Improve the condition of the cattle markets of Punjab : Bhago Majra

ਪਸ਼ੂ ਮੰਡੀਆਂ ਦੀ ਹਾਲਤ ਸੁਧਾਰੀ ਜਾਵੇ: ਭਾਗੋ ਮਾਜਰਾ
ਐਸ.ਏ.ਐਸ.ਨਗਰ, 13 ਦਸੰਬਰ (ਸ.ਬ.) ਪੈਰੀ ਫੈਰੀ ਮਿਲਕ ਯੂਨੀਅਨ ਚੰਡੀਗੜ੍ਹ-ਮੁਹਾਲੀ ਦੀ ਇੱਕ ਮੀਟਿੰਗ ਹੋਈ ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਬਲਿਜੰਦਰ ਸਿੰਘ ਭਾਗੋ ਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਸ਼ੂ ਮਾਲਕਾਂ ਤੋਂ ਐਂਟਰੀ ਫੀਸ ਲੈ ਕੇ ਵੀ ਪਸ਼ੂਆਂ ਲਈ ਕੋਈ ਪ੍ਰਬੰਧ ਨਹੀਂ ਹੈ ਨਾ ਪੀਣ ਲਈ ਪਾਣੀ ਤੇ ਨਾ ਹੀ ਗੱਡੀਆਂ ਵਿੱਚੋਂ ਪਸ਼ ੂਉਤਾਰਨ ਦਾ ਕੋਈ ਪ੍ਰਬੰਧ ਹੈ| ਉਹਨਾਂ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੀਆਂ ਸਮੁੱਚੀਆਂ ਪਸ਼ੂ ਮੰਡੀਆਂ ਦਾ ਪ੍ਰਬੰਧ ਨਾਕਾਫੀ  ਹੈ| ਪਸ਼ੂ ਖਰੀਦਦਾਰ ਤੋਂ 2000 ਦੀ ਪਰਚੀ ਲਈ ਜਾਂਦੀ ਹੈ ਜੋ ਕਿ ਨਜਾਇਜ ਹੈ|
ਭਾਗੋ ਮਾਜਰਾ ਨੇ ਕਿਹਾ ਖਲ ਫੀਡ ਵਿਕਰੇਤਾ ਵੀ ਪਸ਼ੂ ਮਾਲਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ, ਕਿਉਂਕਿ ਖਲ ਫੀਡ ਦੀ 49 ਕਿੱਲੋ ਭਰਤੀ ਤੇ ਪੰਜਾਹ ਕਿੱਲੋ ਦੇ ਪੈਸੇ ਲਏ ਜਾਂਦੇ ਹਨ ਜੋ ਕਿ ਸਰਾਸਰ ਧੱਕਾ ਹੈ ਤੇ ਪਸ਼ੂਆਂ ਦੇ ਇਲਾਜ ਲਈ ਵੀ ਡਾਕਟਰੀ ਸਹੂਲਤਾਂ  ਨਾ ਮਾਤਰ ਹੀ ਹਨ ਨਾ ਦਵਾਈਆਂ ਦਾ ਪ੍ਰਬੰਧ ਤੇ ਲੋੜੀਂਦੇ ਸਟਾਫ ਦੀ ਵੀ ਭਾਰੀ ਕਮੀ ਹੈ| ਜਿਸ ਕਾਰਨ ਪਸ਼ੂਆਂ ਦੇ ਇਲਾਜ ਸਮੇਂ ਸਿਰ ਨਹੀਂ ਕੀਤਾ ਜਾ ਰਿਹਾ ਹੈ| ਜਦੋਂ ਕਿ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋਂ ਪਸ਼ੂ ਧਨ ਮੇਲੇ ਲਾ ਕੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਇਹਨਾਂ ਮੇਲਿਆਂ ਤੇ ਐਮ.ਐਲ.ਏ.ਤੇ ਮੰਤਰੀਆਂ ਦੀਆਂ ਸਿਫਾਰਿਸ਼ਾਂ ਨਾਲ ਆਪਣੇ ਚਹੇਤਿਆਂ ਦੇ ਪਸ਼ੂਆਂ ਨੂੰ ਇਨਾਮ ਦਿੱਤੇ ਜਾਂਦੇ ਹਨ| ਜਦੋਂ ਕਿ ਅਸਲੀਅਤ ਨੂੰ ਅੱਖੋ-ਪਰੋਖੇ ਕੀਤਾ ਜਾਂਦਾ ਹੈ|
ਉਹਨਾਂ ਕਿਹਾ ਕਿ ਨੋਟਬੰਦੀ ਤੋਂ ਆਮ ਲੋਕ ਹੈਰਾਨ ਹੋ ਰਹੇ ਹਨ, ਜੋ ਹਰ ਦਿਨ ਬੈਂਕਾਂ ਤੇ ਲਾਇਨਾਂ ਵਿੱਚ ਖੜ੍ਹ ਕੇ ਆਪਣਾ ਸਮਾਂ ਜਾਇਆ ਕਰ ਰਿਹਾ ਹੈ| ਫਿਰ ਵੀ ਉਸ ਨੂ ੰਖਰਚੇ ਵਾਸਤੇ ਵੀ ਪੈਸੇ ਨਹੀਂ ਦਿੱਤੇ ਜਾਂਦੇ ਜਦੋਂ ਕਿ ਵੱਡੇ ਲੋਕ ਲਾਇਨਾਂ ਵਿੱਚ ਵੀ ਨਹੀਂ ਖੜ੍ਹਦੇ ਪਰ ਵੱਡੇ ਲੋਕਾਂ ਦਾ ਗੁਜਾਰਾ ਵਧੀਆ ਚੱਲ ਰਿਹਾ ਹੈ, ਪਰ ਆਮ ਲੋਕ ਖੱਜਲ ਖੁਆਰ ਹੋ ਰਹੇ ਹਨ|
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਮਨਾਣਾ, ਅਮਰਜੀਤ ਸਿੰਘ ਲਾਂਡਰਾਂ, ਚੇਅਰਮੈਨ ਜਸਵੀਰ ਸਿੰਘ ਨਰੈਣਾ, ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਸੰਤ ਸਿੰਘ ਕੁਰੜੀ, ਮੇਹਰ ਸਿੰਘ ਪਲਹੇੜੀ, ਪਾਲ ਸਿੰਘ ਗੋਚਰ, ਬਰਖਾ ਰਾਮ ਪ੍ਰਧਾਨ ਡੇਰਾਬਸੀ, ਹਰਮੇਸ ਕੁਮਾਰ, ਸਤਪਾਲ ਸਿੰਘ ਸਵਾੜਾ, ਜਰਨੈਲ ਸਿੰਘ, ਮੇਜਰ ਸਿੰਘ, ਬਲਵੰਤ ਸਿੰਘ, ਸਵਰਨ ਸਿੰਘ, ਸੁਰਿੰਦਰ ਸਿੰਘ ਬਰਿਆਲੀ, ਜਗਤਾਰ ਸਿੰਘ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *