Ipta Punjab Conferece in Chandigarh on September 17

ਇਪਟਾ, ਪੰਜਾਬ ਦੀ ਸੂਬਾ ਕਾਨਫਰੰਸ ਚੰਡੀਗੜ੍ਹ ਵਿਖੇ 17 ਸਤੰਬਰ, ਸ਼ਨੀਵਾਰ ਨੂੰ

ਇਪਟਾ, ਪੰਜਾਬ (ਇੰਡਅਨ ਪੀਪਲਜ਼ ਥੀਏਟਰ ਐਸ਼ੋਸੀਏਸ਼ਨ) ਦੀ ਸੂਬਾ ਕਾਨਫਰੰਸ ਚੰਡੀਗੜ੍ਹ ਵਿਖੇ 17 ਸਤੰਬਰ, ਸ਼ਨੀਵਾਰ ਨੂੰ ਸਵੇਰੇ 10  ਵਜੇ ਪੀਪਲਜ਼ ਕਨਵੈਨਸ਼ਨ ਸੈਂਟਰ, ਨੇੜੇ ਈਸਕੋਨ ਮੰਦਰ, ਸੈਕਟਰ-36-ਬੀ, ਚੰਡੀਗੜ੍ਹ ਹੋ ਰਹੀ ਹੈ|

ਇਸ ਮੌਕੇ ਇਪਟਾ ਦਾ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਹਿਰਦੇਪਾਲ ਸਿੰਘ, ਜਨਰਲ ਸਕੱਤਰ, ਗੁਰਬਖਸ਼ ਸਿੰਘ, ਨਾਨਕ ਸਿੰਘ ਫਾਊਡੇਸ਼ਨ, ਪ੍ਰੀਤ ਨਗਰ (ਅਮਿੰ੍ਰਤਸਰ) ਅਦਾ ਕਰਨਗੇ|ਪਹਿਲਾਂ ਸ਼ੈਸ਼ਨ ਇਪਟਾ ਪੰਜਾਬ ਦੇ ਮੋਢੀ ਕਾਰਕੁੰਨ ਸਵਰਗੀ ਨਾਟ-ਕਰਮੀ ਸ੍ਰੀ ਤੇਰਾ ਸਿੰਘ ਚੰਨ ਅਤੇ ਦੂਜਾ ਸ਼ੈਸ਼ਨ ਸਟੇਜ ਦੇ ਧੰਨੀ ਸਵਰਗੀ ਸ੍ਰੀ ਜੁਗਿੰਦਰ ਬਾਹਰਲਾ ਨੂੰ ਸਮਰਪਿਤ ਹੋਵੇਗਾ|

ਇਹ ਜਾਣਕਾਰੀ ਇਪਟਾ, ਪੰਜਾਬ ਨੇ ਸੀਨੀਅਰ ਮੀਤ-ਪ੍ਰਧਾਨ ਇੰਦਰਜੀਤ ਰੂਪੋਵਾਲੀ ਸੰਜੀਵਨ ਸਿੰਘ ਜਨਰਲ ਸੱਕਤਰ ਨੇ ਦਿੰਦੇ ਕਿਹਾ ਕਿ ਪਹਿਲੇ ਸ਼ੈਸ਼ਨ ਦੌਰਾਨ ਸਭਿਆਚਾਰ ‘ਤੇ ਹਮਲਾ ਅਤੇ ਕਲਾਕਾਰਾਂ ਦੀ ਭੁਮਿਕਾ ਬਾਰੇ ਅਲੋਚਕ ਅਤੇ ਵਿਦਵਾਨ ਡਾ. ਸੁਖਦੇਵ ਸਿਰਸਾ, ਪ੍ਰਧਾਨ,ਪੰਜਾਬੀ ਅਕਾਦਮੀ, ਲਿਧਆਣਾ ਅਤੇ ਇਪਟਾ ਦੀ ਅਜੌਕੀ ਸਥਿਤੀ ਦੀਆਂ ਚਣੋਤੀਆਂ, ਸੰਭਨਾਵਾਂ ਤੇ ਇਪਟਾ ਦੀ ਭੂਮਿਕਾ ਬਾਰੇ ਇਪਟਾ ਦੀ ਕੇਂਦਰੀ ਕਮੇਟੀ ਦੇ ਜਨਰਲ ਸੱਕਤਰ ਸ੍ਰੀ ਰਕੇਸ਼ (ਲਖਨਊ) ਦਾ ਮੁੱਖ ਭਾਸ਼ਣ ਅਤੇ ਇਪਟਾ, ਪੰਜਾਬ ਦੀ ਰਿਪੋਰਟ ਪੇਸ਼ ਹੋਣ ਉਪਰੰਤ ਬਹਿਸ ਅਤੇ ਇਪਟਾ, ਪੰਜਾਬ ਦੀ ਤਿੰਨ ਸਾਲਾਂ ਵਾਸਤੇ ਚੋਣ ਹੋਵੇਗੀ ਅਤੇ ਦੂਜੇ ਸ਼ੈਸ਼ਨ ਵਿਚ ਇਪਟਾ ਨਾਲ ਸਬੰਧਤ ਪੰਜਾਬ ਨਾਟ-ਮੰਡਲੀਆਂ ਲੋਕ-ਹਿਤੈਸ਼ੀ ਸਭਿਆਚਾਰਕ ਵੰਨਗੀਆਂ ਪੇਸ਼ ਕਰਨਗੀਆਂ|

Leave a Reply

Your email address will not be published. Required fields are marked *