Kejriwal coming to Punjab on Sep-11

kejri

ਕੇਜਰੀਵਾਲ ਹੁਣ 8 ਦੀ ਬਜਾਏ 11 ਨੂੰ ਆਉਣਗੇ ਪੰਜਾਬ

ਚੰਡੀਗੜ : ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਿਚ ਪਈ ਵੱਡੀ ਫੁੱਟ ਤੋਂ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ| ਕੇਜਰੀਵਾਲ ਨੇ ਖੁਦ ਪੰਜਾਬ ਦੀ ਕਮਾਂਡ ਸੰਭਾਲਣ ਦੇ ਕੀਤੇਫੈਸਲੇ ਬਾਰੇ ਤਾਂ ਇਟਲੀ ਤੋਂ ਜਾਣੂੰ ਕਰਵਾ ਹੀ ਦਿੱਤਾ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦੀ ਕਾਬਲੀਅਤ ਤੇ ਵੀ ਸਵਾਲ ਚੁੱਕੇ ਗਏ  ਹਨ| ਮੀਟਿੰਗ ਵਿਚ ਭਗਵੰਤ ਮਾਨ ਦੀਆਂ ਰੈਲੀਆਂ ਤੇ ਹੋਏ ਹਮਲੇ, ਛੋਟੇਪੁਰ ਦੀ ਬਗਾਵਤ, ਨਵਜੋਤ ਸਿੱਧੂ ਦੇ ਚੌਥੇ ਫਰੰਟ, ਧਰਮਵੀਰ ਗਾਂਧੀ ਤੇ ਆਪ ਦੇ ਬਾਗੀਆਂ, ਛੋਟੇਪੁਰ,ਸਿੱਧੂ, ਯੋਗਿੰਦਰ ਯਾਦਵ ਤੇ ਨਤੀਸ਼ ਕੁਮਾਰ ਵੱਲੋ ਯੂਨਾਈਟਿਡ ਅਕਾਲੀ ਦਲ ਦੇ ਮੰਚ ਤੋਂ ਦੂਜੀਆਂ ਪੰਥਕ ਧਿਰਾਂ ਨਾਲ ਰਲ ਕੇ ਬਨਣ ਵਾਲੇ ਚੌਥੇ ਮੋਰਚੇ ਤੋਂ ਹੋਣ ਵਾਲੇ ਨੁਕਸਾਨ ਤੇ ਵੀ ਚਰਚਾ ਹੋਈ|
ਜਿਕਰਯੋਗ ਹੈ ਕਿ 8 ਸਤੰਬਰ ਨੂੰ ਨਵਜੋਤ ਸਿੱਧੂ ਤੇ ਬੈਂਸ ਭਰਾਵਾਂ ਵੱਲੋਂ ਨਵੀਂ ਪਾਰਟੀ ਦਾ ਐਲਾਨ ਤੇ 9 ਸਤੰਬਰ ਨੂੰ ਆਪ ਵਿਰੋਧੀ ਸਾਰੀਆਂ
ਜਥੇਬੰਦੀਆਂ ਦਾ ਅੰਮ੍ਰਿਤਸਰ ਵਿਖੇ ਯੂਨਾਈਟਿਡ ਅਕਾਲੀ ਦਲ ਦੀ ਸਟੇਜ ਤੇ ਇਕਠੇ ਹੋਣ ਕਾਰਨ ਕੇਜਰੀਵਾਲਾ ਨੇ ਆਪਣਾ ਪੰਜਾਬ ਆਉਣ ਦਾ ਪ੍ਰੋਗਰਾਮ ਹੁਣ 11  ਸਤੰਬਰ ਦਾ ਕਰ ਦਿੱਤਾ ਹੈ| ਉਹ 11 ਸਤੰਬਰ ਨੂੰ ਜਗਮੀਤ ਬਰਾੜ ਨੂੰ ਵੀ ਆਪ ਵਿਚ ਸ਼ਾਮਿਲ ਕਰਨਗੇ|

Leave a Reply

Your email address will not be published. Required fields are marked *