Jora Singh Manauli honoured by Chandumajra, Parminder Sohana

ਜੋਰਾ ਸਿੰਘ ਮਨੌਲੀ ਨੂੰ ਚੰਦੂਮਾਜਰਾ, ਸੋਹਾਣਾ ਨੇ ਕੀਤਾ ਸਨਮਾਤਨਤ

ਐਸ ਏ ਐਸ ਨਗਰ, 30 ਅਗਸਤ : ਜੋਰਾ ਸਿੰਘ ਮਨੌਲੀ ਨੂੰ ਯੂਥ ਅਕਾਲੀ ਦਲ ਮਾਲਵਾ ਜੋਨ 2 ਦਾ ਮੀਤ ਪ੍ਰਧਾਨ ਬਨਾਉਣ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਦੇ ਸਪੁੱਤਰ ਸ੍ਰ. ਸਿਮਰਨਜੀਤ ਸਿੰਘ ਚੰਦੂਮਾਜਰਾ ਅਤੇ ਪਰਮਿੰਦਰ ਸਿੰਘ ਸੋਹਾਣਾ ਐਮ ਡੀ ਲੇਬਰਫੈਡ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ੍ਰ. ਚੰਦੂਮਾਜਰਾ ਅਤੇ ਸ੍ਰ. ਸੋਹਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਵਾਇਤ ਅਨੁਸਾਰ ਮਿਹਨਤੀ ਅਤੇ ਵਫਾਦਾਰ ਵਰਕਰਾਂ ਨੂੰ ਹਮੇਸ਼ਾਂ ਅਹੁਦੇਦਾਰੀਆਂ ਦਿੱਤੀਆਂ ਹਨ ਅਤੇ ਇਸਦੇ ਤਹਿਤ ਹੀ ਸ੍ਰ. ਜੋਰਾ ਸਿੰਘ ਮਨੌਲੀ ਜੋ ਕਿ ਨੌਜਵਾਨ, ਮਿਹਨਤੀ ਅਤੇ ਵਫਾਦਾਰ ਯੂਥ ਆਗੂ ਹਨ, ਨੂੰ ਇਹ ਅਹੁਦਾ ਦਿੱਤਾ ਗਿਆ ਹੈ|
ਇਸ ਮੌਕੇ ਸ੍ਰ. ਬਲਜੀਤ ਸਿੰਘ ਕੁੰਭੜਾ ਚੇਅਰਮੈਨ ਮਾਰਕੀਟ ਕਮੇਟੀ ਖਰੜ, ਜਿਲ੍ਹਾ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸਤਿੰਦਰ ਸਿੰਘ ਗਿੱਲ, ਗੁਰਮੀਤ ਸਿੰਘ ਬਾਕਰਪੁਰ ਸੀ. ਅਕਾਲੀ ਆਗੂ, ਗੁਰਮੀਤ ਸਿੰਘ ਸ਼ਾਮਪੁਰ ਆਦਿ ਹਾਜਿਰ ਸਨ|

Leave a Reply

Your email address will not be published. Required fields are marked *