Kalanor MLA Shakuntla Khatak reached Vidhansabha on Bullet M.cycle

ਮੋਟਰ ਸਾਈਕਲ ਤੇ ਵਿਧਾਨਸਭਾ ਆਈ ਕਲਾਨੌਰ ਦੀ ਵਿਧਾਇਕਾ ਸ਼ਕੁੰਤਲਾ ਖਟਕ

ਚੰਡੀਗੜ੍ਹ, 31 ਅਗਸਤ : ਹਰਿਆਣਾ ਦੇ ਕਲਾਨੌਰ ਦੀ ਐਮ ਐਲ ਏ ਸ਼ਕੁੰਤਲਾ ਖਟਕ ਅੱਜ ਇੱਕ ਹੋਰ ਮਹਿਲਾ ਐਮ ਐਲ ਏ ਗੀਤਾ ਭੁੱਕਲ ਨਾਲ ਰਾਇਲ ਇਨਫੀਲਡ (ਬੁਲਟ) ਮੋਟਰ ਸਾਈਕਲ ਤੇ ਹਰਿਆਣਾ ਵਿਧਾਨਸਭਾ ਵਿਖੇ ਪੁੱਜੀਆਂ| ਇੱਥੇ ਜਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਪਣੇ ਸਾਥੀਆਂ ਸਮੇਤ ਸਾਈਕਲ ਤੇ ਵਿਧਾਨਸਭਾ ਵਿਖੇ ਆਏ ਸਨ| ਇਸ ਮੌਕੇ ਵਿਧਾਇਕਾ ਖਟਕ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਔਰਤਾਂ ਨੂੰ ਸੁਰੱਖਿਆ ਲਈ ਹੈਲਮਟ ਪਾਉਣ ਦਾ ਸੁਨੇਹਾ ਦੇਣਾ ਹੈ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤਾਂ ਅੱਜ ਸਾਈਕਲ ਤੇ ਆਏ ਹਨ ਅਤੇ ਜਾਣਗੇ ਕਾਰ ਤੇ ਪਰ ਉਹ ਆਈ ਵੀ ਮੋਟਰ ਸਾਈਕਲ ਤੇ ਹੈ ਅਤੇ ਜਾਵੇਗੀ ਵੀ ਮੋਟਰ ਸਾਈਕਲ ਤੇ|
ਵਿਧਾਇਕਾ ਖਟਕ ਨੇ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਅੱਗੇ ਹਨ ਅਤੇ ਉਹ ਤਾਂ ਆਪਣੇ ਪੂਰੇ ਵਿਧਾਨਸਭਾ ਖੇਤਰ ਵਿੱਚ ਮੋਟਰ ਸਾਈਕਲ ਤੇ ਹੀ ਘੁੰਮਦੇ ਹਨ ਅਤੇ ਕਮੀਆਂ ਨੂੰ ਦੇਖ ਕੇ ਵਿਕਾਸ ਕਰਵਾਉਂਦੇ ਹਨ| ਵਿਧਾਇਕਾ ਖਟਕ ਨੇ ਕਿਹਾ ਕਿ ਨਾ ਸਿਰਫ ਇਸ ਨਾਲ ਟ੍ਰੈਫਿਕ ਜਾਮ ਤੋਂ ਬਚਾਅ ਹੁੰਦਾ ਹੈ ਸਗੋਂ ਵਿੱਤੀ ਤੌਰ ਤੇ ਵੀ ਇਹ ਕਾਰ ਨਾਲੋਂ ਸਸਤਾ ਪੈਂਦਾ ਹੈ|

Leave a Reply

Your email address will not be published. Required fields are marked *