Punjabi News:::Sky Hawk Times daily Punjabi News Paper from Mohali Punjab


<< Prev 1 2 3 4 5 6 7 8 9 Next >>

ਲਿੱਟੇ ਲਈ ਕੰਮ ਕਰਨ ਵਾਲੇ ਛੇ ਗ੍ਰਿਫਤਾਰ

ਬਰਲਿਨ, 6 ਮਾਰਚ (ਸ.ਬ.) ਜਰਮਨ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਅਜਿਹੇ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਕਿ ਜਿਨ੍ਹਾਂ ਤੇ ਸ੍ਰੀਲੰਕਾ ਦੇ ਵੱਖਵਾਦੀ ਸੰਗਠਨ ਲਿੱਟੇ ਲਈ ਧਨ ਇਕੱਤਰ ਕਰਨ ਦਾ ਸ਼ੱਕ ਹੈ। read more...



ਸਾਰੀਆਂ ਚੁਣੌਤੀਆਂ ਵਿੱਚ ਭਾਰਤ ਦੀ ਭੂਮਿਕਾ ਅਹਿਮ : ਰਾਬਰਟ ਬਲੈਕ

ਵਾਸ਼ਿੰਗਟਨ, 6 ਮਾਰਚ (ਸ.ਬ.) ਅਮਰੀਕਾ ਨੇ ਕਿਹਾ ਹੈ ਕਿ ਸਾਰੀਆਂ ਮੁੱਖ ਵੈਸ਼ਵਿਕ ਚੁਣੌਤੀਆਂ ਵਿੱਚ ਭਾਰਤ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ। ਦੱਖਣੀ ਅਤੇ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਵੈਸ਼ਵਿਕ ਆਰਥਿਕ ਮੰਦੀ ਤੋਂ ਲੈ ਕੇ ਊਰਜਾ ਸੁਰੱਖਿਆ, ਜਲਵਾਯੂ ਬਦਲਾਓ ਅਤੇ ਜਨਸੰਹਾਰ ਦੇ ਹਥਿਆਰਾਂ ਦੇ ਪਸਾਰ ਤੱਕ, ਇਸ ਸਦੀ ਦੀਆਂ ਲਗਭਗ ਸਾਰੀਆਂ ਮੁੱਖ ਚੁਣੌਤੀਆਂ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੈ।
ਜਾਨ ਹਾਪਕਿੰਸ ਯੂਨੀਵਰਸਿਟੀ ਦੇ ਮਾਡਲ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਬਲੈਕ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਸੰਯੁਕਤ ਰਾਸ਼ਟਰ ਵਿੱਚ ਪਹਿਲਾਂ ਇੱਕ ਅਲੱਗ ਰਸਤਾ ਅਪਣਾਉਂਦੇ ਰਹੇ ਹਨ, ਪਰ ਹੁਣ ਦੋਵਾਂ ਦੇਸ਼ਾਂ ਦੇ ਹਿਤ ਇੱਕੋ ਹਨ। ਉਹਨਾਂ ਕਿਹਾ ਕਿ ਗੁਟ ਨਿਰਪੱਖ ਅੰਦੋਲਨ ਦੇ ਆਗੂ ਦੇ ਰੂਪ ਵਿੱਚ ਭਾਰਤ ਦੇ ਇਤਿਹਾਸ ਨੂੰ ਦੇਖਦਿਆਂ ਅਸੀਂ ਕਦੇ ਕਦੇ ਸੰਯੁਕਤ ਰਾਸ਼ਟਰ ਵਿੱਚ ਵਿਚਾਰਕ ਭਿੰਨਤਾ ਦੀ ਸਥਿਤੀ ਵਿੱਚ ਹੁੰਦੇ ਸਾਂ ਅਤੇ ਭਾਰਤ ਨੇ ਕਸ਼ਮੀਰ ਵਰਗੇ ਸੰਵੇਦਨਸ਼ੀਲ ਮੁੱਦਿਆਂ ਤੇ ਸੰਯੁਕਤ ਰਾਸ਼ਟਰ ਦੀ ਹਿੱਸੇਦਾਰੀ ਦਾ ਵਿਰੋਧ ਕੀਤਾ ਹੈ।
read more...



ਪਾਕਿਸਤਾਨੀ ਗ੍ਰਹਿ ਮੰਤਰੀ ਨੂੰ ਭਾਰਤ ਦਾ ਨਵਾਂ ਡੋਜੀਅਰ ਮਿਲਿਆ

ਇਸਲਾਮਾਬਾਦ, 6 ਮਾਰਚ (ਸ.ਬ.) ਮੁੰਬਈ ਹਮਲੇ ਦੇ ਸਬੰਧ ਵਿੱਚ ਭਾਰਤ ਵੱਲੋਂ ਦਿੱਤੇ ਗਏ ਤਾਜਾ ਡੋਜੀਅਰ ਨੂੰ ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਨੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਸੌਂਪ ਦਿੱਤਾ ਹੈ। ਬਸ਼ੀਰ ਨੂੰ ਇਹ ਡੋਜੀਅਰ ਉਹਨਾਂ ਦੇ ਹਾਲ ਦੇ ਭਾਰਤ ਦੌਰੇ ਦੇ ਦੌਰਾਨ ਸੌਂਪਿਆ ਗਿਆ ਸੀ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਬਸ਼ੀਰ ਨੂੰ ਦਿੱਤਾ ਡੋਜੀਅਰ ਸਮੀਖਿਆ ਲਈ ਗ੍ਰਹਿ ਮੰਤਰਾਲੇ ਨੂੰ ਸੌਂਪਿਆ ਗਿਆ ਹੈ।
ਬਿਆਨ ਵਿੱਚ ਡੋਜੀਅਰ ਦੇ ਮੂਲ ਤੱਤਾਂ ਬਾਰੇ ਵਿਸਤ੍ਰਿਤ ਬਿਊਰਾ ਨਹੀਂ ਦਿੱਤਾ ਗਿਆ ਹੈ ਪਰ ਮੀਡੀਆ ਖਬਰਾਂ ਦੇ ਅਨੁਸਾਰ ਇਸ ਵਿੱਚ ਮੁੰਬਈ ਹਮਲਿਆਂ ਬਾਰੇ ਭਾਰਤੀ ਜਾਂਚ ਕਰਤਾਵਾਂ ਵੱਲੋਂ ਜੁਟਾਈ ਗਈ ਵਾਧੂ ਸੂਚਨਾ ਹੈ।
ਮੀਡੀਆ ਖਬਰਾਂ ਦੇ ਅਨੁਸਾਰ ਡੋਜੀਅਰ ਵਿੱਚ ਮੁੰਬਈ ਹਮਲਾਵਰਾਂ ਅਤੇ ਉਹਨਾਂ ਦੇ ਆਕਾਵਾਂ ਦੇ ਵਿਚਾਲੇ ਇੰਟਰਨੈਟ ਸੰਵਾਦ ਦਾ ਬਿਊਰਾ ਹੈ ਅਤੇ ਪਾਕਿਸਤਾਨ ਸਥਿਤ ਕੁੱਝ ਸ਼ੱਕੀਆਂ ਬਾਰੇ ਸਵਾਲ ਪੁੱਛੇ ਗਏ ਹਨ। ਗ੍ਰਹਿ ਮੰਤਰੀ ਰਹਿਮਾਨ ਮਲਿਕ ਦੇ ਹਵਾਲੇ ਨਾਲ ਸਮਾਚਾਰ ਚੈਨਲਾਂ ਨੇ ਕਿਹਾ ਕਿ ਮੁੰਬਈ ਹਮਲਿਆਂ ਦੇ ਮਾਮਲਿਆਂ ਵਿੱਚ ਪਾਕਿਸਤਾਨੀ ਅਧਿਕਾਰੀਆਂ ਨੇ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਫਿਲਹਾਲ ਅਦਾਲਤ ਵਿਚ ਉਹਨਾਂ ਤੇ ਮੁਕੱਦਮਾ ਚੱਲ ਰਿਹਾ ਹੈ। read more...



ਭਾਰਤ ਦੌਰੇ ਤੇ ਆਉਣਗੇ ਸੰਯੁਕਤ ਰਾਸ਼ਟਰ ਦੇ ਅਧਿਕਾਰੀ

ਸੰਯੁਕਤ ਰਾਸ਼ਟਰ, 6 ਮਾਰਚ (ਸ.ਬ.) ਸੰਯੁਕਤ ਰਾਸ਼ਟਰ ਦੇ ਇੱਕ ਕੂਟਨੀਤਿਕ ਅਧਿਕਾਰੀ ਅਗਲੇ ਹਫਤੇ ਭਾਰਤ ਯਾਤਰਾ ਤੇ ਆਉਣਗੇ ਅਤੇ ਇਸ ਤੋਂ ਬਾਅਦ ਉਹ ਨੇਪਾਲ ਦਾ ਵੀ ਦੌਰਾ ਕਰਨਗੇ। read more...



ਅਮਰੀਕੀ ਸੀਨੇਟ ਵਿੱਚ ਹੈਤੀ ਲਈ ਕਰਜ ਪ੍ਰਸਤਾਵ ਮੰਜੂਰ

ਵਾਸ਼ਿੰਗਟਨ, 6 ਮਾਰਚ (ਸ.ਬ.) ਅਮਰੀਕੀ ਸੀਨੇਟ ਨੇ ਹੈਤੀ ਦੇ ਕਰਜੇ ਦੇ ਬੋਝ ਨੂੰ ਆਸਾਨ ਕਰਨ ਲਈ ਆਮ ਸਹਿਮਤੀ ਨਾਲ ਇੱਕ ਪ੍ਰਸਤਾਵ ਨੂੰ ਮੰਜੂਰ ਕੀਤਾ ਹੈ ਜਿਸ ਨਾਲ 12 ਜਨਵਰੀ ਨੂੰ ਆਏ ਭੂਚਾਲ ਨਾਲ ਚਰਮਰਾਏ ਇਸ ਦੇਸ਼ ਵਿੱਚ ਮੁੜ ਉਸਾਰੀ ਦੇ ਕੰਮਾਂ ਵਿੱਚ ਮਦਦ ਮਿਲੇਗੀ। read more...



ਇਜਰਾਈਲੀ ਫੌਜ ਦੇ ਵਾਹਨ ਦੀ ਟੱਕਰ ਨਾਲ 5 ਫਲਸਤੀਨੀਆਂ ਦੀ ਮੌਤ

ਗਾਜਾ, 6 ਮਾਰਚ (ਸ.ਬ.) ਪੰਜ ਫਲਸਤੀਨੀ ਨਾਗਰਿਕ ਕੱਲ ਉਸ ਸਮੇਂ ਮਾਰੇ ਗਏ ਜਦੋਂ ਉਨ੍ਹਾਂ ਦੀ ਕਾਰ ਇਜਰਾਈਲੀ ਫੌਜ ਦੇ ਇੱਕ ਵਾਹਨ ਨਾਲ ਟਕਰਾ ਗਈ। ਇਸ ਘਟਨਾ ਵਿੱਚ ਦੋ ਫਲਸਤੀਨੀ ਜਖਮੀ ਹੋ ਗਏ। read more...



ਸਮੂੰਦਰੀ ਡਾਕੂਆਂ ਨੇ ਰਸਾਇਣ ਨਾਲ ਭਰੇ ਟੈਂਕਰ ਨੂੰ ਅਗਵਾ ਕੀਤਾ

ਉਸਲੋ, 6 ਮਾਰਚ (ਸ.ਬ.) ਸਮੁੰਦਰੀ ਡਾਕੂਆਂ ਨੇ ਰਸਾਇਣ ਨਾਲ ਭਰੇ ਇੱਕ ਟੈਂਕਰ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਟੈਂਕਰ ਮੈਡਾਗਾਸਕਰ ਤੋਂ ਲੰਘ ਰਿਹਾ ਸੀ। ਜਹਾਜ ਦੇ ਨਾਰਵੇਈਆਈ ਮਾਲਿਕ ਬ੍ਰੋਇਵਿਗਟੈਂਕ ਨੇ ਇਹ ਖੁਲਾਸਾ ਕੀਤਾ। read more...



ਇਰਾਕ ਚੋਣਾਂ ਰੋਕਣ ਲਈ ਅਲਕਾਇਦਾ ਦਾ ਕਰਫਿਊ

ਬਗਦਾਦ, 6 ਮਾਰਚ (ਸ.ਬ.) ਅਲ ਕਾਇਦਾ ਨੇ ਐਤਵਾਰ ਨੂੰ ਹੋ ਰਹੀਆਂ ਇਰਾਕ ਦੀਆਂ ਆਮ ਚੋਣਾਂ ਵਿੱਚ ਵੋਟਾਂ ਪਾਉਣ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਅੱਤਵਾਦੀ ਸੰਗਠਨ ਨੇ ਵੋਟਾਂ ਦੇ ਸਮੇਂ ਵਿੱਚ ਸਵਘੋਸ਼ਿਤ ਕਰਫਿਊ ਦਾ ਐਲਾਨ ਕੀਤਾ ਹੈ। read more...



ਸੰਯੁਕਤ ਰਾਸ਼ਟਰ ਵੱਲੋਂ ਚਿਲੀ ਨੂੰ 10 ਲੱਖ ਡਾਲਰ ਦੇਣ ਦਾ ਐਲਾਨ

ਸੈਂਟੀਆਗੋ, 6 ਮਾਰਚ (ਸ.ਬ.) ਪਿਛਲੀ ਦਿਨੀਂ ਭੂਚਾਲ ਨਾਲ ਤਬਾਹ ਹੋਏ ਚਿੱਲੀ ਵਿੱਚ ਬਰਬਾਦੀ ਦਾ ਜਾਇਜਾ ਲੈਣ ਆਏ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਚਿੱਲੀ ਨੂੰ ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਫੰਡ ਤੋਂ ਦਸ ਲੱਖ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ ਹੈ। read more...



ਆਸਟ੍ਰੇਲੀਆ: ਭਾਰਤੀ ਬੱਚੇ ਦੇ ਕਾਤਲਾਂ ਦੀ ਭਾਲ

ਮੈਲਬੋਰਨ, 5 ਮਾਰਚ (ਸ.ਬ.) ਆਸਟ੍ਰੇਲੀਆ ਦੀ ਪੁਲੀਸ ਤਿੰਨ ਸਾਲਾ ਇੱਕ ਭਾਰਤੀ ਬੱਚੇ ਗੁਰਸ਼ਨ ਸਿੰਘ ਕੌਰਚਨਾ ਦੇ ਹੱਤਿਆਰੇ ਦੀ ਭਾਲ ਕਰ ਰਹੀ ਹੈ। ਇਹ ਬੱਚਾ ਆਪਣੇ ਘਰ ਤੋਂ ਗਾਇਬ ਹੋਣ ਤੋਂ ਬਾਅਦ ਮ੍ਰਿਤਕ ਪਾਇਆ ਗਿਆ ਸੀ। ਵਿਕਟੋਰੀਆ ਰਾਜ ਦੀ ਪੁਲੀਸ ਨੇ ਦੱਸਿਆ ਕਿ ਕੌਂਸਲ ਦੇ ਕਰਮਚਾਰੀ ਨੂੰ ਕੱਲ ਸ਼ਾਮ ਲੰਬੀ ਘਾਹ ਦੇ ਵਿਚਾਲੇ ਬੱਚੇ ਦੀ ਇੱਕ ਲਾਸ਼ ਮਿਲੀ ਸੀ ਜਿਸ ਦਾ ਹੁਲੀਆ ਗੁਰਸ਼ਨ ਨਾਲ ਮਿਲਦਾ ਸੀ। read more...



ਅਣਪਛਾਤੇ ਹਮਲਾਵਰ ਨੇ ਪੈਂਟਾਗਨ ਵਿੱਚ ਗੋਲੀਬਾਰੀ ਕੀਤੀ, 2 ਜ਼ਖਮੀ

ਵਾਸ਼ਿੰਗਟਨ, 5 ਮਾਰਚ (ਸ.ਬ.) ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਵਿੱਚ ਬਣੇ ਮੈਟ੍ਰੋ ਟ੍ਰੇਨ ਦਾਖਲਾ ਦਰਵਾਜੇ ਦੇ ਜਾਂਚ ਇਲਾਕੇ ਵਿੱਚ ਇੱਕ ਵਿਅਕਤੀ ਨੇ ਅੱਜ ਅਚਾਨਕ ਗੋਲੀਬਾਰੀ ਕਰਕੇ ਦੋ ਪੁਲੀਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਪੰਜ ਵਜ ਕੇ 10 ਮਿੰਟ ਤੇ ਹੋਈ। ਗੋਲੀਬਾਰੀ ਤੋਂ ਬਾਅਦ ਸੁਰੱਖਿਆ ਦਸਤਿਆਂ ਨੇ ਪੈਂਟਾਗਨ ਦੀ ਪੂਰੀ ਇਮਾਰਤ ਨੂੰ ਬੰਦ ਕਰ ਦਿੱਤਾ ਅਤੇ ਸੁਰੱਖਿਆ ਜਾਂਚ ਕੀਤੀ। read more...



ਹਰਿਆਲੀ ਦਾ ਪੱਧਰ ਚਾਰ ਫੀਸਦੀ ਵਧਾਵੇਗਾ ਦੁਬਈ

ਦੁਬਈ, 5 ਮਾਰਚ (ਸ.ਬ.) ਦੁਬਈ ਪ੍ਰਸ਼ਾਸਨ ਸਾਲ 2010 ਦੇ ਦੌਰਾਨ ਸ਼ਹਿਰ ਵਿੱਚ ਹਰਿਆਲੀ ਦਾ ਪੱਧਰ ਚਾਰ ਫੀਸਦੀ ਤੱਕ ਵਧਾਉਣ ਲਈ ਨਵੇਂ ਪਾਰਕ ਖੋਲਣ ਅਤੇ ਹਰਿਤ ਖੇਤਰ ਲਈ ਵਾਧੂ ਜਮੀਨ ਉਪਲਬਧ ਕਰਾਉਣ ਦੀ ਯੋਜਨਾ ਬਣਾ ਰਿਹਾ ਹੈ। read more...



ਪਾਰਲਰਾਂ ਵਿੱਚ ਪੁਰਸ਼ਾਂ ਦੇ ਜਾਣ ਤੇ ਹਮਾਸ ਵੱਲੋਂ ਪਾਬੰਦੀ

ਗਾਜਾ ਪੱਟੀ, 5 ਮਾਰਚ (ਸ.ਬ.) ਫਲਸਤੀਨ ਦੇ ਇਸਲਾਮੀ ਅੰਦੋਲਨ ਸੰਗਠਨ ਹਮਾਸ ਨੇ ਗਾਜਾ ਪੱਟੀ ਦੇ ਬਿਊਟੀ ਪਾਰਲਰਾਂ ਵਿੱਚ ਪੁਰਸ਼ਾਂ ਦੇ ਕੰਮ ਕਰਨ ਤੇ ਅੱਜ ਪਾਬੰਦੀ ਲਗਾ ਦਿੱਤੀ। ਹਮਾਸ ਪ੍ਰਸ਼ਾਸਨ ਵਾਲੇ ਗਾਜਾ ਖੇਤਰ ਦੀ ਪੁਲੀਸ ਨੇ ਆਪਣੀ ਵੇਬਸਾਈਟ ਤੇ ਕਿਹਾ ਹੈ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਵੇਗਾ। read more...



ਚਿਲੀ ਵਿੱਚ ਭੂਚਾਲ ਆਇਆ

ਸਾਂਟਿਯਾਗੋ, 5 ਮਾਰਚ (ਸ.ਬ.) ਚਿਲੀ ਵਿੱਚ 6.3 ਦੀ ਗਤੀ ਦਾ ਜਬਰਦਸਤ ਭੂਚਾਲ ਆਇਆ ਜਿਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਿਛਲੇ ਹਫਤੇ ਆਏ ਉਸ ਭਿਆਨਕ ਭੂਚਾਲ ਤੋਂ ਬਾਅਦ ਦਾ ਝਟਕਾ ਹੈ ਜਿਸ ਵਿੱਚ 800 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਗਈ ਸੀ। read more...



ਪੱਛਮੀ ਏਸ਼ੀਆ ਵਿੱਚ ਮਹਿਲਾ ਅਧਿਕਾਰਾਂ ਵਿੱਚ ਸੁਧਾਰ: ਅਧਿਐਨ

ਵਾਸ਼ਿੰਗਟਨ, 5 ਮਾਰਚ (ਸ.ਬ.) ਇੱਕ ਨਵੇਂ ਅਧਿਐਨ ਨਾਲ ਪਤਾ ਲੱਗਿਆ ਹੈ ਕਿ ਪੰਜ ਸਾਲਾਂ ਦੇ ਦੌਰਾਨ ਉਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ਦੇ 15 ਤੋਂ 18 ਦੇਸ਼ਾਂ ਵਿੱਚ ਮਹਿਲਾ ਅਧਿਕਾਰਾਂ ਵਿੱਚ ਸੁਧਾਰ ਹੋਇਆ ਹੈ ਪਰ ਇਸ ਖੇਤਰ ਵਿੱਚ ਮਹਿਲਾਵਾਂ ਦੇ ਖਿਲਾਫ ਹਿੰਸਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਹ ਅਧਿਐਨ ਨਿਗਰਾਨੀ ਸਮੂਹ ਫ੍ਰੀਡਮ ਹਾਊਸ ਵੱਲੋਂ ਕੀਤਾ ਗਿਆ। read more...



ਇਰਾਨ ਦੇ ਮੁੱਦੇ ਤੇ ਬ੍ਰਾਜੀਲ ਅਤੇ ਅਮਰੀਕਾ ਆਮਣੇ ਸਾਹਮਣੇ

ਬ੍ਰਾਜੀਲੀਆ, 4 ਮਾਰਚ (ਸ.ਬ.) ਬ੍ਰਾਜੀਲ ਅਤੇ ਅਮਰੀਕਾ ਇਰਾਨ ਦੇ ਸ਼ੱਕੀ ਪ੍ਰਮਾਣੂ ਪ੍ਰੋਗਰਾਮ ਤੇ ਆਮਣੇ ਸਾਹਮਣੇ ਆ ਗਏ ਹਨ। ਬ੍ਰਾਜੀਲ ਦੇ ਰਾਸ਼ਟਰਪਤੀ ਲੁਈਜ ਇਨੇਸਿਓ ਲੂਲਾ ਡਾਸਿਲਵਾ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਇਰਾਨ ਨੂੰ ਹਾਸ਼ੀਏ ਤੇ ਧੱਕਣ ਲਈ ਦਬਾਅ ਨਾ ਪਾਵੇ। read more...



ਓਬਾਮਾ ਆਸਟ੍ਰੇਲੀਆਈ ਸੰਸਦ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਨਗੇ

ਮੈਲਬਰਨ, 4 ਮਾਰਚ (ਸ.ਬ.) ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਆਸਟ੍ਰੇਲੀਆਈ ਯਾਤਰਾ ਦੌਰਾਨ 23 ਮਾਰਚ ਨੂੰ ਸੰਸਦ ਦੀ ਸਾਂਝੀ ਮੀਟਿੰਗ ਨੂੰ ਇੱਥੇ ਸੰਬੋਧਨ ਕਰਨਗੇ। ਏ ਬੀ ਸੀ ਅਨੁਸਾਰ, ਸਦਨ ਦੇ ਨੇਤਾ ਐਂਥਨੀ ਐਲਬਾਨੀਜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਓਬਾਮਾ ਆਪਣੀ ਕੈਨਬਰਾ ਯਾਤਰਾ ਦੌਰਾਨ ਸੰਸਦ ਦੀ ਸਾਂਝੀ ਮੀਟਿੰਗ ਨੂੰ ਸੰਬੋਧਿਤ ਕਰਨਗੇ। read more...



ਦੱਖਣੀ ਤਾਇਵਾਨ ਵਿੱਚ ਭੂਚਾਲ ਆਇਆ

ਤਾਇਪੇ, 4 ਮਾਰਚ ( ਸ.ਬ.) ਦੱਖਣੀ ਤਾਇਵਾਨ ਨੂੰ ਅੱਜ 6.4 ਦੀ ਗਤੀ ਵਾਲੇ ਭੂਚਾਲ ਨੇ ਦਹਿਲਾ ਦਿੱਤਾ ਹੈ, ਜਿਸ ਨਾਲ ਭਾਰੀ ਨੁਕਸਾਨ ਹੋਇਆ ਅਤੇ ਟਾਪੂ ਵਿੱਚ ਚਾਰੇ ਪਾਸੇ ਸੰਚਾਰ ਵਿਵਸਥਾ ਠੱਪ ਹੋ ਗਈ ਹੈ। ਸਥਾਨਕ ਮੀਡੀਆ ਦੀਆਂ ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਭੂਚਾਲ ਨਾਲ ਕਈ ਲੋਕ ਜਖਮੀ ਹੋ ਗਏ ਹਨ। read more...



ਸਮੁੰਦਰੀ ਲਹਿਰਾਂ ਅਤੇ ਕਰੂਜ ਸ਼ਿਪ ਦੇ ਵਿਚਾਲੇ ਟੱਕਰ, ਦੋ ਮਰੇ

ਬਾਰਸੀਲੋਨਾ, 4 ਮਾਰਚ (ਸ.ਬ.) ਸਪੇਨ ਦੇ ਕੋਲ ਭੂਮਧ ਸਾਗਰ ਵਿੱਚ ਦੋ ਹਜਾਰ ਯਾਤਰੀਆਂ ਨੂੰ ਲੈ ਕੇ ਜਾ ਰਹੇ ਕਰੂਜ ਸ਼ਿਪ ਅਤੇ ਵਿਸ਼ਾਲ ਸਮੁੰਦਰੀ ਲਹਿਰਾਂ ਦੇ ਵਿਚਾਲੇ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 14 ਹੋਰ ਜਖਮੀ ਹੋ ਗਏ। read more...



ਕਨਿਸ਼ਕ ਕਾਂਡ: ਰਿਆਤ ਮਾਮਲੇ ਦੀ ਸੁਣਵਾਈ ਲਈ ਜਿਊਰੀ ਗਠਿਤ

ਟੋਰੰਟੋ, 4 ਮਾਰਚ (ਸ.ਬ.) ਕੈਨੇਡਾ ਦੇ ਇੱਕ ਜੱਜ ਨੇ ਕਨਿਸ਼ਕ ਬੰਬ ਕਾਂਡ ਦੇ ਇੱਕ ਦੋਸ਼ੀ ਇੰਦਰਜੀਤ ਸਿੰਘ ਰਿਆਤ ਵੱਲੋਂ ਅਦਾਲਤ ਵਿੱਚ ਸਹੁੰ ਲੈ ਕੇ ਝੂਠੀ ਗਵਾਹੀ ਦੇਣ ਦੇ ਮਾਮਲੇ ਦੀ ਸੁਣਵਾਈ ਲਈ 12 ਕਾਨੂੰਨ ਮਾਹਿਰਾਂ ਦੀ ਇੱਕ ਜਿਊਰੀ ਦਾ ਗਠਨ ਕੀਤਾ ਹੈ। ਕਾਨੂੰਨ ਮਾਹਿਰਾਂ ਵਿੱਚ ਅੱਠ ਮਹਿਲਾਵਾਂ ਅਤੇ ਚਾਰ ਮਰਦ ਹਨ। ਦੋ ਹਫਤੇ ਤੱਕ ਚੱਲਣ ਵਾਲੀ ਇਹ ਸੁਣਵਾਈ ਅਗਲੇ ਸੋਮਵਾਰ ਨੂੰ ਵੈਂਕੁਵਰ ਵਿੱਚ ਸ਼ੁਰੂ ਹੋਵੇਗੀ। read more...



ਅਨੁਮਾਨਿਤ ਸਮੇਂ ਤੋਂ ਵੀ ਇੱਕ ਕਰੋੜ ਪਹਿਲਾਂ ਸਨ ਡਾਇਨਾਸੌਰ

ਲੰਦਨ, 4 ਮਾਰਚ (ਸ.ਬ.) ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡਾਇਨਾਸੌਰਾਂ ਬਾਰੇ ਜਿੰਨਾ ਮੰਨਿਆ ਜਾਂਦਾ ਰਿਹਾ ਹੈ, ਡਾਇਨਾਸੌਰ ਉਸ ਤੋਂ ਵੀ ਇੱਕ ਕਰੋੜ ਸਾਲ ਪਹਿਲਾਂ ਧਰਤੀ ਤੇ ਹੋਂਦ ਵਿੱਚ ਸਨ। ‘ਦਾ ਨੇਚਰ’ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਅੰਤਰਰਾਸ਼ਟਰੀ ਦਲ ਨੇ ਇਹ ਨਤੀਜੇ ਤਨਜਾਨਿਆ ਵਿੱਚ ਮਿਲੇ ਜੀਵਾਸ਼ਮਾਂ ਦੇ ਅਧਿਐਨ ਤੋਂ ਬਾਅਦ ਦਿੱਤੇ ਹਨ। ਜੀਵਾਸ਼ਮ ਵਿਗਿਆਨੀਆਂ ਦੇ ਅਨੁਸਾਰ ਡਾਇਨਾਸੌਰ ਅਤੇ ਉਹਨਾਂ ਦੇ ਕਰੀਬੀ ਸਬੰਧੀ ਜਿਵੇਂ ਟੀਰੋਸਾਰਸ ਉਸ ਤੋਂ ਵੀ ਪਹਿਲਾਂ ਹੋਂਦ ਵਿੱਚ ਸਨ, ਜਿੰਨਾ ਹੁਣ ਤੱਕ ਮੰਨਿਆ ਜਾਂਦਾ ਰਿਹਾ ਹੈ।
ਖੋਜ ਵਿੱਚ ਦੱਸਿਆ ਕਿ ਹੈ ਕਿ ਹੁਣ ਤੱਕ ਮੰਨਿਆ ਜਾਂਦਾ ਸੀ ਕਿ ਡਾਇਨਾਸੌਰ ਸਿਰਫ 23 ਕਰੋੜ ਸਾਲ ਪੁਰਾਣੇ ਸਨ, ਪਰ ਹੁਣ ਉਹਨਾਂ ਦੇ ਪੁਰਾਣੇ ਕਰੀਬੀ ਸਹਿਯੋਗੀਆਂ, ਸਾਈਲੇਸਾਰਸ ਦੇ ਲਗਭਗ ਇੱਕ ਕਰੋੜ ਸਾਲ ਅਤੇ ਪੁਰਾਣੇ ਹੋਣ ਦੀ ਪੁਸ਼ਟੀ ਹੋਈ ਹੈ। ਖੋਜ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੌਲੀ ਹੌਲੀ ਸਾਈਲੇਸਾਰਸ ਦੇ ਨਾਲ ਹੀ ਡਾਇਨਾਸੌਰਾਂ ਦੀ ਉਤਪਤੀ ਹੋ ਗਈ। ਖੋਜ ਕਰਤਾਵਾਂ ਨੂੰ ਦੱਖਣੀ ਤਨਜਾਨੀਆ ਤੋਂ ਲਗਭਗ 14 ਜੀਵਾਸ਼ਮ ਹੱਡੀਆਂ ਮਿਲੀਆਂ ਹਨ ਜਿਨ੍ਹਾਂ ਤੇ ਖੋਜ ਕੀਤੀ ਗਈ।
read more...



ਆਈ ਐਸ ਆਈ ਨੂੰ ਪਤਾ ਹੈ ਲਾਦੇਨ ਦਾ ਅੱਡਾ: ਮਾਹਿਰ

ਨਿਊਯਾਰਕ, 4 ਮਾਰਚ (ਸ.ਬ.) ਉਘੇ ਅਮਰੀਕੀ ਫੌਜੀ ਇਤਿਹਾਸਕਾਰ ਸਟੇਫੇਨ ਟਰਨਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਅੱਤਵਾਦੀ ਸੰਗਠਨ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੇ ਲੁਕਣ ਦੇ ਅੱਡੇ ਨਾਲ ਵਾਕਿਫ ਹੈ ਪਰ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਗਹਿਰਾਉਂਦੇ ਰਿਸ਼ਤੇ ਨਾਲ ਚਿੰਤਿਤ ਹੋ ਕੇ ਉਹ ਇਸ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਭਵਿੱਖ ਵਿੱਚ ਉਸ ਦਾ ਰਣਨੀਤਿਕ ਲਾਭ ਚੁੱਕਿਆ ਜਾ ਸਕੇ। ਅਫਗਾਨਿਸਤਾਨ ਦੀਆਂ ਵੱਖ-ਵੱਖ ਜੰਗਾਂ ਤੇ ਕਿਤਾਬ ਲਿਖ ਚੁੱਕੇ ਟਰਨਰ ਨੇ ਕਿਹਾ ਕਿ ਆਈ ਐਸ ਆਈ ਜਾਣਦੀ ਹੈ ਕਿ ਲਾਦੇਨ ਕਿੱਥੇ ਲੁਕਿਆ ਹੈ ਪਰ ਉਹ ਇਸ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਪਾਕਿਸਤਾਨ ਦੇ ਨਾਲ ਇੱਕ ਸਮਝੌਤਾ ਕਰਨਾ ਚਾਹੀਦਾ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਲਾਦੇਨ ਦੀ ਸੁਰੱਖਿਆ ਆਈ ਐਸ ਆਈ ਕਰ ਰਹੀ ਹੈ। ਅਮਰੀਕੀ ਟੀ ਵੀ ਚੈਨਲ ਸੀ ਐਨ ਐਨ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਹੀ ਲਾਦੇਨ ਨੂੰ ਫੜਿਆ ਜਾ ਸਕੇ। ਟਰਨਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਵਿਚਾਲੇ ਮਜਬੂਤ ਹੁੰਦੇ ਰਿਸ਼ਤਿਆਂ ਨਾਲ ਚਿੰਤਿਤ ਹੋ ਕੇ ਪਾਕਿਸਤਾਨ ਲਾਦੇਨ ਨੂੰ ਲੁਕਾ ਕੇ ਰਣਨੀਤਿਕ ਲਾਭ ਚੁੱਕਣਾ ਚਾਹੁੰਦਾ ਹੈ। ਆਈ ਐਸ ਆਈ ਨੂੰ ਡਰ ਹੈ ਕਿ ਅਮਰੀਕਾ ਅੱਗੇ ਚੱਲ ਕੇ ਪਾਕਿਸਤਾਨ ਦਾ ਸਮਰਥਨ ਕਰਨਾ ਬੰਦ ਕਰ ਸਕਦਾ ਹੈ। read more...



ਬਦਮਿਜਾਜ਼ ਅਤੇ ਘਮੰਡੀ ਹੁੰਦੇ ਹਨ ਪੈਰਿਸਵਾਸੀ: ਅਧਿਐਨ

ਲੰਦਨ, 3 ਮਾਰਚ (ਸ.ਬ.) ਫਰਾਂਸ ਦੇ ਲੋਕਾਂ ਦੇ ਤੌਰ ਤਰੀਕੇ ਭਾਵੇਂ ਹੀ ਨਾਜੁਕ ਮੰਨੇ ਜਾਂਦੇ ਹਨ ਪਰ ਇੱਕ ਸਰਵੇ ਦਾ ਕਹਿਣਾ ਹੈ ਕਿ ਪੈਰਿਸ ਵਾਸੀਆਂ ਦਾ ਵਿਵਹਾਰ ਘਮੰਡੀ ਅਤੇ ਬਦਮਿਜਾਜ਼ੀ ਵਾਲਾ ਹੁੰਦਾ ਹੈ। ਰਿਪੋਰਟ ਅਨੁਸਾਰ ਪੈਰਿਸ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੇ ਇੱਕ ਸਰਵੇਖਣ ਵਿੱਚ ਸ਼ਾਮਿਲ 70 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੈਰਿਸ ਵਾਸੀ ਅਤੇ ਫ੍ਰਾਂਸੀਸੀ ਲੋਕ ਉਮੀਦ ਤੋਂ ਵੱਧ ਬਦਮਿਜਾਜ਼ ਹੁੰਦੇ ਹਨ ਜਦੋਂ ਕਿ 65 ਫੀਸਦੀ ਨੇ ਕਿਹਾ ਕਿ ਪੈਰਿਸ ਵਾਸੀਆਂ ਦਾ ਵਿਵਹਾਰ ਜ਼ਿਆਦਾ ਘਮੰਡੀ ਹੁੰਦਾ ਹੈ।
ਹਾਲਾਂਕਿ ਕਈ ਫ੍ਰਾਂਸੀਸੀਆਂ ਨੇ ਕਿਹਾ ਕਿ ਉਹ ਨਹੀਂ ਸਮਝਦੇ ਕਿ ਇਹ ਸਾਰੀਆਂ ਵਿਸ਼ੇਸ਼ਤਾਈਆਂ ਨਕਾਰਤਮਕ ਹਨ। ਇਨ੍ਹਾਂ ਵਿਚੋਂ 68 ਫੀਸਦੀ ਲੋਕਾਂ ਦੀ ਆਪਣੇ ਦੇਸ਼ਵਾਸੀਆਂ ਦੇ ਪ੍ਰਤੀ ਚੰਗੀ ਰਾਏ ਰਹੀ। ਉਨ੍ਹਾਂ ਦਾ ਮੰਨਣਾ ਹੈ ਕਿ ਪੈਰਿਸਵਾਸੀ ਬਹੁਤ ਜ਼ਿਆਦਾ ਤਣਾਅ ਵਿਚ ਸਖਤ ਮਿਹਨਤ ਕਰਦੇ ਹਨ ਅਤੇ ਹੋਰ ਲੋਕਾਂ ਦੀ ਤੁਲਨਾ ਵਿੱਚ ਉਨ੍ਹਾਂ ਦੇ ਘਰ ਅਤੇ ਦਫਤਰ ਵਿਚਾਲੇ ਕਾਫੀ ਦੂਰੀ ਹੁੰਦੀ ਹੈ ਜਿਸ ਕਾਰਨ ਉਹ ਇੱਕ ਦੂਜੇ ਅਤੇ ਹੋਰ ਲੋਕਾਂ ਦੇ ਪ੍ਰਤੀ ਕੌੜੇ ਹੁੰਦੇ ਹਨ ਇਹ ਸਰਵੇਖਣ ਕਰੀਬ ਇੱਕ ਹਜਾਰ ਲੋਕਾਂ ਤੇ ਕਰਵਾਇਆ ਗਿਆ।
read more...



ਅਮਰੀਕਾ : ਹਿੰਦੂਆਂ ਤੇ ਲਿਖੀ ਪੁਸਤਕ ਨੂੰ ਵਾਪਸ ਲੈਣ ਦੀ ਮੰਗ

ਵਾਸ਼ਿੰਗਟਨ, 3 ਮਾਰਚ (ਸ.ਬ.) ਅਮਰੀਕਾ ਵਿੱਚ ਰਹਿ ਰਹੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵਿਖਿਆਤ ਲੇਖਕ ਵੈਂਡੀ ਡੋਨਿੰਗਰ ਪੇਂਗ ਦੀ ਹਿੰਦੂਆਂ ਤੇ ਲਿਖੀ ਪੁਸਤਕ ਵਿੱਚ ਇਤਿਹਾਸਕ ਤੱਥਾਂ ਸੰਸਕ੍ਰਿਤ ਅਨੁਵਾਦ ਵਿੱਚ ਭਿਆਨਕ ਗੜਬੜੀਆਂ ਹੋਣ ਦਾ ਦੋਸ਼ ਲਗਾਉਂਦੇ ਹੋਏ ਪੈਂਗਿਵਨ ਪ੍ਰਕਾਸ਼ਨ ਸਮੂਹ ਤੋਂ ਇਸਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ। read more...



ਅਮਰੀਕੀ ਸੂਬੇ ਦੀ ਰਾਜਧਾਨੀ ਦਾ ਨਾਮ ਗੂਗਲ

ਵਾਸ਼ਿੰਗਟਨ, 3 ਮਾਰਚ (ਸ.ਬ.) ਅਮਰੀਕਾ ਦੇ ਕਨਸਾਸ ਰਾਜ ਦੀ ਰਾਜਧਾਨੀ ਟੋਪੇਕਾ ਨੇ ਫੈਸਲਾ ਕੀਤਾ ਹੈ ਕਿ ਯੂਨੀਵਰਸਿਟੀ ਇੰਟਰਨੈਸ਼ਨਲ ਸਰਚ ਇੰਜਣ ਕੰਪਨੀ ਗੂਗਲ ਦੁਆਰਾ ਉਸਨੂੰ ਆਪਣੇ ਹਾਈ ਸਪੀਡ ਬ੍ਰਾਡਬੈਂਡ ਨੈਟਵਰਕ ਦੇ ਪ੍ਰੀਖਣ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਆਪਣਾ ਨਾਮ ਗੂਗਲ ਕਨਸਾਸ ਫਾਇਬਰ ਆਪਿਟਕਸ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਵੇਗਾ।
read more...



<< Prev 1 2 3 4 5 6 7 8 9 Next >>


Designed & Maintained By www. tejinfo.com
Welcome! You are visitor No:
© 2008 Skyhawktimes.com