Illegal crackers storage, sale, purchase Ban in Mohali

ਜ਼ਿਲ੍ਹੇ  ਵਿੱਚ ਅਣਅਧਿਕਾਰਤ ਤੌਰ ਤੇ ਪਟਾਖਿਆਂ ਦੀ ਖਰੀਦ, ਵੇਚ ਅਤੇ ਸਟੋਰਜ਼ ਤੇ ਪਾਬੰਦੀ 
ਐਸ .ਏ.ਐਸ.ਨਗਰ, 13 ਅਕਤੂਬਰ  : 30 ਅਕਤੂਬਰ 2016 ਨੂੰ ਦੇਸ਼ ਵਿੱਚ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਮੱਦੇਨਜ਼ਰ ਸ੍ਰੀ ਦਲਜੀਤ ਸਿੰਘ ਮਾਂਗਟ ਆਈ ਏ ਐਸ ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਫੌਜਦਾਰੀ ਜਾਬਤਾ ਸੰਘਤਾ, 1973 ( 2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਹਦੂਦ ਅੰਦਰ ਕੋਈ ਵੀ ਵਿਅਕਤੀ ਅਣਅਧਿਕਾਰਤ ਤੌਰ ਤੇ ਫਾਇਰ ਕਰੈਕਰਜ਼/ ਪਟਾਖਿਆਂ ਦੀ ਖਰੀਦ, ਵੇਚ ਅਤੇ ਸਟੋਰਜ਼ ਨਹੀਂ ਕਰੇਗਾ। ਉਪ ਮੰਡਲ ਮੈਜਿਸਟ੍ਰੇਟ, ਫਾਇਰ ਕਰੈਕਰਜ਼/ ਪਟਾਖਿਆਂ ਦੇ ਦੁਕਾਨਦਾਰਾਂ ਨੂੰ ਜਲਣਸ਼ੀਲ ਐਕਟ, 1984 ਦੀਆਂ ਵੱਖ-ਵੱਖ ਧਾਰਵਾਂ ਅਤੇ ਹੋਰ ਸਬੰਧਤ ਐਕਟ/ਰੂਲਜ਼ ਤਹਿਤ ਇਨ੍ਹਾਂ ਪਟਾਖਿਆਂ ਦੀ ਵਿਕਰੀ ਕਰਨ ਸਬੰਧੀ ਲਾਇੰਸਸ ਜਾਰੀ ਕਰਨਗੇ। ਦੁਕਾਨਦਾਰਾਂ ਨੂੰ ਜਾਰੀ ਕੀਤੇ ਗਏ ਆਰਜ਼ੀ ਲਾਇਸੰਸਾਂ ਦੀ ਲਿਸਟ ਵੀ ਇਸ ਦਫ਼ਤਰ ਨੂੰ ਪ੍ਰਵਾਨਗੀ ਲਈ ਭੇਜੀ ਜਾਵੇਗੀ।
ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 72/98 ਸਮੇਤ ਅਪੀਲ ਨੰਬਰ 3735/ 05 (ਐਸ.ਐਲ.ਪੀ.(ਸੀ) ਨੰਬਰ 21851/03) ਵਿੱਚ ਕੀਤੇ ਗਏ ਹੁਕਮਾਂ ਦੀ ਪਾਲਣਾ ਵਿੱਚ ਜ਼ਿਲ੍ਹੇ ਦੀ ਹਦੂਦ ਅੰਦਰ ਫਾਇਰ ਕਰੈਕਰਜ਼ / ਪਟਾਖੇ ਸਵੇਰੇ 6.00 ਵਜੇ ਤੋਂ ਰਾਤ 10.00 ਵਜੇ ਤੱਕ (ਨਿਰਧਾਰਤ ਸ਼ੋਰ ਸ਼ਰਾਬਾ ਲੈਵਲ ) ਹੀ ਚਲਾਏ ਜਾਣਗੇ । ਰਾਤ 10.00 ਵਜੇ ਤੋਂ ਸਵੇਰੇ 6.00 ਵਜੇ ਤੱਕ ਚਲਾਉਣ ਤੇ ਪਾਬੰਦੀ ਹੋਵੇਗੀ  ਅਤੇ ਸਾਈਲੈਂਸ ਜ਼ੋਨਾਂ (ਹਸਪਤਾਲਾਂ, ਵਿਦਿਅਕ ਸੰਸਥਾਵਾਂ ਵਗੈਰਾ) ਦੇ ਨੇੜੇ ਫਾਇਰ  ਕਰੈਕਰਜ਼/ ਪਟਾਖੇ ਚਲਾਉਣ ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 31  ਅਕਤੂਬਰ   2016  ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *