Kabaddi player rape case now to be pronounced on September 11

ਕਬੱਡੀ ਖਿਡਾਰਨ ਨਾਲ ਜਬਰ ਜ਼ਿਨਾਹ ਦਾ ਮਾਮਲਾ:
ਅਦਾਲਤ ‘ਚ ਇਸ ਮਾਮਲੇ ‘ਚ ਬਹਿਸ ਹੋਈ ਪੂਰੀ, 11 ਸਤੰਬਰ ਨੂੰ ਹੋਵੇਗਾ ਫੈਸਲਾ

ਐਸ.ਏ.ਐਸ. ਨਗਰ, 6ਸਤੰਬਰ : ਐਨਆਰਆਈ ਸਭਾ ਦੇ ਚਰਚਿਤ ਨੇਤਾ ਅਮਰਜੀਤ ਸਿੰਘ ਵਿਰਕ ਦੇ ਖਿਲਾਫ ਚੱਲ ਰਹੇ ਜਬਰ ਜਿਨਾਹ ਦੇ ਮਾਮਲੇ ਦੀ ਸੁਣਵਾਈ ਮੁਹਾਲੀ ਦੇ ਜਿਲਾ ਸੈਸ਼ਨ ਜੱਜ ਅਰਚਨਾ ਪੁਰੀ ਦੀ ਅਦਾਲਤ ‘ਚ ਹੋਈ| ਅਦਾਲਤ ਨੇ ਇਸ ਮਾਮਲੇ ਵਿੱਚ 11 ਸਤੰਬਰ ਲਈ ਫੈਸਲਾ ਰਾਖਵਾਂ ਰੱਖ ਲਿਆ ਹੈ| ਇਹ ਮਾਮਲਾ ਵੱਖ-ਵੱਖ ਅਦਾਲਤਾਂ ‘ਚੋਂ ਤਬਦੀਲ ਹੋ ਕੇ ਜਿਲਾ ਸੈਸ਼ਨ ਜੱਜ ਦੀ ਅਦਾਲਤ ‘ਚ ਆਇਆ ਸੀ| ਉਧਰ ਪੀੜਤਾ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ 6 ਸਤੰਬਰ ਨੂੰ ਅਦਾਲਤ ਉਨਾਂ ਨੂੰ ਇੰਨਸਾਫ ਜਰੂਰ ਦੇਵੇਗੀ ਕਿਉਂਕਿ ਪਹਿਲਾਂ ਇਹ ਫੈਸਲਾ 6 ਸਤੰਬਰ ਲਈ ਰਾਖਵਾਂ ਰੱਖਿਆ ਗਿਆ ਸੀ|
ਦੱਸਣਯੋਗ ਹੈ ਕਿ ਇਸ ਮਾਮਲੇ ਦੀ ਪੀੜਤ ਔਰਤ ਕਬੱਡੀ ਖਿਡਾਰਨ ਨੇ ਆਪਣੇ ਬਿਆਨਾਂ ਵਿਚ ਅਦਾਲਤ ਨੂੰ ਸਪੱਸ਼ਟ ਦਸਿਆ ਸੀ ਕਿ ਵਿਰਕ ਨੇ ਪਿਸਤੌਲ ਦੀ ਨੋਕ ‘ਤੇ ਉਸ ਨਾਲ ਜਬਰ ਜ਼ਿਨਾਹ ਕੀਤਾ ਹੈ| ਵਿਰਕ ਖ਼ਿਲਾਫ਼ 13 ਜੁਲਾਈ 2011 ਨੂੰ ਫੇਜ਼-1 ਥਾਣੇ ਵਿੱਚ ਆਈਪੀਸੀ ਦੀ ਧਾਰਾ 376,420,506 ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ| ਮਗਰੋਂ ਡੀਜੀਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਉਸ ਸਮੇਂ ਪੰਜਾਬ ਦੀ ਡੀਆਈਜੀ (ਐਨਆਰਆਈ ਸੈਲ) ਗੁਰਪ੍ਰੀਤ ਕੌਰ ਦਿਓ ਸਮੇਤ ਤਿੰਨ ਅਧਿਕਾਰੀਆਂ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ| ਜਿਨ੍ਹਾਂ ਆਪਣੀ ਜਾਂਚ ਰਿਪੋਰਟ ਵਿੱਚ ਵਿਰਕ ਨੂੰ ਕਸੂਰਵਾਰ ਠਹਿਰਾਇਆ ਸੀ|

Leave a Reply

Your email address will not be published. Required fields are marked *