Loan not returned, property attached

ਕਰੋੜਾਂ ਰੁਪਏ ਦਾ ਲੋਨ ਲੈ ਕੇ ਕਿਸ਼ਤਾਂ ਨਾ ਮੋੜਣ ‘ਤੇ ਅਦਾਲਤ ਨੇ ਉਪਭੋਗਤਾ ਦੀ ਪ੍ਰਾਪਰਟੀ ਕੀਤੀ ਅਟੈਚ

ਐਸ.ਏ.ਐਸ.ਨਗਰ, 6 ਸਤੰਬਰ : ਕਰੋੜਾਂ ਰੁਪਏ ਦਾ ਲੋਨ ਲੈਕੇ ਕਿਸ਼ਤਾਂ ਨਾ ਮੋੜਣ ‘ਤੇ ਅੱਜ ਚੰਡੀਗੜ੍ਹ ਦੀ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਨੇ ਮੁਹਾਲੀ ਫੇਜ਼-1 ਦੀ ਇਕ ਪ੍ਰਾਪਰਟੀ (ਕੋਠੀ) ਨੂੰ ਕਾਨੂੰਨੀ ਹਿਦਾਇਤਾਂ ਅਨੁਸਾਰ ਅਟੈਚ ਕੀਤਾ ਹੈ| ਬੈਂਕ ਅਧਿਕਾਰੀਆਂ ਵੱਲੋਂ ਲੋਨ ਲੈਣ ਵਾਲੇ ਵਿਅਕਤੀ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਜਿਸਦੀ ਅੱਜ ਸੁਣਵਾਈ ਦੌਰਾਨ ਅਦਾਲਤ ਨੇ ਪ੍ਰੋਪਰਟੀ ਨੂੰ ਅਟੈਚ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਅੱਜ ਬਾਅਦ ਦੁਪਹਿਰ ਬੈਲਿਫ ‘ਤੇ ਬੈਂਕ ਦੇ ਲੀਗਲ ਅਧਿਕਾਰੀ ਅਤੇ ਹੋਰ ਸਟਾਫ ਦੀ ਮੌਜੁਦਗੀ ਵਿੱਚ ਪ੍ਰੋਪਰਟੀ ਨੂੰ ਅਟੈਚ ਕਰ ਲਿਆ ਗਿਆ ‘ਤੇ ਕੋਠੀ ਦੇ ਬਾਹਰ ਕਾਨੂੰਨੀ ਨੋਟਿਸ ਚਸਪਾ ਦਿੱਤਾ ਗਿਆ| ਬੈਂਕ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕੋਠੀ ਨੂੰ ਵੇਚਣ ਲਈ ਅਦਾਲਤ ਵਿੱਚ ਦਰਖਾਸਤ ਦਿੱਤੀ ਜਾਏਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਫੇਜ਼-1 ਦੇ ਵਸਨੀਕ ਮਤੀ ਰਾਮ ਨੇ ਚੰਡੀਗੜ੍ਹ ਸਥਿਤ ਐਚਡੀਬੀ ਫਾਈਨਾਂਸ ਸਰਵਿਸ ਤੋਂ ਆਪਣੀ ਕੋਠੀ ਦੇ ਅੰਗੇਸਟ ਸਾਲ 2011 ਵਿੱਚ 1 ਕਰੋੜ ਰੁਪਏ ਦਾ ਲੋਨ ਪਾਸ ਕਰਵਾਇਆ ਸੀ| ਫਾਈਨਾਂਸ ਕੰਪਨੀ ਦੇ ਅਧਿਕਾਰੀ ਰਛਪਾਲ ਸਿੰਘ ਨੇ ਦੱਸਿਆ ਕਿ ਲੋਨ ਲੈਣ ਉਪਰੰਤ ਮਤੀ ਰਾਮ ਦੀਆਂ 1 ਲੱਖ 52 ਹਜਾਰ 466 ਰੁਪਏ ਦੀਆਂ 56 ਕਿਸ਼ਤਾਂ ਕੰਪਨੀ ਵੱਲੋਂ ਬਣਾਇਆਂ ਗਈਆਂ ਸਨ| ਇਨ੍ਹਾਂ 56 ਕਿਸ਼ਤਾਂ ਵਿਚੋਂ ਮਤੀ ਰਾਮ ਨੇ ਸਿਰਫ 15 ਕਿਸ਼ਤਾਂ ਦਿੱਤੀਆਂ ‘ਤੇ ਪਿੱਛਲੇ ਤਿੰਨ ਸਾਲ ਤੋਂ ਉਸ ਵੱਲੋਂ ਕੋਈ ਵੀ ਕਿਸ਼ਤ ਨਹੀਂ ਭਰੀ ਗਈ ਜਿਸਦੀ ਰਕਮ ਹੁਣ ਵਿਆਜ ਲੱਗਕੇ 1 ਕਰੋੜ 67 ਲੱਖ 92 ਹਜਾਰ 991 ਰੁਪਏ ਹੋ ਗਈ ਸੀ| ਮਤੀ ਰਾਮ ਖਿਲਾਫ ਐਚਡੀਬੀ ਕੰਪਨੀ ਵੱਲੋਂ ਆਰਬੀਡ੍ਰੇਸ਼ਨ ਵਿੱਚ ਕੇਸ ਦਾਇਰ ਕੀਤਾ ਗਿਆ ਸੀ ਅਤੇ ਅਵਾਰਡ ਪਾਸ ਹੋਣ ਉਪਰੰਤ ਪ੍ਰਾਪਰਟੀ ਅਟੈਚ ਕਰਨ ਲਈ ਕੇਸ ਮੁਹਾਲੀ ਅਦਾਲਤ ਵਿੱਚ ਸ਼ਿਫਟ ਹੋ ਗਿਆ ਸੀ ਜਿਸ ‘ਤੇ ਅੱਜ ਸੁਣਵਾਈ ਕਰਦੇ ਹੋਏ ਮਾਨਯੋਗ ਅਦਾਲਤ ਨੇ ਮਤੀ ਰਾਮ ਦੀ ਪ੍ਰੋਪਰਟੀ ਅਟੈਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ| ਜਿਸ ਨੂੰ ਵੇਚਣ ਲਈ ਐਚਡੀਬੀ ਫਾਈਨਾਂਸ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਅਦਾਲਤ ਵਿੱਚ ਦਰਖਾਸਤ ਦੇਵੇਗੀ|

Leave a Reply

Your email address will not be published. Required fields are marked *