Link road from Balongi Barrier to Behlolpur, Jujhar Nagar in worst condition : Machhlikalan

24machhli

ਬਲੌਂਗੀ ਤੋਂ ਜੁਝਾਰ ਨਗਰ, ਰਾਇਪੁਰ, ਬਹਿਲੋਲਪੁਰ ਨੂੰ ਜੋੜਦੀ ਸੜਕ ਤੇ ਵੱਡੇ ਅਤੇ ਡੂੰਘੇ ਟੋਏ : ਮੱਛਲੀ ਕਲਾਂ

ਐਸ ਏ ਐਸ ਨਗਰ, 24 ਸਤੰਬਰ : ਮੁਹਾਲੀ ਦੀ ਹੱਦ ਵਿੱਚ ਪੈਂਦੇ ਪਿੰਡ ਬਲੌਂਗੀ ਬੈਰੀਅਰ ਤੋਂ ਬੜਮਾਜਰਾ ਨੂੰ ਜੋੜਦੀ ਲਿੰਕ ਸੜਕ (ਜੋ ਕਿ ਅੱਗੇ ਜੂਝਾਰ ਨਗਰ, ਰਾਇਪੁਰ, ਬਹਿਲੋਲਪੁਰ ਆਦਿ ਪਿੰਡਾਂ ਨੂੰ ਜਾਂਦੀ ਹੈ) ਉੱਪਰ ਬਹੁਤ ਵੱਡੇ ਵੱਡੇ ਅਤੇ ਡੁੰਘੇ ਟੋਏ ਪੈ ਚੁੱਕੇ ਹਨ ਅਤੇ ਇਹ ਸੜਕ ਥੋੜੀ ਜਿਹੀ ਬਾਰਸ਼ ਪੈ ਜਾਣ ਨਾਲ ਹੀ ਛੱਪੜ ਦੇ ਰੂਪ ਧਾਰਨ ਕਰ ਲੈਂਦੀ ਹੈ|  ਅੱਜ ਇਸ ਖੇਤਰ ਦੇ ਲੋਕਾਂ ਵੱਲੋਂ ਹਲਕਾ ਮੁਹਾਲੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਕਾਂਗਰਸ ਪਾਰਟੀ ਦੇ ਸੁਬਾਈ ਸਕੱਤਰ ਹਰਕੇਸ਼ ਚੰਦ ਸ਼ਰਮਾ ( ਮੱਛਲੀ ਕਲਾਂ) ਨੂੰ ਉਪਰੋਕਤ ਪਿੰਡਾਂ ਨੂੰ ਜੋੜਦੀ ਹੋਈ
ਪੇਂਡੂ ਲਿੰਕ ਸੜਕ ਦੀ ਖਸਤਾ ਹਾਲਤ ਤੋਂ ਜਾਣੂ ਕਰਵਾਇਆ|

ਇਸ ਮੌਕੇ ਸ੍ਰੀ ਮੱਛਲੀ ਕਲਾਂ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡ ਦਮਗੱਜੇ ਮਾਰੇ ਜਾ ਰਹੇ ਹਨ ਪਰ ਦੂਜੇ ਪਾਸੇ ਵਿਧਾਨ ਸਭਾ ਹਲਕਾ ਮੁਹਾਲੀ ਦੀਆਂ ਟੁੱਟੀਆਂ ਹੋਈਆਂ ਪੇਂਡੂ ਲਿੰਕ ਸੜਕਾਂ ਅਕਾਲੀ-ਭਾਜਪਾ ਸਰਕਾਬ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ ਅਤੇ ਪਿੰਡਾਂ ਦੇ ਲੋਕ ਅੱਜ ਵੀ ਮੁੱਢਲੀਆਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ|  ਸ੍ਰੀ ਮੱਛਲੀ ਕਲਾਂ ਨੇ ਦੱਸਿਆ ਕਿ ਇਸ ਸੜਕ ਦੇ ਆਲੇ-ਦੁਆਲੇ ਕਈ ਮੈਰਿਜ ਪੈਲਿਸਾਂ ਤੋਂ ਇਲਾਵਾ ਇੰਡਸਟਰੀ ਵੀ ਲੱਗੀ ਹੋਈ ਹੈ| ਜਿੱਥੇ ਇਹਨਾਂ ਮੈਰਿਜ ਪੈਲਿਸਾਂ ਵਿੱਚ ਵਿਆਹ ਸ਼ਾਦੀਆਂ ਕਰਨ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਮੈਰਿਜ-ਪੈਲਿਸ ਅਤੇ ਇੰਡਸਟਰੀ ਦੇ ਮਾਲਕ ਵੀ ਇਸ ਟੁੱਟੀ ਹੋਈ ਸੜਕ ਕਾਰਨ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੇ ਹਨ|  ਇਸ ਤੋਂ ਇਲਾਵਾ ਇਸ ਸੜਕ ਉੱਪਰ ਦਰਜਨਾਂ ਪਿੰਡਾਂ ਦੇ ਲੋਕ ਮੁਹਾਲੀ ਵਿੱਚ ਆਪਣੇ ਕੰਮਾਂ-ਕਾਰਾਂ ਲਈ ਰੋਜਾਨਾ ਆਉਣ-ਜਾਣ ਕਾਰਨ ਟੁੱਟੀ ਹੋਈ ਸੜਕ ਕਾਰਨ ਬਹੁਤ ਜਿਆਦਾ ਪ੍ਰੇਸ਼ਾਨੀ ਦੇ ਆਲਮ ਵਿੱਚ ਹਨ|

ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਜਦੋਂ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਪੰਜਾਬ ਦੇ ਅੰਦਰ ਹਜਾਰਾਂ ਕਿਲੋਮੀਟਰ ਨਵੀਆਂ ਪੇਂਡੂ ਸੜਕਾਂ ਦੀ ਉਸਾਰੀ ਕਰਵਾਈ ਗਈ ਸੀ|  ਉਹਨਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਨਵੀਆਂ ਸੜਕਾਂ ਤਾਂ ਕੀ ਬਣਾਉਣੀਆਂ ਸਨ, ਜੋ ਕਾਂਗਰਸ ਦੀ ਸਰਕਾਰ ਵੇਲੇ ਪੇਂਡੂ ਲਿੰਕ ਸੜਕਾਂ ਬਣਾਈਆਂ ਗਈਆਂ ਸਨ,  ਉਹ ਅੱਜ ਤੱਕ ਆਪਣੀ ਮੁਰੰਮਤ ਨੂੰ ਤਰਸ ਰਹੀਆਂ ਹਨ| ਸ੍ਰੀ ਮੱਛਲੀ ਕਲਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਪਰੋਕਤ ਪਿੰਡਾਂ ਨੂੰ ਜੋੜਦੀ ਲਿੰਕ ਸੜਕ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾਈ ਜਾਵੇ|

Leave a Reply

Your email address will not be published. Required fields are marked *