Lions & Lioness Clubs Panchkula premier adopted 21 temporary huts in Jagatpura

ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਨੇ ਜਗਤਪੁਰਾ ਵਿਖੇ 21 ਟੈਂਪਰੇਰੀ ਝੁੱਗੀਆਂ ਨੂੰ ਕੀਤਾ ਅਡਾਪਟ
ਦੁਪਹਿਰ ਦਾ ਖਾਣਾ ਖੁਆਇਆ, ਬੱਚਿਆਂ ਨੂੰ ਖਿਡੌਣੋ ਵੰਡੇ
ਐਸ ਏ ਐਸ ਨਗਰ, 22 ਅਗਸਤ : ਲਾਇਨਜ਼ ਅਤੇ ਲਾਇਨੈਸ ਕਲੱਬ ਪੰਚਕੂਲਾ ਪ੍ਰੀਮੀਅਰ ਵਲੋਂ ਅੱਜ ਜਿਲ੍ਹਾ ਗਵਰਨਰ ਦਾ ਮੁੱਖ ਪ੍ਰੋਜੈਕਟ ਰੋਟੀ ਬੈਂਕ (ਲਾਇਨਜ਼ ਸਾਂਝਾ ਚੂਲ੍ਹਾ) ਅੱਜ ਪਿੰਡ ਜਗਤਪੁਰਾ ਦੇ ਨੇੜੇ ਝੁੱਗੀਆਂ ਵਿੱਚ ਲਗਾਇਆ ਗਿਆ| ਪ੍ਰੋਜੈਕਟ ਦਾ ਉਦਘਾਟਨ ਮੁੱਖ ਮਹਿਮਾਨ ਰਵੀ ਮੇਹਰਾ (ਵੀ ਡੀ ਜੀ-2) ਅਤੇ ਵਿਸ਼ੇਸ਼ ਮਹਿਮਾਨ ਰਮਨ ਗੁਪਤਾ ((ਆਰ ਸੀ) ਨੇ ਕੀਤਾ| ਇਸ ਮੌਕੇ ਵਿਸ਼ੇਸ਼ ਤੌਰ ਤੇ ਰਮੇਸ਼ ਗੁਪਤਾ (ਡਾਇਰੈਕਟਰ ਪ੍ਰੋਜੈਕਟਸ), ਪ੍ਰਵੀਨ  (ਆਰ ਸੀ), ਪਰਮਜੀਤ ਸਿੰਘ ਪ੍ਰੋਜੈਕਟ ਚੇਅਰਪਰਸਨ), ਜੀ ਐਸ ਗਰੇਵਾਲ (ਪ੍ਰਧਾਨ), ਪਰਵਿੰਦਰ ਸਿੰਘ (ਸਕੱਤਰ), ਸ਼ਾਇਨੀ ਤਨੇਜਾ (ਖਜਾਨਚੀ), ਸੁਨੀਲ ਗੁਪਤਾ ਗੌਰਵ ਖੰਨਾ, ਵਗੀਸ਼ ਰਾਣਾ, ਕੁਲਦੀਪ ਸਿੰਘ, ਇਕੇਸ਼ਪਾਲ ਸਿੰਘ, ਤੇਗਬੀਰ ਵਾਲੀਆ, ਲਾਇਨੈਸ ਪੂਨਮ ਵਾਸਨ, ਸ਼ਿਪਰਾ, ਰੇਨੂੰ ਬਖਸ਼ੀ (ਪ੍ਰਧਾਨ) ਅਤੇ ਸੁਮਨ ਬਾਲਾ ਹਾਜਿਰ ਸਨ| ਇਸ ਪ੍ਰੋਜੈਕਟ ਦੇ ਤਹਿਤ ਝੁੱਗੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਖਿਡੌਣੇ ਵੀ ਵੰਡੇ ਗਏ|
ਪ੍ਰੋਜੈਕਟ ਚੇਅਰਮੈਨ ਸ੍ਰ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ 21 ਝੁੱਗੀਆਂ ਵਾਲਿਆਂ ਨੂੰ ਦੁਪਹਿਰ ਦਾ ਖਾਣਾ ਖੁਆਇਆ ਗਿਆ| ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਕਲੱਬ ਇਹ ਮਹਿਸੂਸ ਕਰਦਾ ਹੈ ਕਿ ਝੁੱਗੀਆਂ ਵਿੱਚ ਰਹਿਣ ਵਾਲੇ ਬੱਚੇ ਅਤੇ ਬਜੁਰਗ ਦੁਪਹਿਰ ਦੇ ਖਾਣੇ ਤੋਂ ਅਕਸਰ ਵਾਂਝੇ ਰਹਿੰਦੇ ਹਨ| ਕਲੱਬ ਨੇ ਇਹ ਫੈਸਲਾ ਕੀਤਾ ਕਿ ਹਰੇਕ ਮੈਂਬਰ ਇੱਕ ਝੁੱਗੀ ਨੂੰ ਅਡਾਪਟ ਕਰੇਗਾ ਅਤੇ ਦੁਪਹਿਰ ਦਾ ਖਾਣਾ ਪੈਕਟ ਦੇ ਰੂਪ ਵਿੱਚ ਇਨ੍ਹਾਂ ਝੁੱਗੀਆਂ ਨੂੰ ਇਹ ਪੈਕਟ ਪੁੱਜਦੇ ਕੀਤੇ ਜਾਣਗੇ| ਕਲੱਬ ਵਲੋਂ ਇਸ ਪ੍ਰੋਜੈਕਟ ਤਹਿਤ ਹੋਰ ਵੀ ਝੁੱਗੀਆਂ ਅਡਾਪਟ ਕੀਤੀਆਂ ਜਾਣਗੀਆਂ ਅਤੇ ਕਲੱਬ ਵਲੋਂ ਇਸ ਸਬੰਧੀ ਕੋਈ ਦਾਨ ਆਦਿ ਨਹੀਂ ਲਿਆ ਜਾਵੇਗਾ| ਹਾਂ ਜੇਕਰ ਕੋਈ ਵਿਅਕਤੀ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਦਾਨ ਦੇਣਾ ਚਾਹੁੰਦਾ ਹੈ ਤਾਂ ਇੱਕ ਸਮੇਂ ਦਾ ਖਾਣਾ ਦੇ ਸਕਦਾ ਹੈ| ਇਸ ਸਬੰਧੀ ਫੋਨ ਨੰ: 9814118848 ਤੇ ਸੰਪਰਕ ਕੀਤਾ ਜਾ ਸਕਦਾ ਹੈ|

Leave a Reply

Your email address will not be published. Required fields are marked *