Jagmeet Brar Joined AAP

6jagmeetweb

ਜਗਮੀਤ ਬਰਾੜ ਨੇ ਬਿਨਾਂ ਸ਼ਰਤ ਆਪ’ ਨਾਲ ਕੀਤਾ ਗਠਜੋੜ

ਚੰਡੀਗੜ੍ਹ : ਕਾਂਗਰਸ ‘ਚੋਂ ਕੱਢੇ ਗਏ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਨੇ ਮੰਗਲਵਾਰ ਨੂੰ ਬਿਨਾਂ ਸ਼ਰਤ ‘ਆਮ ਆਦਮੀ ਪਾਰਟੀ’ ਨਾਲ ਗਠਜੋੜ ਕਰ ਲਿਆ ਹੈ। ਇੱਥੇ ਹੋਈ ਇਕ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਮੁੱਖ ਆਗੂਆਂ ਗੁਰਪ੍ਰੀਤ ਘੁੱਗੀ, ਸੰਜੇ ਸਿੰਘ, ਭਗਵੰਤ ਮਾਨ, ਜਰਨੈਲ ਸਿੰਘ ਦੀ ਮੌਜੂਦਗੀ ਚ ਜਗਮੀਤ ਬਰਾੜ ਨੇ ‘ਆਪ’ ਨੂੰ ਸਮਰਥਨ ਦਿੱਤਾ। ਪੰਜਾਬ ਲੋਕ ਹਿੱਤ ਮੁਹਿੰਮ’ ਦੇ ਕਨਵੀਨਰ ਜਗਮੀਤ ਬਰਾੜ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਖਾਤਰ ਹੀ ਉਨ੍ਹਾਂ ਨੇ ‘ਆਮ ਆਦਮੀ ਪਾਰਟੀ’ ਨੂੰ ਸਮਰਥਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜਗਮੀਤ ਬਰਾੜ 11 ਸਤੰਬਰ ਨੂੰ ‘ਆਪ’ ‘ਚ ਸ਼ਾਮਲ ਹੋ ਰਹੇ ਹਨ ਅਤੇ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਨੇ 8 ਸਤੰਬਰ ਨੂੰ ਪੰਜਾਬ ਆਉਣਾ ਸੀ ਪਰ ਫਿਰ ਇਹ ਪ੍ਰੋਗਰਾਮ ਰੱਦ ਕਰਕੇ ਉਨ੍ਹਾਂ ਦਾ ਪੰਜਾਬ ਦੌਰਾ 11 ਸਤੰਬਰ ਨੂੰ ਰੱਖ ਦਿੱਤਾ ਗਿਆ, ਜਿਸ ਦਿਨ ਜਗਮੀਤ ਬਰਾੜ ਦੇ ‘ਆਪ’ ‘ਚ ਸ਼ਾਮਲ ਹੋਣਾ ਸੀ।

Leave a Reply

Your email address will not be published. Required fields are marked *