Krishanpal Sharma took over the charge of Chairman Distt. Planning Committee, Mohali

ਸ੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਪਣੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ : ਸ਼ਰਮਾ
ਅਕਾਲੀ ਦਲ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਪੰਜਾਬ ਅਤੇ ਉਪ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਲਗਾਇਆ

ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ: ਕ੍ਰਿਸ਼ਨਪਾਲ

ਹਲਕਾ ਵਿਧਾਇਕ ਡੇਰਾਬਸੀ ਸ੍ਰੀ ਐਨ.ਕੇ.ਸ਼ਰਮਾ , ਹਲਕਾ ਇੰਚਾਰਜ ਖਰੜ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਮੇਅਰ ਨਗਰ ਨਿਗਮ ਸ. ਕੁਲਵੰਤ ਸਿੰਘ, ਸਮੇਤ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਗੂਆਂ ਦੀ ਮੌਜੂਦਗੀ ਵਿਚ ਸ੍ਰੀ ਕ੍ਰਿਸ਼ਨਪਾਲ ਸ਼ਰਮਾ ਨੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ

ਐਸ.ਏ.ਐਸ ਨਗਰ, 4 ਅਕਤੂਬਰ : ਸ੍ਰੋਮਣੀ ਅਕਾਲੀ ਦਲ ਦਾ ਮਾਣਮੱਤਾ ਇਤਿਹਾਸ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੂਝਾਰੂ ਵਰਕਰਾਂ ਨੇ ਹਮੇਸ਼ਾਂ ਪੰਜਾਬ ਦੀਆਂ ਹੱਕੀ ਮੰਗਾਂ ਲਈ ਡਟਕੇ ਪਹਿਰਾ ਦਿੱਤਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਪਣੇ ਵਰਕਰਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ।  ਇਨਾ੍ਹਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ੍ਰੀ ਐਨ.ਕੇ.ਸ਼ਰਮਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੰਜਾਬ ਸਰਕਾਰ ਵੱਲੋਂ ਨਵ ਨਿਯੁਕਤ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ ਵੱਲੋਂ ਆਪਣੇ ਆਹੁਦੇ ਦਾ ਕਾਰਜ ਭਾਰ ਸੰਭਾਲਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਤੋਂ ਉਪਰੰਤ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜਿਲ੍ਹਾ ਯੋਜਨਾ ਕਮੇਟੀ ਦੇ ਦਫਤਰ ਵਿਖੇ, ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਹਲਕਾ ਵਿਧਾਇਕ ਡੇਰਾਬਸੀ ਸ੍ਰੀ ਐਨ.ਕੇ.ਸ਼ਰਮਾ , ਹਲਕਾ ਇੰਚਾਰਜ ਖਰੜ ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਮੇਅਰ ਨਗਰ ਨਿਗਮ ਸ. ਕੁਲਵੰਤ ਸਿੰਘ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ , ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਬੀਬੀ ਪਰਮਜੀਤ ਕੌਰ ਬਡਾਲੀ, ਵਾਇਸ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਸ੍ਰੀਮਤੀ ਸਤਬੀਰ ਕੋਰ ਮਨਹੇੜਾ ਸਮੇਤ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅਗੂਆਂ ਦੀ ਮੌਜੂਦਗੀ ਵਿਚ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਸ੍ਰੀ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਹੈ ਅਤੇ ਮੁਹਾਲੀ ਨੇ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾਈ ਹੈ। ਉਨਾ੍ਹਂ ਕਿਹਾ ਕਿ ਮੁਹਾਲੀ ਵਿਖੇ ਬਣੇ ਅੰਤਰ ਰਾਸ਼ਟਰੀ ਹਵਾਈ ਅੱਡੇ ਕਾਰਣ ਇਸ ਇਲਾਕੇ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਇਲਾਕਾ ਉਦਯੋਗਿਕ ਦੇ ਨਾਲ ਨਾਲ ਵਪਾਰਿਕ ਪੱਖੋਂ ਵੀ ਵੱਡੀ ਤਰੱਕੀ ਕਰੇਗਾ । ਉਨਾ੍ਹਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਉਸਾਰੂ ਸੋਚ ਸਦਕਾ ਸ੍ਰੀ ਕ੍ਰਿਸ਼ਨ ਪਾਲ ਸ਼ਰਮਾ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਉਨਾ੍ਹਂ ਆਸ ਪ੍ਰਗਟ ਕੀਤੀ ਕਿ ਸ੍ਰੀ ਸ਼ਰਮਾ ਦੇ ਚੇਅਰਮੈਨ ਬਣਨ ਨਾਲ ਜਿਲ੍ਹੇ ਦੀਆਂ ਵਿਕਾਸ ਗਤੀ ਵਿਧੀਆਂ ਵਿਚ ਤੇਜੀ ਆਵੇਗੀ।
ਨਵ ਨਿਯੁਕਤ ਚੇਅਰਮੈਨ ਸ੍ਰੀ ਕ੍ਰਿਸਨਪਾਲ ਸ਼ਰਮਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਜਿਸ ਭਾਵਨਾ ਨਾਲ ਪੰਜਾਬ ਸਰਕਾਰ ਵੱਲੋਂ ਉਨਾ੍ਹਂ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਉਨਾ੍ਹਂ ਭਾਵਨਾਵਾਂ ਤੇ ਖਰਾ ਉਤਰਿਆ ਜਾਵੇਗਾ ਅਤੇ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ । ਉਨਾ੍ਹਂ ਹੋਰ ਕਿਹਾ ਕਿ ਉਹ ਜਿਲ੍ਹੇ ਦੇ ਵਿਕਾਸ ਕਾਰਜਾਂ ਵਿਚ ਹੋਰ ਤੇਜੀ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸਮਾਗਮ ਨੂੰ ਹਲਕਾ ਇੰਚਾਰਜ ਖਰੜ ਜਥੇਦਾਰ ਉਜਾਗਰ ਸਿੰਘ ਬਡਾਲੀ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ, ਵਾਇਸ ਚੇਅਰਪਰਸਨ ਸ੍ਰੀਮਤੀ ਸਤਬੀਰ ਕੌਰ ਮਨਹੇੜਾ, ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਬੀਬੀ ਪਰਮਜੀਤ ਕੌਰ ਬਡਾਲੀ ਅਤੇ ਮੇਅਰ ਨਗਰ ਨਿਗਮ ਸ. ਕੁਲਵੰਤ ਸਿੰਘ , ਜਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਸ਼ੁਸ਼ੀਲ  ਰਾਣਾ ਨੇ ਵੀ ਸੰਬੋਧਨ ਕੀਤਾ। ਕੌਸਲ ਸ. ਹਰਫੂਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।  ਇਸ ਮੌਕੇ ਡਿਪਟੀ ਮੇਅਰ ਨਗਰ ਨਿਗਮ ਸ. ਮਨਜੀਤ ਸਿੰਘ ਸੇਠੀ, ਚੇਅਰਮੈਨ ਜਿਲ੍ਹਾ ਸਹਿਰਕਾਰੀ ਬੈਂਕ ਸ. ਬਲਜੀਤ ਸਿੰਘ ਕਾਰਕੋਰ, ਉਘੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ , ਜਿਲ੍ਹਾ ਯੋਜਨਾ ਕਮੇਟੀ ਦੇ ਮੈਂਬਰ ਸ. ਕਰਨੈਲ ਸਿੰਘ, ਨਗਰ ਕੌਸਲ ਡੇਰਾਬਸੀ ਦੇ ਪ੍ਰਧਾਨ ਭੁਪਿੰਦਰ ਸੈਣੀ, ਚੇਅਰਮੈਨ ਬਲਾਕ ਸੰਮਤੀ ਖਰੜ ਸ. ਰੇਸ਼ਮ ਸਿੰਘ ਬੈਰੋਪੁਰ, ਪ੍ਰਧਾਨ ਨਗਰ ਕੌਸਲ ਜ਼ੀਰਕਪੁਰ ਸ. ਕੁਲਵਿੰਦਰ ਸਿੰਘ ਸੋਹੀ, ਸੀਨੀਅਰ ਅਕਾਲੀ ਆਗੂ ਸ. ਜਸਪਿੰਦਰ ਸਿੰਘ ਲਾਲੀ, ਸ੍ਰੀ ਅਸ਼ਵਨ ਸੰਭਾਲਕੀ, ਮੈਂਬਰ ਸਿਕਾਇਤ ਨਿਵਾਰਣ ਕਮੇਟੀ ਸ. ਬਲਵਿੰਦਰ ਸਿੰਘ ਗੋਬਿੰਦਗੜ੍ਹ, ਜਸਬੀਰ ਸਿੰਘ ਭਾਗੋ ਮਾਜਰਾ, ਜਸਵਿੰਦਰ ਸਿੰਘ ਜਸੀ, ਮਨਜੀਤ ਸਿੰਘ ਮਲਕਪੁਰ, ਸ੍ਰੀ ਆਰ.ਪੀ.ਸ਼ਰਮਾ, ਸ੍ਰੀ ਚਾਂਦ ਰਾਣਾ, ਰਘਬੀਰ ਜੁਨੇਜ, ਸ. ਜਸਵੰਤ ਸਿੰਘ ਨੌਗਿਆਰੀ, ਬੀਬੀ ਮਨਮੀਤ ਕੌਰ ਲੀਮਾ, ਸ੍ਰੀ ਸੁਖਮਿੰਦਰ ਸਿੰਘ ਬਰਨਾਲਾ, ਬੌਬੀ ਕੰਬੋਜ਼, ਰਮਨਦੀਪ ਕੌਰ, ਸ੍ਰੀਮਤੀ ਪ੍ਰਕਾਸ਼ ਵਤੀ, ਰਮਨਦੀਪ ਕੌਰ, ਬਲਜਿੰਦਰ ਕੌਰ ਸੈਦਪੁਰ, ਅਮਨਦੀਪ ਸਿੰਘ ਅਬਿਆਣਾ, ਸ੍ਰੀ ਮੁਕੇਸ਼ ਗਾਂਧੀ, ਸੰਜੀਵ ਗੋਇਲ, ਰਜ਼ਨੀਸ਼ ਬੈਹਿਲ, ਬਿਕਰਮ ਸਿੰਘ ਗੀਗੇ ਮਾਜਰਾ, ਮਨਪ੍ਰੀਤ ਸਿੰਘ ਧਾਲੀਵਾਲ, ਪਿੰਦਰਜੀਤ ਕੌਰ, ਹਰਪ੍ਰੀਤ ਸਿੰਘ ਚੰਨਾ, ਗੁਰਮੀਤ ਕੌਰ, ੳਪਿੰਦਰਪਾਲ ਕੋਰ, ਸਰਬਜੀਤ ਸਿੰਘ ਸਮਾਣਾ, ਚੌਧਰੀ ਸੁਰਿੰਦਰ ਪਾਲ, ਸ੍ਰੀ ਓ.ਪੀ ਸ਼ਰਮਾ, ਨਰਿੰਦਰ ਸ਼ਰਮਾ, ਜਗਤਾਰ ਸਿੰਘ ਸੋਢੀ ਸਮੇਤ ਹੋਰ ਆਗੂ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ।

Leave a Reply

Your email address will not be published. Required fields are marked *