Impressive Meeting of Congress Held in Phase-11 by Sen. Deputy Mayor Rishav Jain, MLA Sidhu presided

ਐਸ ਏ ਐਸ ਨਗਰ, 22 ਅਗਸਤ  : ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਆਪਣੇ ਸਾਢੇ ਨੌਂ ਸਾਲਾਂ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਨਾਂ ਤੇ ਸਿਰਫ ਨੀਂਹ ਪੱਥਰ ਹੀ ਰੱਖ ਕੇ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਹਨ| ਇਨ੍ਹਾਂ ਨੀਂਹ ਪੱਥਰਾਂ ਵਿੱਚੋਂ ਜਿਆਦਾਤਰ  ਪ੍ਰਾਜੈਕਟ ਕੰਮ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ| ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸਥਾਨਕ ਫੇਜ਼-11 ਵਿੱਚ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਦੀ ਅਗਵਾਈ ਵਿੱਚ ਰੱਖੀ ਇੱਕ ਮੀਟਿੰਗ ਅਤੇ ਰੱਖੜੀ ਦੇ ਤਿਉਹਾਰ ਸਬੰਧੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ| ਸ੍ਰੀ ਸਿੱਧੂ ਨੇ ਕਿਹਾ ਸਰਕਾਰ ਸੂਬੇ ਵਿੱਚ ਵਿਕਾਸ ਕਰਨ ਦੀ ਥਾਂ ਤੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਸਿਰਫ ਨੀਂਹ ਪੱਥਰਾਂ ਤੱਕ ਹੀ ਸੀਮਤ ਹੈ| ਜੇਕਰ ਸੂਬੇ ਵਿੱਚ ਸੱਚਮੁੱਚ ਹੀ ਵਿਕਾਸ ਹੋਇਆ ਹੁੰਦਾ ਤਾਂ ਸਰਕਾਰ ਨੂੰ ਆਪਣੀਆਂ ਪ੍ਰਚਾਰ ਵੈਨਾਂ ਦੀ ਲੋੜ ਹੀ ਨਹੀਂ ਸੀ ਪੈਣੀ, ਕਿਉਂਕਿ ਵਿਕਾਸ ਦੇ ਕੰਮ ਆਪਣੀ ਕਹਾਣੀ ਆਪ ਬਿਆਨ ਕਰਦੇ ਹਨ| ਇਸ ਮੌਕੇ ਸਥਾਨਕ ਫੇਜ਼ ਵਾਸੀਆਂ ਵੱਲੋਂ ਰੱਖੜੀ ਦਾ ਤਿਉਹਾਰ ਵੀ ਮਨਾਇਆ ਗਿਆ ਤੇ ਭੈਣਾ ਵੱਲੋਂ ਸ੍ਰੀ ਸਿੱਧੂ ਦੇ ਗੁੱਟ ਤੇ ਰੱਖੜੀ ਵੀ ਬੰਨੀ ਗਈ ਤੇ ਸ੍ਰੀ ਸਿੱਧੂ ਵੱਲੋਂ ਇਕੱਤਰ ਹੋਈਆਂ ਭੈਣਾਂ ਨੂੰ ਤੋਹਫੇ ਵਜੋਂ ਸੂਟ ਵੀ ਭੇਟ ਕੀਤੇ | ਉਨ੍ਹਾਂ ਕਿਹਾ ਕਿ ਕੁੜੀਆਂ ਦਾ ਡੰਕਾ ਅੱਜ ਪੂਰੇ ਭਾਰਤ ਵਿੱਚ ਵੱਜ ਰਿਹਾ ਹੈ ਤੇ ਦੇਸ਼ ਦੀਆਂ ਹੋਣ-ਹਾਰ ਕੁੜੀਆਂ ਸਾਕਸ਼ੀ ਮਲਿਕ ਅਤੇ ਪੀ.ਵੀ. ਸਿੰਧੂ ਨੇ ਉਲੰਪਿਕ ਖੇਡਾਂ ਵਿੱਚ ਤਮਗੇ ਜਿੱਤ ਕੇ ਪੂਰੀ ਦੁਨੀਆਂ ਵਿੱਚ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ | ਉਨ੍ਹਾਂ ਹੋਰਨਾ ਕੁੜੀਆਂ ਨੂੰ ਵੀ ਇਨ੍ਹਾਂ ਖਿਡਾਰਨਾਂ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ| ਇਸ ਮੌਕੇ ਹੋਰਨਾ ਤੋਂ ਇਲਾਵਾ ਅਮਰਜੀਤ ਸਿੰਘ ਜੀਤੀ ਸਿੱਧੂ, ਸੂਬਾ ਸਕੱਤਰ ਰਾਮ ਸਰੂਪ ਜੋਸ਼ੀ, ਕੌਂਸਲਰ ਅਮਰੀਕ ਸਿੰਘ ਸੋਮਲ, ਕੌਂਸਲਰ ਜਸਬੀਰ ਸਿੰਘ ਮਣਕੂੰ, ਕੌਂਸਲਰ ਸੀ੍ਰਮਤੀ ਰਾਜ ਰਾਣੀ, ਕੌਂਸਲਰ ਸੁਰਿੰਦਰ ਸਿੰਘ ਰਾਜਪੂਤ, ਗੁਰਪ੍ਰੀਤ ਸਿੰਘ ਜੀ.ਪੀ., ਗੌਰਵ ਜੈਨ, ਸੂਬਾ ਸਕੱਤਰ ਚੌਧਰੀ ਹਰੀਪਾਲ ਚੋਲ੍ਹਟਾ ਕਲਾਂ, ਬਲਾਕ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ, ਜੱਟ ਮਹਾਂਸਭਾ ਪੰਜਾਬ ਦੇ ਜਨ. ਸਕੱਤਰ ਤੇਜਿੰਦਰ ਸਿੰਘ ਪੂਨੀਆ, ਜਸਪ੍ਰੀਤ ਸਿੰਘ ਗਿੱਲ, ਕਮਲਪ੍ਰੀਤ ਸਿੰਘ ਬਨੀ, ਗੁਰਦੇਵ ਸਿੰਘ ਚੌਹਾਨ, ਰਜਿੰਦਰ ਸਿੰਘ ਧਰਮਗੜ੍ਹ, ਗੁਰਸਾਹਿਬ ਸਿੰਘ, ਕੇ.ਐਨ.ਐਸ. ਸੋਢੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਫੇਜ਼ ਗਿਆਰਾਂ ਨਿਵਾਸੀ ਹਾਜਰ ਸਨ |

Leave a Reply

Your email address will not be published. Required fields are marked *