Indonesian Shayar Ashish Sharma narrated poems in Savan Kavi Darbar Organized by Lok Sahit Sangam

ਲੋਕ ਸਾਹਿਤ ਸੰਗਮ ਦੇ ਸਾਵਣ ਕਵੀ ਦਰਬਾਰ ਚ ਲਗਾਈ ਇੰਡੋਨੇਸ਼ੀਆ ਦੇ ਸ਼ਾਇਰ ਆਸ਼ੀਸ਼ ਸ਼ਰਮਾ ਨੇ ਕਵਿਤਾਵਾਂ ਦੀ ਝੜੀ।
ਰਾਜਪੁਰਾ, 18 ਅਗਸਤ, (ਡਾ.  ਗੁਰਵਿੰਦਰ ਅਮਨ) ਲੋਕ ਸਾਹਿਤ ਸੰਗਮ ( ਰਜਿ ) ਰਾਜਪੁਰਾ ਦੀ ਸਾਵਣ ਮਹੀਨੇ ਦੀ ਮਹਿਫ਼ਿਲ ਰੋਟਰੀ ਭਵਨ ਵਿਖੇ ਹੋਈ ਜਿਸ ਵਿਚ ਵਿਸ਼ੇਸ਼ ਤੋਰ ਤੇ ਇੰਡੋਨੇਸ਼ੀਆ ਤੋਂ ਪਹੁੰਚੇ ਸ਼ਾਇਰ ਆਸ਼ੀਸ਼ ਸ਼ਰਮਾ ਨੇ ਸ਼ਿਰਕਤ ਕੀਤੀ ਉਨਾਂ ਨੇ ਆਪਣੀ ਲੇਖਣੀ ਉਤੇ ਚਾਨਣਾ ਪਾਉਂਦੇ ਹੋਏ ਆਪਣੀਆਂ ਰਚਨਾਵਾਂ ਦਾ ਚੰਗਾ ਰੰਗ ਬਣਿਆ।

ਸ਼ਭਾ ਦਾ ਆਗਾਜ਼ ਤਾਰਾ ਸਿੰਘ ਤਰਵਰ ਨੇ ਭਰੂਣ ਹਤਿਆ ਤੇ ਗੀਤ ‘ਵਾਂਗ ਸ਼ਹੀਦਾਂ ਪਾਉਣੀ ਸ਼ਹੀਦੀ ਬਿਨ ਜੰਮੀ ਕੰਨਿਆ ਨੇ ‘ਗਏ ਕੇ ਕੀਤਾ। ਇਸ ਤੋਂ ਬਾਦ ਭੀਮ ਸੈਨ ਝੂਲੇ ਲਾਲ ਨੇ ਸਰਾਇਕੀ ਵਿਚ ਆਪਣਾ ਕਲਾਮ ਸੁਣਾਇਆ। ਆਜ਼ਾਦੀ ਦਿਵਸ ਤੇ ਕੁਲਵੰਤ ਸਿੰਘ ਜੱਸਲ ‘ਭਾਰਤ ਮਾਂ ਦੇ ਲਾਲਾਂ ਸਦਕਾ ਸਾਨੂੰ ਮਿਲੀ ਆ ਆਜ਼ਾਦੀ ਪੇਸ਼ ਕੀਤਾ। ਕਰਮ ਸਿੰਘ ਹਕੀਰ ਨੇ ਟੁੱਟਦੇ ਰਿਸ਼ਤਿਆਂ ਬਾਰੇ ਕਵਿਤਾ ਧੂੜ ਵਿਚ ਸਮੇ ਦਾ ਪਿਆਰ ਖੋਜਾਉਗਾ। ਮੈਡਮ ਹਰਜਿੰਦਰ ਕੌਰ ਨੇ ਆਊ ਰਲਕੇ ਸੌਣ ਮਨਾਈਏ , ਡਾ ਹਰਜੀਤ ਸਿੰਘ ਸੱਧਰ ਨੇ ਸਾਵਣਆ ਵੇ ਸਾਵਣਾ ਤੂੰ ਕਦੋਂ ਆਵਣਾ ,ਸੁਣਾਕੇ ਸਭ ਨੂੰ ਮੰਤਰ ਮੁਗਧ ਕੀਤਾ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ‘ਮੈ ਇਸ ਮਿੱਟੀ ਦਾ ਜਾਇਆ ਹਾਂ ‘ਸੁਣਾਕੇ ਸ਼ਰੋਤਿਆਂ ਨੂੰ ਸ਼ਰੋਸ਼ਾਰ ਕੀਤਾ। ਸੁਰੀਲੀ ਤੇ ਬੁਲੰਦ ਆਵਾਜ਼ ਨਾਲ ਦਰਸ਼ਨ ਬਨੂੰੜ ਨੇ ‘ਹਵਾਵਾਂ ਹਰਖੀਆਂ ਪੁੱਛਣ ਰੋਸ਼ਨਦਾਨ ਕਿਥੇ ਨੇ ‘ਸੁੱਚਾ ਸਿੰਘ ਗੰਡਾ ਨੇ ਮਿੰਨੀ ਕਹਾਣੀ ਗਊ ਮਾਤਾ ਕਿ ਜੈ। ਅਵਤਾਰ ਪੁਆਰ ਦੀ ਗ਼ਜ਼ਲ’ ਮਿਨਤਾਂ ਕਰ ਕਰ ਹਾਰੇ ਬੜੀਆਂ ਸੌਣ ਦੀਆਂ ,ਸਾਡੇ ਪਿੰਡ ਨਾ ਲੱਗੀਆਂ ਝੜੀਆਂ ਸਾਉਣ ਦੀਆਂ ‘ ਦਾ ਜਾਦੂ ਸਾਰੇ ਸ਼ਰੋਤਿਆਂ ਤੇ ਛਾ ਗਿਆ।ਬਲਦੇਵ ਸਿੰਘ ਖੁਰਾਣਾ ਦੀ ਕਵਿਤਾ ,ਬਚਨ ਸਿੰਘ ਬਚਨ ਸੋਢੀ ਦੀ ਗ਼ਜ਼ਲ ,ਗੁਰਵਿੰਦਰ ਅਜ਼ਾਦ ਦੀ ਕਵਿਤਾ ,ਪ੍ਰੋ ਹਰਿੰਦਰ ਸ਼ਰਮਾਂ ਦੀ ਕਵਿਤਾ ,ਬਹੁਤ ਖੂਬ ਸਨ। ਅੰਗਰੇਜ ਕਲੇਰ ਨੇ ਸਾਰਥਿਕ ਤੇ ਵਿਦਵਤਾ ਭਰਪੂਰ ਕਵਿਤਾ ਸੁਣਾਈ ,ਸੁਰਿੰਦਰ ਸੋਹਣਾ ਰਾਜੇਮਾਜਰੀਆ ਦਾ ਗੀਤ ਸੀ।

ਪ੍ਰੋਫ਼ ਸ਼ਤਰੁਘਨ ਗੁਪਤਾ ਦੀ ਹਿੰਦੀ ਕਵਿਤਾ ,ਮੈਡਮ ਯੋਗਤਾ ਸ਼ਰਮਾਂ ,ਉਤਰਾ ਸ਼ਰਮਾਂ ,ਅਭਿਲਾਕਸ਼ ,ਅਪੁਰਣਾ ਅਤੇ ਹਾਜ਼ਿਰ ਲੇਖਕਾਂ ਨੇ ਵੀ ਹਾਜ਼ਰੀ ਲਗਵਾਈ। ਸਭਾ ਦੀ ਕਾਰਵਾਈ ਦਰਸ਼ਨ ਬਨੂੰੜ ਨੇ ਬਖੂਬੀ ਨਿਭਾਈ।

Leave a Reply

Your email address will not be published. Required fields are marked *