HOROSCOPE

ਮੇਖ :- ਬੱਚੇ ਤੁਹਾਡੇ ਵਤੀਰੇ ਤੋਂ ਤੁਹਾਡੇ ਨਾਲ ਨਾਰਾਜ ਹੋ ਸਕਦੇ ਹਨ| ਸਮਾਜਿਕ ਮਾਣ-ਸਨਮਾਨ ਆਮ ਵਾਂਗ ਬਣਿਆ ਰਹੇਗਾ| ਘਰੇਲੂ ਵਾਤਾਵਰਣ ਅਨੰਦਮਈ ਰਹੇਗਾ| ਭਰਾ, ਭੈਣਾਂ ਦਾ ਵਿਵਹਾਰ ਅਸੰਤੋਸ਼ਜਨਕ ਰਹੇਗਾ| ਗੁੱਸੇ ਉੱਤੇ ਕਾਬੂ ਰੱਖੋ| ਹਫਤੇ ਦੇ ਅੰਤ ਵਿੱਚ ਕਾਰੋਬਾਰ ਵਿਚ ਮਨ ਘੱਟ ਲੱਗੇਗਾ| 
ਬ੍ਰਿਖ :- ਹਫਤੇ ਦੇ ਸ਼ੁਰੂ ਵਿਚ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ| ਸਰਕਾਰੀ ਅਤੇ ਅਦਾਲਤੀ ਕੰਮਾਂ ਵਿਚ ਤੁਹਾਡੀ ਜਿੱਤ ਹੋਵੇਗੀ| ਦੈਨਿਕ ਕੰਮਾਂ ਵਿਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਤੁਹਾਡੀ ਅਚਾਨਕ ਯਾਤਰਾ ਹੋ ਸਕਦੀ ਹੈ| ਸਾਂਝੇਦਾਰੀ ਵਿਚ ਲਾਭ  ਹੋਵੇਗਾ| ਸਾਵਧਾਨ ਰਹੋ|
ਮਿਥੁਨ :- ਹਫਤੇ ਦੇ ਸ਼ੁਰੂ ਵਿਚ ਕਿਸੇ ਨਾਲ ਵਿਵਾਦ ਜਾਂ ਝਗੜਾ ਹੋ ਸਕਦਾ ਹੈ, ਚੌਕਸ ਰਹੋ| ਕੰਮ ਦੀ ਗਤੀ ਇਨ੍ਹਾਂ ਦਿਨਾਂ ਵਿੱਚ ਕੁਝ ਢਿੱਲੀ ਹੀ ਰਹੇਗੀ| ਤੁਹਾਡੇ ਆਪਣੇ ਯਤਨਾਂ ਸਦਕਾ ਹੀ ਸਫਲਤਾ ਮਿਲੇਗੀ| ਉਤਸ਼ਾਹ ਅਤੇ ਉੱਦਮ ਨਾਲ ਹੀ ਤਰੱਕੀ ਦਾ ਰਾਹ ਪੱਧਰਾ ਹੋਵੇਗਾ|  ਰੋਜ਼ਗਾਰ ਸੰਬੰਧੀ ਨਵੇਂ ਪ੍ਰਸਤਾਵ ਸਾਹਮਣੇ ਆਉਣਗੇ| ਮਿਹਨਤ ਉਪਰੰਤ ਹੀ ਲਾਭ ਹੋਵੇਗਾ| ਹਫਤੇ ਦੇ ਅੰਤ ਵਿਚ ਯਾਤਰਾ ਲਾਭਕਾਰੀ ਸਿੱਧ ਹੋਵੇਗੀ|
ਕਰਕ :- ਹਫਤੇ ਦੇ ਸ਼ੁਰੂ ਵਿਚ ਵਿਆਹ ਵਿਚ ਦੇਰੀ ਹੋ ਸਕਦੀ ਹੈ| ਸਮਾਜਿਕ ਸਮਾਰੋਹ ਆਦਿ ਵਿਚ ਜਾਣ ਦਾ ਪ੍ਰੋਗਰਾਮ ਰੱਦ ਹੋ ਸਕਦਾ ਹੈ| ਘਰੇਲੂ ਜੀਵਨ ਤੋਂ ਸੰਤੁਸ਼ਟ ਨਹੀਂ ਹੋਵੋਗੇ| ਕੰਮਾਂ ਵਿਚ ਵਿਘਨ    ਪਵੇਗਾ| ਪ੍ਰੇਮੀ-ਸੱਜਣਾਂ ਨਾਲ ਮਨ-ਮੁਟਾਵ ਹੋ ਸਕਦਾ ਹੈ| ਹਫਤੇ ਦੇ ਅਖੀਰ ਵਿਚ ਕਾਰੋਬਾਰ ਵਿਚ ਸੁਧਾਰ ਆਵੇਗਾ| ਧਨ ਲਾਭ ਹੋਵੇਗਾ|
ਸਿੰਘ :- ਹਫਤੇ ਦੇ ਸ਼ੁਰੂ ਵਿਚ ਮਾਨਸਿਕ ਉਲਝਣਾਂ ਤੋਂ ਰਾਹਤ         ਮਿਲੇਗੀ| ਨੌਕਰੀ, ਰੁਜ਼ਗਾਰ ਲਈ ਭੱਜ-ਨੱਠ ਵੀ ਕਰਨੀ ਪਵੇਗੀ| ਰਿਟਾਇਰਮੈਂਟ ਦਾ ਡਰ ਸਤਾਏਗਾ| ਕਿਸੇ ਮਹੱਤਵਪੂਰਣ ਕੰਮ ਵਿਚ ਸਫਲਤਾ ਮਿਲੇਗੀ| ਹਫਤੇ ਦੇ ਅੰਤ ਵਿਚ ਸੰਤਾਨ ਵੱਲੋਂ ਪ੍ਰਸੰਨਤਾ                  ਮਿਲੇਗੀ|
ਕੰਨਿਆ :- ਹਫਤੇ ਦੇ ਸ਼ੁਰੂ ਵਿਚ ਸਫਲਤਾ ਅਤੇ ਲਾਭ ਦਾ ਪਲੜਾ ਭਾਰੀ ਰਹੇਗਾ| ਵਿਗੜੇ ਕੰਮ               ਬਣਨਗੇ| ਕਿਸੇ ਚੰਗੇ ਸਮਾਚਾਰ ਕਾਰਨ ਉਤਸ਼ਾਹ ਵਧੇਗਾ|   ਪ੍ਰੇਮ ਸੰਬੰਧਾਂ ਤੋਂ ਖੁਸ਼ੀ ਮਿਲੇਗੀ| ਹਫਤੇ ਦੇ ਅੰਤ ਵਿਚ ਘਰ ਵਿਚ ਕਲੇਸ਼ ਹੋ ਸਕਦਾ ਹੈ| ਦੈਨਿਕ ਕੰਮ-ਕਾਰ ਆਮ ਵਾਂਗ               ਰਹਿਣਗੇ|
ਤੁਲਾ :- ਹਫਤੇ ਦੇ ਆਰੰਭ ਵਿਚ ਸਮਾਂ ਵਧੀਆ ਰਹੇਗਾ| ਪਰਿਵਾਰ ਵਿਚ ਵਾਧਾ ਹੋ ਸਕਦਾ ਹੈ| ਕੰਮਾਂ ਵਿੱਚ ਕੁਝ ਰੁਕਾਵਟਾਂ ਵੀ ਆ ਸਕਦੀਆਂ ਹਨ ਪ੍ਰੰਤੂ ਹਿੰਮਤ ਕਰਨ ਨਾਲ ਦੂਰ ਹੋ ਜਾਣਗੀਆਂ| ਧਨ ਦੇ ਮਾਮਲੇ ਵਿਚ ਸਾਵਧਾਨੀ ਅਤਿ ਜਰੂਰੀ ਹੈ| ਹਫਤੇ ਦੇ ਅੰਤ ਵਿਚ ਕੋਈ ਲਾਭਕਾਰੀ ਅਤੇ ਸ਼ੁੱਭ ਸਮਾਚਾਰ     ਮਿਲੇਗਾ|
ਬ੍ਰਿਸ਼ਚਕ :- ਹਫਤੇ ਦੇ ਸ਼ੁਰੂ ਵਿਚ ਨਵੇਂ ਪ੍ਰੇਮ ਸੰਬੰਧ ਬਣ ਸਕਦੇ ਹਨ| ਇਸਤਰੀਆਂ ਵੱਲੋਂ ਲਾਭ ਪ੍ਰਾਪਤ ਹੋਵੇਗਾ| ਯਾਤਰਾ ਦੌਰਾਨ ਜਾਂ ਕਾਰਜ ਸਥਾਨ ਕਿਸੇ ਔਰਤ ਨਾਲ ਸੰਪਰਕ    ਬਣੇਗਾ ਜੋ ਬਾਅਦ ਵਿਚ ਲਾਭਕਾਰੀ ਸਿੱਧ ਹੋਵੇਗਾ| ਆਪਣੀ ਸੂਝ-ਬੂਝ ਨਾਲ ਕੀਤਾ ਕੰਮ ਹੀ ਲਾਭ ਦੇਵੇਗਾ| ਪ੍ਰੀਖਿਆ ਵਿਚ ਸਫਲਤਾ ਮਿਲੇਗੀ| ਕੋਈ ਕਦਮ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਲਓ| ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਹਫਤੇ ਦੇ ਅੰਤ ਵਿਚ ਪਰਿਵਾਰਕ ਚਿੰਤਾ ਵਧੇਗੀ| ਕਾਰੋਬਾਰ ਕੁਝ ਢਿੱਲਾ           ਰਹੇਗਾ| 
ਧਨੁ :- ਹਫਤੇ ਦੇ ਮੁੱਢਲੇ ਦਿਨਾਂ ਵਿਚ ਕਾਰਜ ਖੇਤਰ ਅਤੇ ਘਰ ਬਦਲਣ ਦਾ ਸੰਕੇਤ ਹੈ| ਪਰਿਵਾਰ ਦਾ ਕੋਈ ਮੈਂਬਰ ਢਿੱਲਾ ਵੀ ਹੋ ਸਕਦਾ ਹੈ| ਸਮਾਂ ਹਾਸੇ ਮਜ਼ਾਕ ਵਿਚ ਬਤੀਤ ਹੋਵੇਗਾ| ਪ੍ਰੇਮੀਆਂ ਦੀ ਅਭਿਲਾਸ਼ਾ ਪੂਰੀ               ਹੋਵੇਗੀ| ਲਾਟਰੀ ਤੋਂ ਅੰਸ਼ਕ ਲਾਭ ਦੀ ਸੰਭਾਵਨਾ ਹੈ| ਹਫਤੇ  ਦੇ ਅੰਤਲੇ ਦਿਨਾਂ ਵਿਚ ਮਾਨਸਿਕ ਪੀੜਾ ਹੋ ਸਕਦੀ ਹੈ| ਪ੍ਰੰਤੂ ਕਰਜ਼ੇ ਆਦਿ ਤੋਂ ਰਾਹਤ ਮਿਲੇਗੀ|
ਮਕਰ :- ਹਫਤੇ ਦੇ ਸ਼ੁਰੂ ਵਿਚ ਸੰਤਾਨ ਸੰਬੰਧੀ ਕੋਈ ਸ਼ੁੱਭ ਸਮਾਚਾਰ ਮਿਲ ਸਕਦਾ ਹੈ ਅਤੇ ਸੰਤਾਨ  ਦੇ ਕੰਮਾਂ ਵਿਚ ਵੀ ਨੱਠ-ਭੱਜ ਕਰਨੀ             ਪਵੇਗੀ| ਕੁਆਰਿਆਂ ਲਈ ਵਿਆਹ ਪ੍ਰਸਤਾਵ ਆਉਣਗੇ| ਸੁੱਖ-ਸਾਧਨਾਂ ਵਿਚ ਕਮੀ ਮਹਿਸੂਸ ਹੋ ਸਕਦੀ ਹੈ| ਕਿਸੇ ਨਾਲ ਵਿਵਾਦ ਅਤੇ ਸੱਟ-ਚੋਟ ਦਾ ਡਰ ਰਹੇਗਾ| ਬੀਮਾ ਆਦਿ ਦਾ ਲਾਭ ਪ੍ਰਾਪਤ ਹੋਵੇਗਾ| ਹਫਤੇ ਦੇ ਅੰਤ  ਵਿਚ ਕਿਸੇ ਬਜੁਰਗ ਵੱਲੋਂ ਸਹਾਇਤਾ ਤੇ ਅਸ਼ੀਰਵਾਦ ਮਿਲੇਗਾ| ਯਾਤਰਾ  ਦਾ ਵੀ ਯੋਗ ਹੈ|
ਕੁੰਭ :- ਪਤੀ-ਪਤਨੀ ਦਾ ਸਹਿਯੋਗ ਮਿਲੇਗਾ| ਸੰਤਾਨ ਨੂੰ ਰੁਜਗਾਰ, ਨੌਕਰੀ ਮਿਲ ਜਾਣ ਦੀ ਪੂਰੀ ਉਮੀਦ ਹੈ| ਤੁਹਾਡੀ ਹਿੰਮਤ ਵਧੇਗੀ| ਪ੍ਰੀਖਿਆ ਅਤੇ ਵਿਭਾਗੀ ਪ੍ਰੀਖਿਆ ਵਿਚ ਸਫਲਤਾ ਮਿਲੇਗੀ| ਔਰਤ ਵਰਗ ਮੱਦਦਗਾਰ ਸਾਬਤ          ਹੋਵੇਗਾ|
ਮੀਨ :- ਹਫਤੇ ਦੇ ਸ਼ੁਰੂ ਵਿਚ ਆਰਥਿਕ ਚਿੰਤਾ ਵੱਧ ਸਕਦੀ ਹੈ| ਪ੍ਰੰਤੂ ਛੇਤੀ ਹੀ ਦੂਰ ਹੋ ਜਾਵੇਗੀ| ਤਨਾਅ ਤੋਂ ਰਾਹਤ ਮਿਲੇਗੀ| ਨੌਕਰੀ ਵਿਚ ਤਰੱਕੀ ਦਾ ਮੌਕਾ ਮਿਲ ਸਕਦਾ ਹੈ| ਸਾਵਧਾਨ ਰਹੋ|  ਮਾਣ-ਹਾਨੀ ਦਾ ਡਰ ਹੈ| ਵਿਰੋਧੀ ਤੁਹਾਡਾ ਨੁਕਸਾਨ ਕਰਨ ਦਾ ਸੋਚਣਗੇ| ਹਫਤੇ ਦੇ ਅੰਤਲੇ ਦਿਨਾਂ ਵਿਚ ਰੁਝੇਵੇਂ ਵਧਣਗੇ| ਯਤਨ ਲਾਭਕਾਰੀ ਸਿੱਧ ਹੋਣਗੇ| ਦੈਨਿਕ ਕਾਰਜਗਤੀ ਅਨੁਕੂਲ ਰਹੇਗੀ| ਵਿਰੋਧੀਆਂ ਦੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ|

Leave a Reply

Your email address will not be published. Required fields are marked *