Kejriwal spokesman of Pakistan in case of surgical strikes : Majithia

ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਜੀਕਲ ਸਟ੍ਰਾਈਕ ਬਾਰੇ ਸਬੂਤ ਮੰਗ ਕੇ ਪਾਕਿਸਤਾਨ ਦਾ ਸਪੋਕਸਮੈਨ ਬਣਿਆ: ਮਜੀਠੀਆ

ਕੇਜਰੀਵਾਲ ਨੂੰ ਭਾਰਤੀ ਫੌਜ ਦੀ ਸਮੱਰਥਾ ਚ ਭਰੋਸਾ ਨਹੀਂ

ਕੈਪਟਨ ਅਮਰਿੰਦਰ ਸਿੰਘ ਨੂੰ ਬਾਰਡਰ ਤੇ ਜਾ ਕੇ ਪਿੰਡਾਂ ਚ ਰਾਜਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ

ਭਾਰਤੀ ਫੌਜ ਦੀ ਹੌਸਲਾ ਅਫਜ਼ਾਈ ਲਈ ਦੁਸਾਹਿਰਾ ਗਰਾਊਂਡ ਮੋਹਾਲੀ ਤੋਂ ਵਾਰ ਮੈਮੋਰੀਅਲ ਪਟਿਆਲਾ ਤੱਕ ਬੁਲੰਦ ਤਿਰੰਗਾ ਮਾਰਚ ਦਾ ਆਯੋਜਨ 

ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇਸ਼ ਦੀ ਰੱਖਿਆ ਦੇ ਮਾਮਲੇ ਚ ਭਾਰਤੀ ਫੌਜ ਨਾਲ ਖੜ੍ਹਨ ਦੀ ਲੋੜ

ਐਸ.ਏ.ਐਸ ਨਗਰ, 05 ਅਕਤੂਬਰ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੀ.ਓ.ਕੇ ਵਿਚ ਭਾਰਤੀ ਫੌਜ ਦੇ ਸਰਜੀਕਲ ਸਟ੍ਰਾਈਕ ਬਾਰੇ ਸਬੂਤ ਮੰਗ ਕੇ ਪਾਕਿਸਤਾਨ ਦਾ ਸਪੋਕਸਮੈਨ ਬਣਨ ਦਾ ਸਬੂਤ ਦਿੱਤਾ ਹੈ ਅਤੇ ਉਸ ਨੂੰ ਭਾਰਤੀ ਫੌਜ ਦੀ ਸਮੱਰਥਾ ਵਿਚ ਭਰੋਸਾ ਨਹੀਂ ਹੈ। ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਕਰ ਮੰਤਰੀ ਪੰਜਾਬ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦੁਸਾਹਿਰ ਗਰਾਊਂਡ ਐਸ.ਏ.ਐਸ ਨਗਰ ਤੋਂ ਯੂਥ ਅਕਾਲੀ ਦਲ ਦੇ ਨੌਜਵਾਨਾਂ ਵੱਲੋਂ ਵਾਰ ਮੈਮੋਰੀਅਲ ਪਟਿਆਲਾ ਤੱਕ ਬੁਲੰਦ ਤਿਰੰਗਾ ਮਾਰਚ ਦੀ ਅਗਵਾਈ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ. ਮਜੀਠੀਆ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਵੱਲੋਂ ਅਜਿਹਾ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਹੈ ਜਿਸ ਨਾਲ ਸਮੂਚੇ ਰਾਸ਼ਟਰ ਨੂੰ ਠੇਸ ਪੁੱਜੀ ਹੈ। ਉਨਾ੍ਹਂ ਕਿਹਾ ਕਿ ਅੱਜ ਸਮੇਂ ਦੀ ਲੋੜ ਕਿ ਸਮੁੱਚੇ ਭਾਰਤ ਵਾਸੀਆਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਇੱਕਜੁਟ ਹੋ ਕੇ ਦੇਸ਼ ਦੀ ਰੱਖਿਆ ਦੇ ਮਾਮਲੇ ਚ ਭਾਰਤੀ ਫੌਜ ਨਾਲ ਖੜ੍ਹਨਾ ਚਾਹੀਦਾ ਹੈ। ਉਨਾ੍ਹਂ ਦੱਸਿਆ ਕਿ ਦੇਸ਼ ਦੀ ਰੱਖਿਆ ਲਈ ਭਾਰਤੀ ਫੌਜ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਨਿਭਾਈ ਜਾ ਰਹੀ ਸ਼ਾਨਦਾਰ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਨਾ੍ਹਂ ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ  ਕਮੇਟੀ ਵੱਲੋਂ ਬਾਰਡਰ ਨੇੜਲੇ  ਪਿੰਡਾਂ  ਵਿਚ ਇਸ ਨਾਜਕ ਦੌਰ ਵਿਚ  ਰਾਜਸੀ ਰੋਟੀਆਂ ਸੇਕਣ ਨੂੰ ਮੰਦਭਾਗਾ ਕਰਾਰ ਦਿੱਤਾ। ਉਨਾ੍ਹਂ ਕਿਹਾ ਕਿ ਪਹਿਲਾਂ ਉਹ ਕਦੇ ਬਾਰਡਰ ਦੇ ਪਿੰਡਾਂ ਵਿਚ ਗਏ ਹੀ ਨਹੀਂ ਅਤੇ ਹੁਣ ਉਨਾ੍ਹਂ ਵੱਲੋਂ ਪਿੰਡਾਂ ਚ ਜਾ ਕੇ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨਾਂ ਦੀ ਰਾਏ ਫੌਜ ਦੇ ਸਰਜੀਕਲ ਸਟ੍ਰਾਈਕ ਬਾਰੇ ਰਾਹੁਲ ਗਾਂਧੀ ਤੋਂ ਉਲਟ ਹੈ ਜਦਕਿ ਰਾਹੁਲ ਗਾਂਧੀ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕੀਤੀ ਹੈ ਅਤੇ ਸਮੁੱਚੀ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਮਾਮਲੇ ਵਿਚ ਇਕਜੁੱਟਤਾ ਪ੍ਰਗਟਾਈ ਹੈ।

ਪੱਤਰਕਾਰਾਂ ਵੱਲੋਂ ਬੁਲੰਦ ਤਿਰੰਗਾ ਮਾਰਚ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਨੋਜਵਾਨ ਮਹਿਸੂਸ ਕਰਦੇ ਸਨ ਕਿ ਭਾਰਤੀ ਫੌਜ ਨੇ ਦੇਸ਼ ਦੀ ਰੱਖਿਆ ਲਈ ਹਮੇਸ਼ਾ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਭਾਰਤੀ ਫੌਜ ਦੀ ਅੱਜ ਹੌਸਲਾ ਅਫਜ਼ਾਈ ਕਰਨਾ ਸਮੇਂ ਦੀ ਲੋੜ ਹੈ ਇਸ ਲਈ ਮੁਹਾਲੀ ਤੋਂ ਵਾਰਮੈਮੋਰੀਅਲ ਪਟਿਆਲਾ ਤੱਕ ਭਾਰਤੀ ਫੌਜ ਨੂੰ ਸਮਰਪਿਤ ਬੁਲੰਦ ਤਿਰੰਗਾ ਮਾਰਚ ਦਾ ਆਯੋਜਨਾ ਕੀਤਾ ਗਿਆ ਹੈ ਅਤੇ ਬੁਲੰਦ ਤਿਰੰਗਾ ਮਾਰਚ ਰਾਜ ਦੇ ਹੋਰਨਾ ਇਲਾਕਿਆਂ ਵਿਚ ਵੀ ਕੀਤਾ ਜਾਵੇਗਾ। ਇਸ ਤੋਂ ਉਪਰੰਤ ਸਰਦਾਰ ਬਿਕਰਮ ਸਿੰਘ ਮਜੀਠੀਆ  ਨੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਬੁਲੰਦ ਤਿਰੰਗਾ ਮਾਰਚ ਦੀ ਅਗਵਾਈ ਕੀਤੀ। ਇਹ ਤਿਰੰਗਾ ਮਾਰਚ ਸਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਲਈ ਰਵਾਨਾ ਹੋਈ। ਜਿਸ ਵਿਚ ਐਸ.ਏ.ਐਸ ਨਗਰ, ਡੇਰਾਬਸੀ ਅਤੇ ਖਰੜ ਹਲਕੇ ਦੇ ਯੂਥ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਇਸ ਮੌਕੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਵਿਧਾਇਕ ਡੇਰਾਬਸੀ ਸ੍ਰੀ ਐਨ.ਕੇ.ਸ਼ਰਮਾ, ਸ. ਚਰਨਜੀਤ ਸਿੰਘ ਬਰਾੜ, ਸ. ਪਰਮਿੰਦਰ ਸਿੰਘ ਬਰਾੜ ( ਦੋਵੇਂ ਓ.ਐਸ.ਡੀ ਟੂ ਡਿਪਟੀ ਸੀ.ਐਮ),  ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ, ਸਲਾਹਕਾਰ ਟੂ ਡਿਪਟੀ ਸੀ.ਐਮ ਸ. ਮਨਜਿੰਦਰ ਸਿੰਘ ਸਿਰਸਾ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਦਿਹਾਤੀ) ਸ. ਸਤਿੰਦਰ ਸਿੰਘ ਗਿੱਲ, ਜਿਲ੍ਹਾ ਪ੍ਰਧਾਨ ਅਕਾਲੀ ਜਥਾ (ਸ਼ਹਿਰੀ) ਸ. ਪਰਮਜੀਤ ਸਿੰਘ ਕਾਹਲੋਂ, ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ (ਸ਼ਹਿਰੀ) ਸ. ਹਰਮਨਪ੍ਰੀਤ ਸਿੰਘ ਪ੍ਰਿੰਸ, ਸ. ਪਰਮਿੰਦਰ ਸਿੰਘ ਸੁਹਾਣਾ, ਜਥੇਦਾਰ ਬਲਜੀਤ ਸਿੰਘ ਕੁੰਬੜਾ, ਸ. ਰੇਸ਼ਮ ਸਿੰਘ ਬੈਰੋਪੁਰ, ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਅਕਾਲੀ ਦਲ ਸ. ਗੁਰਮੁੱਖ ਸਿੰਘ ਸੋਹਲ, ਜਸਬੀਰ ਸਿੰਘ ਕੁਰੜੀ, ਪਰਮਿੰਦਰ ਸਿੰਘ ਤਸਿੰਬਲੀ, ਸ. ਜਸਪਿੰਦਰ ਸਿੰਘ ਲਾਲੀ, ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਬੀਬੀ ਕੁਲਦੀਪ ਕੌਰ ਕੰਗ, ਸਰਬਜੀਤ ਸਿੰਘ ਸਮਾਣਾ, ਸਮੇਤ ਵੱਡੀ ਗਿਣਤੀ ਵਿਚ ਯੂਥ ਅਕਾਲੀ ਦਲ ਦੇ ਆਹੁਦੇਦਾਰ ਅਤੇ ਵਰਕਰ ਮੌਜੂਦ ਸਨ।

Leave a Reply

Your email address will not be published. Required fields are marked *