Lions Club Kharar City organized Blood Donation Camp

garcha3

ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਮਹਾਂ ਖੂਨਦਾਨ ਕੈਂਪ ਆਯੋਜਿਤ
– ਕਿਸੇ ਵੀ ਵਿਅਕਤੀ ਵੱਲੋਂ ਕੀਤਾ ਗਿਆ ਖੂਨਦਾਨ ਕਿਸੇ ਲਈ ਜੀਵਨਦਾਨ ਬਣ ਸਕਦਾ ਹੈ : ਗਰਚਾ

ਖਰੜ, 1 ਅਕਤੂਬਰ : ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਸ਼ਹੀਦ ਭਗਤ ਸਿੰਘ ਬਲੱਡ ਡੋਨਰਸ ਸੋਸਾਇਟੀ ਖਰੜ ਦੇ ਸਹਿਯੋਗ ਨਾਲ ਰਵੀ ਸਰਪੰਚ ਨੂੰ ਸਮਰਪਿਤ ਮਹਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ| ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਇਸ ਖੂਨਦਾਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ|
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਗਰਚਾ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆਂ ਵਰਗੀਆਂ ਭਿਆਨਕ ਬਿਮਾਰੀਆਂ ਅਤੇ ਭੀੜ ਭੜੱਕੇ ਦੇ ਇਸ ਦੌਰ ਵਿੱਚ ਸੜਕ ਦੁਰਘਟਨਾਵਾਂ ਵਿੱਚ ਜਖ਼ਮੀ ਹੋ ਰਹੇ ਵਿਅਕਤੀਆਂ ਨੂੰ ਖੂਨ ਦੀ ਵਧੇਰੇ ਲੋੜ ਰਹਿੰਦੀ ਹੈ| ਕਈ ਵਾਰ ਅਜਿਹੇ ਬਿਮਾਰੀਆਂ ਤੋਂ ਪੀੜਤ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਲੋਕ ਖੂਨ ਦੀ ਕਮੀ ਦੇ ਚਲਦਿਆਂ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ| ਇਸ ਲਈ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਲੋੜ ਹੈ ਕਿ ਅਜਿਹੇ ਖੂਨਦਾਨ ਕੈਂਪ ਲਗਾਏ ਜਾਣ ਤਾਂ ਜੋ ਕਿਸੇ ਵੀ ਵਿਅਕਤੀ ਵੱਲੋਂ ਦਾਨ ਕੀਤਾ ਗਿਆ ਖੂਨ ਦਾ ਇੱਕ ਵੀ ਬੂੰਦ ਕਿਸੇ ਨੂੰ ਜੀਵਨਦਾਨ ਦੇਣ ਵਿੱਚ ਮੱਦਦਗਾਰ ਸਿੱਧ ਹੋ ਸਕੇ| ਸ੍ਰੀਮਤੀ ਗਰਚਾ ਨੇ ਲਾਇਨਜ਼ ਕਲੱਬ ਵੱਲੋਂ ਸਮਾਜ ਸੇਵਾ ਦੇ ਹੋਰ ਵੀ ਕੀਤੇ ਜਾ ਰਹੇ ਕੰਮਾਂ ਦੀ ਸਰਾਹਨਾ ਵੀ ਕੀਤੀ|
ਇਸ ਮੌਕੇ ਲਾਇਨਜ਼ ਕਲੱਬ ਦੇ ਪਾਸਟ ਗਵਰਨਰ ਪ੍ਰੀਤ ਕਮਲ ਨੇ ਦੱਸਿਆ ਕਿ ਸ੍ਰੀਮਤੀ ਗਰਚਾ ਜੋ ਕਿ ਖ਼ੁਦ ਵੀ ਲਾਇਨਜ਼ ਕਲੱਬ ਸੰਸਥਾ ਨਾਲ ਕਾਫ਼ੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ| ਉਨ੍ਹਾਂ ਸ੍ਰੀਮਤੀ ਗਰਚਾ ਵੱਲੋਂ ਆ ਕੇ ਖੂਨਦਾਨੀਆਂ ਦਾ ਉਤਸ਼ਾਹ ਵਧਾਉਣ ‘ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਖੂਨਦਾਨੀਆਂ ਦਾ ਵੀ ਧੰਨਵਾਦ ਕੀਤਾ ਗਿਆ| ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰਾਂ ਅਤੇ ਹੋਰ ਬਹੁਤ ਸਾਰੇ ਖੂਨਦਾਨੀਆਂ ਨੇ ਖੂਨਦਾਨ ਕੀਤਾ|
ਇਸ ਮੌਕੇ ਕੀਰਤ ਸਿੰਘ ਦੇਸੂਮਾਜਰਾ, ਵਰਿੰਦਰ ਸਿੰਘ ਸਾਬਕਾ ਸਰਪੰਚ ਚੋਲਟਾ, ਅਮਰੀਕ ਸਿੰਘ ਹੈਪੀ, ਪੀਟਰ ਮਸੀਹ, ਸਤਵੀਰ ਸਿੰਘ, ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *