HOROSCPE

ਮੇਖ: ਇਸ ਹਫਤੇ ਦਾ ਫਲ ਵੀ ਮਿਲਿਆ ਜੁਲਿਆ ਰਹੇਗਾ| ਕਾਰੋਬਾਰ ਆਮ ਵਾਂਗ ਰਹੇਗਾ| ਆਮਦਨ ਉਮੀਦ ਤੋਂ ਜਿਆਦਾ ਰਹੇਗੀ| ਬਿਨਾਂ ਵਜ੍ਹਾ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ਼ ਨਾ ਕਰੋ| ਮਾਨਸਿਕ ਸਥਿਤੀ ਸ਼ੁਭ ਰਹੇਗੀ| ਇਸਤਰੀ ਵਰਗ ਦਾ ਖਰਚ ਬਜਟ ਤੋਂ ਜ਼ਿਆਦਾ ਰਹੇਗਾ| ਵਿਦਿਆਰਥੀ ਵਰਗ ਲਈ ਵੀ ਸਮਾਂ ਸ਼ੁਭ ਰਹੇਗਾ|
ਬ੍ਰਿਖ: ਕਲੇਸ਼ ਅਤੇ ਮਾਣ ਹਾਨੀ ਦੀ ਸੰਭਾਵਨਾ ਹੈ| ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ| ਨੌਕਰੀ ਪੱਖ ਵਿਚ ਤਬਾਦਲੇ ਦਾ ਡਰ ਰਹੇਗਾ| ਯਾਤਰਾ ਦਾ ਵੀ ਯੋਗ ਹੈ| ਹਫਤੇ ਦੇ ਅਖੀਰ ਵਿਚ ਜਨ-ਜੀਵਨ ਸਾਧਾਰਨ ਰਹੇਗਾ| ਕਾਰੋਬਾਰ ਦੀ ਸਥਿਤੀ ਸੁਧਰੇਗੀ| ਸਫਲਤਾ ਮਿਲੇਗੀ|
ਮਿਥੁਨ: ਪਰਿਵਾਰਕ ਵਾਤਾਵਰਣ ਤਿਉਹਾਰ ਜਿਹਾ ਰਹੇਗਾ ਅਤੇ ਪਰਿਵਾਰ ਵਿਚ ਵੀ ਵਿਸ਼ੇਸ਼ ਮਾਣ ਇੱਜ਼ਤ ਰਹੇਗੀ| ਨੌਕਰੀ ਵਿੱਚ ਉੱਚ ਅਧਿਕਾਰੀਆਂ ਦਾ ਪੂਰਣ ਸਾਥ ਅਤੇ ਤਰੱਕੀ ਦੇ ਵੀ ਯੋਗ ਹਨ| ਆਮਦਨ ਉਮੀਦ ਤੋਂ ਜਿਆਦਾ ਰਹੇਗੀ| ਵਿਦਿਆਰਥੀ ਵਰਗ ਲਈ ਸਮਾਂ ਦਰਮਿਆਨਾ ਰਹੇਗਾ| ਭਾਈਵਾਲੀ ਦੇ ਕੰਮਾਂ ਵਿਚ ਵੀ ਲਾਭ ਦੇ ਯੋਗ ਹਨ| ਵਾਪਾਰੀ ਵਰਗ ਲਈ ਕਿਸੇ ਨਵੀਂ ਯੋਜਨਾ ਨੂੰ ਕਾਰਜ ਰੂਪ ਦੇਣ ਦਾ ਸਮਾਂ ਰਹੇਗਾ| ਸਿਹਤ ਦਾ ਵੀ ਵਿਸ਼ੇਸ਼ ਧਿਆਨ ਰੱਖੋ|
ਕਰਕ: ਜ਼ਮੀਨ ਜਾਇਦਾਦ ਦੀ ਖਰੀਦ ਵੇਚ ਲਈ ਇਹ ਹਫਤਾ ਉਤਮ ਫਲ ਦੇਣ ਵਾਲਾ ਰਹੇਗਾ| ਕਾਰੋਬਾਰ ਸ਼ੁਭ ਅਤੇ ਆਮਦਨ ਵਿਚ ਵੀ ਪਿਛਲੇ ਹਫਤੇ ਤੋਂ ਵਾਧਾ ਰਹੇਗਾ| ਘਰੇਲੂ ਖਰਚਿਆਂ ਵਿਚ ਕਮੀ ਰਹੇਗੀ| ਸਿੱਟੇ ਵਜੋਂ ਆਰਥਿਕ ਸਥਿਤੀ ਵਿਚ ਵੀ ਸੁਧਾਰ ਰਹੇਗਾ| ਪ੍ਰੇਮ ਸੰਬੰਧਾਂ ਵਿਚ ਵੀ ਮਿਠਾਸ ਰਹੇਗੀ|
ਸਿੰਘ: ਆਮਦਨ ਸਥਿਤੀ ਵਿਚ ਵਾਧੇ ਅਤੇ ਘਰੇਲੂ ਖਰਚਿਆਂ ਵਿਚ ਕਮੀ ਰਹਿਣ ਦੇ ਕਾਰਨ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ| ਕਾਰੋਬਾਰ ਵੀ ਸ਼ੁਭ ਅਤੇ ਕਾਰਜ ਖੇਤਰ ਵਿਚ ਮਨ ਵੀ ਜ਼ਿਆਦਾ ਲੱਗੇਗਾ| ਮਨੋਬਲ ਵੀ ਉੱਚਾ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ| ਰਾਜ ਪੱਖ ਦੇ ਕੰਮਾਂ ਵਿਚ ਵੀ ਸਫਲਤਾ ਮਿਲੇਗੀ| ਭਾਈਵਾਲੀ ਦੇ ਕੰਮਾਂ ਲਈ ਇਹ ਹਫਤਾ ਸ਼ੁਭ ਹੈ|
ਕੰਨਿਆ: ਸਾਲ ਦੀ ਸ਼ੁਰੂਆਤ ਆਮ ਤੌਰ ਤੇ ਸ਼ੁਭ ਹੀ ਰਹੇਗੀ| ਪਰੰਤੂ ਸੁਭਾਅ ਵਿਚ ਹਲਕਾ ਚਿੜ-ਚਿੜਾਪਣ ਰਹਿਣ ਦੇ ਯੋਗ ਹਨ| ਸਿਹਤ ਆਮ ਤੌਰ ਦੇ ਸ਼ੁਭ ਰਹੇਗੀ| ਆਮਦਨ ਵੀ ਸਾਧਾਰਨ ਹੀ ਰਹੇਗਾ ਕਾਰਜ ਖੇਤਰ ਵਿੱਚ ਰੁੱਝੇਵਾਂ ਜਿਆਦਾ ਰਹਿਣ ਦੇ ਯੋਗ ਹਨ|
ਤੁਲਾ: ਆਲਸ ਘੱਟ ਅਤੇ ਉਤਸਾਹ ਸ਼ਕਤੀ ਵਿੱਚ ਵਿਸ਼ੇਸ਼ ਵਾਧਾ ਰਹੇਗਾ| ਮਨੋਬਲ ਵੀ ਉੱਚ ਰਹੇਗਾ| ਕਾਰਜ ਖੇਤਰ ਵਿਚ ਵੀ ਰੁੱਝੇਵਾਂ ਜਿਆਦਾ ਰਹੇਗਾ| ਨਵੇ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ| ਨੌਕਰੀ ਵਰਗ ਵਿੱਚ ਵੀ ਸਾਧਾਰਨ ਤੋਂ ਜਿਆਦਾ ਕੰਮ ਕਰਨਾ ਪਵੇਗਾ ਪਰੰਤੂ ਉੱਚ ਅਧਿਕਾਰੀਆਂ ਦਾ ਪੂਰਣ ਸਹਿਯੋਗ ਰਹੇਗਾ ਅਤੇ ਮਾਣ ਇੱਜ਼ਤ ਵਿੱਚ ਵੀ ਵਾਧਾ ਰਹੇਗਾ|
ਬ੍ਰਿਸ਼ਚਕ: ਰਾਜ ਪੱਖ ਦੇ ਕੰਮਾਂ ਵਿੱਚ ਪੂਰਣ ਲਾਭ ਰਹੇਗਾ| ਕਾਰੋਬਾਰ ਵਿਚ ਵੀ ਤਰੱਕੀ ਦੇ ਯੋਗ ਹਨ| ਆਮਦਨ ਵਿੱਚ ਵਾਧਾ ਰਹੇਗਾ| ਸਨੇਹੀਆ ਦਾ ਪੂਰਣ ਸਹਿਯੋਗ ਰਹੇਗਾ| ਭਾਈਵਾਲੀ ਦੇ ਕੰਮਾਂ ਵਿਚ ਧਨ ਲਗਾਉਣਾ ਵੀ ਲਾਭਦਾਇਕ ਰਹੇਗਾ| ਸਮਾਜਿਕ ਗਤੀਵਿਧੀਆ ਵਿਚ ਵੀ ਰੁੱਝੇਵਾਂ ਵਧੇਗਾ| ਦੁਸ਼ਮਣ ਪੱਖ ਦੱਬਿਆ ਰਹੇਗਾ| ਵਿਦਿਆਰਥੀ ਵਰਗ ਲਈ ਸਮਾਂ ਨਵੇਂ ਅਨੁਭਵਾਂ ਵਾਲਾ ਹੋਵੇਗਾ| ਨੌਕਰੀ ਵਰਗ ਵਿੱਚ ਵੀ ਉੱਚ ਅਧਿਕਾਰੀਆਂ ਤੋਂ ਪੂਰਣ ਸਹਿਯੋਗ ਦੇ ਯੋਗ ਹਨ| ਧਾਰਮਿਕ ਰੁਚੀ ਵੀ ਬਣੀ ਰਹੇਗੀ| ਇਸਤਰੀਆਂ ਲਈ ਵੀ ਇਹ ਸਮਾਂ ਉੱਤਮ ਰਹੇਗਾ ਅਤੇ ਜਿਆਦਾਤਰ ਸਮਾਂ ਘਰ ਤੋਂ ਬਾਹਰ ਗੁਜ਼ਰੇਗਾ|
ਧਨੁ: ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜ਼ਿਆਦਾ ਰਹੇਗਾ| ਘਰੇਲੂ ਰੁੱਝੇਵਾਂ ਦੇ ਨਾਲ ਨਾਲ ਕਾਰਜ ਖੇਤਰ ਵਿਚ ਰੁੱਝੇਵਾਂ ਜਿਆਦਾ ਰਹੇਗਾ| ਆਮਦਨ ਸ਼ੁਭ ਅਨੁਭਵਾਂ ਵਾਲਾ ਹੋਵੇਗਾ| ਵਿਦਿਆਰਥੀ ਵਰਗ ਲਈ ਵੀ ਸਮਾਂ ਨਵੇਂ ਅਨੁਭਵਾਂ ਵਾਲਾ ਹੋਵੇਗਾ| ਜ਼ਮੀਨ ਜਾਇਦਾਦ ਦੇ ਖਰੀਦ ਵੇਚ ਵਿਚ ਜ਼ਿਆਦਾ ਧਨ ਨਾ ਲਗਾਓ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਲਾਭਦਾਇਕ ਰਹੇਗਾ| ਧਾਰਮਿਕ ਮਨੋਭਾਵ ਵੀ ਬਣੇ ਰਹਿਣਗੇ| ਇਸਤਰੀ ਵਰਗ ਲਈ ਵੀ ਇਹ ਹਫਤਾ ਸ਼ੁਭ ਰਹੇਗਾ|
ਮਕਰ: ਕਾਰੋਬਾਰ ਲਈ ਵੀ ਇਹ ਹਫਤਾ ਸਾਧਾਰਨ ਰਹੇਗਾ| ਆਮਦਨ ਉਮੀਦ ਅਨੁਸਾਰ ਬਣੀ ਰਹੇਗੀ| ਬਿਨਾਂ ਜ਼ਰੂਰਤ ਕਿਸੇ ਅਣਜਾਣੇ ਵਿਅਕਤੀ ਤੇ ਵਿਸ਼ਵਾਸ ਨਾ ਕਰੋ ਅਤੇ ਧਿਆਨ ਰਹੇ ਤੁਹਾਡਾ ਧਨ ਕਿਸੇ ਦੇ ਹੇਠ ਨਾ ਫੱਸ ਜਾਵੇ| ਸਿਹਤ ਵਿੱਚ ਹਲਕਾ ਸੁਧਾਰ ਰਹੇਗਾ| ਵਿਦਿਆਰਥੀ ਵਰਗ ਲਈ ਵੀ ਸਮਾਂ ਅਨੁਕੂਲ ਨਹੀਂ ਰਹੇਗਾ| ਹਫਤੇ ਦੇ ਅਖੀਰ ਵਿਚ ਦਲੇਰੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਧਾਰਮਿਕ ਕੰਮਾਂ ਵਿੱਚ ਵੀ ਮਨ ਜ਼ਿਆਦਾ ਲੱਗੇਗਾ|
ਕੁੰਭ: ਹਫਤੇ ਦੇ ਸ਼ੁਰੂ ਵਿੱਚ ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਜਿਆਦਾ ਰਹੇਗਾ| ਘਰੇਲੂ ਅਤੇ ਕਾਰੋਬਾਰੀ ਦੋਨੋਂ ਹੀ ਰੁੱਝੇਵੇਂ ਵਿੱਚ ਜਿਆਦਾ ਰਹਿਣਗੇ| ਆਮਦਨ ਬਣੀ ਰਹੇਗੀ| ਨੌਜਵਾਨ ਵਰਗ ਨੂੰ ਵੱਡੇ ਬਜ਼ੁਰਗਾਂ ਦੀ ਗੱਲ ਮੰਨਣਾ ਲਾਭਦਾਇਕ ਵੀ ਰਹੇਗਾ| ਵਿਸ਼ੇਸ਼ ਵਿਅਕਤੀਆਂ ਦਾ ਸਾਥ ਬਣਿਆ ਰਹੇਗਾ ਅਤੇ ਲਾਭਦਾਇਕ ਵੀ ਰਹੇਗਾ|
ਮੀਨ: ਆਲਸ ਘੱਟ ਅਤੇ ਉਤਸ਼ਾਹ ਸ਼ਕਤੀ ਵਿਚ ਵਿਸ਼ੇਸ਼ ਵਾਧਾ ਰਹੇਗਾ| ਮਨੋਬਲ ਵੀ ਉੱਚ ਰਹੇਗਾ| ਫਲਸਰੂਪ ਕਾਰੋਬਾਰ ਵਿਚ ਵੀ ਮਨ ਜ਼ਿਆਦਾ ਲੱਗੇਗਾ ਅਤੇ ਆਮਦਨ ਵੀ ਉਮੀਦ ਨਾਲੋਂ ਜਿਆਦਾ ਰਹੇਗੀ| ਘਰੇਲੂ ਵਾਤਾਵਰਣ ਮਨੋਰੰਜਨ ਰਹੇਗਾ ਅਤੇ ਪਰਿਵਾਰ ਵਿਚ ਵੀ ਵਿਸ਼ੇਸ਼ ਥਾਂ ਬਣੀ ਰਹੇਗੀ| ਇਸਤਰੀ ਵਰਗ ਦਾ ਜਿਆਦਾਤਰ ਸਮਾਂ ਸੈਰ ਆਦਿ ਵਿਚ ਹੀ ਗੁਜ਼ਰੇਗਾ| ਵਿਦਿਆਰਥੀ ਵਰਗ ਵਿਚ ਬੁੱਧੀ ਵਿਵੇਕ ਵਿਚ ਵਾਧੇ ਦੇ ਯੋਗ ਹਨ|

Leave a Reply

Your email address will not be published. Required fields are marked *