Lions Club organized blood donation and free medical camp

ਐਸ.ਏ.ਐਸ.ਨਗਰ, 10 ਦਸੰਬਰ (ਸ.ਬ.) ਲਾਇੰਜ ਕੱਲਬ ਮੁਹਾਲੀ ਨੇ ਅੱਜ ਆਪਣੇ ਸਵਰਗਵਾਸੀ ਮੈਂਬਰ ਲਾਇਨ ਜੀਵਨ ਗੋਇਲ ਦੀ ਯਾਦ ਵਿੱਚ ਬੱਲਡ ਡੋਨੇਸ਼ਨ ਕੈਂਪ ਅਤੇ ਮੈਡੀਕਲ ਕੈਂਪ 5 ਫੇਜ਼ ਦੀ ਮਾਰਕੀਟ ਵਿੱਚ ਬਜਾਜ਼ ਐਸੋਸੀਏਟਸ ਦੇ ਸਾਮ੍ਹਣੇ ਲਾਇਆ| ਕੱਲਬ ਦੇ ਪ੍ਰਧਾਨ ਅਮਰਜੀਤ ਸਿੰਘ ਬਜਾਜ ਨੇ ਦੱਸਿਆ  ਕਿ ਪਿਛਲੇ ਦੋ ਸਾਲਾਂ ਤੋਂ ਲਾਇਨਜ਼ ਕੱਲਬ ਮੁਹਾਲੀ ਜੀਵਨ ਗੋਇਲ ਦੀ ਯਾਦ ਵਿੱਚ ਕੈਂਪ ਲਾਉਂਦੀ ਆ ਰਹੀ ਹੈ| ਕੈਂਪ ਲਈ ਬਾਬਾ ਸ਼ੇਖ ਫਰੀਦ ਬੱਲਡ ਡੋਨਰਜ਼ ਕੌਂਸਲ ਨੇ ਭਰਪੂਰ ਯੋਗਦਾਨ ਪਾਇਆ| ਬਾਅਦ ਦੁਪਹਿਰ 3 ਵਜੇ ਤੱਕ ਕੁਲ 122 ਵਿਅਕਤੀਆਂ  ਨੇ ਖੂਨਦਾਨ ਕੀਤਾ ਜਿਹੜਾ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਿਟਲ| ਸੈਕਟਰ-32 ਦੀ ਟੀਮ ਵੱਲੋਂ ਇੱਕਤਰ ਕੀਤਾ ਗਿਆ| ਇਸ ਮੌਕੇ ਲਾਏ ਗਏ ਮੈਡੀਕਲ ਕੈਂਪ ਵਿੱਚ ਮੈਕਸ ਸੁਪਰ ਸਪੈਸ਼ਿਐਲਿਟੀ ਹਸਪਤਾਲ ਮੁਹਾਲੀ ਦੇ ਮਾਹਿਰ ਡਾਕਟਰਾਂ ਨੇ ਜੋੜਾਂ, ਗੋਡਿਆਂ, ਔਰਤਾਂ ਤੇ ਜਨਰਲ 260 ਮਰੀਜਾਂ  ਦਾ ਚੈਕਅਪ ਕੀਤਾ| ਬਲਡ ਸ਼ੂਗਰ, ਬੱਲਡ ਪ੍ਰੈਸ਼ਰ ਤੇ ਈ.ਸੀ.ਜੀ. ਵੀ ਫਰੀ ਕੀਤੀ ਗਈ| ਮਾਹਿਰ ਡਾਈਟੀਸ਼ਅਨ ਨੇ ਵੀ ਸਭ ਨੂੰ ਲੋੜੀਂਦੀ ਅਗਵਾਈ ਦਿੱਤੀ|
ਇਸ ਮੌਕੇ ਕੱਲਬ ਦੇ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ ਤੋਂ ਇਲਾਵਾ ਸਕੱਤਰ ਹਰਪ੍ਰੀਤ ਸਿੰਘ ਅਟਵਾਲ, ਖਜਾਨਚੀ ਜਸਵਿੰਦਰ ਸਿੰਘ, ਕੱਲਬ ਦੇ ਬੁਲਾਰੇ ਜੇ.ਐਸ.ਰਾਹੀ, ਜੇ.ਪੀ.ਸਿੰਘ, ਅਪਜਿੰਦਰ ਸਿੰਘ ਚੀਮਾ, ਡੀ.ਐਸ.ਚੰਢੋਕ, ਜਤਿੰਦਰ ਸਿੰਘ ਚੀਮਾ, ਫਕੀਰ ਸਿੰਘ ਖਿਲਨ, ਪਰਮਿੰਦਰ ਸਿੰਘ ਮਾਨ, ਸ਼ਾਮ ਲਾਲ ਗਰਗ, ਗੁਰਚਰਨ ਸਿੰਘ, ਗੁਰਮੇਲ ਸਿੰਘ ਅਮਨ ਗਿਲ, ਪ੍ਰਵੀਨ ਗੋਇਲ ਹਾਜ਼ਰ ਸਨ| ਬੀਬੀ ਜਸਵੰਤ ਕੌਰ ਨੇ ਬਾਬਾ ਸ਼ੇਖ ਫਰੀਦ ਬਲਡ ਡੋਨਰਜ਼ ਕੌਂਸਲ ਵੱਲੋਂ ਸਭ ਡੋਨਰਜ਼ ਨੂੰ ਸਰਟੀਫਿਕੇਟ ਅਤੇ ਬੈਜ ਲਾਏ| ਲਾਇਨਜ਼ ਕੱਲਬ ਵੱਲੋਂ ਸਭ ਨੂੰ ਟਰਾਫੀਜ਼ ਦਿੱਤੀਆਂ ਗਈਆਂ|

Leave a Reply

Your email address will not be published. Required fields are marked *