IELTS Seven Bands no tough job anymore

IELTS ਵਿੱਚ 7 ਬੈਂਡ ਲੈਣਾ ਹੁਣ ਕੋਈ ਔਖਾ ਨਹੀਂ

ਐਸ ਏ ਐਸ ਨਗਰ, 29 ਅਗਸਤ : ਵਿਦੇਸ਼ਾਂ ਵਿੱਚ ਪੜ੍ਹਨ ਲਈ ਅੰਗ੍ਰੇਜ਼ੀ ਬੋਲੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਅਤੇ ਜੇ ਇਹ ਨਾ ਹੋਵੇ, ਤਾਂ ਤਹਾਡੇ ਵਿਦੇਸ਼ਾਂ ਵਿੱਚ ਪੜ੍ਹਨ ਦੇ ਸਾਰੇ ਸੁਪਨੇ ਚਕਨਾਚੂਰ ਹੋ ਸਕਦੇ ਹਨ| ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਪੰਜਾਬੀ, ਹਰਿਆਣਵੀ, ਅਤੇ ਹਿਮਾਚਲੀ ਵਿਦਿਆਰਥੀਆਂ ਦੀ ਅੰਗ੍ਰੇਜ਼ੀ ਦੇ ਗਿਆਨ ਦਾ ਪੱਧਰ ਬਹੁਤ ਨੀਵਾਂ ਹੈ| ਇਸਨੂੰ ਉਪਰ ਚੁਕੱਣ ਲਈ ਮਾਹਿਰਾਂ ਦੀ ਲੋੜ ਹੈ, ਜਿਹੜੇ ਗਿਣਤੀ ਵਿੱਚ ਬਹੁਤ ਘੱਟ ਹਨ| ਅਜਿਹੇ ਕਈ ਇੰਸਟੀਚਿਊਟ ਟ੍ਰਾਇਸਿਟੀ ਵਿੱਚ ਖੁਲ੍ਹੇ ਹੋਏ ਹਨ ਜੋ ਅੰਗ੍ਰੇਜ਼ੀ ਸਿਖਾਉਂਦੇ ਹਨ ਪਰ ਵੇਖਣ ਯੋਗ ਗੱਲ ਇਹ ਹੈ ਕਿ ਵਿਦਿਆਰਥੀ ਉਨ੍ਹਾਂ ਤੋ ਕਿਨਾਂ ਕੁ ਸਿੱਖ ਪਾਉਂਦੇ ਹਨ ਅਤੇ ਉਂਨ੍ਹਾ ਦੀ ਅੰਗ੍ਰੇਜ਼ੀ ਵਿੱਚ ਕਿੰਨਾਂ ਕੁ ਬਦਲਾਅ ਆਉਂਦਾ ਹੈ| ਅਜਕਲ ਦੇ ਜ਼ਬਰਦਸਤ ਮੁਕਾਬਲੇ ਦੇ ਸਮੇਂ ਵਿੱਚ ਕਿਸੇ ਅਜਿਹੇ ਇੰਸਟੀਚਿਊਟ ਦੀ ਚੋਣ ਕਰਨੀ ਚਾਹੀਦੀ ਹੈ ਜੋ ਤੁਹਾਡੇ ਪੂਰੇ ਪੈਸੇ ਵਸੂਲ ਕਰਵਾਏ ਅਤੇ ਅੰਗ੍ਰੇਜ਼ੀ ਦੀ ਕੁਆਲਿਟੀ ਐਜੁਕੇਸ਼ਨ ਦੇ ਨਾਲ-ਨਾਲ ਤੁਹਾਡੀ ਸੰਪੂਰਣ ਸਖਸ਼ੀਅਤ ਤੇ ਵਖਰਾ ਨਿਖਾਰ ਲਿਆਵੇ| ਕਿਉਂਕਿ ਇੰਸਟੀਚਿਊਟ ਉੱਤੇ ਹੀ ਤੁਹਾਡਾ ਭਵਿੱਖ ਨਿਰਭਰ ਹੈ|

ਮੁਹਾਲੀ ਦੀ ਮਸ਼ਹੂਰ ਇੰਮੀਗ੍ਰੇਸ਼ਨ ਕੰਪਨੀ ਗਲੋਬਲ ਗਾਈਡ ਵੱਲੋਂ ਸ਼ੁਰੂ ਕੀਤਾ ਗਿਆ IELTS ਟ੍ਰੇਨਿੰਗ ਇੰਸਟੀਚਿਊਟ ਫੇਜ਼-5 ਮੁਹਾਲੀ ਵਿੱਚ ਇੱਕ ਅਜਿਹਾ ਇੰਸਟੀਚਿਊਟ ਹੈ, ਜਿੱਥੇ ਉੱਚ ਦਰਜੇ ਦੀ ਅੰਗ੍ਰੇਜ਼ੀ ਦੇ ਨਾਲ -ਨਾਲ ਵਿਦਿਆਰਥੀ ਦੀ ਆਲ ਰਾਉਂਡ ਪਰਸਨੈਲਿਟੀ ਤੇ ਜ਼ੋਰ ਦਿੱਤਾ ਜਾਂਦਾ ਹੈ| ਇਸ ਇੰਸਟੀਚਿਊਟ ਵਿੱਚ ਅਜਿਹੇ ਤਜੁਰਬੇਕਾਰ ਟ੍ਰੇਨਰ ਹਨ, ਜੋ ਵਿਦਿਆਰਥੀਆਂ ਨੂੰ ਵਕੈਬਲਰੀ ਅਤੇ ਅੰਗ੍ਰੇਜ਼ੀ ਦੇ ਮੁਸ਼ਕਿਲ ਲਫਜ਼ਾਂ ਦਾ ਉਚਾਰਣ ਕਰਨਾ ਸਿਖਾਉਂਦੇ ਹਨ| ਸਭ ਕੁੱਝ ਨਵੀਆਂ ਤਕਨੀਕਾਂ ਤੇ ਉਪਕਰਣਾਂ ਰਾਹੀਂ ਸਿਖਾਇਆ ਜਾਂਦਾ ਹੈ ਜਿਸ ਨਾਲ ਵਿਦਿਆਰਥੀ ਬਿਨਾਂ ਰੁਕੇ ਵਧੀਆ  ਅੰਗ੍ਰੇਜ਼ੀ ਬੋਲਣ ਦੇ ਕਾਬਿਲ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਹੀ ਬਦਲ ਜਾਂਦੀ ਹੈ| ਬੈਂਚ ਛੋਟੇ ਰੱਖੇ ਜਾਂਦੇ ਹਨ ਤਾਂ ਕਿ ਹਰੇਕ ਵਿਦਿਆਰਥੀ ਨੂੰ ਵਿਅਕਤੀਗਤ ਧਿਆਨ ਦਿੱਤਾ ਜਾ ਸਕੇ| ‘ਗਲੋਬਲ ਗਾਈਡ IELTS ਟ੍ਰੇਨਿੰਗ ਇੰਸਟੀਚਿਊਟ’ ਦੇ ਨਤੀਜੇ ਆਪਣੇ ਆਪ ਵਿੱਚ ਇਕ ਮਿਸਾਲ ਹਨ| ਪਿਛਲੇ ਕੁੱਝ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਇਥੇ ਅੰਗ੍ਰੇਜ਼ੀ ਤੇ IELTS ਦਾ ਕੋਰਸ ਕਰਕੇ ਹਾਈ ਬੈਂਡ ਪ੍ਰਾਪਤ ਕੀਤੇ ਹਨ|

ਕੁੱਝ ਇੰਸਟੀਚਿਊਟ ਵਿਦਿਆਰਥੀਆਂ ਨੂੰ ਧੋਖੇ-ਨਾਲ ਆਇਲਟਸ ਪਾਸ ਕਰਵਾਉਣ ਦੀ ਸਲਾਹ ਦਿੰਦੇ ਹਨ| ਪਰ ਵਿਦਿਆਰਥੀਆਂ ਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ, ਕਿ ਉਨ੍ਹਾਂ ਦੀ ਸਫਲਤਾ IELTS ਨਾਲ ਹੀ ਸ਼ੁਰੂ ਹੰਦੀ ਹੈ ਅਤੇ ਕਿਸੇ ਵੀ ਤਰੀਕੇ ਦੀ ਧੋਖਾਧੜੀ ਵਾਲਾ ਕੰਮ ਨਾ ਕਰਨ, ਕਿਉਂਕਿ ਅਜਿਹੇ ਗਲਤ ਕੰਮ ਕਿਸੇ ਵੇਲੇ ਵੀ ਫੜੇ ਜਾ ਸਕਦੇ ਹਨ ਅਤੇ ਵਿਦਿਆਰਥੀ ਭਵਿੱਖ ਵਿੱਚ ਕਦੇ ਵੀ IELTS ਦਾ ਟੈਸਟ ਨਹੀਂ ਦੇ ਸਕਦਾ| ਅਜਿਹੇ ਮਾਮਲਿਆਂ ਦੀ ਸੂਚਨਾ ਸਬੰਧਿਤ ਸਰਕਾਰੀ ਏਜੰਸੀਆਂ ਅਤੇ ਵੀਜ਼ਾ ਅਥਾਰਟੀ ਨੂੰ ਵੀ ਭੇਜ ਦਿੱਤੀ ਜਾ ਸਕਦੀ ਹੈ| ‘ਗਲੋਬਲ ਗਾਈਡ IELTS ਟ੍ਰੇਨਿੰਗ ਇੰਸਟੀਚਿਊਟ ਇੱਕ ਹਾਈ ਸਟੈਂਡਰਡ ਇੰਸਟੀਚਿਊਟ ਹੈ, ਜਿੱਥੇ ਅੰਗ੍ਰੇਜ਼ੀ ਤੇ ਆਇਲਸ ਬਾਕੀ ਸਭ ਨਾਲੋਂ ਵਖਰੇ ਤਰੀਕੇ ਨਾਲ ਸਿਖਾਏ ਜਾਂਦੇ ਹਨ|

Leave a Reply

Your email address will not be published. Required fields are marked *