ ਦੀ ਚਿੰਤਾ ਲੱਗੀ ਰਹੇਗੀ ਅਤੇ ਤੁਹਾਨੂੰ ਕਿਸੇ ਬਿਮਾਰੀ ਦਾ ਵੀ ਵਹਿਮ ਰਹੇਗਾ| ਹਫਤੇ ਦੇ ਅੰਤ ਵਿੱਚ ਘਰ ਦਾ ਵਾਤਾਵਰਣ ਆਮ ਵਾਂਗ ਰਹੇਗਾ| ਅਚਾਨਕ ਯਾਤਰਾ ਹੋ ਸਕਦੀ ਹੈ|
ਧਨੁ : ਹਫਤੇ ਦੇ ਮੁੱਢਲੇ ਦਿਨਾਂ ਵਿੱਚ ਕੋਈ ਮਹੱਤਵਪੂਰਨ ਕੰਮ ਹੋ ਜਾਵੇਗਾ| ਕੰਮ ਹੋ ਜਾਣ ਨਾਲ ਮਨ  ਪ੍ਰਸੰਨ ਰਹੇਗਾ, ਧਨ ਦਾ ਲਾਭ ਰੋਜ਼ਗਾਰ, ਨੌਕਰੀ ਦੀ ਤਲਾਸ਼ ਵਿੱਚ ਸਫਲਤਾ ਦੀ ਆਸ ਕੀਤੀ ਜਾ ਸਕਦੀ ਹੈ| ਲਾਭ ਦੇ ਮੌਕੇ ਪ੍ਰਾਪਤ ਹੋਣਗੇ| ਦੈਨਿਕ ਕਾਰਜਗਤੀ ਠੀਕ ਰਹੇਗੀ| ਹਫਤੇ ਦੇ ਅੰਤ ਵਿੱਚ ਮਾਣ ਯੱਸ਼ ਦੀ ਚਿੰਤਾ     ਰਹੇਗੀ| ਕਿਸੇ ਵਿਵਾਦ ਤੋਂ ਦੂਰ ਰਹੋ|
ਮਕਰ : ਹਫਤੇ ਤੇ ਮੁੱਢਲੇ ਦਿਨਾਂ ਦੀ ਰੋਜ਼ਗਾਰ , ਕਾਰੋਬਾਰ  ਦੇ ਹਾਲਾਤ ਆਮ ਵਾਂਗ ਰਹਿਣਗੇ ਪਰੰਤੂ ਨੌਕਰੀ  ਵਾਲੇ ਕੁਝ ਪ੍ਰੇਸ਼ਾਨੀ ਮਹਿਸੂਸ ਕਰਨਗੇ| ਤਬਾਦਲੇ ਦਾ ਡਰ ਰਹੇਗਾ ਅਤੇ ਸੇਵਾ ਮੁਕਤੀ ਦਾ ਡਰ ਲੱਗਿਆ ਰਹੇਗਾ| ਧਾਰਮਿਕ ਕੰਮਾਂ ਵਿੱਚ ਰੁਚੀ ਵਧੇਗੀ ਅਤੇ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ| ਹਫਤੇ ਦੇ ਅੰਤ ਵਿੱਚ ਪਤੀ, ਪਤਨੀ ਸੁੱਖ ਪ੍ਰਾਪਤ ਹੋਵੇਗਾ|
ਕੁੰਭ : ਹਫਤੇ ਦੇ ਸ਼ੁਰੂ ਵਿੱਚ ਮਹੱਤਵਪੂਰਨ ਕੰਮ ਰੱਦ ਕਰਨੇ ਪੈ ਸਕਦੇ ਹਨ| ਮਾਤਾ ਪਿਤਾ ਦੀ ਚਿੰਤਾ  ਵਧੇਗੀ| ਸੰਪਤੀ ਦਾ ਵਿਵਾਦ ਉਲਝ ਸਕਦਾ ਹੈ| ਸੱਟ ਚੋਟ ਦਾ ਡਰ ਲੱਗਿਆ ਰਹੇਗਾ ਅਤੇ ਲਾਪਰਵਾਹੀ ਹਾਨੀਕਾਰਕ ਸਿੱਧ ਹੋ ਸਕਦਾ ਹੈ| ਕਾਰੋਬਾਰੀ ਹਾਲਾਤ ਆਮ ਵਾਂਗ ਰਹਿਣਗੇ| ਪ੍ਰੇਮ ਸੰਬੰਧ ਬਣਨਗੇ| ਹਫਤੇ ਦੇ ਅੰਤ ਵਿੱਚ ਕੋਈ ਅਧੂਰਾ ਕੰਮ ਪੂਰਾ ਹੋਵੇਗਾ|
ਮੀਨ : ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਹੋਵੇਗਾ| ਤੁਸੀਂ ਆਪਣਾ ਵੀਜ਼ਾ ਪ੍ਰਾਪਤ ਕਰ ਸਕੋਗੇ| ਲਾਭਕਾਰੀ ਹਾਲਾਤ ਬਨਣਗੇ| ਸ਼ੁਭ ਸਮਾਚਾਰ ਮਿਲਣ ਨਾਲ ਉਤਸ਼ਾਹ ਵਧੇਗਾ| ਆਪਣੇ ਆਪ ਬਹੁਤਾ ਭਰੋਸਾ  ਪਰੇਸ਼ਾਨੀ ਦੇ ਸਕਦਾ ਹੈ| ਮਹਿਮਾਨ ਆ ਸਕਦੇ ਹਨ ਅਤੇ ਲਾਭ ਦੇਣਗੇ| ਹਫਤੇ ਦੇ ਅੰਤ ਵਿੱਚ ਦੂਜਿਆਂ ਦੀ ਸਲਾਹ ਨਾਲ ਕਈ ਕੰਮ ਬਣ ਸਕਦੇ ਹਨ ਪਰੰਤੂ ਸਾਵਾਧਾਨ ਰਹੋ|

Leave a Reply

Your email address will not be published. Required fields are marked *